Skip to main content

Congress stages massive protest demanding removal of Gyanesh Kumar

Congress stages massive protest demanding removal of Gyanesh Kumar Under Kumar, ECI has been reduced to BJP’s extension counter : Warring Chandigarh 25 September ( Ranjeet Singh Dhaliwal ) : Thousands of Congress workers staged a massive protest here today demanding removal of the Chief Election Commissioner Gyanesh Kumar for subverting and sabotaging the electoral process in the country. The protestors were raising slogans against Kumar and the Prime Minister Narendra Modi and union Home Minister Amit Shah, saying all of them were in collusion to subvert the electoral process and steal elections. Addressing the demonstration, PCC president Amarinder Singh Raja Warring said that day by day more evidence was cropping up as to how much the CEC was compromised and how much he was colluding with the BJP to help it steal the elections. He said, this has never happened in the history of the country. “What is seen to be an electoral victory, is actually the theft of the elections (vote-chori)...

ਆਈਆਈਐਸਈਆਰ ਮੋਹਾਲੀ ਦੇ 20 ਸਾਲ ਪੂਰੇ, ਰਿਸਰਚ, ਇਨੋਵੇਸ਼ਨ ਅਤੇ ਸਟਾਰਟਅੱਪਸ ਨੂੰ ਮਿਲੇਗਾ ਨਵਾਂ ਹੁਲਾਰਾ

ਆਈਆਈਐਸਈਆਰ ਮੋਹਾਲੀ ਦੇ 20 ਸਾਲ ਪੂਰੇ, ਰਿਸਰਚ, ਇਨੋਵੇਸ਼ਨ ਅਤੇ ਸਟਾਰਟਅੱਪਸ ਨੂੰ ਮਿਲੇਗਾ ਨਵਾਂ ਹੁਲਾਰਾ

ਚੰਡੀਗੜ੍ਹ 24 ਸਤੰਬਰ ( ਰਣਜੀਤ ਧਾਲੀਵਾਲ ) : ਇੰਡੀਅਨ ਇੰਸਟੀਚਿਊਟ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ (ਆਈਆਈਐਸਈਆਰ) ਮੋਹਾਲੀ ਵੱਲੋਂ 27 ਸਤੰਬਰ ਨੂੰ ਆਪਣਾ 20ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਦੋ ਦਹਾਕਿਆਂ ਦੇ ਸਫ਼ਰ ਦੌਰਾਨ ਸੰਸਥਾ ਨੇ ਸਾਇੰਸ ਐਜੂਕੇਸ਼ਨ, ਆਧੁਨਿਕ ਰਿਸਰਚ, ਇਨੋਵੇਸ਼ਨ ਅਤੇ ਸਾਇੰਸ ਆਊਟਰੀਚ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਵੀਰਵਾਰ ਨੂੰ ਕਰਵਾਈ ਗਈ ਪ੍ਰੈਸ ਕਾਨਫਰੰਸ ਦੌਰਾਨ ਆਈਆਈਐਸਈਆਰ ਮੋਹਾਲੀ ਦੇ ਡਾਇਰੈਕਟਰ ਅਨਿਲ ਕੇ. ਤ੍ਰਿਪਾਠੀ ਨੇ ਕਿਹਾ ਕਿ ਸੰਸਥਾ ਦਾ ਮਕਸਦ ਨੌਜਵਾਨਾਂ ਵਿੱਚ ਵਿਗਿਆਨ ਪ੍ਰਤੀ ਉਤਸੁਕਤਾ, ਆਲੋਚਨਾਤਮਕ ਸੋਚ ਅਤੇ ਰਿਸਰਚ ਦੀ ਸਮਰੱਥਾ ਵਿਕਸਿਤ ਕਰਨਾ ਹੈ। ਸੰਸਥਾ ਵਿੱਚ ਵਿਦਿਆਰਥੀਆਂ ਨੂੰ ਆਧੁਨਿਕ ਵਿਗਿਆਨ ਦੇ ਵੱਖ-ਵੱਖ ਖੇਤਰਾਂ ਵਿੱਚ ਪੜ੍ਹਾਈ ਅਤੇ ਰਿਸਰਚ ਦੇ ਮੌਕੇ ਦਿੱਤੇ ਜਾ ਰਹੇ ਹਨ।

ਆਈਆਈਐਸਈਆਰ ਮੋਹਾਲੀ ਵਿੱਚ ਇਸ ਸਮੇਂ ਕਰੀਬ 1,800 ਵਿਦਿਆਰਥੀ BS-MS ਪ੍ਰੋਗਰਾਮ ਅਤੇ ਲਗਭਗ 500 ਵਿਦਿਆਰਥੀ PhD ਕਰ ਰਹੇ ਹਨ। ਸੰਸਥਾ ਨੇ ਵੱਖ-ਵੱਖ ਵਿਗਿਆਨਕ ਖੇਤਰਾਂ ਵਿੱਚ ਰਿਸਰਚ ਲਈ ਆਧੁਨਿਕ ਸਹੂਲਤਾਂ ਵਿਕਸਿਤ ਕੀਤੀਆਂ ਹਨ ਅਤੇ ਦੇਸ਼-ਵਿਦੇਸ਼ ਦੇ ਪ੍ਰਮੁੱਖ ਸੰਸਥਾਨਾਂ ਨਾਲ ਅਕਾਦਮਿਕ ਸਹਿਯੋਗ ਸਥਾਪਤ ਕੀਤਾ ਹੈ।ਪਿਛਲੇ ਦੋ ਦਹਾਕਿਆਂ ਦੌਰਾਨ ਆਈਆਈਐਸਈਆਰ ਮੋਹਾਲੀ ਨੇ 45 ਤੋਂ ਵੱਧ ਪੇਟੈਂਟ ਫਾਈਲ ਕੀਤੇ ਹਨ, ਜਿਨ੍ਹਾਂ ਵਿੱਚ ਸੱਤ ਇੰਟਰਨੈਸ਼ਨਲ ਪੇਟੈਂਟ ਸ਼ਾਮਲ ਹਨ। ਸੰਸਥਾ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਨਮਾਨ ਮਿਲ ਚੁੱਕੇ ਹਨ। ਕਈ ਫੈਕਲਟੀ ਮੈਂਬਰ ਪ੍ਰਸਿੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਾਇੰਟਿਫਿਕ ਜਰਨਲਜ਼ ਦੇ ਐਡੀਟੋਰੀਅਲ ਬੋਰਡਾਂ ਨਾਲ ਵੀ ਜੁੜੇ ਹੋਏ ਹਨ। ਆਈਆਈਐਸਈਆਰ ਮੋਹਾਲੀ ਦੇ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ i-RISE (ਆਈ-ਰਾਈਜ਼) ਰਾਹੀਂ ਰਿਸਰਚ ਨੂੰ ਸਟਾਰਟਅੱਪਸ ਅਤੇ ਵਪਾਰਕ ਵਰਤੋਂ ਨਾਲ ਜੋੜਨ ’ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

ਪਿਛਲੇ ਤਿੰਨ ਸਾਲਾਂ ਦੌਰਾਨ i-RISE ਨੇ 40 ਤੋਂ ਵੱਧ ਸਟਾਰਟਅੱਪਸ ਨੂੰ ਸਹਿਯੋਗ ਦਿੱਤਾ ਹੈ, ਜਦਕਿ ਕਰੀਬ 20 ਸਟਾਰਟਅੱਪਸ ਇਸ ਸਮੇਂ ਇਨਕਿਊਬੇਸ਼ਨ ਵਿੱਚ ਹਨ। ਇਨ੍ਹਾਂ ਵਿੱਚ ਬਾਇਓਟੈਕਨਾਲੋਜੀ, ਐਗਰੀਟੈਕ, ਹੈਲਥਕੇਅਰ, ਵੇਸਟ ਮੈਨੇਜਮੈਂਟ ਅਤੇ ਇੰਟਰਨੈੱਟ ਆਫ਼ ਥਿੰਗਜ਼ (IoT) ਵਰਗੇ ਖੇਤਰ ਸ਼ਾਮਲ ਹਨ। ਮਹਿਲਾ ਉਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਵੀ i-RISE ਵੱਲੋਂ ਕੰਮ ਕੀਤਾ ਜਾ ਰਿਹਾ ਹੈ ਅਤੇ ਇਸ ਸਮੇਂ 20 ਮਹਿਲਾ-ਅਗਵਾਈ ਵਾਲੇ ਟੈਕਨੋਲੋਜੀ ਸਟਾਰਟਅੱਪਸ ਨੂੰ ਇਨਕਿਊਬੇਸ਼ਨ ਅਤੇ ਫੰਡਿੰਗ ਸਹਾਇਤਾ ਦਿੱਤੀ ਜਾ ਰਹੀ ਹੈ। ਇਨ੍ਹਾਂ ਸਟਾਰਟਅੱਪਸ ਵੱਲੋਂ 12 ਪੇਟੈਂਟ ਫਾਈਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਨੌਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। i-RISE ਨੂੰ ਹਾਲ ਹੀ ਵਿੱਚ ਟੈਕਨੋਲੋਜੀ ਕਮਰਸ਼ੀਅਲਾਈਜ਼ੇਸ਼ਨ, ਸਟਾਰਟਅੱਪ ਇਨਕਿਊਬੇਸ਼ਨ ਅਤੇ ਡੀਪ-ਟੈਕ ਐਂਟਰਪ੍ਰਿਨਿਊਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ 3.425 ਕਰੋੜ ਰੁਪਏ ਦੀ ਨਵੀਂ ਫੰਡਿੰਗ ਮਿਲੀ ਹੈ।

ਆਈਆਈਐਸਈਆਰ ਮੋਹਾਲੀ ਦੇ ਵਿਗਿਆਨੀ ਬਾਇਓਲਾਜੀਕਲ ਸਾਇੰਸਜ਼, ਕੈਮਿਸਟਰੀ, ਫਿਜ਼ਿਕਸ, ਕਵਾਂਟਮ ਟੈਕਨਾਲੋਜੀ ਅਤੇ ਕਲਾਈਮੇਟ ਸਾਇੰਸ ਵਰਗੇ ਖੇਤਰਾਂ ਵਿੱਚ ਰਿਸਰਚ ਕਰ ਰਹੇ ਹਨ। ਡਾ. ਆਂਚਲ ਪੰਚਾਲ ਨੇ ਡਾ. ਰਿਤੁਬਨ ਰਾਏਚੌਧਰੀ ਦੀ ਅਗਵਾਈ ਵਾਲੇ ਗਰੁੱਪ ਅਤੇ ਚੰਡੀਗੜ੍ਹ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੀ ਡਾ. ਰੁਚਿਰਾ ਸੇਨ ਦੇ ਸਹਿਯੋਗ ਨਾਲ ਇਹ ਅਧਿਐਨ ਕੀਤਾ ਕਿ ਕੀੜਿਆਂ ਨੇ ਲੱਖਾਂ ਸਾਲ ਪਹਿਲਾਂ ਆਪਣੇ ਭੋਜਨ ਤਿਆਰ ਕਰਨ ਵਾਲੇ ਸਿਸਟਮ ਨੂੰ ਬਿਮਾਰੀਆਂ ਅਤੇ ਹੋਰ ਜੀਵਾਂ ਤੋਂ ਬਚਾਉਣ ਦੇ ਤਰੀਕੇ ਕਿਵੇਂ ਵਿਕਸਿਤ ਕੀਤੇ। ਇਹ ਰਿਸਰਚ ਪ੍ਰਸਿੱਧ ਜਰਨਲ Science ਵਿੱਚ ਪ੍ਰਕਾਸ਼ਿਤ ਹੋਈ। ਡਾ. ਉੱਜਲ ਗੌਤਮ ਅਤੇ ਉਨ੍ਹਾਂ ਦੀ ਟੀਮ ਨੇ ਬੇਕਾਰ ਪਲਾਸਟਿਕ ਨੂੰ ਕਾਰਬਨ ਕਣਾਂ ਵਿੱਚ ਬਦਲਣ ਦਾ ਤਰੀਕਾ ਵਿਕਸਿਤ ਕੀਤਾ ਹੈ। ਇਹ ਕਣ ਹਵਾ ਵਿੱਚੋਂ ਆਕਸੀਜਨ ਹਾਸਲ ਕਰਕੇ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਕੈਮੀਕਲ ਰਿਐਕਸ਼ਨ ਨੂੰ ਅੱਗੇ ਵਧਾ ਸਕਦੇ ਹਨ। ਇਹ ਰਿਸਰਚ Journal of the American Chemical Society ਅਤੇ Carbon ਵਿੱਚ ਪ੍ਰਕਾਸ਼ਿਤ ਹੋਈ ਹੈ।

ਪ੍ਰੋ. ਸੰਜੀਵ ਕੁਮਾਰ ਨੇ ਜਰਮਨੀ ਦੇ ਹੈਮਬਰਗ ਸਥਿਤ DESY ਅਤੇ ਹੋਰ ਸੰਸਥਾਵਾਂ ਦੇ ਵਿਗਿਆਨੀਆਂ ਨਾਲ ਮਿਲ ਕੇ ‘ਸਕਰਮਿਅਨਜ਼’ ’ਤੇ ਰਿਸਰਚ ਕੀਤੀ ਹੈ। ਇਹ ਬਹੁਤ ਛੋਟੇ ਚੁੰਬਕੀ ਢਾਂਚੇ ਹਨ, ਜਿਨ੍ਹਾਂ ਦੀ ਭਵਿੱਖ ਵਿੱਚ ਡਾਟਾ ਸਟੋਰੇਜ ਅਤੇ ਪ੍ਰੋਸੈਸਿੰਗ ਟੈਕਨਾਲੋਜੀ ਵਿੱਚ ਵਰਤੋਂ ਹੋ ਸਕਦੀ ਹੈ। ਇਹ ਰਿਸਰਚ Advanced Materials ਵਿੱਚ ਪ੍ਰਕਾਸ਼ਿਤ ਹੋਈ ਹੈ। ਕਵਾਂਟਮ ਟੈਕਨਾਲੋਜੀ ਦੇ ਖੇਤਰ ਵਿੱਚ ਡਾ. ਸੰਦੀਪ ਕੇ. ਗੋਇਲ ਨੈਸ਼ਨਲ ਕਵਾਂਟਮ ਮਿਸ਼ਨ ਤਹਿਤ ਇੱਕ ਪ੍ਰੋਜੈਕਟ ’ਤੇ ਕੰਮ ਕਰ ਰਹੇ ਹਨ, ਜਿਸ ਦਾ ਮਕਸਦ ਭਵਿੱਖ ਦੇ ਕਵਾਂਟਮ ਕਮਿਊਨੀਕੇਸ਼ਨ ਨੈੱਟਵਰਕ ਲਈ ਮਲਟੀ-ਨੋਡ ਕਵਾਂਟਮ ਰਿਪੀਟਰ ਨੈੱਟਵਰਕ ਤਿਆਰ ਕਰਨਾ ਹੈ। ਇਸੇ ਤਰ੍ਹਾਂ ਡਾ. ਰਾਜੂ ਅੱਟਾਡਾ ਦੀ ਅਗਵਾਈ ਹੇਠ ਸੰਸਥਾ ਦਾ ਮੌਸਮ ਅਤੇ ਜਲਵਾਯੂ ਮਾਡਲਿੰਗ ਖੋਜ ਸਮੂਹ ਪੰਜਾਬ ਲਈ ਹਾਈ-ਰੈਜ਼ੋਲੂਸ਼ਨ ਮੌਸਮ ਪੂਰਵ ਅਨੁਮਾਨ ਪ੍ਰਣਾਲੀ ਵਿਕਸਿਤ ਕਰ ਰਿਹਾ ਹੈ। ਇਹ ਸਿਸਟਮ ਕਰੀਬ ਤਿੰਨ ਕਿਲੋਮੀਟਰ ਦੇ ਪੱਧਰ ’ਤੇ ਤਿੰਨ ਦਿਨਾਂ ਤੱਕ ਦਾ ਮੌਸਮ ਪੂਰਵ ਅਨੁਮਾਨ ਦੇਣ ਦੇ ਸਮਰੱਥ ਹੋਵੇਗਾ।

ਸੰਸਥਾ ਵੱਲੋਂ ਏਸ਼ੀਅਨ ਡਿਵੈਲਪਮੈਂਟ ਬੈਂਕ ਅਤੇ ਸਿੱਖਿਆ ਮੰਤਰਾਲੇ ਨਾਲ ਮਿਲ ਕੇ ਕੈਂਪਸ ਵਿੱਚ ਹੈਲਥਕੇਅਰ ਅਤੇ MedTech ’ਤੇ ਕੇਂਦਰਿਤ ਰਿਸਰਚ ਅਤੇ ਇਨੋਵਸਨ ਪਾਰਕ  ਸਥਾਪਤ ਕਰਨ ਲਈ ਉੱਚ ਪੱਧਰ ’ਤੇ ਗੱਲਬਾਤ ਕੀਤੀ ਜਾ ਰਹੀ ਹੈ। ਇਸ ਦਾ ਮਕਸਦ ਰਿਸਰਚ ਸੰਸਥਾਵਾਂ ਅਤੇ ਇੰਡਸਟਰੀ ਵਿਚਕਾਰ ਸਹਿਯੋਗ ਵਧਾਉਣਾ ਅਤੇ ਨਵੀਆਂ ਤਕਨਾਲੋਜੀਆਂ ਦੇ ਵਿਕਾਸ ਤੇ ਵਪਾਰਕ ਵਰਤੋਂ ਨੂੰ ਹੁਲਾਰਾ ਦੇਣਾ ਹੈ। 20ਵੇਂ ਸਥਾਪਨਾ ਦਿਵਸ ਮੌਕੇ ਆਈਆਈਐਸਈਆਰ ਮੋਹਾਲੀ ਵਿਦਿਆਰਥੀਆਂ ਲਈ ਇੱਕ ਨਵੀਂ Translational Research Support Scheme ਸ਼ੁਰੂ ਕਰੇਗਾ। ਇਸ ਤਹਿਤ ਵਿਦਿਆਰਥੀਆਂ ਨੂੰ ਆਪਣੇ ਨਵੇਂ ਵਿਚਾਰਾਂ ਨੂੰ ਰਿਸਰਚ ਤੋਂ ਅੱਗੇ ਲੈ ਕੇ ਵਿਹਾਰਕ ਹੱਲਾਂ ਵਿੱਚ ਬਦਲਣ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀ। ਸੰਸਥਾ ਵਿੱਚ ਇਨੋਵੇਸ਼ਨ ਲੈਬ ਵੀ ਸ਼ੁਰੂ ਕੀਤੀ ਜਾਵੇਗੀ। ਡਾ. ਸਤਿਜੀਤ ਜੇਨਾ ਦੀ ਦੇਖ-ਰੇਖ ਹੇਠ ਇਹ ਲੈਬ ਵਿਦਿਆਰਥੀਆਂ ਨੂੰ ਪ੍ਰਯੋਗ ਕਰਨ, ਨਵੇਂ ਪ੍ਰੋਟੋਟਾਈਪ ਤਿਆਰ ਕਰਨ, ਵੱਖ-ਵੱਖ ਵਿਸ਼ਿਆਂ ਦੇ ਵਿਦਿਆਰਥੀਆਂ ਨਾਲ ਮਿਲ ਕੇ ਕੰਮ ਕਰਨ ਅਤੇ ਆਪਣੇ ਵਿਚਾਰਾਂ ਨੂੰ ਅੱਗੇ ਲਿਜਾਣ ਦਾ ਮੌਕਾ ਦੇਵੇਗੀ।

ਆਈਆਈਐਸਈਆਰ ਮੋਹਾਲੀ ਵੱਲੋਂ ਸਾਇੰਸ ਆਊਟਰੀਚ ’ਤੇ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਸੰਸਥਾ ਵਿੱਚ ਸਾਇੰਸ ਫੈਸਟੀਵਲ, ਪਬਲਿਕ ਲੈਕਚਰ, ਸਕੂਲ-ਕਾਲਜ ਵਿਜ਼ਿਟ, ਵਿਗਿਆਨੀਆਂ ਨਾਲ ਸੰਵਾਦ ਅਤੇ ਸਾਇੰਸ ਡੈਮੋਨਸਟ੍ਰੇਸ਼ਨ ਤੋਂ ਇਲਾਵਾ ਵਿਗਿਆਨ ਪ੍ਰਤਿਭਾ ਅਤੇ ਵਿਗਿਆਨ ਜੋਤੀ ਵਰਗੇ ਅਧਿਆਪਕ ਸਿਖਲਾਈ ਅਤੇ ਸਮਰੱਥਾ ਵਿਕਾਸ ਪ੍ਰੋਗਰਾਮ ਕਰਵਾਏ ਜਾਂਦੇ ਹਨ। 20ਵੇਂ ਸਥਾਪਨਾ ਦਿਵਸ ਸਮਾਗਮਾਂ ਦੀ ਸ਼ੁਰੂਆਤ 26 ਸਤੰਬਰ ਨੂੰ ਸਕੂਲੀ ਵਿਦਿਆਰਥੀਆਂ ਲਈ ਓਪਨ ਹਾਊਸ ਨਾਲ ਹੋਵੇਗੀ। ਇਸ ਦੌਰਾਨ ਵਿਦਿਆਰਥੀ ਕੈਂਪਸ ਦਾ ਦੌਰਾ ਕਰਕੇ ਫੈਕਲਟੀ, ਰਿਸਰਚਰਾਂ ਅਤੇ ਹੋਰ ਵਿਦਿਆਰਥੀਆਂ ਨਾਲ ਗੱਲਬਾਤ ਕਰ ਸਕਣਗੇ। ਇਸੇ ਦਿਨ ਖੇਤਰ ਦੇ ਪ੍ਰਮੁੱਖ ਸੰਸਥਾਨਾਂ ਦੇ ਮੁਖੀਆਂ ਦੀ ਸ਼ਮੂਲੀਅਤ ਵਾਲਾ ਇੱਕ ਸਿੰਪੋਜ਼ੀਅਮ ਵੀ ਹੋਵੇਗਾ, ਜਿਸ ਵਿੱਚ ਆਪਸੀ ਸਹਿਯੋਗ ਦੀਆਂ ਸੰਭਾਵਨਾਵਾਂ ’ਤੇ ਚਰਚਾ ਕੀਤੀ ਜਾਵੇਗੀ। 27 ਸਤੰਬਰ ਨੂੰ ਹੋਣ ਵਾਲੇ ਮੁੱਖ ਸਥਾਪਨਾ ਦਿਵਸ ਸਮਾਗਮ ਵਿੱਚ ਇੰਡੀਅਨ ਨੈਸ਼ਨਲ ਸਾਇੰਸ ਅਕੈਡਮੀ ਦੇ ਪ੍ਰਧਾਨ ਪ੍ਰੋ. ਸ਼ੇਖਰ ਮਾਂਡੇ ਮੁੱਖ ਮਹਿਮਾਨ ਹੋਣਗੇ ਅਤੇ ਸਥਾਪਨਾ ਦਿਵਸ ਭਾਸ਼ਣ ਦੇਣਗੇ।

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ