ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਨੇ ਆਧਾਰ ਐਪ ਰਾਹੀਂ ਆਧਾਰ ਵਿੱਚ ਮੁਫਤ ਈਮੇਲ ਅਪਡੇਟ ਦੀ ਸਹੂਲਤ ਦਿੱਤੀ
ਪਹਿਲੇ ਦੋ ਦਿਨਾਂ ਵਿੱਚ 25 ਲੱਖ ਤੋਂ ਵੱਧ ਈਮੇਲ ਅੱਪਡੇਟ ਦਰਜ ਕੀਤੇ ਗਏ
ਨਵੀਂ ਦਿੱਲੀ 3 ਜੁਲਾਈ ( ਪੀ ਡੀ ਐਲ ) : ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂਆਈਡੀਏਆਈ) ਨੇ ਨਿਵਾਸੀਆਂ ਦੀ ਸੁਵਿਧਾ ਵਧਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਚੁੱਕਦੇ ਹੋਏ ਹੁਣ ਲੋਕਾਂ ਨੂੰ ਆਧਾਰ ਐਪ ਰਾਹੀਂ ਸਿੱਧੇ ਆਧਾਰ ਵਿੱਚ ਆਪਣੀ ਈਮੇਲ ਆਈਡੀ ਜੋੜਨ ਜਾਂ ਅਪਡੇਟ ਕਰਨ ਦੀ ਆਗਿਆ ਦੇ ਦਿੱਤੀ ਹੈ, ਜਿਸ ਨਾਲ ਆਧਾਰ ਕੇਂਦਰ ਜਾਣ ਦੀ ਜ਼ਰੂਰਤ ਖ਼ਤਮ ਹੋ ਗਈ ਹੈ। ਇਹ ਸੇਵਾ ਸਿਰਫ ਆਧਾਰ ਐਪ ਰਾਹੀਂ ਮੁਫਤ ਉਪਲਬਧ ਹੈ, ਜੋ 1 ਜੁਲਾਈ, 2026 ਤੋਂ 6 ਮਹੀਨੇ ਦੀ ਮਿਆਦ ਲਈ ਪ੍ਰਭਾਵੀ ਹੋਵੇਗੀ। ਇਸ ਨਾਲ ਨਿਵਾਸੀਆਂ ਲਈ ਆਪਣੀ ਆਧਾਰ ਜਾਣਕਾਰੀ ਨੂੰ ਅਪਡੇਟ ਰੱਖਣਾ ਪਹਿਲਾਂ ਤੋਂ ਕਿਤੇ ਵੱਧ ਅਸਾਨ ਹੋ ਜਾਵੇਗਾ। ਸਰੀਰਕ ਤੌਰ 'ਤੇ ਆਉਣ-ਜਾਣ ਦੀ ਜ਼ਰੂਰਤ ਨੂੰ ਖ਼ਤਮ ਕਰਕੇ, ਇਹ ਪਹਿਲ ਡਿਜੀਟਲ ਇੰਡੀਆ ਅਧੀਨ ਵਿਕਸਿਤ ਭਾਰਤ ਦੀ ਦਿਸ਼ਾ ਵਿੱਚ ਲੋਕਾਂ ਦੇ ਅਨੁਕੂਲ ਡਿਜੀਟਲ ਸੇਵਾ ਪ੍ਰਦਾਨ ਕਰਨ ਲਈ ਯੂਆਈਡੀਏਆਈ ਦੀ ਪ੍ਰਤੀਬੱਧਤਾ ਨੂੰ ਰੇਖਾਂਕਿਤ ਕਰਦੀ ਹੈ।
ਆਧਾਰ ਐਪ ‘ਤੇ ਨਵੀਂ ਸੇਵਾ ਉਪਲਬਧ ਹੋਣ ਦੇ ਦੋ ਦਿਨਾਂ ਦੇ ਅੰਦਰ ਹੀ 250,000 ਤੋਂ ਵੱਧ ਲੋਕਾਂ ਨੇ ਆਪਣਾ ਈਮੇਲ ਪਤਾ ਅੱਪਡੇਟ ਕਰ ਲਿਆ ਹੈ। ਈਮੇਲ ਨੂੰ ਆਧਾਰ ਨਾਲ ਲਿੰਕ ਕਰਨ ਨਾਲ ਆਧਾਰ ਪ੍ਰਮਾਣੀਕਰਣ ਬੇਨਤੀ ਲਾਗੂ ਹੋਣ ‘ਤੇ ਰੀਅਲ-ਟਾਈਮ ਵਿੱਚ ਈਮੇਲ ਸੂਚਨਾਵਾਂ ਪ੍ਰਾਪਤ ਕਰਨ ਵਿੱਚ ਸਹਾਇਤਾ ਮਿਲਦੀ ਹੈ। ਜੀਵਨ ਨੂੰ ਅਸਾਨ ਬਣਾਉਣ ਦੇ ਉਦੇਸ਼ ਨਾਲ ਡਿਜ਼ਾਇਨ ਕੀਤਾ ਗਿਆ ਨਵਾਂ ਆਧਾਰ ਐਪ ਲੋਕਾਂ ਨੂੰ ਆਪਣੇ ਸਮਾਰਟਫੋਨ ਨਾਲ ਹੀ ਮੋਬਾਈਲ ਨੰਬਰ ਅਪਡੇਟ ਅਤੇ ਪਤਾ ਅਪਡੇਟ ਸਮੇਤ ਕਈ ਸੇਵਾਵਾਂ ਦਾ ਅਸਾਨੀ ਨਾਲ ਲਾਭ ਚੁੱਕਣ ਵਿੱਚ ਸਮਰੱਥ ਬਣਾ ਰਿਹਾ ਹੈ।
ਹੁਣ ਤੱਕ 40 ਲੱਖ ਤੋਂ ਵੱਧ ਲੋਕਾਂ ਨੇ ਨਵੇਂ ਆਧਾਰ ਐਪ ਦੀ ਵਰਤੋਂ ਕਰਕੇ ਆਪਣੇ ਮੋਬਾਈਲ ਨੰਬਰ ਅਪਡੇਟ ਕੀਤੇ ਹਨ। ਉੱਥੇ ਹੀ, ਲਗਭਗ 10 ਲੱਖ ਲੋਕਾਂ ਨੇ ਇਸ ਐਪ ਦੀ ਵਰਤੋਂ ਕਰਕੇ ਆਪਣਾ ਪਤਾ ਵੀ ਅਪਡੇਟ ਕੀਤਾ ਹੈ। ਯੂਆਈਡੀਏਆਈ ਲੋਕਾਂ ਨੂੰ ਆਧਾਰ ਵਿੱਚ ਈਮੇਲ ਆਈਡੀ ਜੋੜਨ ਅਤੇ ਅਪਡੇਟ ਕਰਨ ਦੀ ਸੁਵਿਧਾ ਦਾ ਲਾਭ ਚੁੱਕਣ ਲਈ ਹੁਲਾਰਾ ਦਿੰਦਾ ਹੈ। ਨਿਵਾਸੀ ਆਧਾਰ ਐਪ ਡਾਉਨਲੋਡ ਜਾਂ ਅਪਡੇਟ ਕਰਕੇ ਈਮੇਲ ਅਪਡੇਟ ਕਰਨ ਦੀ ਸੁਵਿਧਾ ਦੀ ਵਰਤੋਂ ਕਰ ਸਕਦੇ ਹਨ।

Comments
Post a Comment