BRICS CCI Punjab hosts business meet with Russian delegates, explores trade and investment opportunities Chandigarh 26 August ( Ranjeet Singh Dhaliwal ) : BRICS Chamber of Commerce & Industry (BRICS CCI), Punjab Chapter, organised a business meeting with a Russian delegation to strengthen trade, investment and business collaboration between Punjab and the Russian Federation. The meeting brought together representatives from the business community and Russian trade and industry sectors, with discussions focusing on expanding bilateral trade, identifying new investment opportunities and creating stronger connections between entrepreneurs and industrialists. Svetlana Savkova, Representative of the Government of Russia and Deputy Director, Export Support Centre of Belgorod Region, said that Russia was keen to develop stronger business relationships with Indian companies and explore opportunities for cooperation in multiple sectors. “Such business interactions provide an important platf...
ਪੌਧੇ ਲਗਾਉਣ ਨਾਲ ਹੀ ਵਾਤਾਵਰਣ ਦੀ ਸੰਭਾਲ ਸੰਭਵ, ਹਰ ਵਿਅਕਤੀ ਪੌਧਾ ਲਗਾਏ ਅਤੇ ਰੁੱਖਾਂ ਦੀ ਦੇਖਭਾਲ ਕਰੇ
ਸਿਟੀ ਫਿਟਨੈੱਸ ਗਰੁੱਪ ਦੇ ਮੈਂਬਰਾਂ ਨੇ ਵੀ ਮੁਹਿੰਮ ਵਿੱਚ ਲਿਆ ਹਿੱਸਾ, ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਕੀਤਾ ਜਾਗਰੂਕ
ਐਸ.ਏ.ਐਸ.ਨਗਰ 26 ਅਗਸਤ ( ਰਣਜੀਤ ਧਾਲੀਵਾਲ ) : ਪੰਜਾਬ ਕਾਂਗਰਸ ਸੇਵਾ ਦਲ ਦੇ ਜਨਰਲ ਸਕੱਤਰ ਵਿਸ਼ਾਲ ਸ਼ਰਮਾ ਅਤੇ ਮਹਿਲਾ ਵਿੰਗ ਮੋਹਾਲੀ ਦੀ ਸਕੱਤਰ ਰਜਨੀ ਦੀਕਸ਼ਿਤ ਵੱਲੋਂ ਪੌਧਾਰੋਪਣ ਮੁਹਿੰਮ ਤਹਿਤ ਮੋਹਾਲੀ ਦੇ ਸੈਕਟਰ-68 ਸਿਟੀ ਪਾਰਕ ਵਿੱਚ ਪੌਧੇ ਲਗਾਏ ਗਏ। ਇਸ ਮੌਕੇ ਸਿਟੀ ਪਾਰਕ ਸੈਕਟਰ-68 ਦੇ ਸਿਟੀ ਫਿਟਨੈੱਸ ਗਰੁੱਪ ਦੇ ਮੈਂਬਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਸਿਟੀ ਫਿਟਨੈੱਸ ਗਰੁੱਪ ਦੇ ਮੈਂਬਰਾਂ ਨੇ ਪੌਧਾਰੋਪਣ ਮੁਹਿੰਮ ਦੀ ਸ਼ਲਾਘਾ ਕਰਦਿਆਂ ਪੰਜਾਬ ਕਾਂਗਰਸ ਸੇਵਾ ਦਲ ਦੇ ਅਹੁਦੇਦਾਰਾਂ ਨਾਲ ਮਿਲ ਕੇ ਪੌਧੇ ਲਗਾਏ। ਇਸ ਦੌਰਾਨ ਸੰਸਥਾ ਦੇ ਹੋਰ ਮੈਂਬਰ ਵੀ ਹਾਜ਼ਰ ਰਹੇ।
ਵਿਸ਼ਾਲ ਸ਼ਰਮਾ ਨੇ ਕਿਹਾ ਕਿ ਵਾਤਾਵਰਣ ਨੂੰ ਸਾਫ਼ ਅਤੇ ਸੁਰੱਖਿਅਤ ਰੱਖਣ ਲਈ ਵੱਧ ਤੋਂ ਵੱਧ ਪੌਧੇ ਲਗਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ਼ ਪੌਧੇ ਲਗਾਉਣਾ ਹੀ ਕਾਫ਼ੀ ਨਹੀਂ, ਸਗੋਂ ਉਨ੍ਹਾਂ ਦੀ ਨਿਯਮਿਤ ਦੇਖਭਾਲ ਅਤੇ ਸੁਰੱਖਿਆ ਕਰਨਾ ਵੀ ਸਾਡੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਲੇ-ਦੁਆਲੇ ਵੱਧ ਤੋਂ ਵੱਧ ਪੌਧੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਲਈ ਵੀ ਅੱਗੇ ਆਉਣ। ਰਜਨੀ ਦੀਕਸ਼ਿਤ ਨੇ ਵੀ ਲੋਕਾਂ ਨੂੰ ਵਾਤਾਵਰਣ ਸੰਭਾਲ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਪੌਧਾਰੋਪਣ ਨੂੰ ਸਿਰਫ਼ ਮੁਹਿੰਮ ਤੱਕ ਸੀਮਿਤ ਨਾ ਰੱਖ ਕੇ ਇਸਨੂੰ ਆਪਣੀ ਰੋਜ਼ਾਨਾ ਜ਼ਿੰਮੇਵਾਰੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਮੌਜੂਦ ਮੈਂਬਰਾਂ ਨੇ ਵੀ ਵਾਤਾਵਰਣ ਸੰਭਾਲ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।

Comments
Post a Comment