Skip to main content

SGPC Should Send Legal Notice to Arshdeep Singh Kaler : Gurpratap Singh Wadala

SGPC Should Send Legal Notice to Arshdeep Singh Kaler : Gurpratap Singh Wadala Chandigarh 6 August ( Ranjeet Singh Dhaliwal ) : Shiromani Akali Dal Punar-Surjit General Secretary Gurpratap Singh Wadala, in a written press statement, said that the SGPC President announced today during a press conference that a legal notice was being sent to a news channel for allegedly starting the live broadcast of Gurbani without authorization. However, Wadala said that the legal notice should actually have been served to Advocate Arshdeep Singh Kaler, spokesperson of the Shiromani Akali Dal (Badal), who had declared during a press conference yesterday that any television channel could telecast Gurbani live through the link issued by the SGPC. Wadala questioned whether the SGPC President had the courage to issue a legal notice to Arshdeep Singh Kaler and ask under what authority he made such an announcement on behalf of the SGPC. He asked when, if ever, the SGPC had officially authorized Kaler to make...

ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਆਗੂਆਂ ਨੇ ਵਿੱਤ ਮੰਤਰੀ ਵੱਲੋਂ ਪੇਸ਼ ਤੱਥਾਂ ਤੇ ਅੰਕੜਿਆਂ ਨੂੰ ਤਰਕਹੀਨ ਤੇ ਝੂਠਾ ਕਰਾਰ ਦਿੰਦਿਆਂ ਸਰਕਾਰ ਤੇ ਮੁਲਾਜ਼ਮਾਂ ਪ੍ਰਤੀ ਨਫਰਤ ਫੈਲਾਉਣ ਦਾ ਦੋਸ਼

ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਆਗੂਆਂ ਨੇ ਵਿੱਤ ਮੰਤਰੀ ਵੱਲੋਂ ਪੇਸ਼ ਤੱਥਾਂ ਤੇ ਅੰਕੜਿਆਂ ਨੂੰ ਤਰਕਹੀਨ ਤੇ ਝੂਠਾ ਕਰਾਰ ਦਿੰਦਿਆਂ ਸਰਕਾਰ ਤੇ ਮੁਲਾਜ਼ਮਾਂ ਪ੍ਰਤੀ ਨਫਰਤ ਫੈਲਾਉਣ ਦਾ ਦੋਸ਼

ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਚੰਡੀਗੜ੍ਹ ਰੈਲੀ ਤੇ ਮੁਜਾਹਾਰੇ’ਚ ਪੁੱਜਣ ਦਾ ਸੱਦਾ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ  

ਸਰਕਾਰ ਤੇ ਮੁਲਾਜ਼ਮਾਂ ਦੀ ਕਿਰਦਾਰਕੁਸ਼ੀ ਕਰਨ ਦੀ ਨਿੰਦਾ

ਚੰਡੀਗੜ੍ਹ 6 ਅਗਸਤ ( ਰਣਜੀਤ ਧਾਲੀਵਾਲ ) : ਡੀਏ ਸਬੰਧੀ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਆਏ ਮੁਲਾਜ਼ਮ ਤੇ ਪੈਨਸ਼ਨਰ ਪੱਖੀ ਫੈਸਲੇ ਤੋਂ ਬਾਅਦ ਵਿੱਤ ਮੰਤਰੀ ਵੱਲੋਂ ਪ੍ਰੈੱਸ ਕਾਨਫਰੰਸ ਰਾਹੀਂ ਮੁਲਾਜ਼ਮਾਂ ਦੇ ਤਨਖਾਹ ਸਕੇਲਾਂ ਅਤੇ ਭੱਤਿਆਂ ਬਾਰੇ ਅੰਕੜੇ ਝੂਠੇ ਤੇ ਤਰਕਹੀਨ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ "ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ" ਦੇ ਆਗੂਆਂ ਦੀ ਹੋਈ ਵਰਚੁਅਲ ਮੀਟਿੰਗ ਤੋਂ ਬਾਅਦ ਬਿਆਨ ਜਾਰੀ ਕਰਦਿਆਂ ਸਾਂਝਾ ਫਰੰਟ ਦੇ ਕਨਵੀਨਰਜ਼ ਸਾਥੀ ਸਤੀਸ਼ ਰਾਣਾ, ਕਰਮ ਸਿੰਘ ਧਨੋਆ , ਰਣਜੀਤ ਸਿੰਘ ਰਾਣਵਾ, ਧਨਵੰਤ ਸਿੰਘ ਭੱਠਲ , ਜਰਮਨਜੀਤ ਸਿੰਘ,ਭਜਨ ਸਿੰਘ ਗਿੱਲ, ਕੁਲਵਿੰਦਰ ਢਿੱਲੋ, ਮਨਜੀਤ ਸਿੰਘ ਬਾਸਰਕੇ, ਗਗਨਦੀਪ ਸਿੰਘ ਭੁੱਲਰ, ਸੁਖਦੇਵ ਸੈਣੀ, ਅਮਰੀਕ ਸਿੰਘ ਕੰਗ, ਕੌ - ਕਨਵੀਨਰਜ਼ ਸਾਥੀ ਜਗਦੀਸ਼ ਸਿੰਘ ਚਾਹਲ, ਕੁਲਦੀਪ ਸਿੰਘ ਉਦੋਕੇ, ਸੁਰਜੀਤ ਗਗੜਾ, ਜਸਵੀਰ ਸਿੰਘ ਤਲਵਾੜਾ, ਰਾਧੇ ਸ਼ਾਮ. ਦਿਗਵਿਜੇ ਪਾਲ ਸ਼ਰਮਾ, ਮੈਂਬਰਜ ਕਰਮਜੀਤ ਸਿੰਘ ਬੀਹਲਾ ਅਤੇ ਬੋਬਿੰਦਰ ਸਿੰਘ ਨੇ ਸਰਕਾਰ ਵੱਲੋਂ ਮੁਲਾਜ਼ਮਾਂ ਪ੍ਰਤੀ ਧਾਰਨ ਕੀਤੇ ਹੱਠ ਧਰਮੀ ਤੇ ਅੜੀਅਲ ਵਤੀਰੇ ਦੀ ਜੋਰਦਾਰ ਨਿੰਦਾ ਕੀਤੀ। ਆਗੂਆਂ ਨੇ ਸਰਕਾਰ ਤੇ ਦੋਸ਼ ਲਾਉਦਿਆਂ ਕਿਹਾ ਕਿ ਆਪਣੇ ਕਾਰਜਕਾਲ ਦੇ ਲੰਮੇ ਸਮੇਂ ਬਾਅਦ ਵੀ ਮੁੱਖ ਮੰਤਰੀ ਨੇ ਮੁਲਾਜ਼ਮਾਂ ਨਾਲ ਕੋਈ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਕੋਈ ਸਮੱਸਿਆ ਦਾ ਹੱਲ ਕੀਤਾ ਹੈ। ਕੈਬਨਿਟ ਸਬ-ਕਮੇਟੀ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗਾਂ ਚ ਕੇਵਲ ਡੰਗ ਟਪਾਊ ਢੰਗ ਅਪਣਾਇਆ ਜਾ ਰਿਹਾ ਹੈ। ਸਰਕਾਰ ਦੀ ਗੈਰ-ਭਰੋਸਗੀ ਤੇ ਗੈਰ-ਵਿਸ਼ਵਾਸ਼ੀ ਕਾਰਨ ਅੱਜ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਹਰ ਵਰਗ ਸੜਕਾਂ ਤੇ ਹੈ। 

ਆਗੂਆਂ ਨੇ ਵਿੱਤ ਮੰਤਰੀ ਵੱਲੋਂ ਬੇਬੁਨਿਆਦ ਤੇ ਤਰਕਹੀਨ ਤੱਥਾਂ ਰਾਹੀਂ ਸਮਾਜ ਅੰਦਰ ਮੁਲਾਜ਼ਮਾਂ ਦੇ ਅਕਸ਼ ਵਿਗਾੜਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਬਾਰਡਰ ਸਟੇਟ ਹੈ ਅਤੇ ਪੰਜਾਬ ਦੀ ਪ੍ਰਤੀ ਵਿਅਕਤੀ ਆਮਦਨ ਹੋਰ ਰਾਜਾਂ ਤੋਂ ਵੱਧ ਹੈ। ਵੱਖ ਵੱਖ ਅੰਤਰ ਰਾਸ਼ਟਰੀ ਕਿਰਤ ਕਮਿਸ਼ਨਰਾਂ ਵੱਲੋਂ ਸਿਫਾਰਿਸ਼ ਕੀਤੇ ਅਤੇ ਸੰਸਾਰ ਸਿਹਤ ਸੰਗਠਨ ਵੱਲੋਂ ਜੀਵਨ ਨਿਰਵਾਹ ਲਈ ਨਿਰਧਾਰਿਤ ਕੀਤੇ ਮਾਪ ਦੰਡਾਂ ਨੂੰ ਲਾਗੂ ਕਰਵਾਉਂਦਿਆਂ ਪੰਜਾਬ ਦੇ ਤਨਖਾਹ ਸਕੇਲ ਤੇ ਭੱਤੇ ਵਿਆਪਕ ਸੰਘਰਸ਼ਾਂ ਤੋਂ ਬਾਅਦ ਪ੍ਰਾਪਤ ਕੀਤੇ ਹਨ। ਆਗੂਆਂ ਆਖਿਆ ਕਿ ਪੰਜਾਬ ਅੰਦਰ ਅਧਿਆਪਕ ਲਹਿਰ ਵੱਲੋਂ ਲਹੂ ਬੀਟਵੇਂ ਸੰਘਰਸ਼ ਰਾਹੀਂ ਕਠਾਰੀ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਨਾਲ ਉਸ ਸਮੇਂ ਜੋ ਅਧਿਆਪਕਾਂ ਨੂੰ ਲਾਭ ਹੋਇਆ ਸੀ ਉਸ ਨੂੰ ਆਧਾਰ ਮੰਨ ਕੇ ਵੱਖ ਵੱਖ ਵਰਗਾਂ ਵੱਲੋਂ ਤਨਖਾਹ ਕਮਿਸ਼ਨ ਅੱਗੇ ਪੇਸ਼ ਕੀਤੇ ਆਪਣੇ ਪੱਖਾਂ ਰਾਹੀਂ ਵੀ ਤਨਖਾਹ ਢਾਂਚੇ ਵਿੱਚ ਸੋਧ ਕਰਾਈ ਸੀ, ਜੋ ਤਨਖਾਹ ਢਾਂਚਾ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਤੇ ਸਰਕਾਰ ਨੇ ਤੋੜ ਕੇ ਰੱਖ ਦਿੱਤਾ। ਹੁਣ ਮੌਜੂਦਾ ਸਰਕਾਰ ਮੁਲਾਜ਼ਮਾਂ ਵੱਲੋਂ ਵਰਿਆਂ ਬੱਧੀ ਪਹਿਲਾਂ ਪ੍ਰਾਪਤ ਕੀਤੇ ਤਨਖਾਹ ਢਾਂਚੇ ਨੂੰ ਤਬਾਹ ਕਰਨ ਲੱਗੀ ਹੋਈ ਹੈ। ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ , ਵਿਧਾਇਕ ਅਤੇ ਮੰਤਰੀ ਬਾਕੀ ਰਾਜਾ ਨਾਲੋਂ ਵੱਧ ਤਨਖਾਹ, ਭੱਤੇ ਅਤੇ ਹੋਰ ਸਹੂਲਤਾਂ ਲੈ ਰਹੇ ਹਨ।

ਆਗੂਆਂ ਦੋਸ਼ ਲਗਾਇਆ ਕਿ ਸਰਕਾਰ ਨੇ ਮਾਨਯੋਗ ਉੱਚ ਅਦਾਲਤ ਦੇ ਹੁਕਮਾਂ ਦੇ ਬਾਵਜੂਦ ਮੁਲਾਜ਼ਮਾ ਤੇ ਪੈਨਸ਼ਨਰਾਂ ਦਾ ਮਹਿੰਗਾਈ ਭੱਤਾ ਰੋਕ ਰੱਖਿਆ ਹੈ ਅਤੇ ਹੁਣ ਸਰਕਾਰ ਮਾਨਯੋਗ ਸੁਪਰੀਮ ਕੋਰਟ ਵਿੱਚ ਜਾਣ ਨੂੰ ਤਿਆਰ ਬੈਠੀ ਹੈ, ਦਰਜਾ ਤਿੰਨ ਤੇ ਚਾਰ ਦੇ ਪੇਂਡੂ ਅਤੇ ਬਾਰਡਰ ਏਰੀਏ ਸਮੇਤ 37 ਕਿਸਮ ਦੇ ਭੱਤੇ ਰੋਕ ਰੱਖੇ ਹਨ, 2023 ਦੀ ਰੈਗੂਲਰ ਕਰਨ ਵਾਲੀ ਪਾਲਸੀ ਅੱਜ ਤੱਕ ਦੀਆਂ ਸਾਰੀਆਂ ਪਾਲਸੀਆਂ ਨਾਲੋਂ ਮਾੜੀ ਹੈ, ਵੱਖ-ਵੱਖ ਅਦਾਰਿਆਂ ਅੰਦਰ ਠੇਕਾ, ਆਊਟਸੋਰਸ, ਇਨਲਿਸਟਮੈਂਟ, ਸੋਸਾਇਟੀਆਂ ਅਤੇ ਹੋਰ ਸੰਸਥਾਵਾਂ ਰਾਹੀਂ ਮੁਲਾਜ਼ਮਾ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ, ਪੁਰਾਣੀ ਪੈਨਸ਼ਨ ਦੇਣ ਦੇ ਆਪਣੇ ਵਾਅਦੇ ਤੋਂ ਭੱਜ ਗਈ ਹੈ, ਮਿਡ ਡੇ ਮੀਲ ਕੁਕ ਵਰਕਰਾਂ, ਆਸ਼ਾ ਵਰਕਰਾਂ ਅਤੇ ਆਂਗਨਵਾੜੀ ਵਰਕਰਾਂ ਨੂੰ ਘੱਟੋ ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਨਹੀਂ ਜਾ ਰਿਹਾ ਅਤੇ ਨਾ ਹੀ ਇਹਨਾਂ ਦੇ ਭੱਤੇ/ ਇਨਸੈਂਟਿਵ ਦੁਗਣੇ ਕਰਨ ਦੇ ਆਪਣੇ ਵਾਅਦੇ ਤੇ ਸਰਕਾਰ ਪੂਰਾ ਉੱਤਰ ਰਹੀ ਹੈ, ਪ੍ਰਵੇਸ਼ਨਲ ਪੀਰੀਅਡ ਦੇ ਨਾਂ ਤੇ ਤਿੰਨ ਸਾਲ ਮੁਲਾਜ਼ਮ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਅਜੇ ਤੱਕ ਤਨਖਾਹ ਕਮਿਸ਼ਨ ਦਾ ਦੂਜਾ ਹਿੱਸਾ ਲਾਗੂ ਹੀ ਨਹੀਂ ਕੀਤਾ ਜਿਸ ਦੇ ਤਹਿਤ ਏਸੀਪੀ ਸਕੀਮ ਦਾ ਲਾਭ ਮੁਲਾਜ਼ਮਾਂ ਨੂੰ ਮਿਲਣਾ ਹੈ, ਗਰੇਚੁਟੀ ਦੀ ਹੱਦ ਵਧਾਈ ਨਹੀਂ ਜਾ ਰਹੀ, ਸੰਵਿਧਾਨਕ ਹੱਦਾਂ ਉਲੰਘਦਿਆਂ ਮੁਲਾਜ਼ਮਾਂ ਤੋਂ 200 ਰੁਪਏ ਪ੍ਰਤੀ ਮਹੀਨਾ ਵਿਕਾਸ ਟੈਕਸ ਦੇ ਨਾਂ ਤੇ ਜਜੀਆ ਵਸੂਲਿਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਫੈਲਾਏ ਜਾ ਰਹੇ ਗੁਮਰਾਹਕੁੰਨ ਪ੍ਰਚਾਰ ਦਾ ਜਵਾਬ ਦੇਣ ਲਈ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਸੱਦੇ ਤੇ 07 ਅਗਸਤ ਨੂੰ ਦਾਣਾ ਮੰਡੀ, ਸੈਕਟਰ 39, ਚੰਡੀਗੜ੍ਹ ਵਿਖੇ ਵਿਸ਼ਾਲ ਰੈਲੀ ਤੇ ਪੰਜਾਬ ਵਿਧਾਨ ਸਭਾ ਵੱਲ ਰੋਸ ਮਾਰਚ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਗੱਲਬਾਤ ਰਾਹੀਂ ਮੰਗਾਂ ਮਸਲੇ ਹੱਲ ਨਾ ਕੀਤੇ ਤਾਂ ਭਵਿੱਖ ਵਿੱਚ ਹੋਰ ਤਿਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।

Comments

Most Popular

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

RWA Sector 18A-B spreads message of environment protection by planting trees

12ਵੀਂ ਵਰਲਡ ਪੰਜਾਬੀ ਕਾਨਫਰੰਸ ਦਾ ਧੂਮ ਧਾਮ ਨਾਲ ਹੋਇਆ ਆਗਾਜ਼

Janglat Workers Union Punjab's meeting with the Forest Minister on 6 July brought fruition, 516 forest workers to be permanent on 13 July

DPS Chandigarh Hosts Inter-DPS Quiz 2026 Zone I, Showcasing Young Minds from Across North India