ਮਾਈ ਭਾਰਤ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਸੰਘਣੀ ਨੌਜਵਾਨ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ (1 ਜੁਲਾਈ – 15 ਅਗਸਤ, 2026) ਦੀ ਸ਼ੁਰੂਆਤ
ਮਾਈ ਭਾਰਤ ਪੰਜਾਬ ਅਤੇ ਚੰਡੀਗੜ੍ਹ ਵੱਲੋਂ ਸੰਘਣੀ ਨੌਜਵਾਨ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ (1 ਜੁਲਾਈ – 15 ਅਗਸਤ, 2026) ਦੀ ਸ਼ੁਰੂਆਤ
ਰਸ਼ਮੀਤ ਕੌਰ, ਰਾਜ ਨਿਰਦੇਸ਼ਕ, ਮਾਈ ਭਾਰਤ ਪੰਜਾਬ ਅਤੇ ਵਿਨੈ ਕੁਮਾਰ, ਜ਼ਿਲ੍ਹਾ ਯੁਵਕ ਅਫ਼ਸਰ, ਮਾਈ ਭਾਰਤ ਚੰਡੀਗੜ੍ਹ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਸੱਦਾ ਦਿੱਤਾ
ਚੰਡੀਗੜ੍ਹ 7 ਜੁਲਾਈ ( ਰਣਜੀਤ ਧਾਲੀਵਾਲ ) : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ, ਭਾਰਤ ਸਰਕਾਰ ਦੇ ਅਧੀਨ ਇੱਕ ਖੁਦਮੁਖਤਿਆਰ ਸੰਸਥਾ ਮੇਰਾ ਯੁਵਾ ਭਾਰਤ (ਮਾਈ ਭਾਰਤ) ਵੱਲੋਂ 1 ਜੁਲਾਈ ਤੋਂ 15 ਅਗਸਤ, 2026 ਤੱਕ ਦੇਸ਼ ਭਰ ਵਿੱਚ ਸੰਘਣੀ ਨੌਜਵਾਨ ਰਜਿਸਟ੍ਰੇਸ਼ਨ ਅਤੇ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਮੁਹਿੰਮ ਦਾ ਉਦੇਸ਼ ਮਾਈ ਭਾਰਤ ਪੋਰਟਲ 'ਤੇ ਵੱਧ ਤੋਂ ਵੱਧ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣਾ ਅਤੇ ਰਾਸ਼ਟਰ ਨਿਰਮਾਣ ਵਿੱਚ ਨੌਜਵਾਨਾਂ ਦੀ ਸਰਗਰਮ ਭਾਗੀਦਾਰੀ ਨੂੰ ਮਜ਼ਬੂਤ ਕਰਨਾ ਹੈ।
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਸ਼ਮੀਤ ਕੌਰ, ਰਾਜ ਨਿਰਦੇਸ਼ਕ, ਮਾਈ ਭਾਰਤ ਪੰਜਾਬ, ਸ਼ਿਵਧਨ ਸ਼ਰਮਾ, ਕੇਂਦਰ ਸ਼ਾਸਤ ਪ੍ਰਦੇਸ਼ ਨਿਰਦੇਸ਼ਕ, ਮਾਈ ਭਾਰਤ ਚੰਡੀਗੜ੍ਹ, ਅਤੇ ਵਿਨੈ ਕੁਮਾਰ, ਜ਼ਿਲ੍ਹਾ ਯੁਵਕ ਅਫ਼ਸਰ, ਮਾਈ ਭਾਰਤ ਚੰਡੀਗੜ੍ਹ ਨੇ ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਨੂੰ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਕਰਕੇ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭਾਗੀਦਾਰ ਬਣਨ ਦਾ ਸੱਦਾ ਦਿੱਤਾ।
ਹੁਣ ਤੱਕ ਪੰਜਾਬ ਵਿੱਚ 5,62,959 ਅਤੇ ਚੰਡੀਗੜ੍ਹ ਵਿੱਚ 70,208 ਨੌਜਵਾਨਾਂ ਦੀ ਮਾਈ ਭਾਰਤ ਪੋਰਟਲ 'ਤੇ ਰਜਿਸਟ੍ਰੇਸ਼ਨ ਹੋ ਚੁੱਕੀ ਹੈ। ਮੌਜੂਦਾ ਮੁਹਿੰਮ ਦਾ ਉਦੇਸ਼ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ, ਪਿੰਡਾਂ, ਬਲਾਕਾਂ ਅਤੇ ਸ਼ਹਿਰੀ ਖੇਤਰਾਂ ਤੱਕ ਪਹੁੰਚ ਕੇ ਇਹਨਾਂ ਅੰਕੜਿਆਂ ਵਿੱਚ ਸ਼ਲਾਘਾਯੋਗ ਵਾਧਾ ਕਰਨਾ ਹੈ। ਮਾਈ ਭਾਰਤ ਇੱਕ ਨਵੀਨਤਾਕਾਰੀ "ਫਿਜ਼ੀਟਲ" (ਭੌਤਿਕ + ਡਿਜੀਟਲ) ਪਲੇਟਫਾਰਮ ਹੈ, ਜੋ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਨਾਲ ਜੁੜੇ ਵੱਖ-ਵੱਖ ਮੌਕਿਆਂ ਨਾਲ ਜੋੜਦਾ ਹੈ। ਰਜਿਸਟਰਡ ਨੌਜਵਾਨ ਅਨੁਭਵੀ ਸਿਖਲਾਈ ਪ੍ਰੋਗਰਾਮ (Experiential Learning Programmes - ELPs), ਵਾਲੰਟੀਅਰ ਮੌਕੇ (Volunteer Opportunities - VOs), ਨੌਜਵਾਨ ਆਦਾਨ-ਪ੍ਰਦਾਨ ਪ੍ਰੋਗਰਾਮ, ਕੇਂਦਰ ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਅਤੇ ਮੁਹਿੰਮਾਂ, ਇੰਟਰਨਸ਼ਿਪ, ਹੁਨਰ ਵਿਕਾਸ, ਮੈਂਟਰਸ਼ਿਪ ਅਤੇ ਪ੍ਰਮਾਣਿਤ ਡਿਜੀਟਲ ਵਾਲੰਟੀਅਰ ਪਛਾਣ ਵਰਗੀਆਂ ਸਹੂਲਤਾਂ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਨਾਲ ਹੀ ਉਹਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਲਈ ਸਰਟੀਫਿਕੇਟ ਅਤੇ ਮਾਨਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਮੌਕੇ ਅਧਿਕਾਰੀਆਂ ਨੇ ਕਿਹਾ: "ਪੰਜਾਬ ਅਤੇ ਚੰਡੀਗੜ੍ਹ ਦੇ ਨੌਜਵਾਨਾਂ ਵਿੱਚ ਭਾਰਤ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਦੀ ਅਥਾਹ ਸਮਰੱਥਾ ਹੈ। ਅਸੀਂ ਹਰੇਕ ਨੌਜਵਾਨ ਨੂੰ ਅਪੀਲ ਕਰਦੇ ਹਾਂ ਕਿ ਉਹ ਮਾਈ ਭਾਰਤ ਅੰਦੋਲਨ ਨਾਲ ਜੁੜਨ ਅਤੇ ਇਸ ਪਲੈਟਫਾਰਮ'ਤੇ ਉਪਲਬਧ ਮੌਕਿਆਂ ਦਾ ਲਾਭ ਉਠਾਉਣ। ਮੁਹਿੰਮ ਦੇ ਅਧੀਨ ਮਹਿਲਾਵਾਂ, ਪੇਂਡੂ ਨੌਜਵਾਨਾਂ, ਦਿਵਿਆਂਗ ਨੌਜਵਾਨਾਂ ਅਤੇ ਸਮਾਜ ਦੇ ਹਰੇਕ ਵਰਗ ਦੇ ਨੌਜਵਾਨਾਂ ਦੀ ਸਮਾਵੇਸ਼ੀ ਭਾਗੀਦਾਰੀ ਯਕੀਨੀ ਬਣਾਉਣ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।" ਮਾਈ ਭਾਰਤ ਪੰਜਾਬ ਅਤੇ ਚੰਡੀਗੜ੍ਹ ਨੇ ਸਾਰੀਆਂ ਵਿਦਿਅਕ ਸੰਸਥਾਵਾਂ, ਨੌਜਵਾਨ ਜਥੇਬੰਦੀਆਂ, ਸਰਕਾਰੀ ਵਿਭਾਗਾਂ ਅਤੇ ਹੋਰ ਹਿੱਸੇਦਾਰਾਂ ਨੂੰ ਇਸ ਮੁਹਿੰਮ ਨੂੰ ਜਨ-ਅੰਦੋਲਨ ਬਣਾਉਣ ਅਤੇ ਵੱਧ ਤੋਂ ਵੱਧ ਨੌਜਵਾਨਾਂ ਦੀ ਰਜਿਸਟ੍ਰੇਸ਼ਨ ਯਕੀਨੀ ਬਣਾਉਣ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ। ਨੌਜਵਾਨ ਰਜਿਸਟ੍ਰੇਸ਼ਨ ਲਈ ਮਾਈ ਭਾਰਤ ਪੋਰਟਲ 'ਤੇ ਜਾਓ: www.mybharat.gov.in

Comments
Post a Comment