Skip to main content

Jagat Punjabi Sabha Toronto to hold ‘Geet, Ghazal, Shayari’ event on August 16

Jagat Punjabi Sabha Toronto to hold ‘Geet, Ghazal, Shayari’ event on August 16 Toronto/Chandigarh 2 August ( Hardev Chauhan/Ranjeet Singh Dhaliwal ) : The monthly literary event ‘Geet, Ghazal, Shayari’ organized by Jagat Punjabi Sabha Toronto for the promotion of Punjabi language, literature and culture will be held this time on Sunday, August 16, 2026 from 1:30 pm to 4:30 pm at 134 Kennedy Road, Toronto (Canada). Ajaib Singh Chatha, Chairman of Jagat Punjabi Sabha Toronto, said that the chief guest of this year's event will be Bal Mukand Sharma. Their presence will make the event special. The event will feature performances of songs, ghazals, poems and poetry by renowned poets, singers and literature lovers, which will showcase the beauty of Punjabi literature and culture. Sabha President Sardul Singh Thiara and Coordinator Jaspal Singh Desuvi have extended a warm invitation to the entire Punjabi community, writers, artists and music lovers to join this literary gathering along wi...

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਨੀਤੀ ਘੜ ਬਿਆਨ ਸੁਖਬੀਰ ਦਾ PA ਕਿਵੇਂ ਘੜ ਰਿਹਾ ਹੈ? ਜਥੇਦਾਰ ਅਕਾਲ ਤਖ਼ਤ ਸਾਹਿਬ ਕਾਰਵਾਈ ਕਰਨ : ਗੁਰਜੀਤ ਸਿੰਘ ਤਲਵੰਡੀ


ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਨੀਤੀ ਘੜ ਬਿਆਨ ਸੁਖਬੀਰ ਦਾ PA ਕਿਵੇਂ ਘੜ ਰਿਹਾ ਹੈ? ਜਥੇਦਾਰ ਅਕਾਲ ਤਖ਼ਤ ਸਾਹਿਬ ਕਾਰਵਾਈ ਕਰਨ : ਗੁਰਜੀਤ ਸਿੰਘ ਤਲਵੰਡੀ

ਸੁਖਬੀਰ ਬਾਦਲ ਵੱਲੋਂ ਲਿਖਵਾਏ ਅਤੇ ਉਸਦੇ ਪਤਿਤ PA ਰਾਹੀਂ ਜਾਰੀ ਕਰਵਾਏ ਜਾ ਰਹੇ ਬਿਆਨਾਂ SGPC ਤੁਰੰਤ ਸਪਸ਼ਟੀਕਰਨ ਦੇਵੇ

ਚੰਡੀਗੜ੍ਹ 2 ਅਗੱਸਤ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰਸੁਰਜੀਤ ਦੇ ਯੂਥ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਜਾਰੀ ਹੋ ਰਹੇ ਕਥਿਤ ਨੀਤੀ ਬਿਆਨਾਂ ਅਤੇ ਪ੍ਰੈੱਸ ਰਿਲੀਜ਼ਾਂ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਜੇਕਰ ਇਹ ਬਿਆਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਫ਼ੈਸਲੇ ਹਨ ਤਾਂ ਇਨ੍ਹਾਂ ਦੀ ਤਿਆਰੀ ਅਤੇ ਜਾਰੀ ਕਰਨ ਦੀ ਪ੍ਰਕਿਰਿਆ ਸਪਸ਼ਟ ਕੀਤੀ ਜਾਵੇ ਅਤੇ ਜੇਕਰ ਕਿਸੇ ਸਿਆਸੀ ਧੜੇ ਵੱਲੋਂ ਇਨ੍ਹਾਂ ਨੂੰ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ। ਤਲਵੰਡੀ ਨੇ ਕਿਹਾ ਕਿ ਸਮੁੱਚੇ ਖ਼ਾਲਸਾ ਪੰਥ ਦੇ ਨਾਮ ’ਤੇ ਜਾਰੀ ਹੋਣ ਵਾਲੀ ਕਿਸੇ ਵੀ ਨੀਤੀ ਜਾਂ ਹਦਾਇਤ ਦੀ ਭਰੋਸੇਯੋਗਤਾ ਅਤੇ ਪਵਿੱਤਰਤਾ ’ਤੇ ਸਵਾਲ ਖੜ੍ਹੇ ਹੋਣਾ ਪੂਰੀ ਸਿੱਖ ਕੌਮ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸੁਖਬੀਰ ਬਾਦਲ ਅਤੇ ਉਸਦੇ ਆਲੇ-ਦੁਆਲੇ ਦੀ ‘ਪਤਿਤ ਕੋਟਰੀ’ ਨੂੰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਤੀ ਤੈਅ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ ਹੈ? ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਸਮੁੱਚੀ ਸਿੱਖ ਸੰਗਤ ਅਤੇ ਖ਼ਾਲਸਾ ਪੰਥ ਲਈ ਨੀਤੀ ਬਿਆਨ ਜਾਂ ਹੁਕਮ ਜਾਰੀ ਕੀਤੇ ਜਾ ਰਹੇ ਹਨ ਤਾਂ ਕੀ ਇਹ ਜਥੇਦਾਰ ਸਾਹਿਬ ਦੀ ਮਨਜ਼ੂਰੀ ਅਤੇ ਜਾਣਕਾਰੀ ਨਾਲ ਹੋ ਰਿਹਾ ਹੈ?

ਉਨ੍ਹਾਂ ਕਿਹਾ ਕਿ ਇੱਕ ਸਿਆਸੀ ਧੜੇ ਦੇ ਆਗੂ ਜਾਂ ਉਸਦੇ ਨਿੱਜੀ ਸਟਾਫ਼ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਕੇ ਪੰਥਕ ਨੀਤੀਆਂ ਅਤੇ ਹੁਕਮਾਂ ਨੂੰ ਪ੍ਰਭਾਵਿਤ ਕਰਨ ਦੀ ਕੋਈ ਵੀ ਕੋਸ਼ਿਸ਼ ਬੇਹੱਦ ਗੰਭੀਰ ਮਾਮਲਾ ਹੈ। ਗੁਰਜੀਤ ਸਿੰਘ ਤਲਵੰਡੀ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਧੇ ਸਵਾਲ ਕਰਦਿਆਂ ਕਿਹਾ: ਕੀ ਸਮੁੱਚੇ ਖ਼ਾਲਸਾ ਪੰਥ ਦੇ ਨਾਮ ’ਤੇ ਜਾਰੀ ਕੀਤਾ ਗਿਆ ਇਹ “ਪ੍ਰੈੱਸ ਬਿਆਨ” ਜਥੇਦਾਰ ਸਾਹਿਬ ਦੇ ਧਿਆਨ ਅਤੇ ਮਨਜ਼ੂਰੀ ਵਿੱਚ ਹੈ? ਜੇਕਰ ਨਹੀਂ, ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ਦੀ ਵਰਤੋਂ ਕਰਕੇ ਇਹ ਬਿਆਨ ਕੌਣ ਅਤੇ ਕਿਸ ਅਧਿਕਾਰ ਹੇਠ ਜਾਰੀ ਕਰ ਰਿਹਾ ਹੈ? ਜੇਕਰ ਪ੍ਰੈੱਸ ਰਿਲੀਜ਼ਾਂ ਵੀ ਸੁਖਬੀਰ ਬਾਦਲ ਵੱਲੋਂ ਸਕ੍ਰਿਪਟ ਕੀਤੀਆਂ ਜਾ ਰਹੀਆਂ ਹਨ ਤਾਂ ਸੰਗਤ ਨੂੰ ਇਹ ਵੀ ਦੱਸਿਆ ਜਾਵੇ ਕਿ ਹੋਰ ਕਿਹੜੇ ਪੰਥਕ ਫ਼ੈਸਲੇ ਅਤੇ ਨੀਤੀਆਂ ਪ੍ਰਭਾਵਿਤ ਕੀਤੀਆਂ ਜਾ ਰਹੀਆਂ ਹਨ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਅਜਿਹੀ ਦਖ਼ਲਅੰਦਾਜ਼ੀ ਹੋਣ ਦੀ ਇਜਾਜ਼ਤ ਕਿਵੇਂ ਦਿੱਤੀ ਸਿੱਖ ਸੰਸਥਾਵਾਂ ਨੂੰ ਇੱਕ ਸਿਆਸੀ ਧੜੇ ਦੇ ਪ੍ਰਭਾਵ ਹੇਠ ਲਿਆਉਣ ਅਤੇ ਕਮਜ਼ੋਰ ਕਰਨ ਦੀ ਇਹ ਪ੍ਰਕਿਰਿਆ ਆਖ਼ਿਰ ਕਦੋਂ ਰੁਕੇਗੀ? ਸਭ ਤੋਂ ਵੱਡਾ ਸਵਾਲ—ਹੁਣ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਇਸ ਮਾਮਲੇ ’ਤੇ ਕਾਰਵਾਈ ਕਰਨਗੇ ਜਾਂ ਨਹੀਂ?

ਤਲਵੰਡੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਕਿਸੇ ਵਿਅਕਤੀ, ਪਰਿਵਾਰ ਜਾਂ ਸਿਆਸੀ ਧੜੇ ਦੀ ਜਾਇਦਾਦ ਨਹੀਂ, ਸਗੋਂ ਸਮੁੱਚੇ ਖ਼ਾਲਸਾ ਪੰਥ ਦੀ ਸਰਵਉੱਚ ਸੰਸਥਾ ਹੈ। ਇਸ ਲਈ ਇਸ ਦੇ ਨਾਮ ’ਤੇ ਜਾਰੀ ਹੋਣ ਵਾਲੇ ਹਰ ਬਿਆਨ ਅਤੇ ਹਰ ਹਦਾਇਤ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਬੂਤ ਸਾਹਮਣੇ ਆਉਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਸੰਗਤ ਵਿੱਚ ਇਹ ਸਵਾਲ ਹੋਰ ਗੰਭੀਰ ਹੋਵੇਗਾ ਕਿ ਆਖ਼ਿਰ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਸੰਸਥਾਵਾਂ ਨੂੰ ਕੌਣ ਚਲਾ ਰਿਹਾ ਹੈ।

“ਜਥੇਦਾਰ ਸਾਹਿਬ, ਇਹ ਰਿਹਾ ਸਬੂਤ। ਹੁਣ ਸੰਗਤ ਜਵਾਬ ਮੰਗਦੀ ਹੈ—ਕਾਰਵਾਈ ਕਦੋਂ ਹੋਵੇਗੀ?” ਤਲਵੰਡੀ ਨੇ ਕਿਹਾ। ਉਨ੍ਹਾਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਕਿ ਇਸ ਮਾਮਲੇ ਦੀ ਤੁਰੰਤ ਜਾਂਚ ਕਰਵਾਈ ਜਾਵੇ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਮ ’ਤੇ ਬਿਆਨ ਜਾਰੀ ਕਰਨ ਦੀ ਅਧਿਕਾਰਤ ਪ੍ਰਕਿਰਿਆ ਜਨਤਕ ਕੀਤੀ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਜਾਂ ਧੜੇ ਵੱਲੋਂ ਬਿਨਾਂ ਅਧਿਕਾਰ ਦਖ਼ਲਅੰਦਾਜ਼ੀ ਜਾਂ ਨਾਮ ਦੀ ਦੁਰਵਰਤੋਂ ਕੀਤੀ ਗਈ ਹੈ ਤਾਂ ਉਸ ਵਿਰੁੱਧ ਪੰਥਕ ਮਰਯਾਦਾ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ। ਹੁਣ ਸਵਾਲ ਸਿਰਫ਼ ਇੱਕ ਪ੍ਰੈੱਸ ਰਿਲੀਜ਼ ਦਾ ਨਹੀਂ—ਸਵਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖ਼ੁਦਮੁਖ਼ਤਿਆਰੀ, ਸਿੱਖ ਸੰਸਥਾਵਾਂ ਦੀ ਪਵਿੱਤਰਤਾ ਅਤੇ ਸਮੁੱਚੇ ਖ਼ਾਲਸਾ ਪੰਥ ਦੀ ਭਰੋਸੇਯੋਗਤਾ ਦਾ ਹੈ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ