Skip to main content

Jagat Punjabi Sabha Toronto to hold ‘Geet, Ghazal, Shayari’ event on August 16

Jagat Punjabi Sabha Toronto to hold ‘Geet, Ghazal, Shayari’ event on August 16 Toronto/Chandigarh 2 August ( Hardev Chauhan/Ranjeet Singh Dhaliwal ) : The monthly literary event ‘Geet, Ghazal, Shayari’ organized by Jagat Punjabi Sabha Toronto for the promotion of Punjabi language, literature and culture will be held this time on Sunday, August 16, 2026 from 1:30 pm to 4:30 pm at 134 Kennedy Road, Toronto (Canada). Ajaib Singh Chatha, Chairman of Jagat Punjabi Sabha Toronto, said that the chief guest of this year's event will be Bal Mukand Sharma. Their presence will make the event special. The event will feature performances of songs, ghazals, poems and poetry by renowned poets, singers and literature lovers, which will showcase the beauty of Punjabi literature and culture. Sabha President Sardul Singh Thiara and Coordinator Jaspal Singh Desuvi have extended a warm invitation to the entire Punjabi community, writers, artists and music lovers to join this literary gathering along wi...

ਭਾਰਤ ਸਰਕਾਰ ਮੁਸੀਬਤ ‘ਚ ਫਸੇ ਭਾਰਤੀਆਂ ਲਈ ਯਤਨ ਕਰਕੇ ਹੱਲ ਕਰੇ : ਕਾ: ਸੇਖੋਂ

ਭਾਰਤ ਸਰਕਾਰ ਮੁਸੀਬਤ ‘ਚ ਫਸੇ ਭਾਰਤੀਆਂ ਲਈ ਯਤਨ ਕਰਕੇ ਹੱਲ ਕਰੇ : ਕਾ: ਸੇਖੋਂ

ਭਗਵੰਤ ਮਾਨ ਧਾਰਮਿਕ ਮਾਮਲਿਆਂ ‘ਚ ਟਕਰਾਅ ਦੀ ਨੀਤੀ ਛੱਡੇ

ਬਠਿੰਡਾ/ਚੰਡੀਗੜ੍ਹ 18 ਜੂਨ ( ਰਣਜੀਤ ਧਾਲੀਵਾਲ ) : ਸਿਟੀਜਨਸ਼ਿਪ ਸਰਟੀਫਿਕੇਟ ਮਾਮਲੇ ਸਦਕਾ ਕੈਨੇਡਾ ‘ਚ ਮੁਸੀਬਤ ਵਿੱਚ ਫਸੇ ਭਾਰਤੀਆਂ ਦੇ ਹੱਲ ਲਈ ਭਾਰਤ ਸਰਕਾਰ ਉਚੇਚੇ ਯਤਨ ਕਰੇ। ਕੇਂਦਰ ਸਰਕਾਰ ਨੂੰ ਇਹ ਅਪੀਲ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਰੇਸ਼ਾਨ ਭਾਰਤੀਆਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਇੱਥੇ ਇਹ ਵਰਨਣਯੋਗ ਹੈ ਕਿ ਕੈਨੇਡਾ ਦੀ ਸਰਕਾਰ ਨੇ ‘ਲੋਸਟ ਕੇਨੇਡੀਅਨ’ ਕਾਨੂੰਨ ਤਹਿਤ ਨਾਗਰਿਕਤਾ ਹਾਸਲ ਕਰ ਚੁੱਕੇ ਹਜ਼ਾਰਾਂ ਭਾਰਤੀਆਂ ਦੇ ਸਿਟੀਜਨਸ਼ਿਪ ਸਰਟੀਫਿਕੇਟ ਰੱਦ ਕਰ ਦਿੱਤੇ ਹਨ।

ਕਾ: ਸੇਖੋਂ ਨੇ ਦੱਸਿਆ ਕਿ ਜਿਹਨਾਂ ਲੋਕਾਂ ਦੇ ਸਰਟੀਫਿਕੇਟ ਰੱਦ ਕੀਤੇ ਹਨ, ਉਹਨਾਂ ਵਿੱਚ ਪੰਜਾਬੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। ਉਹਨਾਂ ਕਿਹਾ ਕਿ ਕੈਨੇਡਾ ਦੇ ਇੰਮੀਗਰੇਸ਼ਨ ਵਿਭਾਗ ਦੀ ਇਸ ਕਾਰਵਾਈ ਨਾਲ ਉਹਨਾਂ ਦਾ ਭਵਿੱਖ ਖਤਰੇ ਵਿੱਚ ਪੈ ਗਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਜਾਂ ਕਰਜ਼ਾ ਲੈ ਕੇ ਕੈਨੇਡਾ ਦੀ ਧਰਤੀ ਤੇ ਜਾ ਕੇ ਸਖ਼ਤ ਮਿਹਨਤੀ ਕੀਤੀ ਅਤੇ ਉੱਥੋਂ ਦੇ ਵਸਨੀਕ ਬਣੇ ਹਨ। ਜੇਕਰ ਉਹਨਾਂ ਨੂੰ ਕੈਨੇਡਾ ਛੱਡਣਾ ਪਿਆ ਤਾਂ ਉਹਨਾਂ ਦਾ ਭਵਿੱਖ ਤਬਾਹ ਹੋ ਜਾਵੇਗਾ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਹਨਾਂ ਲੋਕਾਂ ਦੇ ਸਰਟੀਫਿਕੇਟ ਰੱਦ ਕੀਤੇ ਹਨ, ਉਹਨਾਂ ਉੱਪਰ ਗਲਤ ਜਾਣਕਾਰੀ ਦੇਣ ਦਾ ਦੋਸ਼ ਲਾਇਆ ਗਿਆ ਹੈ। ਕਮਿਊਨਿਸਟ ਆਗੂ ਨੇ ਕਿਹਾ ਕਿ ਇਹ ਕੋਈ ਗੰਭੀਰ ਦੋਸ਼ ਨਹੀਂ ਹੈ ਅਤੇ ਨਾ ਹੀ ਇਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿੱਚ ਕੋਈ ਦਖ਼ਲ ਅੰਦਾਜ਼ੀ ਹੈ। ਇਸ ਛੋਟੇ ਜਿਹੇ ਦੋਸ਼ ਦੇ ਆਧਾਰ ਤੇ ਸਿਟੀਜਨਸ਼ਿਪ ਸਰਟੀਫਿਕੇਟ ਰੱਦ ਕਰਨੇ ਜਾਇਜ ਨਹੀਂ ਹੈ।

ਕਾ: ਸੇਖੋਂ ਨੇ ਕਿਹਾ ਕਿ ਭਾਰਤ ਸਰਕਾਰ ਇਸ ਮਾਮਲੇ ਦੇ ਹੱਲ ਲਈ ਕੈਨੇਡਾ ਸਰਕਾਰ ਨਾਲ ਗੱਲਬਾਤ ਰਾਹੀਂ ਉਚੇਚੇ ਯਤਨ ਕਰੇ। ਰੱਦ ਕੀਤੇ ਸਰਟੀਫਿਕੇਟ ਬਹਾਲ ਕਰਵਾਏ ਜਾਣ ਅਤੇ ਉਹਨਾਂ ਲੋਕਾਂ ਦੇ ਭਵਿੱਖ ਨੂੰ ਤਬਾਹ ਹੋਣ ਤੋਂ ਬਚਾਇਆ ਜਾਵੇ। ਇੱਕ ਸਵਾਲ ਦੇ ਜਵਾਬ ਵਿੱਚ ਕਾ: ਸੇਖੋਂ ਨੇ ਕਿਹਾ ਕਿ ਪੰਜਾਬ ਦੀਆਂ ਸੱਤ੍ਹਾ ਹਥਿਆਉਣ ਲਈ ਯਤਨਸ਼ੀਲ ਰਾਜਨੀਤਕ ਪਾਰਟੀਆਂ ਸੂਬੇ ਵਿੱਚ ਧਾਰਮਿਕ ਮੁੱਦੇ ਪੈਦਾ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਪੰਜਾਬ ਦੇ ਹਿਤ ਅਤੇ ਵਿਕਾਸ ਵਾਲੇ ਪ੍ਰੋਗਰਾਮ ਲੋਕਾਂ ਸਾਹਮਣੇ ਪੇਸ਼ ਕਰਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਧਾਰਮਿਕ ਮਾਮਲਿਆਂ ਵਿੱਚ ਟਕਰਾਅ ਦੀ ਨੀਤੀ ਛੱਡੇ, ਇਹ ਨੀਤੀ ਪੰਜਾਬ ਦੇ ਹਿਤ ਵਿੱਚ ਨਹੀਂ ਸਗੋਂ ਮਾਮਲਿਆਂ ਨੂੰ ਉਲਝਾਉਣ ਵਾਲੀ ਹੈ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ