Jagat Punjabi Sabha Toronto to hold ‘Geet, Ghazal, Shayari’ event on August 16 Toronto/Chandigarh 2 August ( Hardev Chauhan/Ranjeet Singh Dhaliwal ) : The monthly literary event ‘Geet, Ghazal, Shayari’ organized by Jagat Punjabi Sabha Toronto for the promotion of Punjabi language, literature and culture will be held this time on Sunday, August 16, 2026 from 1:30 pm to 4:30 pm at 134 Kennedy Road, Toronto (Canada). Ajaib Singh Chatha, Chairman of Jagat Punjabi Sabha Toronto, said that the chief guest of this year's event will be Bal Mukand Sharma. Their presence will make the event special. The event will feature performances of songs, ghazals, poems and poetry by renowned poets, singers and literature lovers, which will showcase the beauty of Punjabi literature and culture. Sabha President Sardul Singh Thiara and Coordinator Jaspal Singh Desuvi have extended a warm invitation to the entire Punjabi community, writers, artists and music lovers to join this literary gathering along wi...
20 ਸਾਲਾਂ ਨੋਜਵਾਨ ਦੇ ਕਤਲ ਦਾ ਇੰਨਸਾਫ ਲੈਣ ਲਈ ਥਾਣਾ ਬਲੌਂਗੀ ਦਾ ਕੀਤਾ ਗਿਆ ਘਿਰਾਓ
ਧਰਨੇ ਤੋਂ ਘਬਰਾਈ ਬਲੌਂਗੀ ਪੁਲਿਸ ਵੱਲੋਂ ਮੰਗਿਆ ਗਿਆ ਇੱਕ ਹਫ਼ਤੇ ਦਾ ਸਮਾਂ
ਜੇਕਰ ਹਫ਼ਤੇ ਬਾਅਦ ਵੀ ਮੁੱਖ ਦੋਸ਼ੀ ਗ੍ਰਿਫਤਾਰ ਨਾ ਕੀਤੇ ਤਾਂ ਕਰਾਂਗੇ ਐਸ ਐਸ ਪੀ ਮੋਹਾਲੀ ਦਾ ਘਿਰਾਓ : ਬਲਵਿੰਦਰ ਸਿੰਘ ਕੁੰਭੜਾ
ਐਸ.ਏ.ਐਸ.ਨਗਰ 7 ਜੂਨ ( ਰਣਜੀਤ ਧਾਲੀਵਾਲ ) : ਅੱਜ 7 ਜੂਨ 2026 ਨੂੰ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਥਾਣਾ ਬਲੌਂਗੀ ਦਾ ਘਿਰਾਓ ਕੀਤਾ ਗਿਆ ਕਿਉਂਕਿ ਕਿ ਬਲੌਂਗੀ ਦੇ 20 ਦਿਨ ਪਹਿਲਾਂ 20 ਸਾਲਾਂ ਨੋਜਵਾਨ ਦਾ ਚਾਕੂ ਮਾਰ ਕੇ ਕਤਲ ਕੀਤਾ ਗਿਆ ਜਿਸਨੂੰ ਲੈ ਕੇ ਪੁਲਿਸ ਵੱਲੋਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਪਰ ਮ੍ਰਿਤਕ ਦੀ ਮਾਤਾ ਸੁਨੇਹਾ ਦੇਵੀ ਦਾ ਕਹਿਣਾ ਹੈ ਕਿ ਮੇਰੇ ਪੁੱਤ ਨੂੰ ਫੋਨ ਤੇ ਬੁਲਾਉਣ ਵਾਲੇ ਮੁੱਖ ਦੋਸ਼ੀਆਂ ਨੂੰ ਪੁਲਿਸ ਵੱਲੋਂ 20 ਦਿਨ ਬੀਤਣ ਬਾਅਦ ਵੀ ਗ੍ਰਿਫਤਾਰ ਨਹੀਂ ਕੀਤਾ ਗਿਆ
ਇਸ ਮੌਕੇ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਬਲੌਂਗੀ ਪੁਲਿਸ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਵੀ ਦਿੱਤਾ ਗਿਆ ਸੀ ਪਰ ਪੁਲਿਸ ਕੁੰਭਕਰਨੀ ਨੀਂਦ ਸੁੱਤੀ ਪਈ ਰਹੀ ਇਸੇ ਕਰਕੇ ਅੱਜ ਬਲੌਂਗੀ ਪੁਲਿਸ ਦੀ ਨੀਂਦ ਜਗਾਉਣ ਲਈ ਥਾਣਾ ਬਲੌਂਗੀ ਦਾ ਘਿਰਾਓ ਕਰਨਾ ਪਿਆ ਉਨ੍ਹਾਂ ਕਿਹਾ ਥਾਣੇ ਪਹੁੰਚਣ ਉਪਰੰਤ ਹੀ ਡੀ ਐਸ ਪੀ ਇਸ਼ਾਨ ਸਿੰਗਲਾ ਦੀ ਹਾਜ਼ਰੀ ਵਿੱਚ ਐਸ ਐਚ ਓ ਬਲੋਂਗੀ ਵੱਲੋਂ ਪ੍ਰਧਾਨ ਕੁੰਭੜਾ ਤੇ ਪੀੜਤ ਪਰਿਵਾਰ ਨਾਲ ਗੱਲਬਾਤ ਕਰਦਿਆਂ ਧਰਨਾਕਾਰੀਆਂ ਸਾਹਮਣੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ
ਪਰ ਪਰਿਵਾਰ ਨਾਲ ਸਹਿਮਤੀ ਤੋਂ ਬਾਅਦ ਡੀ ਐਸ ਪੀ ਇਸ਼ਾਨ ਸਿੰਗਲਾ ਜੀ ਨੂੰ ਲਿਖਤੀ ਮੰਗ ਪੱਤਰ ਦੇ ਕੇ ਧਰਨਾ ਸਮਾਪਤ ਕੀਤਾ ਗਿਆ ਪ੍ਰਧਾਨ ਕੁੰਭੜਾ ਨੇ ਕਿਹਾ ਕਿ ਜੇਕਰ ਬਲੌਂਗੀ ਪੁਲਿਸ ਵੱਲੋਂ ਇੱਕ ਹਫ਼ਤੇ ਵਿੱਚ ਦੋਸ਼ੀਆਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਐਸ ਐਸ ਪੀ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਦੋਲਤ ਰਾਮ, ਮਾਤਾ ਸੁਨੇਹਾ ਦੇਵੀ, ਸੁਨੀਤਾ ਰਾਣੀ, ਪੂਨਮ, ਅਰੁਨ ਕੁਮਾਰ, ਅਖਿਲੇਸ਼ ਕੁਮਾਰ, ਗੋਰਵ ਸੂਦ, ਮਾਸਟਰ ਬਨਵਾਰੀ ਲਾਲ, ਓਮ ਪ੍ਰਕਾਸ਼,ਕਰਮ ਸਿੰਘ ਕੁਰੜੀ, ਬਾਬੂ ਵੇਦ ਪ੍ਰਕਾਸ਼ ਤੇ ਮਨਦੀਪ ਸਿੰਘ ਹਾਜ਼ਰ ਸਨ

Comments
Post a Comment