ਗੁਰਦੁਆਰਾ ਬਾਬਾ ਜੀਵਨ ਸਿੰਘ ( ਭਾਈ ਜੈਤਾ ) ਜੀ ਫੇਸ 3ਏ, ਮੋਹਾਲੀ ਵਲੋਂ ਕਮੇਟੀ ਚੋਣ 9 ਅਗੱਸਤ ਨੂੰ ਕਰਵਾਈ ਜਾਵੇਗੀ
ਐਸ.ਏ. ਐ.ਨਗਰ 16 ਜੁਲਾਈ ( ਰਣਜੀਤ ਧਾਲੀਵਾਲ ) : ਗੁਰਦੁਆਰਾ ਬਾਬਾ ਜੀਵਨ ਸਿੰਘ ( ਭਾਈ ਜੈਤਾ ) ਜੀ ਫੇਸ 3ਏ, ਸੈਕਟਰ 53 ਏ ਮੋਹਾਲੀ ਦੀ ਕਮੇਟੀ ਦੀ ਮੀਟਿੰਗ ਮਿਤੀ 06-07-2026 ਨੂੰ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਕਮੇਟੀ ਦੀ ਅਗਲੀ ਕਮੇਟੀ ਦੀ ਚੋਣ ਮਿਤੀ 09-08-2026 ਨੂੰ ਕਰਾਈ ਜਾਵੇ। ਸੋ ਮੀਟਿੰਗ ਵਿੱਚ ਲਏ ਫੈਸਲੇ ਅਨੁਸਾਰ ਮਿਤੀ 09-08-2026 ਨੂੰ ਸਵੇਰੇ 11-00 ਵਜੇ ਗੁਰਦਵਾਰਾ ਸਾਹਿਬ ਵਿਖ਼ੇ ਆਮ ਇਜਲਾਸ ਬੁਲਾਇਆ ਗਿਆ ਹੈ, ਜਿਸ ਵਿਚ ਪ੍ਰਬੰਧਕ ਕਮੇਟੀ ਦੀ ਚੋਣ ਕਾਰਵਾਈ ਜਾਵੇਗੀ।
ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਨੋਮੀਨੀਸ਼ਨ ਫਾਰਮ ਮਿਤੀ 01-08-2026 ਤੋਂ 03-08-2026 ਤਕ ਵਿੱਤ ਸਕੱਤਰ ਕੋਲ ਸਮੇਤ ਰੁਪਏ 10000/- ਨਾਲ ਸ਼ਾਮ 5-00 ਵਜੇ ਤਕ ਜਮਾਂ ਕਰਵਾਏ ਜਾ ਸਕਦੇ ਹਨ, ਅਤੇ ਨੋਮੀਨੈਸ਼ਨ ਫਾਰਮ ਵਾਪਿਸ ਲੈਣ ਦੀ ਮਿਤੀ 04ਅਤੇ 05-08-2026 ਤਕ ਸ਼ਾਮ 5-00 ਵਜੇ ਤਕ ਹੈ। ਨੋਮੀਨੈਸ਼ਨ ਫਾਰਮ ਸਿਰਫ ਗੁਰਦਵਾਰਾ ਸਾਹਿਬ ਦਾ ਰਜਿਸਟਰਡ ਮੈਂਬਰ ਹੀ ਭਰ ਸਕਦਾ ਹੈ, ਹੋਰ ਕ਼ੋਈ ਮੈਂਬਰ ਨਹੀਂ। ਇਹ ਚੋਣ ਮਾਣਯੋਗ ਸ੍ਰੀ ਅਕਾਲ ਤਖ਼ਤ ਸ੍ਰੀ ਅੰਮ੍ਰਿਤਸਰ ਵਲੋਂ ਮਤਾ ਨੰਬਰ/ ਅਕਾਲ /ਤਖਤ -3477,ਮਿਤੀ 22-11-2013 ਰਾਹੀਂ ਜਾਰੀ ਹੋਏ ਹੁਕਮ ਨਾਮੇ ਅਨੁਸਾਰ ਹੋਵੇਗੀ। ਜਿਸ ਵਿਚ ਅਮ੍ਰਿਤਪਾਨ ਕੀਤਾ ਵਿਅਕਤੀ ਹੀ ਚੋਣ ਵਾਸਤੇ ਆਪਣੀ ਨੌਮੀਨੇਸ਼ਨ ਫਾਰਮ ਭਰ ਸਕਦਾ ਹੈ।

Comments
Post a Comment