Skip to main content

SGPC Should Send Legal Notice to Arshdeep Singh Kaler : Gurpratap Singh Wadala

SGPC Should Send Legal Notice to Arshdeep Singh Kaler : Gurpratap Singh Wadala Chandigarh 6 August ( Ranjeet Singh Dhaliwal ) : Shiromani Akali Dal Punar-Surjit General Secretary Gurpratap Singh Wadala, in a written press statement, said that the SGPC President announced today during a press conference that a legal notice was being sent to a news channel for allegedly starting the live broadcast of Gurbani without authorization. However, Wadala said that the legal notice should actually have been served to Advocate Arshdeep Singh Kaler, spokesperson of the Shiromani Akali Dal (Badal), who had declared during a press conference yesterday that any television channel could telecast Gurbani live through the link issued by the SGPC. Wadala questioned whether the SGPC President had the courage to issue a legal notice to Arshdeep Singh Kaler and ask under what authority he made such an announcement on behalf of the SGPC. He asked when, if ever, the SGPC had officially authorized Kaler to make...

ਐਸ.ਜੀ.ਪੀ.ਸੀ ਨੂੰ ਕਾਨੂੰਨੀ ਨੋਟਿਸ ਅਰਸ਼ਦੀਪ ਸਿੰਘ ਕਲੇਰ ਨੂੰ ਭੇਜਣਾ ਚਾਹੀਦਾ ਹੈ : ਗੁਰਪ੍ਰਤਾਪ ਸਿੰਘ ਵਡਾਲਾ

ਐਸ.ਜੀ.ਪੀ.ਸੀ ਨੂੰ ਕਾਨੂੰਨੀ ਨੋਟਿਸ ਅਰਸ਼ਦੀਪ ਸਿੰਘ ਕਲੇਰ ਨੂੰ ਭੇਜਣਾ ਚਾਹੀਦਾ ਹੈ : ਗੁਰਪ੍ਰਤਾਪ ਸਿੰਘ ਵਡਾਲਾ

ਚੰਡੀਗੜ੍ਹ 6 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਨੇ ਇਕ ਲਿਖਤੀ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਐਸ.ਜੀ.ਪੀ.ਸੀ ਪ੍ਰਧਾਨ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਇਕ ਨਿਊਜ਼ ਚੈਨਲ ਨੂੰ ਕਾਨੂੰਨੀ ਨੋਟਿਸ ਭੇਜਿਆ ਜਾ ਰਿਹਾ ਹੈ, ਕਿਉਂਕਿ ਉਸਨੇ ਗੈਰ ਕਾਨੂੰਨੀ ਢੰਗ ਨਾਲ ਗੁਰਬਾਣੀ ਪ੍ਰਸਾਰਣ ਸ਼ੁਰੂ ਕਰ ਦਿੱਤਾ ਹੈ। ਪਰ ਅਸਲ ਵਿੱਚ ਇਹ ਕਾਨੂੰਨੀ ਨੋਟਿਸ ਅਕਾਲੀ ਦਲ ਬਾਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੂੰ ਭੇਜਿਆ ਜਾਣਾ ਚਾਹੀਦਾ ਸੀ ਜਿਸਨੇ ਕੱਲ੍ਹ ਹੀ ਪ੍ਰੈੱਸ ਕਾਨਫਰੰਸ ਕਰਕੇ ਐਲਾਨ ਕੀਤਾ ਸੀ ਕਿ ਐੱਸ.ਜੀ.ਪੀ.ਸੀ ਵੱਲੋਂ ਜਾਰੀ ਲਿੰਕ ਰਾਹੀਂ ਕੋਈ ਵੀ ਚੈਨਲ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰ ਸਕਦਾ ਹੈ।

ਵਡਾਲਾ ਨੇ ਸਵਾਲ ਕੀਤਾ ਕਿ ਕੀ ਐਸ.ਜੀ.ਪੀ.ਸੀ ਪ੍ਰਧਾਨ ਸਾਹਿਬ ਵਿੱਚ ਏਨੀ ਹਿੰਮਤ ਹੈ ਕਿ ਉਹ ਅਰਸ਼ਦੀਪ ਕਲੇਰ ਨੂੰ ਕਾਨੂੰਨੀ ਨੋਟਿਸ ਭੇਜ ਕੇ ਪੁਛ ਸਕਣ ਕਿ ਉਸਨੂੰ ਸ਼੍ਰੋਮਣੀ ਕਮੇਟੀ ਨੇ ਕਦੋਂ ਅਧਿਕਾਰਤ ਕੀਤਾ ਸੀ ਕਿ ਉਹ ਕਮੇਟੀ ਦੇ ਵੱਲੋਂ ਅਜਿਹਾ ਐਲਾਨ ਕਰੇ? ਯਾਦ ਰਹੇ ਕਿ ਇਸ ਤੋਂ ਪਹਿਲਾਂ 19 ਜੂਨ ਨੂੰ ਪ੍ਰੈੱਸ ਕਾਨਫਰੰਸ ਕਰਕੇ ਇਸੇ ਅਰਸ਼ਦੀਪ ਕਲੇਰ ਨੇ ਉਹ ਚਿੱਠੀਆਂ ਤਰੀਕ ਵਾਰ ਮੀਡੀਆਂ ਨੂੰ ਵਿਖਾਈਆਂ ਸਨ ਜੋ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੁੱਖ ਮੰਤਰੀ ਨੂੰ ਲਿਖੀਆਂ ਗਈਆਂ, ਜਦਕਿ ਉਹ ਚਿੱਠੀਆਂ ਕਿਧਰੇ ਵੀ ਪਬਲਿਕ ਡੋਮੇਨ ਵਿੱਚ ਮੌਜੂਦ ਨਹੀਂ ਹਨ। ਉਸਦੀ ਪ੍ਰੈੱਸ ਕਾਨਫਰੰਸ ਤੋਂ ਉਦੋਂ ਵੀ ਇਹੋ ਪ੍ਰਭਾਵ ਬਣਿਆ ਸੀ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਬੁਲਾਰੇ ਵਜੋਂ ਸਕੱਤਰੇਤ ਦੀਆਂ ਨਿੱਜੀ ਚਿੱਠੀਆਂ ਮੀਡੀਆ ਨੂੰ ਵਿਖਾ ਰਹੇ ਹਨ। ਹੁਣ ਵੀ ਇਸ ਤਰਾਂ ਦਾ ਹੀ ਵੱਡਾ ਗੁਨਾਹ ਅਰਸ਼ਦੀਪ ਕਲੇਰ ਵੱਲੋਂ ਕੀਤਾ ਗਿਆ ਹੈ ਜਿਸਦਾ ਨੋਟਿਸ ਲਿਆ ਜਾਣਾ ਚਾਹੀਦਾ ਹੈ ਅਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। 

ਵਡਾਲਾ ਨੇ ਬਿਆਨ ਵਿੱਚ ਅੱਗੇ ਕਿਹਾ ਕਿ ਗੁਰਬਾਣੀ ਪ੍ਰਸਾਰਣ ਦੇ ਮਾਮਲੇ ਵਿੱਚ ਐਸ.ਜੀ.ਪੀ.ਸੀ ਵੱਲੋਂ ਏਨੀ ਭੜਕਾਹਟ ਵਿੱਚ ਆਉਣਾ ਸਮਝ ਨਹੀਂ ਆਇਆ। ਜੇ ਇਕ ਰਾਜਨੀਤਕ ਘਰਾਣੇ ਬਾਦਲ ਦਾ ਚੈਨਲ ਇਹ ਗੁਰਬਾਣੀ ਪ੍ਰਸਾਰਣ ਕਰ ਸਕਦਾ ਹੈ ਤਾਂ ਜੀ.ਟੀ.ਸੀ ਚੈਨਲ ਨੂੰ ਮੁਫਤ ਪ੍ਰਸਾਰਣ ਕਰਨ ਤੋਂ ਇਸ ਲਈ ਨਹੀ ਰੋਕਿਆ ਜਾ ਸਕਦਾ ਕਿ ਉਹ ਕਿਸੇ ਐਮ ਐਲ ਏ ਨਾਲ ਸੰਬੰਧਿਤ ਹੈ। ਸ ਵਡਾਲਾ ਨੇ ਮੰਗ ਕੀਤੀ ਕਿ ਨਿਯਮਾਂ ਦਾ ਪਾਲਣ ਕਰਕੇ ਮੁਫਤ ਗੁਰਬਾਣੀ ਪ੍ਰਸਾਰਣ ਕਰਨ ਵਾਲੇ ਕਿਸੇ ਚੈਨਲ ਨੂੰ ਰੋਕਿਆ ਨਹੀਂ ਜਾਣਾ ਚਾਹੀਦਾ। 

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

Janglat Workers Union Punjab's meeting with the Forest Minister on 6 July brought fruition, 516 forest workers to be permanent on 13 July

DPS Chandigarh Hosts Inter-DPS Quiz 2026 Zone I, Showcasing Young Minds from Across North India