Skip to main content

Request for re-hearing in Janta Darbar for implementation of HKRN policy for employment security of outsourcing employees.

Request for re-hearing in Janta Darbar for implementation of HKRN policy for employment security of outsourcing employees. Chandigarh 28 June ( Ranjeet Singh Dhaliwal ) : GMCH New Contractor Workers Union, Sector-32 Chandigarh has made a written request to His Excellency the Administrator, Chandigarh UT for a fresh hearing in the Janta Darbar. Press Secretary of the Union, Vikram Singh informed that on 20-08-2025, in the Janta Darbar, a proposal was placed before His Excellency the Administrator to implement a secure employment policy like the Haryana Kaushal Rozgar Nigam (HKRN) model of the Haryana Government for the benefit of all outsourcing employees of GMCH Chandigarh. Adopting this policy will save the Chandigarh Administration crores of rupees annually in the form of a 3.85% monthly commission paid to service providers for inexperienced work, and increase the administration's revenue. Neighboring states Punjab and Haryana have secured the employment of all outsourcing worker...

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ : ਗਿਆਨੀ ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖ਼ੁਦ ਭਗੌੜੇ ਹੋਏ ਲੋਕ ਸੰਗਤਾਂ ਨੂੰ ਅਕਾਲ ਤਖ਼ਤ ਦੇ ਹੁਕਮ ਮੰਨਣ ਦੀ ਕਰ ਰਹੇ ਹਨ ਤਾਕੀਦ : ਗਿਆਨੀ ਹਰਪ੍ਰੀਤ ਸਿੰਘ

ਜਰਨਲ ਹਾਊਸ ਵਿੱਚ ਦੋ ਦਸੰਬਰ ਦੇ ਹੁਕਮਨਾਮਿਆ ਤੋਂ ਭਗੌੜੇ ਲੋਕਾਂ ਖਿਲਾਫ ਮਤਾ ਲਿਆਂਦਾ ਜਾਵੇ

ਅੰਮ੍ਰਿਤਸਰ 27 ਜੂਨ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜ ਹੋਏ ਜਨਰਲ ਇਜਲਾਸ ਦੇ ਮੁੱਦੇ ਤੇ ਅੱਜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਇਕ ਮੀਟਿੰਗ ਪਾਰਟੀ ਦਫ਼ਤਰ ਵਿਖੇ ਹੋਈ ਜਿਸ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਗੋਬਿੰਦ ਸਿੰਘ ਲੌਂਗੋਵਾਲ, ਐਗਜ਼ੈਕਟਿਵ ਮੈਂਬਰ ਮਿੱਠੂ ਸਿੰਘ ਕਾਹਨਕੇ ਸਮੇਤ ਸੀਨੀਅਰ ਲੀਡਰਸ਼ਿਪ ਅਤੇ ਮੈਂਬਰ ਐੱਸ.ਜੀ.ਪੀ.ਸੀ ਹਾਜ਼ਰ ਸਨ। ਮੀਟਿੰਗ ਤੋ ਬਾਅਦ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਅੱਜ ਉਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਮੰਨਣ ਲਈ ਲਾਮਬੰਦੀ ਕਰ ਰਹੇ ਹਨ ਜੋ ਖ਼ੁਦ ਸ੍ਰੀ ਅਕਾਲ ਤਖ਼ਤ ਤੋਂ ਭਗੌੜੇ ਹਨ। ਇਕ ਵਿਅਕਤੀ ਵਿਸ਼ੇਸ਼ ਨੂੰ ਬਚਾਉਣ ਅਤੇ ਉਹਦੀਆਂ ਸਿਆਸੀ ਇਛਾਵਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਰੋਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਰਨਲ ਇਜਲਾਸ ਵਿੱਚ ਦੋ ਦਸੰਬਰ ਦੇ ਹੁਕਮਨਾਮਿਆ ਤੋਂ ਮੁਕਰਨ ਵਾਲੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਮਤਾ ਲਿਆਂਦਾ ਜਾਵੇ, ਕਿ ਉਸਦਾ ਵੀ ਮੁਕੰਮਲ ਸਮਾਜਿਕ ਬਾਈਕਾਟ ਹੋਵੇ। ਉਹਨਾਂ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕੀਤਾ ਕਿ ਦੋ ਦਸੰਬਰ ਦੇ ਹੁਕਮਨਾਮਿਆ ਨੂੰ ਲਾਗੂ ਕਰਵਾਉਣ ਲਈ ਉਦੋਂ ਜਰਨਲ ਇਜਲਾਸ ਕਿਉਂ ਨਹੀਂ ਸੱਦਿਆ ਗਿਆ? ਇਹ ਸ਼ਾਇਦ ਇਸ ਲਈ ਕਿਉਂਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਖੁਦ ਵੀ ਉਹਨਾਂ ਹੁਕਮਨਾਮਿਆਂ ਤੋਂ ਭਗੌੜਾ ਹੈ, ਜਿਸਨੇ ਦੋ ਦਸੰਬਰ ਨੂੰ ਭਰਤੀ ਕਮੇਟੀ ਦੀ ਅਗਵਾਈ ਕਰਨ ਦੇ ਹੋਏ ਆਦੇਸ਼ ਨਹੀਂ ਮੰਨੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਰਨਲ ਇਜਲਾਸ ਵਿੱਚ ਸਾਡੇ ਮੈਂਬਰ ਇਹ ਮੁੱਦਾ ਜੋਰਦਾਰ ਢੰਗ ਨਾਲ ਉਠਾਉਣਗੇ। 

ਗਿਆਨੀ ਹਰਪ੍ਰੀਤ ਸਿੰਘ ਨੇ ਇਤਿਹਾਸਕ ਗੁਰਦੁਆਰਿਆਂ ਵਿੱਚ ਮੁੱਖ ਮੰਤਰੀ ਦੇ ਖਿਲਾਫ ਲਾਏ ਜਾ ਰਹੇ ਫਲੈਕਸ ਬੋਰਡਾਂ ਦਾ ਮਸਲਾ ਉਠਾਉਂਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਇਕ ਪ੍ਰਵਾਰ ਦੀ ਰਾਜਨੀਤੀ ਚਮਕਾਉਣ ਲਈ ਗੁਰੂ ਕੀ ਗੋਲਕ ਦੀ ਮਾਇਆ ਖਰਚ ਕੇ ਪਿੰਡਾਂ ਵਿੱਚ ਧੜੇਬੰਦੀ ਨਹੀਂ ਖੜੀ ਕਰਨੀ ਚਾਹੀਦੀ। ਜਿਸ ਨਾਲ ਟਕਰਾ ਹੋਣ ਦੀਆਂ ਸੰਭਾਵਨਾਵਾਂ ਬਣ ਰਹੀਆਂ ਹਨ। ਉਹਨਾਂ ਕਿਹਾ ਕਿ ਸੌਦਾ ਸਾਧ ਦੀ ਮਾਫੀ ਵਾਸਤੇ ਵੀ ਕਮੇਟੀ ਨੇ ਇਸੇ ਤਰਾਂ ਜਲਦਬਾਜੀ ਵਿੱਚ ਗੁਰੂ ਕੀ ਗੋਲਕ ਦੇ ਬਾਨਵੇਂ ਲੱਖ ਰੁਪਏ ਰੋੜ ਦਿੱਤੇ ਸੀ, ਜੋ ਬਾਅਦ ਵਿੱਚ ਵਾਪਸ ਜਮਾਂ ਕਰਾਉਣੇ ਪਏ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਕਿ ਜਥੇਦਾਰ ਸਾਹਿਬਾਨ ਆਦੇਸ਼ ਜਾਰੀ ਕਰਕੇ ਇਸ 'ਤੇ ਤੁਰੰਤ ਰੋਕ ਲਗਾਉਣ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਆਈ ਟੀ ਵਿੰਗ ਅੱਜ ਜਥੇਦਾਰ ਸਾਹਿਬ ਨੂੰ ਟਰੋਲ ਕਰ ਰਿਹਾ ਹੈ। ਪਰ ਇਸਦੀ ਸ਼ੁਰੂਆਤ ਅਕਾਲੀ ਦਲ ਬਾਦਲ ਨੇ ਹੀ ਕੀਤੀ ਸੀ। ਜੇ ਸਾਡੀ ਕਿਰਦਾਰ ਕੁਸ਼ੀ ਕਰਨ ਵਾਲੇ ਵਿਰਸਾ ਸਿੰਘ ਵਲਟੋਹਾ ਅਤੇ ਹੋਰਨਾਂ ਦੀ ਜਬਾਨ ਬੰਦ ਕਰਾਈ ਹੁੰਦੀ ਤਾਂ ਅੱਜ ਭਗਵੰਤ ਸਿੰਘ ਮਾਨ ਜਾਂ ਉਸਦੀ ਪਾਰਟੀ ਦੀ ਜੁਰਅਤ ਨਹੀਂ ਸੀ ਪੈਣੀ ਕਿ ਜਥੇਦਾਰ ਸਾਹਿਬਾਨ ਨੂੰ ਟਰੋਲ ਕਰਦੇ। ਉਹਨਾਂ ਕਿਹਾ ਕਿ ਦੋਹਾਂ ਧਿਰਾਂ ਨੂੰ ਆਪਣੇ ਰਾਜਨੀਤਿਕ ਮੁਫਾਦ ਲਈ ਸਾਡੇ ਮੀਰੀ ਪੀਰੀ ਦੇ ਤਖਤ ਨੂੰ ਇਸ ਗੰਦੀ ਰਾਜਨੀਤੀ ਵਿੱਚ ਨਹੀਂ ਸੀ ਖਿੱਚਣਾ ਚਾਹੀਦਾ। ਜਥੇਦਾਰ ਸਾਹਿਬ ਨੂੰ ਵੀ ਇਸ ਮੁੱਦੇ 'ਤੇ ਸਪੱਸ਼ਟ ਕਹਿ ਦੇਣਾ ਚਾਹੀਦਾ ਹੈ ਕਿ ਇਹ ਮੁਖ ਮੰਤਰੀ ਦੀ ਕੁਰਸੀ ਦੀ ਲੜਾਈ ਹੈ ਜਿਸ ਨੂੰ ਤੁਸੀਂ ਖੁਦ ਲੜੋ, ਕਿਰਪਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਤੋਂ ਬਾਹਰ ਰੱਖੋ।

ਪੰਜਾਬ ਸਰਕਾਰ ਦੀ ਗੱਲ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਅੰਮ੍ਰਿਤਸਰ ਆ ਰਹੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਘੇਰਦਿਆਂ ਸਵਾਲ ਕੀਤਾ ਕਿ ਚੋਣਾਂ ਤੋਂ ਪਹਿਲਾਂ ਇਸੇ ਧਰਤੀ 'ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਖੜ੍ਹੇ ਹੋ ਕੇ ਉਹਨਾਂ ਕਿਹਾ ਸੀ ਕਿ ਬੇਅਦਬੀਆਂ ਦਾ ਮਸਲਾ 24 ਘੰਟੇ ਵਿੱਚ ਹੱਲ ਕਰ ਦਿਆਂਗੇ, ਅੱਜ ਉਹਨਾਂ ਦੀ ਉਸ ਗਾਰੰਟੀ ਦਾ ਕੀ ਬਣਿਆ? ਬੇਅਦਬੀ ਦੇ ਦੋਸ਼ੀ ਕਿਥੇ ਹਨ? ਉਹਨਾਂ ਨੇ ਇਹ ਵੀ ਸਵਾਲ ਕੀਤਾ ਕਿ ਉਹਨਾਂ ਦੇ ਮੁੱਖ ਮੰਤਰੀ ਖਿਲਾਫ ਵੀਡੀਓ ਮਾਮਲਾ ਏਨਾ ਭਖਿਆ ਹੋਣ ਦੇ ਬਾਵਜੂਦ ਕੇਜਰੀਵਾਲ ਸਾਹਿਬ ਚੁੱਪ ਕਿਉਂ ਹਨ। ਇਸ ਮਸਲੇ 'ਤੇ ਉਹਨਾਂ ਨੂੰ ਆਪਣਾ ਸਟੈਂਡ ਸਪੱਸ਼ਟ ਕਰਨਾ ਚਾਹੀਦਾ ਹੈ। ਗਿਆਨੀ ਜੀ ਨੇ ਕਿਹਾ ਕਿ ਬੀਬੀਆਂ ਨੂੰ ਦਿੱਤਾ ਜਾਣ ਵਾਲਾ ਇਕ ਹਜਾਰ ਰੁਪਿਆ ਸਰਕਾਰ ਨੇ ਪਹਿਲੇ ਸਾਲ ਵਿੱਚ ਕਿਉਂ ਨਹੀਂ ਦਿੱਤਾ? ਸਰਕਾਰ ਬਹਾਨੇ ਬਣਾ ਰਹੀ ਹੈ ਕਿ ਪਹਿਲਾਂ ਪੈਸੇ ਨਹੀਂ ਸਨ। ਜਦਕਿ ਹੁਣ ਇਸ ਲਈ ਪੰਜਾਬ ਸਰਕਾਰ ਨੇ ਪੰਦਰਾਂ ਸੌ ਕਰੋੜ ਰੁਪਏ ਕਰਜਾ ਲਿਆ ਹੈ। ਪੰਜਵੇਂ ਸਾਲ ਵਿੱਚ ਦਿੱਤੇ ਜਾ ਰਹੇ ਇਹ ਪੈਸੇ ਚੋਣ ਮੁਹਿੰਮ ਦਾ ਹਿੱਸਾ ਹਨ। ਕੇਜਰੀਵਾਲ ਸਾਹਿਬ ਇਹ ਵੀ ਜਵਾਬ ਦੇਣ ਕਿ ਆਪਣੀ ਚੋਣ ਮੁਹਿੰਮ ਲਈ ਪੰਜਾਬ ਨੂੰ ਕਰਜਾਈ ਕਿਉਂ ਕੀਤਾ ਜਾ ਰਿਹਾ ਹੈ?

ਪ੍ਰੈਸ ਕਾਨਫਰੰਸ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੀ ਪਾਰਟੀ ਪੰਜਾਬ ਦੇ ਮਸਲਿਆਂ ਲਈ ਗੰਭੀਰ ਯਤਨ ਕਰ ਰਹੀ ਹੈ ਅਤੇ ਇਸਦੇ ਲਈ ਹਮਖਿਆਲ ਪਾਰਟੀਆਂ ਨਾਲ ਏਕਤਾ ਕਰਕੇ ਅੱਗੇ ਵਧਿਆ ਜਾਵੇਗਾ। ਅੱਜ ਦੀ ਇਸ ਪ੍ਰੈੱਸ ਕਾਨਫਰੰਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਤੋਂ ਇਲਾਵਾ ਸ ਗੁਰਪ੍ਰਤਾਪ ਸਿੰਘ ਵਡਾਲਾ (ਸਕੱਤਰ ਜਨਰਲ), ਬੀਬੀ ਜਗੀਰ ਕੌਰ (ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ), ਗੋਬਿੰਦ ਸਿੰਘ ਲੋਂਗੋਵਾਲ (ਸਾਬਕਾ ਪ੍ਰਧਾਨ ਐੱਸ.ਜੀ.ਪੀ.ਸੀ), ਸੁੱਚਾ ਸਿੰਘ ਛੋਟੇਪੁਰ (ਮੈਂਬਰ ਪੀ.ਏ.ਸੀ), ਭਾਈ ਮਨਜੀਤ ਸਿੰਘ (ਮੈਂਬਰ ਪੀ.ਏ.ਸੀ), ਪਰਮਪਾਲ ਸਿੰਘ ਸਭਰਾ (ਸਕੱਤਰ ਪ੍ਰਧਾਨ ਸਾਹਿਬ), ਗੁਰਲਾਲ ਸਿੰਘ (ਮੀਤ ਪ੍ਰਧਾਨ), ਸਤਪਾਲ ਸਿੰਘ ਵਡਾਲੀ (ਮੈਂਬਰ ਵਰਕਿੰਗ ਕਮੇਟੀ), ਮਧੂਪਾਲ ਸਿੰਘ ਗੋਗਾ (ਮੈਂਬਰ ਵਰਕਿੰਗ ਕਮੇਟੀ), ਦਵਿੰਦਰ ਸਿੰਘ ਗਰਚਾ (ਮੈਂਬਰ ਵਰਕਿੰਗ ਕਮੇਟੀ), ਹਰਜੀਤ ਸਿੰਘ ਪੁਰੇਵਾਲ (ਜਥੇਬੰਦਕ ਸਕੱਤਰ), ਮਨਿੰਦਰ ਸਿੰਘ ਧੁੰਨਾ (ਪ੍ਰਧਾਨ ਅੰਮ੍ਰਿਤਸਰ ਸ਼ਹਿਰੀ), ਦਲਜਿੰਦਰ ਸਿੰਘ ਵਿਰਕ (ਪ੍ਰਧਾਨ ਅੰਮ੍ਰਿਤਸਰ ਦੇਹਾਤੀ), ਹਰਜਿੰਦਰ ਸਿੰਘ ਸੰਧੂ (ਪ੍ਰਧਾਨ ਜ਼ਿਲ੍ਹਾ ਤਰਨ ਤਾਰਨ), ਅਮਨਦੀਪ ਸਿੰਘ ਗਿੱਲ (ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ), ਸਤਵਿੰਦਰ ਸਿੰਘ ਦੋਬਲੀਆਂ ਯੋਗੇਸ਼ ਸ਼ਰਮਾ ਗੁਰਦੇਵ ਸਿੰਘ  ਜਪਿੰਦਰ ਸਿੰਘ  ਜਗਤਾਰ ਸਿੰਘ ਗਿੱਲ  ਜਸਬੀਰ ਸਿੰਘ ਖਾਲਸਾ  ਦਿਲਪ੍ਰੀਤ ਸਿੰਘ ਸ ਕਮਲਜੀਤ ਸਿੰਘ ਭਾਗ ਸਿੰਘ ਹੈਪੀ (ਅੰਮ੍ਰਿਤਸਰ ਸ਼ਹਿਰੀ), ਗੁਰਵਿੰਦਰ ਸਿੰਘ ਝਬਾਲ ਮਨਜੀਤ ਸਿੰਘ ਸੈਣੀ ਸਤਵਿੰਦਰ ਪਾਲ ਸਿੰਘ ਡਿੰਪਲ ਐਡਵੋਕੇਟ ਅਮਰਤਪਾਲ ਸਿੰਘ ਵੱਲ੍ਹਾ (ਅੰਮ੍ਰਿਤਸਰ), ਮਿੱਠੂ ਸਿੰਘ ਕਾਹਨੇਕੇ (ਮੈਂਬਰ ਐਗਜੈਕਟਿਵ ਐੱਸ.ਜੀ.ਪੀ.ਸੀ), ਜਸਵੰਤ ਸਿੰਘ ਪੁੜੈਣ (ਮੈਂਬਰ ਐੱਸ.ਜੀ.ਪੀ.ਸੀ), ਅਮਰੀਕ ਸਿੰਘ ਸ਼ਾਹਪੁਰ (ਮੈਂਬਰ ਐੱਸਜੀਪੀਸੀ), ਰਾਮਪਾਲ ਸਿੰਘ ਬੈਹਣੀਵਾਲ (ਮੈਂਬਰ ਧਰਮ ਪ੍ਰਚਾਰ ਕਮੇਟੀ ), ਹਰਦੇਵ ਸਿੰਘ ਰੋਗਲਾ (ਮੈਂਬਰ ਐੱਸਜੀਪੀਸੀ), ਮਨਜੀਤ ਸਿੰਘ ਬੱਪੀਆਣਾ (ਮੈਂਬਰ ਧਰਮ ਪ੍ਰਚਾਰ ਕਮੇਟੀ ), ਮਲਕੀਤ ਸਿੰਘ ਚੰਗਾਲ ਮੈਂਬਰ ਐੱਸਜੀਪੀਸੀ  ਤੇਜਾ ਸਿੰਘ ਕਮਾਲਪੁਰ, ਮੈਂਬਰ ਐੱਸਜੀਪੀਸੀ  ਇੰਦਰਪ੍ਰੀਤ ਸਿੰਘ ਈਸਾਪੁਰ  ਹਰਬੰਸ ਸਿੰਘ ਮੰਝਪੁਰ (ਸਾਬਕਾ ਮੈਂਬਰ ਐੱਸਜੀਪੀਸੀ), ਆਦਿ ਆਗੂ ਤੋ ਇਲਾਵਾ ਜਗਜੀਤ ਸਿੰਘ ਕੋਹਲੀ ਦਫ਼ਤਰ ਸਕੱਤਰ ਅਤੇ ਬਾਬਾ ਹਰਦੀਪ ਵੀ ਹਾਜ਼ਰ ਸਨ ਪ੍ਰੈਸ ਨੂੰ ਇਹ ਬਿਆਨ ਮੀਡੀਆ ਇੰਚਾਰਜ  ਤਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।

Comments

Most Popular

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

Haryana PWD Contractors Association Submits Memorandum to Chief Minister, Warns of Work Suspension from June 15

ਐਨ.ਐਚ.ਐਮ. ਕਰਮਚਾਰੀਆਂ ਦੀਆਂ ਲੰਬਿਤ ਮੰਗਾਂ ਨੂੰ ਲੈ ਕੇ 18 ਜੂਨ ਨੂੰ ਸ਼ਾਂਤਮਈ ਪ੍ਰਦਰਸ਼ਨ

ਵਿਸ਼ਾਲ ਬਾਲ ਸਮਾਗਮ ਵਿੱਚ ਬੱਚਿਆਂ ਨੂੰ ਮਾਨਵੀ ਗੁਣਾਂ ਪ੍ਰਤੀ ਪ੍ਰੇਰਿਤ ਕੀਤਾ ਗਿਆ

ਉਦਭਵ ਨੇ 84 ਦੌੜਾਂ ਬਣਾਈਆਂ, ਜੀਐਨਪੀਐਸ ਰੈੱਡ ਨੇ ਸਨ ਕ੍ਰਿਕਟ ਅਕੈਡਮੀ ਨੂੰ 43 ਦੌੜਾਂ ਨਾਲ ਹਰਾਇਆ

Peaceful Protest on 18 June Over Pending Demands of NHM Employees

Panjab University Pensioners Express Anger Over Pending Arrears of Revised Pay Scales and LTC Payments

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਾਂਝੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਕੀਤੀ ਹਗਾਮੀ ਵਰਚੂਆਲ ਮੀਟਿੰਗ

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਅੰਧ ਵਿਸ਼ਵਾਸ਼ ਵਿਰੋਧੀ ਕਾਨੂੰਨ ਲਾਗੂ ਕਰਨ ਦੀ ਮੰਗ ਨੂੰ ਲੈਕੇ ਡੀ ਸੀ ਬਠਿੰਡਾ ਨੂੰ ਦਿੱਤਾ ਮੰਗ ਪੱਤਰ