ਪ੍ਰਧਾਨ ਨੇ ਸਥਾਨਕ ਕਮੇਟੀ ਚੀਫ਼ ਖਾਲਸਾ ਦੀਵਾਨ ਚੰਡੀਗੜ੍ਹ ਦੀ ਨਵੀਂ ਕਮੇਟੀ ਦਾ ਗਠਨ ਕੀਤਾ
ਚੰਡੀਗੜ੍ਹ 25 ਫਰਵਰੀ ( ਰਣਜੀਤ ਧਾਲੀਵਾਲ ) : ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸੈਕਟਰ 40 ਸੀ ਚੰਡੀਗੜ੍ਹ ਵਿਖੇ ਚੀਫ਼ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ ਦੇ ਮਾਨਯੋਗ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਉਚੇਚੇ ਤੌਰ ਤੇ ਪਹੁੰਚੇ। ਪ੍ਰਧਾਨ ਨੇ ਸਥਾਨਕ ਕਮੇਟੀ ਚੀਫ਼ ਖਾਲਸਾ ਦੀਵਾਨ ਚੰਡੀਗੜ੍ਹ ਦੀ ਨਵੀਂ ਕਮੇਟੀ ਦਾ ਗਠਨ ਕੀਤਾ ਅਤੇ ਜੇ ਈ ਈ ਮੇਨਜ ਵਿੱਚ ਮੋਹਰੀ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਪ੍ਰਧਾਨ ਵੱਲੋਂ ਹੋਏ ਆਦੇਸ਼ ਅਨੁਸਾਰ ਸਥਾਨਕ ਕਮੇਟੀ ਚੰਡੀਗੜ੍ਹ ਵਿੱਚ ਅਸ਼ੋਕ ਸਿੰਘ ਬਾਗੜੀਆ ਮੁੱਖ ਸਰਪ੍ਰਸਤ, ਦਲੀਪ ਸਿੰਘ ਬਾਂਗਾ ਸਰਪ੍ਰਸਤ, ਡਾ: ਪਰਮਜੀਤ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਮੀਤ ਪ੍ਰਧਾਨ, ਟੀ.ਪੀ ਸਿੰਘ ਆਨਰੇਰੀ ਸਕੱਤਰ ਦੇ ਅਹੁਦੇ ਵਜੋਂ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਰਵਿੰਦਰ ਸਿੰਘ, ਹਰਦੀਪ ਸਿੰਘ ਬਤਰਾ, ਡਾ: ਪ੍ਰਭਜੋਤ ਕੌਰ, ਡਾ: ਮਨਮੋਹਨ ਸਿੰਘ, ਗੁਰਸ਼ਰਨ ਸਿੰਘ ਕੋਹਲੀ ਨੂੰ ਮੈਂਬਰ ਐਗਜੈਕੇਟਿਵ ਦੀਆਂ ਸੇਵਾਵਾਂ ਸੌਂਪੀਆਂ ਗਈਆਂ।
ਡਾ: ਇੰਦਰਬੀਰ ਸਿੰਘ ਜੀ ਨਿੱਜਰ ਨੇ ਨਵ- ਨਿਯੁਕਤ ਕਮੇਟੀ ਦੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਸੰਸਥਾ ਦੇ ਉਦੇਸ਼ਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਸੰਗਠਨ ਦੀ ਤਰੱਕੀ ਲਈ ਸਮਰਪਿਤ ਰਹਿਣ ਦਾ ਸੁਨੇਹਾ ਦਿੱਤਾ। ਉਹਨਾਂ ਨੇ ਸਾਰੇ ਮੈਂਬਰਾਂ ਅਤੇ ਸਹਿਯੋਗੀਆਂ ਨੂੰ ਨਵੀਂ ਕਮੇਟੀ ਨਾਲ ਪੂਰਾ ਸਹਿਯੋਗ ਕਰਨ ਦੀ ਅਪੀਲ ਕੀਤੀ ਤਾਂ ਜੋ ਸੰਸਥਾ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਜਾ ਸਕੇ।
ਮਾਨਯੋਗ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਜੇ ਈ ਈ ਮੇਨਜ ਵਿੱਚ 99 ਪਰਸੈਂਟਾਈਲ ਤੋ ਉੱਪਰ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦਿਆਂ ਪੂਰੀ ਮਿਹਨਤ ਤੇ ਲਗਨ ਨਾਲ ਆਪਣੇ ਟੀਚੇ ਦੀ ਪ੍ਰਾਪਤੀ ਦਾ ਸੁਨੇਹਾ ਦਿੱਤਾ। ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ ਨੇ ਪ੍ਰਿੰਸੀਪਲ ਸ਼ਮਾ ਕੂਕਲ ਅਤੇ ਉਹਨਾਂ ਦੇ ਸਮੂਹ ਸਟਾਫ਼ ਅਤੇ ਮਾਪਿਆਂ ਨੂੰ ਵਿਦਿਆਰਥੀਆਂ ਦੀ ਇਸ ਸਫਲਤਾ 'ਤੇ ਵਧਾਈ ਦਿੰਦਿਆਂ ਉਨਾਂ ਵੱਲੋਂ ਕੀਤੇ ਉੱਦਮਾਂ ਦੀ ਸ਼ਲਾਘਾ ਕੀਤੀ।

Comments
Post a Comment