ਜਗਤ ਪੰਜਾਬੀ ਸਭਾ, ਕਨੇਡਾ ਨੇ ਮਨਾਇਆ ਮਦਰ ਡੇਅ
ਐਮ. ਪੀ. ਸੋਨੀਆ ਸਿੱਧੂ ਨੇ ਕੱਟਿਆ ਰਿਬਨ
ਚੰਡੀਗੜ੍ਹ 19 ਮਈ ( ਰਣਜੀਤ ਧਾਲੀਵਾਲ ) : ਜਗਤ ਪੰਜਾਬੀ ਸਭਾ, ਕਨੇਡਾ ਨੇ ਅੰਤਰ ਰਾਸ਼ਟਰੀ ਮਦਰ ਡੇਅ ਮਨਾਇਆ। ਐਮ. ਪੀ. ਸੋਨੀਆ ਸਿੱਧੂ ਵਲੋਂ ਸਤਿਕਾਰ ਬੈਂਕੁਐਟ ਹਾਲ, ਮਿਸੀਸਾਗਾ ਕਨੇਡਾ ਵਿਖੇ ਰਿਬਨ ਕੱਟ ਕੇ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਸ਼ਮਾ ਰੋਸ਼ਨ ਕਰਨ ਦੀ ਰਸਮ ਡਾਕਟਰ ਸੋਲਮਨ ਨਾਜ਼, ਡਾਕਟਰ ਰਾਜੇਸ਼ ਬਤਰਾ, ਗੁਰਦਰਸ਼ਨ ਸਿੰਘ ਸੀਰਾ, ਅਮਰੀਕ ਗੋਗਨਾ, ਅਮਰਜੀਤ ਸਿੰਘ ਗਿੱਲ ਐਮ. ਪੀ. ਤੇ ਨੈਟਲੀ ਹਾਰਟ ਸਿਟੀ ਕੌਂਸਲਰ ਵਲੋਂ ਕੀਤੀ ਗਈ। ਓ ਕੈਨੇਡਾ ਅਤੇ ਦੇਹ ਸ਼ਿਵਾ ਬਰ ਮੋਹਿ ਇਹੈ... ਸਬਦ ਦਾ ਗਾਇਨ ਹੋਇਆ।
ਸਰਦੂਲ ਸਿੰਘ ਥਿਆੜਾ ਨੇ ਸਾਰਿਆਂ ਨੂੰ 'ਜੀ ਆਇਆ ਨੂੰ' ਕਿਹਾ ਅਤੇ ਜਗਤ ਪੰਜਾਬੀ ਸਭਾ ਵਲੋਂ ਕੀਤੇ ਸਮਾਗਮਾਂ ਅਤੇ ਕੰਮਾਂ ਬਾਰੇ ਜਾਣਕਾਰੀ ਦਿਤੀ। ਸੋਨੀਆ ਸਿੱਧੂ ਵਲੋਂ ਮਾਂ ਦੀ ਮਹੱਤਤਾ ਬਾਰੇ ਭਾਸ਼ਣ ਦਿਤਾ ਗਿਆ। ਮਸ਼ਹੂਰ ਗਾਇਕ ਮੋਹਸਿਨ ਸ਼ੌਕਤ ਅਲੀ ਵਲੋਂ ਮਾਂ ਦੀ ਮਹੱਤਤਾ ਵਾਲਾ ਗਾਣਾ ਗਾਇਆ ਗਿਆ। ਐਮ. ਪੀ. ਅਮਰਜੀਤ ਸਿੰਘ ਤੇ ਨੈਟਲੀ ਹਾਰਟ ਵੱਲੋਂ ਮਾਂ ਬਾਰੇ ਅਤੇ ਸਭਾ ਬਾਰੇ ਚਰਚਾ ਕੀਤੀ ਗਈ। ਇਸ ਮੌਕੇ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੀ ਡਾਇਰੀ ਰਿਲੀਜ਼ ਕੀਤੀ ਗਈ। ਡਾਕਟਰ ਸੋਲਮਨ ਨਾਜ਼ , ਸੁਖਵਿੰਦਰ ਸਿੰਘ ਸੰਧੂ , ਨਿਰਵੈਲ ਸਿੰਘ ਅਰੋੜਾ, ਸਹਿਜ ਕੌਰ ਮਾਂਗਟ, ਰਿਕੀ ਗੋਗਨਾ, ਭੁਪਿੰਦਰ ਸਿੰਘ ਬਾਜਵਾ, ਸੁਖਦੇਵ ਸਿੰਘ ਵਾਲੀਆ, ਰਣਜੀਤ ਕੌਰ ਅਰੋੜਾ, ਬਲਿਹਾਰ ਬੱਲੀ ਨੇ ਮਾਂ ਦੀ ਮਹੱਤਤਾ ਬਾਰੇ ਦੱਸਿਆ।
ਮਦਰ ਡੇਅ ਨੂੰ ਕਾਮਯਾਬ ਕਰਨ ਲਈ ਮਨਦੀਪ ਕੌਰ ਮਾਂਗਟ, ਹੈਪੀ ਮਾਂਗਟ , ਤ੍ਰਿਪਤਾ ਸੋਢੀ, ਰੁਪਿੰਦਰ ਸੰਧੂ , ਬਲਵਿੰਦਰ ਚੱਠਾ , ਮੁਖਿਦਰ ਸੋਢੀ , ਨਰਿੰਦਰ ਸਿੰਘ ਢੀਂਡਸਾ , ਪ੍ਰਭਜੋਤ ਸਿੰਘ ਰਾਠੌਰ , ਪਿਆਰਾ ਸਿੰਘ ਕੁਦੋਵਾਲ ਨੇ ਅਹਿਮ ਹਿੱਸਾ ਪਾਇਆ। ਸਮਾਗਮ ਦਾ ਸੰਚਾਲਨ ਡਾਕਟਰ ਰਮਨੀ ਬਤਰਾ ਅਤੇ ਸੰਤੋਖ ਸਿੰਘ ਸੰਧੂ ਪ੍ਰਧਾਨ ਓ. ਐਫ. ਸੀ. ਦੁਆਰਾ ਬਾਖੂਬੀ ਨਿਭਾਇਆ ਗਿਆ । ਜਾਗੋ ਦੀ ਅਗਵਾਈ ਹਰਦੀਪ ਕੌਰ, ਮਨਜਿੰਦਰ ਕੌਰ ਸਹੋਤਾ, ਤ੍ਰਿਪਤਾ ਸੋਢੀ , ਰੁਪਿੰਦਰ ਸੰਧੂ , ਕੁਲਵਿੰਦਰ ਕੌਰ ਵਿਰਕ ਨੇ ਕੀਤੀ। ਪ੍ਰਬੰਧਕਾਂ ਵੱਲੋਂ ਫੈਸਲਾ ਲਿਆ ਗਿਆ ਕਿ 28 ਜੂਨ ਨੂੰ ਫਾਦਰ ਡੇਅ ਮਨਾਇਆ ਜਾਵੇਗਾ। ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਵਲੋਂ ਮੋਹਸਿਨ ਸਮੇਤ ਹਾਜਰ ਮਾਵਾਂ ਨੂੰ ਫੁੱਲ ਦੇ ਕੇ ਸਨਮਾਨਿਆ ਗਿਆ। ਨਵੀ ਬਣੀ ਮਾਂ, ਲਵਲੀਨ ਬਤਰਾ ਨੂੰ "ਮਦਰ ਆਫ ਦੀ ਡੇਅ" ਦਾ ਕ੍ਰਾਉਨ ਪਾ ਕੇ ਸਨਮਾਨਿਤ ਕੀਤਾ ਗਿਆ।

Comments
Post a Comment