Skip to main content

ਪੰਜਾਬ ਰੋਡਵੇਜ ਪੱਨਬਸ ਪੀਆਰਟੀਸੀ ਦੀ ਸਰਕਾਰ ਨਾਲ ਲਿਖਤੀ ਸਮਝੌਤੇ ਉਪਰੰਤ ਹੜਤਾਲ ਸਮਾਪਤ : ਰੇਸ਼ਮ ਸਿੰਘ ਗਿੱਲ

ਪੰਜਾਬ ਰੋਡਵੇਜ ਪੱਨਬਸ ਪੀਆਰਟੀਸੀ ਦੀ ਸਰਕਾਰ ਨਾਲ ਲਿਖਤੀ ਸਮਝੌਤੇ ਉਪਰੰਤ ਹੜਤਾਲ ਸਮਾਪਤ : ਰੇਸ਼ਮ ਸਿੰਘ ਗਿੱਲ 14 ਅਗਸਤ ਨੂੰ ਮੰਗਾਂ ਦਾ ਹੱਲ ਨਾ ਹੋਇਆ ਤਾਂ ਹੋਵੇਗਾ ਫਿਰ ਤੋਂ ਬੱਸਾ ਦਾ ਚੱਕਾ ਜਾਂਮ : ਸਮਸ਼ੇਰ ਸਿੰਘ ਢਿੱਲੋਂ ਲਿਖਤੀ ਪੱਤਰ ਅਨੁਸਾਰ ਸਾਰਿਆਂ ਮਸਲਿਆਂ ਦਾ ਕੀਤਾ ਗਿਆ ਹੱਲ : ਹਰਕੇਸ ਕੁਮਾਰ ਵਿਕੀ ਚੰਡੀਗੜ੍ਹ 4 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਰੋਡਵੇਜ ਪੱਨਬੱਸ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ ਰਜਿ 25/11ਵੱਲੋਂ ਤਿੰਨ ਰੋਜ਼ਾ ਹਰਤਾਲ ਕਰਕੇ ਪੂਰੇ ਪੰਜਾਬ ਦੇ 27 ਡੀਪੂਆਂ ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਮੁਹਾਲੀ ਬਸ ਸਟੈਂਡ ਤੇ ਭਾਰੀ ਗਿਣਤੀ ਵਿੱਚ ਇਕੱਠ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਤੇ ਧਰਨਾ ਪ੍ਰਦਰਸ਼ਨ ਕਰਨ ਦੀ ਤਿਆਰੀ ਜੈਸੇਬੰਦੀ ਵੱਲੋਂ ਕੀਤੀ ਗਈ ਜਿਸ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਪਰੰਤ ਸਰਕਾਰ ਅਤੇ ਜਥੇਬੰਦੀ ਵਿਚਕਾਰ ਗੱਲਬਾਤ ਰਾਹੀਂ ਸੈਕਟਰੀ ਟਰਾਂਸਪੋਰਟ ਵਿਭਾਗ ਪੰਜਾਬ ਨਾਲ ਮੀਟਿੰਗ ਕਰਵਾ ਕੇ ਯੂਨੀਅਨ ਨੂੰ ਸਰਕਾਰ ਵੱਲੋਂ ਲਿਖਤੀ ਭਰੋਸਾ ਦਵਾਇਆ ਗਿਆ ਕਿ ਯੂਨੀਅਨ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਅਤੇ ਇੱਕ ਲਿਖਤੀ ਪੱਤਰ ਜਾਰੀ ਕੀਤਾ ਜਿਸ ਵਿੱਚ ਪੀਆਰਟੀਸੀ ਦੇ ਸਰਵਿਸ ਰੂਲ 1981 ਨੂੰ ਲਾਗੂ ਕਰਕੇ ਪਨਬਸ ਪੀਆਰਟੀਸੀ ਦੇ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇਗਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਚਲਦੇ ਸੈਸ਼ਨ ਦੌਰਾਨ ਪੋਲਸੀ ਅਧੀਨ ਲਿਆ ਕੇ ਕੰਟਰੈਕਟ ਤੇ ਕਰ ਦਿੱਤਾ ਜਾਵੇਗਾ 11 ਅਗਸਤ ਨੂੰ BOD ਦ...

ਅਕਾਲੀ ਦਲ ਦੀ ਹਮਾਇਤ ਕਰੋ ਜਿਸਨੇ ਹਮੇਸ਼ਾ ਤੁਹਾਡੀ ਭਲਾਈ ਵਾਸਤੇ ਕੰਮ ਕੀਤਾ: ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਕੀਤੀ ਅਪੀਲ

ਅਕਾਲੀ ਦਲ ਦੀ ਹਮਾਇਤ ਕਰੋ ਜਿਸਨੇ ਹਮੇਸ਼ਾ ਤੁਹਾਡੀ ਭਲਾਈ ਵਾਸਤੇ ਕੰਮ ਕੀਤਾ: ਬਿਕਰਮ ਸਿੰਘ ਮਜੀਠੀਆ ਨੇ ਸੂਬੇ ਦੇ ਮੁਲਾਜ਼ਮਾਂ ਨੂੰ ਕੀਤੀ ਅਪੀਲ

ਪਾਰਟੀ ਨੇ 14191 ਕਰੋੜ ਰੁਪਏ ਦੇ ਡੀ ਏ ਬਕਾਏ ਜਾਰੀ ਕਰਨ ਦੇ ਅਦਾਲਤੀ ਫੈਸਲੇ ਦਾ ਕੀਤਾ ਸਵਾਗਤ, ਆਪ ਵੱਲੋਂ ਮੁਲਾਜ਼ਮਾਂ ਨੂੰ ਇਸਦਾ ਲਾਭ ਦੇਣ ਤੋਂ ਟਾਲਾ ਵੱਟਣ ਦੀ ਭਰਪੂਰ ਕੋਸ਼ਿਸ਼ ਕਰਨ ਦੀ ਕੀਤੀ ਨਿਖੇਧੀ

ਪਾਰਟੀ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਡੀ ਏ ਵਿਚ 125 ਫੀਸਦੀ ਦਾ ਵਾਧਾ ਕੀਤਾ ਅਤੇ ਤੀਜਾ, ਚੌਥਾ ਤੇ ਪੰਜਵਾਂ ਤਨਖਾਹ ਕਮਿਸ਼ਨ ਲਾਗੂ ਕੀਤਾ

ਚੰਡੀਗੜ੍ਹ 3 ਅਗਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਰਕਾਰੀ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਉਸ ਪਾਰਟੀ ਦੀ ਹਮਾਇਤ ਕਰਨ ਜਿਸਨੇ ਉਹਨਾਂ ਦੀ ਭਲਾਈ ਵਾਸਤੇ ਡੱਟ ਕੇ ਕੰਮ ਕੀਤਾ ਤੇ ਪਾਰਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸ ਹੁਕਮ ਦਾ ਸਵਾਗਤ ਕੀਤਾ ਜਿਸ ਵਿਚ ਅਦਾਲਤ ਨੇ ਉਸਨੂੰ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (ਡੀ ਏ) ਦੇ 14191 ਕਰੋੜ ਰੁਪਏ 15 ਦਿਨਾਂ ਵਿਚ ਜਾਰੀ ਕਰਨ ਦਾ ਹੁਕਮ ਦਿੱਤਾ ਹੈ ਤੇ ਪਾਰਟੀ ਨੇ ਮੁਲਾਜ਼ਮਾਂ ਨੂੰ ਇਹ ਲਾਭ ਦੇਣ ਤੋਂ ਟਾਲਾ ਵੱਟਣ ਦੀ ਸਖ਼ਤ ਨਿਖੇਧੀ ਕੀਤੀ। ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਦਾ ਮੁਲਾਜ਼ਮ ਵਿਰੋਧੀ ਰਵੱਈਆ ਅਦਾਲਤ ਵਿਚ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਆਨੇ ਬਹਾਨੇ ਮੁਲਾਜ਼ਮਾਂ ਨੂੰ ਡੀ ਏ ਦੇ ਲਾਭ ਦੇਣ ਤੋਂ ਟਾਲਾ ਵੱਟਿਆ। ਉਹਨਾਂ ਕਿਹਾ ਕਿ ਸਰਕਾਰ ਨੇ ਹਰਪਾਲ ਚੀਮਾ, ਅਮਨ ਅਰੋੜਾ ਤੇ ਬਲਜੀਤ ਕੌਰ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਬਣਾਈ ਜਿਸਨੇ ਸਿਫਾਰਸ਼ ਕੀਤੀ ਕਿ ਰਾਜ ਸਰਕਾਰ ਦੇ ਮੁਲਾਜ਼ਮਾਂ ਨੂੰ ਡੀ ਏ ਦੇ ਵਾਧੂ ਲਾਭ ਦੇਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਇਹ ਲਾਭ ਪਹਿਲਾਂ ਹੀ ਕੇਂਦਰ ਸਰਕਾਰ ਦੇ ਬਰਾਬਰ ਹਨ ਜਾਂ ਉਸ ਤੋਂ ਜ਼ਿਆਦਾ ਹਨ। ਆਪ ਨੇ ਇਹ ਵੀ ਕਿਹਾ ਕਿ ਸੂਬਾ ਆਰਥਿਕ ਸੰਕਟ ਵਿਚ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਉਸਨੂੰ ਡੀ ਏ ਭੱਤੇ ਦੇ ਮਾਮਲੇ ਵਿਚ ਕੇਂਦਰ ਸਰਕਾਰ ਦੇ ਪਿੱਛੇ ਲੱਗਣ ਦੀ ਜ਼ਰੂਰਤ ਨਹੀਂ ਹੈ।

ਬਿਕਰਮ ਸਿੰਘ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰੇ ਤੱਥ ਅਦਾਲਤ ਵਿਚ ਰਿਕਾਰਡ ਦਾ ਹਿੱਸਾ ਹਨ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਸਾਹਮਣੇ ਕੁਝ ਕਹਿੰਦੀ ਸੀ ਤੇ ਅਦਾਲਤ ਵਿਚ ਕੁਝ ਹੋਰ ਆਖਦੀ ਸੀ। ਉਹਨਾਂ ਕਿਹਾ ਕਿ ਗੁਰੂ ਦੋਖੀ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰਦੇ ਹਨ ਕਿ ਸੂਬੇ ਦਾ ਅਰਥਚਾਰਾ ਚੰਗੀ ਹਾਲਤ ਵਿਚ ਹੈ ਪਰ ਸਰਕਾਰ ਅਦਾਲਤ ਵਿਚ ਇਸਦੇ ਉਲਟ ਦੱਸਦੀ ਸੀ। ਉਹਨਾਂ ਕਿਹਾ ਕਿ ਇਸੇ ਤਰੀਕੇ ਆਪ ਸਰਕਾਰ ਵਿਕਾਸ ਦੇ ਮਾਮਲੇ ਵਿਚ ਵਧਾ ਚੜ੍ਹਾ ਕੇ ਦਾਅਵੇ ਪੇਸ਼ ਕਰ ਰਹੀ ਹੈ ਜਦੋਂ ਕਿ ਅਦਾਲਤ ਵਿਚ ਇਸਨੇ ਖੁਦ ਮੰਨਿਆ ਹੈ ਕਿ ਇਹ ਵਿਕਾਸ ਨਹੀਂ ਕਰਵਾ ਸਕੀ ਕਿਉਂਕਿ ਸੂਬੇ ਦੇ ਫੰਡਾਂ ਦਾ ਜ਼ਿਆਦਾ ਹਿੱਸਾ ਤਨਖਾਹਾਂ, ਪੈਨਸ਼ਨਾਂ, ਕਰਜ਼ੇ ਦੀਆਂ ਕਿਸ਼ਤਾਂ ਤੇ ਸਬਸਿਡੀਆਂ ਵਿਚ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਹੁਣ ਵੀ ਆਪ ਸਰਕਾਰ ਦਾ ਅਦਾਲਤ ਦੇ ਹੁਕਮਾਂ ਮੁਤਾਬਕ 15 ਦਿਨਾਂ ਵਿਚ ਡੀ ਏ ਦਾ ਬਕਾਇਆ ਕਲੀਅਰ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਅੱਜ ਹੀ ਅਦਾਲਤ ਵਿਚ ਆ ਕੇ ਆਖਿਆ ਸੀ ਕਿ ਉਸਨੂੰ ਕਿਸ਼ਤਾਂ ਵਿਚ ਅਦਾਇਗੀ ਦਾ ਮੌਕਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਭਾਵੇਂ ਇਹ ਸਭ ਕੁਝ ਸਰਕਾਰ ਕਰ ਰਹੀ ਹੈ ਪਰ ਦੂਜੇ ਪਾਸੇ ਇਸਨੇ ਇਸ਼ਤਿਹਾਰਬਾਜ਼ੀ ਤੇ ਜਨਤਕ ਪ੍ਰੋਗਰਾਮਾਂ ’ਤੇ 8 ਹਜ਼ਾਰ ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਸਰਕਾਰ ਹਰਜੋਤ ਬੈਂਸ ਵਰਗੇ ਮੰਤਰੀਆਂ ਨੂੰ ਆਪਣੇ ਵਿਦੇਸ਼ੀ ਟੂਰ ਵਾਸਤੇ ਸਰਕਾਰੀ ਭੱਤੇ ਲੈਣ ਦੀ ਆਗਿਆ ਦੇ ਰਹੀ ਹੈ ਜਦੋਂ ਕਿ ਇਸ ਵਾਸਤੇ ਸਿਆਸੀ ਕਲੀਅਰੰਸ ਨਹੀਂ ਮਿਲੀ।  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਖਰਚੇ ’ਤੇ ਅਰਵਿੰਦ ਕੇਜਰੀਵਾਲ ਨੂੰ ਚਾਰਟਡ ਜਹਾਜ਼ਾਂ ਵਿਚ ਸਾਰੇ ਦੇਸ਼ ਵਿਚ ਲਿਜਾਣ ’ਤੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਹ ਪੈਸਾ ਸਰਕਾਰੀ ਮੁਲਾਜ਼ਮਾਂ ਦੀ ਭਲਾਈ ਦੀ ਸੁਰੱਖਿਆ ਵਾਸਤੇ ਵਰਤਿਆ ਜਾ ਸਕਦਾ ਸੀ।
ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਹਾਜ਼ਰ ਐਨ ਕੇ ਸ਼ਰਮਾ ਨੇ ਕਿਹਾ ਕਿ ਤੀਜਾ, ਚੌਥਾ ਤੇ ਪੰਜਵਾਂ ਤਨਖਾਹ ਕਮਿਸ਼ਨ ਪਿਛਲੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੇ ਲਾਗੂ ਕੀਤਾ ਸੀ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਡੀ ਏ ਵਿਚ 125 ਫੀਸਦੀ ਦਾ ਰਿਕਾਰਡ ਵਾਧਾ ਕੀਤਾ। ਉਹਨਾਂ ਨੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਉਹ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਮੈਰਿਟ ਦੇ ਆਧਾਰ ’ਤੇ ਅਕਾਲੀ ਦਲ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਅਕਾਲੀ ਦਲ ਇਕਲੌਤੀ ਪਾਰਟੀ ਹੈ ਜੋ ਤੁਹਾਡੇ ਨਾਲ ਡੱਟ ਕੇ ਖੜ੍ਹੀ ਹੋਈ ਹੈ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਵੀ ਤੁਹਾਡੇ ਭੱਤੇ ਘਟਾ ਦਿੱਤੇ ਸਨ। ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਸਰਕਾਰੀ ਮੁਲਾਜ਼ਮਾਂ ਦੀ ਮੰਗ ਮੁਤਾਬਕ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਉਹਨਾਂ ਦੀਆਂ ਹੋਰ ਮੰਗਾਂ ਦੀ ਪੂਰਤੀ ਵਾਸਤੇ ਵਚਲਬੱਧ ਹੈ।

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

Janglat Workers Union Punjab's meeting with the Forest Minister on 6 July brought fruition, 516 forest workers to be permanent on 13 July