Skip to main content

SAD questions exclusion of Sikh candidates from Panjab University VC selection process

SAD questions exclusion of Sikh candidates from Panjab University VC selection process There should be transparency in selection process : Maheshinder Singh Grewal Chandigarh 7 July ( Ranjeet Singh Dhaliwal ) : Senior Shiromani Akali Dal leader and former minister Maheshinder Singh Grewal today expressed concern over the exclusion of Sikh candidates from the interaction process for the appointment of the Vice-Chancellor of Panjab University while asserting that no Sikh applicant had been invited for interviews despite the presence of several accomplished scholars and experienced academic administrators in the applicant pool. In a statement here, Maheshinder Grewal said the interaction process, which began on July 3, had raised serious questions about inclusivity, fairness and transparency in the selection process. He said the absence of Sikh candidates from the shortlisted applicants had created an unfortunate impression that deserving members of the Sikh community had been overlooked....

"ਰੱਖੜੀ" ਭੇਜਣ ਲਈ ਚੰਡੀਗੜ੍ਹ ਡਾਕ ਮੰਡਲ ਵੱਲੋਂ ਵਿਸ਼ੇਸ਼ ਪ੍ਰਬੰਧ

"ਰੱਖੜੀ" ਭੇਜਣ ਲਈ ਚੰਡੀਗੜ੍ਹ ਡਾਕ ਮੰਡਲ ਵੱਲੋਂ ਵਿਸ਼ੇਸ਼ ਪ੍ਰਬੰਧ

ਚੰਡੀਗੜ੍ਹ 7 ਜੁਲਾਈ ( ਰਣਜੀਤ ਧਾਲੀਵਾਲ ) : ਸਾਲ 2026 ਵਿੱਚ ਰੱਖੜੀ (ਰੱਕਸ਼ਾ ਬੰਧਨ) ਦਾ ਪਵਿੱਤਰ ਤਿਉਹਾਰ 28 ਅਗਸਤ 2026 ਨੂੰ ਮਨਾਇਆ ਜਾਵੇਗਾ। ਇਸ ਮੌਕੇ 'ਤੇ ਚੰਡੀਗੜ੍ਹ ਡਾਕ ਮੰਡਲ ਵੱਲੋਂ ਆਮ ਜਨਤਾ ਨੂੰ ਬਿਹਤਰ ਡਾਕ ਸੇਵਾਵਾਂ ਪ੍ਰਦਾਨ ਕਰਨ ਲਈ ਰੱਖੜੀਆਂ ਅਤੇ ਸਬੰਧਤ ਤੋਹਫਿਆਂ ਦੀ ਬੁਕਿੰਗ ਅਤੇ ਡਿਲੀਵਰੀ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ, ਤਾਂ ਜੇ ਭੈਣਾਂ ਆਪਣੇ ਪਿਆਰ ਅਤੇ ਸਨੇਹ ਦਾ ਸੰਦੇਸ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਆਪਣੇ ਭਰਾਵਾਂ ਤੱਕ ਸਮੇਂ ਸਿਰ ਪਹੁੰਚਾ ਸਕਣ।

ਰੱਖੜੀ ਦੀ ਬੁਕਿੰਗ ਭਾਰਤ ਦੇ ਹਰ ਹਿੱਸੇ ਅਤੇ ਵਿਦੇਸ਼ਾਂ ਲਈ ਕੀਤੀ ਜਾ ਰਹੀ ਹੈ। ਗਾਹਕਾਂ ਦੀ ਸਹੂਲਤ ਲਈ ਚੰਡੀਗੜ੍ਹ ਜੀ.ਪੀ.ਓ., ਸੈਕਟਰ-17 ਵਿਖੇ ਰਾਤ 8:00 ਵਜੇ ਤੱਕ ਅਤੇ ਮੁੱਖ ਡਾਕਘਰ ਰੂਪਨਗਰ (ਰੋਪੜ) ਵਿਖੇ ਸ਼ਾਮ 7:00 ਵਜੇ ਤੱਕ ਡਾਕ ਅਤੇ ਪਾਰਸਲ ਬੁਕਿੰਗ ਕਾਉਂਟਰ ਖੁੱਲ੍ਹੇ ਰਹਿਣਗੇ। ਆਉਣ ਵਾਲੇ ਰੱਖੜੀ ਦੇ ਮੱਦੇਨਜ਼ਰ ਆਮ ਜਨਤਾ ਨੂੰ ਵਧੀਆ ਸੇਵਾਵਾਂ ਪ੍ਰਦਾਨ ਕਰਨ ਲਈ ਡਾਕ ਵਿਭਾਗ ਨੇ 15.07.2026 ਤੋਂ 28.08.2026 ਤੱਕ ਆਉਣ ਵਾਲੇ ਸਾਰੇ ਐਤਵਾਰਾਂ ਅਤੇ ਸਰਕਾਰੀ ਛੁੱਟੀਆਂ ਦੌਰਾਨ ਚੁਣੇ ਹੋਏ ਡਾਕਘਰ ਸਵੇਰੇ 9:00 ਵਜੇ ਤੋਂ ਸ਼ਾਮ 4:00 ਵਜੇ ਤੱਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮਿਆਦ ਦੌਰਾਨ ਹੇਠ ਲਿਖੇ ਡਾਕਘਰ ਖੁੱਲ੍ਹੇ ਰਹਿਣਗੇ:

- ਚੰਡੀਗੜ੍ਹ ਜੀ.ਪੀ.ਓ

- ਮੁੱਖ ਡਾਕਘਰ ਰੂਪਨਗਰ (ਰੋਪੜ)

- ਸੈਕਟਰ-55 ਸਬ ਡਾਕਘਰ

- ਮਨੀਮਾਜਰਾ ਸਬ ਡਾਕਘਰ

- ਸੈਕਟਰ-19 ਡਾਕਘਰ

- ਜ਼ੀਰਕਪੁਰ ਸਬ ਡਾਕਘਰ

- ਖਰੜ ਸਬ ਡਾਕਘਰ

ਇਸ ਦੌਰਾਨ ਇਨ੍ਹਾਂ ਡਾਕਘਰਾਂ ਵਿੱਚ ਡਾਕ ਬੁਕਿੰਗ ਕਾਉਂਟਰ ਅਤੇ ਆਧਾਰ ਕਾਉਂਟਰ ਵੀ ਚਾਲੂ ਰਹਿਣਗੇ। ਇਨ੍ਹਾਂ ਕਾਉਂਟਰਾਂ 'ਤੇ ਦੇਸ਼ਾਂ ਅਤੇ ਵਿਦੇਸ਼ਾਂ ਲਈ ਡਾਕ ਅਤੇ ਪਾਰਸਲਾਂ ਦੀ ਬੁਕਿੰਗ, ਨਵਾਂ ਆਧਾਰ ਨਾਮਾਂਕਣ ਅਤੇ ਆਧਾਰ ਅਪਡੇਸ਼ਨ ਦੀਆਂ ਸੇਵਾਵਾਂ ਉਪਲਬਧ ਹੋਣਗੀਆਂ। ਭਰਤੀ ਡਾਕ ਵੱਲੋਂ ਰੱਖੜੀਆਂ ਅਤੇ ਤੋਹਫਿਆਂ ਦੀ ਪੈਕਿੰਗ ਲਈ ਵਾਟਰ-ਰੋਧਕ (Water Resistant) ਵਿਸ਼ੇਸ਼ ਲਿਫ਼ਾਫੇ਼ ਅਤੇ ਬਾਕਸ ਵੀ ਉਪਲਬਧ ਕਰਵਾਏ ਗਏ ਹਨ, ਜਿਨ੍ਹਾਂ ਦੀ ਕੀਮਤ 15 ਰੁਪਏ, 20 ਰੁਪਏ ਅਤੇ 50 ਰੁਪਏ ਹੈ। ਇਹ ਵਿਸ਼ੇਸ਼ ਰੱਖੜੀ ਲਿਫਾਫੇ ਯੂ.ਟੀ. ਚੰਡੀਗੜ੍ਹ, ਮੋਹਾਲੀ ਅਤੇ ਰੂਪਨਗਰ (ਰੋਪੜ) ਜ਼ਿਲ੍ਹਿਆਂ ਦੇ ਸਾਰੇ ਡਾਕਘਰਾਂ ਵਿੱਚ ਉਪਲਬਧ ਹਨ।

ਗਾਹਕ "ਰੱਖੜੀ ਬਾਈ ਸਪੀਡ ਪੋਸਟਾਂ" ਦੀ ਸੁਵਿਧਾ ਦਾ ਵੀ ਲਾਭ ਲੈ ਸਕਦੇ ਹਨ, ਜਿਸ ਨਾਲ ਰੱਖੜੀਆਂ ਦੀ ਤੇਜ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾਵੇਗੀ। ਰੱਖੜੀ ਡਾਕ ਦੀ ਵਿਸ਼ੇਸ਼ ਡਿਲੀਵਰੀ ਲਈ 26 ਅਗਸਤ 2026 ਅਤੇ 27 ਅਗਸਤ 2026 ਨੂੰ ਸਾਰੇ ਡਿਲੀਵਰੀ ਡਾਕਘਰਾਂ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਡਾਕ ਮੰਡਲ ਵੱਲੋਂ 28 ਅਗਸਤ 2026 (ਰੱਖੜੀ ਵਾਲੇ ਦਿਨ) ਵੀ ਰੱਖੜੀ ਡਾਕ ਦੀ ਡਿਲੀਵਰੀ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਇਹ ਵੀ ਜ਼ਿਕਰਯੋਗ ਹੈ ਕਿ ਗਾਹਕ ਇੰਟਰਨੈਸ਼ਨਲ ਟ੍ਰੈਕਡ ਪੈਕਟ ਸਰਵਿਸ (ITPS) ਰਾਹੀਂ ਬਹੁਤ ਹੀ ਵਾਜ਼ਬ ਅਤੇ ਕਿਫਾਇਤੀ ਦਰਾਂ 'ਤੇ ਵਿਦੇਸ਼ਾਂ ਵਿੱਚ ਵੀ ਰੱਖੜੀਆਂ ਭੇਜ ਸਕਦੇ ਹਨ। ਡਾਕ ਵਿਭਾਗ ਭੈਣਾਂ ਦੇ ਪਿਆਰ ਅਤੇ ਸਨੇਹ ਨੂੰ ਉਨ੍ਹਾਂ ਦੇ ਭਰਾਵਾਂ ਤੱਕ ਸੁਰੱਖਿਅਤ, ਭਰੋਸੇਯੋਗ ਅਤੇ ਸਮੇਂ ਸਿਰ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਭਰਾ ਵੀ ਆਪਣੇ ਧੰਨਵਾਦ ਅਤੇ ਸੂਚਕਾਮਨਾਵਾਂ ਪੋਸਟ ਕਾਰਡ ਰਾਹੀਂ ਆਪਣੀਆਂ ਭੈਣਾਂ ਨੂੰ ਭੇਜ ਸਕਦੇ ਹਨ, ਜੋ ਕਿ ਸਾਰੇ ਡਾਕਘਰਾਂ ਵਿੱਚ ਉਪਲਬਧ ਹਨ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

Request for re-hearing in Janta Darbar for implementation of HKRN policy for employment security of outsourcing employees.

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

Haryana PWD Contractors Association Submits Memorandum to Chief Minister, Warns of Work Suspension from June 15

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਸਾਂਝੇ ਸੰਘਰਸ਼ਾਂ ਨੂੰ ਅਮਲੀ ਰੂਪ ਦੇਣ ਲਈ ਕੀਤੀ ਹਗਾਮੀ ਵਰਚੂਆਲ ਮੀਟਿੰਗ