Skip to main content

Request for re-hearing in Janta Darbar for implementation of HKRN policy for employment security of outsourcing employees.

Request for re-hearing in Janta Darbar for implementation of HKRN policy for employment security of outsourcing employees. Chandigarh 28 June ( Ranjeet Singh Dhaliwal ) : GMCH New Contractor Workers Union, Sector-32 Chandigarh has made a written request to His Excellency the Administrator, Chandigarh UT for a fresh hearing in the Janta Darbar. Press Secretary of the Union, Vikram Singh informed that on 20-08-2025, in the Janta Darbar, a proposal was placed before His Excellency the Administrator to implement a secure employment policy like the Haryana Kaushal Rozgar Nigam (HKRN) model of the Haryana Government for the benefit of all outsourcing employees of GMCH Chandigarh. Adopting this policy will save the Chandigarh Administration crores of rupees annually in the form of a 3.85% monthly commission paid to service providers for inexperienced work, and increase the administration's revenue. Neighboring states Punjab and Haryana have secured the employment of all outsourcing worker...

ਭਾਜਪਾ ਨਾਲ ਕੀ ਸੌਦਾ ਹੋਇਆ ਹੈ?

ਭਾਜਪਾ ਨਾਲ ਕੀ ਸੌਦਾ ਹੋਇਆ ਹੈ?

ਪੰਜਾਬ ਵਿੱਚ ਆਪ ਸਰਕਾਰ ਵੱਲੋਂ ਵੀਬੀ ਜੀ ਰਾਮਜੀ ਸਕੀਮ ਲਾਗੂ ਕਰਨ ਤੇ ਵੜਿੰਗ ਦਾ ਸਵਾਲ

ਪੁੱਛਿਆ: ਵਿਸ਼ੇਸ਼ ਸੈਸ਼ਨ ਵਿੱਚ ਸਕੀਮ ਨੂੰ ਰੱਦ ਕਰਨ ਵਾਲੇ ਮਤੇ ਦਾ ਕੀ ਬਣਿਆ

ਚੰਡੀਗੜ੍ਹ 27 ਜੂਨ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਤੋਂ ਪੁੱਛਿਆ ਹੈ ਕਿ ਆਖਿਰਕਾਰ ਭਾਜਪਾ ਨਾਲ ਕਿਹੜੇ ਸੌਦੇ ਜਾਂ ਸਮਝੌਤੇ ਤਹਿਤ ਉਸਨੇ 'ਗਾਰੰਟੀ ਫ਼ਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ-ਗ੍ਰਾਮੀਣ (ਵੀਬੀ ਜੀ ਰਾਮਜੀ) ਸਕੀਮ ਨੂੰ ਪੰਜਾਬ ਵਿੱਚ ਲਾਗੂ ਕੀਤਾ ਹੈ। ਜਦਕਿ ਇਸੇ ਸਕੀਮ ਦੇ ਖ਼ਿਲਾਫ਼ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਵਿੱਚ ਮਤਾ ਪਾਸ ਕੀਤਾ ਗਿਆ ਸੀ। ਜਿਸ ਤੋਂ ਬਾਅਦ, ਉਨ੍ਹਾਂ ਨੇ ਸਰਕਾਰ ਤੋਂ ਸਵਾਲ ਕੀਤਾ ਹੈ ਕਿ ਆਖਿਰਕਾਰ ਇਹ ਕਿਹੜਾ ਸੌਦਾ ਹੈ?

ਸੂਬਾ ਕਾਂਗਰਸ ਪ੍ਰਧਾਨ ਨੇ ਖ਼ੁਲਾਸਾ ਕੀਤਾ ਕਿ ਪੰਜਾਬ ਸਰਕਾਰ ਨੇ 30 ਦਸੰਬਰ, 2025 ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾ ਕੇ ਵੀਬੀ ਜੀ ਰਾਮਜੀ ਸਕੀਮ ਨੂੰ ਰੱਦ ਕਰਨ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਲੇਕਿਨ ਹੈਰਾਨੀ ਵਾਲੀ ਗੱਲ ਹੈ ਕਿ ਕੱਲ੍ਹ ਹੀ ਪੰਜਾਬ ਸਰਕਾਰ ਨੇ ਇਸ ਸਕੀਮ ਨੂੰ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ਨਾਲ ਉਸਨੇ ਆਪਣੇ ਹੀ ਪਾਸ ਕੀਤੇ ਮਤੇ ਨੂੰ ਨਕਾਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਦਾ ਸਮਾਂ ਜਿੰਨਾ ਹੈਰਾਨ ਕਰਨ ਵਾਲਾ ਹੈ, ਉਨਾ ਹੀ ਮਹੱਤਵਪੂਰਨ ਵੀ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਕੀ ਇਸ ਸਕੀਮ ਨੂੰ ਅਚਾਨਕ ਲਾਗੂ ਕਰਨ ਦਾ ਸਬੰਧ ਮੁੱਖ ਮੰਤਰੀ ਨਾਲ ਜੁੜੇ ਮੌਜੂਦਾ ਵਿਵਾਦ ਨਾਲ ਹੈ? ਉਨ੍ਹਾਂ ਨੇ ਪੁੱਛਿਆ ਕਿ ਕੀ ਆਪਣੀ ਪਾਰਟੀ ਦੇ ਅੰਦਰ ਅਤੇ ਬਾਹਰੋਂ ਘਿਰੇ ਹੋਏ ਮੁੱਖ ਮੰਤਰੀ ਭਾਜਪਾ ਨਾਲ ਸਮਝੌਤਾ ਕਰਕੇ ਆਪਣੇ ਲਈ ਰਾਹਤ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹਨ? ਨਹੀਂ ਤਾਂ, ਪੰਜਾਬ ਵਿੱਚ ਇਸ ਸਕੀਮ ਨੂੰ ਲਾਗੂ ਕਰਨ ਦਾ ਕੋਈ ਜਾਇਜ਼ ਕਾਰਨ ਨਜ਼ਰ ਨਹੀਂ ਆਉਂਦਾ ਹੈ, ਜਦਕਿ ਸੂਬੇ ਦੀ ਵਿਧਾਨ ਸਭਾ ਪਹਿਲਾਂ ਹੀ ਸਰਬਸੰਮਤੀ ਨਾਲ ਇਸ ਨੂੰ ਰੱਦ ਕਰਨ ਦਾ ਮਤਾ ਪਾਸ ਕਰ ਚੁੱਕੀ ਸੀ।

ਉਨ੍ਹਾਂ ਨੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਉਹ ਪੰਜਾਬ ਵਿੱਚ ਵੀਬੀ ਜੀ ਰਾਮਜੀ ਸਕੀਮ ਲਾਗੂ ਕਰਨ ਦੇ ਭਗਵੰਤ ਮਾਨ ਦੇ ਫ਼ੈਸਲੇ ਨਾਲ ਸਹਿਮਤ ਹਨ? ਉਨ੍ਹਾਂ ਨੇ ਜ਼ੋਰ ਦਿੰਦਿਆਂ, ਕਿਹਾ ਕੇਜਰੀਵਾਲ ਨੂੰ ਆਪਣੀ ਚੁੱਪੀ ਤੋੜ ਕੇ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਨਹੀਂ ਤਾਂ, ਇਹ ਗੱਲ ਪੱਕੀ ਹੋ ਜਾਵੇਗੀ ਕਿ ਆਮ ਆਦਮੀ ਪਾਰਟੀ ਨੇ ਭਾਜਪਾ ਨਾਲ ਕੋਈ ਮੌਕਾਪ੍ਰਸਤ ਸੌਦਾ ਕੀਤਾ ਹੋਇਆ ਹੈ।

Comments

Most Popular

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

Haryana PWD Contractors Association Submits Memorandum to Chief Minister, Warns of Work Suspension from June 15

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

ਵਿਸ਼ਾਲ ਬਾਲ ਸਮਾਗਮ ਵਿੱਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ

ਉਦਭਵ ਨੇ 84 ਦੌੜਾਂ ਬਣਾਈਆਂ, ਜੀਐਨਪੀਐਸ ਰੈੱਡ ਨੇ ਸਨ ਕ੍ਰਿਕਟ ਅਕੈਡਮੀ ਨੂੰ 43 ਦੌੜਾਂ ਨਾਲ ਹਰਾਇਆ

Peaceful Protest on 18 June Over Pending Demands of NHM Employees

Panjab University Pensioners Express Anger Over Pending Arrears of Revised Pay Scales and LTC Payments

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਾਂਝੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਕੀਤੀ ਹਗਾਮੀ ਵਰਚੂਆਲ ਮੀਟਿੰਗ

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੀ ਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ