ਗੋਲਫ਼ ਲਿੰਕ TDI 'ਚ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਨਿਰਜਲਾ ਇਕਾਦਸ਼ੀ ਮੌਕੇ ਛਬੀਲ ਅਤੇ ਲੰਗਰ ਦਾ ਆਯੋਜਨ
ਸ਼ਰਧਾਲੂਆਂ ਨੇ ਠੰਢੇ ਮਿੱਠੇ ਪਾਣੀ, ਛੋਲੇ ਅਤੇ ਕੜਾਹ ਪ੍ਰਸਾਦ ਦਾ ਕੀਤਾ ਲੰਗਰ
ਐਸ.ਏ.ਐਸ.ਨਗਰ 28 ਜੂਨ ( ਰਣਜੀਤ ਧਾਲੀਵਾਲ ) : ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਤੇ ਨਿਰਜਲਾ ਇਕਾਦਸ਼ੀ ਦੇ ਉਪਲਕਸ਼ 'ਤੇ ਅੱਜ ਗੋਲਫ਼ ਲਿੰਕ TDI ਵਿਖੇ ਠੰਢੇ ਮਿੱਠੇ ਪਾਣੀ, ਛੋਲ ਅਤੇ ਕੜਾਹ ਪ੍ਰਸਾਦ ਦੀ ਛਬੀਲ ਲਗਾਈ ਗਈ। ਇਸ ਸੇਵਾ 'ਚ ਵੱਡੀ ਗਿਣਤੀ 'ਚ ਸੰਗਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ। ਮੌਕੇ 'ਤੇ ਸ਼ਰਬਤ ਦੀ ਸੇਵਾ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਵੀ ਕੀਤੀ ਗਈ। ਗੋਲਫ਼ ਲਿੰਕ ਵਿਖੇ ਹਰ ਸਾਲ ਇਸ ਛਬੀਲ ਦਾ ਆਯੋਜਨ ਕੀਤਾ ਜਾਂਦਾ ਹੈ, ਜਿਸ 'ਚ ਸੱਜਣ, ਮਹਿਲਾਵਾਂ ਅਤੇ ਬੱਚੇ ਵੱਡੀ ਗਿਣਤੀ 'ਚ ਹਾਜ਼ਰ ਹੁੰਦੇ ਹਨ।
ਆਯੋਜਕਾਂ ਨੇ ਦੱਸਿਆ ਕਿ ਗਰਮੀ ਦੇ ਮੌਸਮ ਨੂੰ ਦੇਖਦਿਆਂ ਰਾਹਗੀਰਾਂ ਅਤੇ ਸ਼ਰਧਾਲੂਆਂ ਲਈ ਠੰਢੇ ਮਿੱਠੇ ਪਾਣੀ ਦੀ ਵਿਸ਼ੇਸ਼ ਵਿਵਸਥਾ ਕੀਤੀ ਗਈ ਸੀ। ਇਸ ਦੇ ਨਾਲ ਹੀ ਲੋਕਾਂ ਨੂੰ ਛੋਲੇਅਤੇ ਗੁਰੂ ਕਾ ਲੰਗਰ ਵਜੋਂ ਕੜਾਹ ਪ੍ਰਸਾਦ ਵੀ ਵੰਡਿਆ ਗਿਆ। ਸੰਗਤ ਨੇ ਇਸ ਸੇਵਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਮੌਕਿਆਂ 'ਤੇ ਕੀਤੀ ਜਾਣ ਵਾਲੀ ਸੇਵਾ ਸਮਾਜ 'ਚ ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਵਧਾਉਂਦੀ ਹੈ।

Comments
Post a Comment