Skip to main content

Congress stages massive protest demanding removal of Gyanesh Kumar

Congress stages massive protest demanding removal of Gyanesh Kumar Under Kumar, ECI has been reduced to BJP’s extension counter : Warring Chandigarh 25 September ( Ranjeet Singh Dhaliwal ) : Thousands of Congress workers staged a massive protest here today demanding removal of the Chief Election Commissioner Gyanesh Kumar for subverting and sabotaging the electoral process in the country. The protestors were raising slogans against Kumar and the Prime Minister Narendra Modi and union Home Minister Amit Shah, saying all of them were in collusion to subvert the electoral process and steal elections. Addressing the demonstration, PCC president Amarinder Singh Raja Warring said that day by day more evidence was cropping up as to how much the CEC was compromised and how much he was colluding with the BJP to help it steal the elections. He said, this has never happened in the history of the country. “What is seen to be an electoral victory, is actually the theft of the elections (vote-chori)...

ਈਡੀ ਦੀ ਗਮਾਡਾ ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹੋਕੇ ਐਸ ਸੀ ਬੀਸੀ ਮੋਰਚ ਤੇ ਵੰਡੇ ਗਏ ਲੱਡੂ ਤੇ ਈਡੀ ਨੂੰ ਜੀ ਆਇਆ ਆਖਿਆ

ਈਡੀ ਦੀ ਗਮਾਡਾ ਤੇ ਕੀਤੀ ਗਈ ਕਾਰਵਾਈ ਤੋਂ ਖੁਸ਼ ਹੋਕੇ ਐਸ ਸੀ ਬੀਸੀ ਮੋਰਚ ਤੇ ਵੰਡੇ ਗਏ ਲੱਡੂ ਤੇ ਈਡੀ ਨੂੰ ਜੀ ਆਇਆ ਆਖਿਆ

ਆਪ ਤੇ ਵਲੰਟੀਅਰਾਂ ਵੱਲੋਂ ਪੁੱਡਾ ਗਮਾਡਾ ਵਿਖ਼ੇ ਕੀਤੇ ਗਏ ਸ਼ਰਮਨਾਕ ਰੋਸ ਪ੍ਰਦਰਸ਼ਨ ਦੀ ਮੋਰਚਾ ਆਗੂਆਂ ਨੇ ਕੀਤੀ ਨਿੰਦਿਆ

ਸਾਡੇ ਤੇ ਇੱਕ ਫਲੈਕਸ ਜਲਾਉਣ ਤੇ ਹੋਏ ਪਰਚੇ ਦਰਜ, ਕੀ ਮੋਹਾਲੀ ਪੁਲਿਸ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਕਰੇਗੀ ਪਰਚੇ ਦਰਜ ਜਿਨ੍ਹਾਂ ਨੇ ਜਬਰੀ ਅੰਦਰ ਘੁਸਕੇ ਕੀਤੀ ਭੰਨਤੋੜ : ਪ੍ਰਧਾਨ ਕੁੰਭੜਾ

ਭ੍ਰਿਸ਼ਟ ਅਧਿਕਾਰੀਆਂ ਅਤੇ ਸਰਕਾਰੀ ਲੋਕਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਪੰਜਾਬ ਦਾ ਖਜ਼ਾਨਾ ਭਰਿਆ ਜਾਵੇ : ਮਾ. ਬਨਵਾਰੀ ਲਾਲ

ਐਸ.ਏ.ਐਸ.ਨਗਰ 24 ਸਤੰਬਰ ( ਰਣਜੀਤ ਧਾਲੀਵਾਲ ) : ਇੱਕ ਪਾਸੇ ਈਡੀ ਵੱਲੋਂ ਗਮਾਡਾ ਵਿੱਚ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ ਆਪ ਪਾਰਟੀ ਵਾਲੇ ਤੋੜਫੋੜ ਕਰ ਰਹੇ ਹਨ ਤੇ ਵੱਡੇ ਰੋਸ ਪ੍ਰਦਰਸ਼ਨ ਕਰ ਰਹੇ ਹਨ ਤੇ ਪੁਲਿਸ ਦੀ ਮੌਜੂਦਗੀ ਵਿੱਚ ਗਮਾਡਾ ਵਿੱਚ ਜਾਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਦੂਸਰੇ ਪਾਸੇ ਈਡੀ ਦਾ ਸਵਾਗਤ ਕੀਤਾ ਜਾ ਰਿਹਾ ਹੈ। ਅੱਜ ਮੋਹਾਲੀ ਦੇ ਫੇਸ ਸੱਤ ਦੀਆਂ ਲਾਈਟਾਂ ਕੋਲ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਆਗੂਆਂ ਨੇ ਲੱਡੂ ਵੰਡ ਕੇ ਈਡੀ ਨੂੰ ਜੀ ਆਇਆ ਆਖਿਆ ਅਤੇ ਉਸ ਦੀ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕੀਤੀ। ਇਸ ਸਮੇਂ ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਈਡੀ ਦੀ ਕੀਤੀ ਗਈ ਕਾਰਵਾਈ ਸ਼ਲਾਂਘਾਯੋਗ ਹੈ, ਅਸੀਂ ਈਡੀ ਤੋਂ ਇਹ ਮੰਗ ਕਰਦੇ ਹਾਂ ਕਿ ਜੋ ਵੀ ਇਸ ਪੰਜਾਬ ਦੇ ਵਿੱਚ ਭ੍ਰਿਸ਼ਟ ਆਗੂ ਹਨ, ਅਧਿਕਾਰੀ ਹਨ। ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਉਹਨਾਂ ਸਾਰਿਆਂ ਦੇ ਉੱਤੇ ਢੁਕਵੀਂ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਸ ਰੇਡ ਵਿੱਚ ਜੋ ਜੋ ਅਧਿਕਾਰੀ ਜਾਂ ਸਰਕਾਰੀ ਲੋਕ ਸ਼ਾਮਿਲ ਹੋਣਗੇ, ਉਹਨਾਂ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। 

ਪ੍ਰਧਾਨ ਕੁੰਭੜਾ ਨੇ ਕਿਹਾ ਕਿ ਇਹਨਾਂ ਮਗਰਮੱਛਾਂ ਦੀ ਪ੍ਰਾਪਰਟੀ ਨੂੰ ਅਟੈਚ ਕਰਕੇ ਸਰਕਾਰੀ ਖਜ਼ਾਨੇ ਵਿੱਚ ਜਮਾ ਕਰਕੇ ਪੰਜਾਬ ਉੱਤੇ ਚੱਲ ਰਹੇ ਭਾਰੀ ਕਰਜੇ ਨੂੰ ਚੁੱਕਤਾ ਕਰਨਾ ਚਾਹੀਦਾ ਹੈ ਤੇ ਇਹਨਾਂ ਦੋਸ਼ੀ ਅਧਿਕਾਰੀਆਂ ਜਾਂ ਰਾਜਸੀ ਆਗੂਆਂ ਨੂੰ ਸਲਾਖਾਂ ਪਿੱਛੇ ਬੰਦ ਕਰਨਾ ਚਾਹੀਦਾ ਹੈ। ਅਸੀਂ ਕਾਫੀ ਸਮੇਂ ਤੋਂ ਅਕਸਰ ਰੌਲਾ ਪਾਉਂਦੇ ਰਹਿੰਦੇ ਹਾਂ, ਨਿਊਜ਼ ਲਾਉਂਦੇ ਰਹੇ ਹਾਂ ਕਿ ਗਮਾਡਾ ਵਿੱਚ ਬੈਠੇ ਸਾਰੇ ਅਧਿਕਾਰੀ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ ਤੇ ਪੁੱਡਾ ਗਮਾਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਾ ਹੈ। ਅੱਜ ਈਡੀ ਦੀ ਕਾਰਵਾਈ ਦੇ ਨਾਲ ਸਾਨੂੰ ਖੁਸ਼ੀ ਹੋਈ ਕਿ ਸਾਡੇ ਵੱਲੋਂ ਚੁੱਕੀ ਗਈ ਆਵਾਜ਼ ਉੱਤੇ ਕਾਰਵਾਈ ਹੋਈ। ਉਨ੍ਹਾਂ ਕਿਹਾ ਸਾਡੇ ਤੇ ਇੱਕ ਫਲੈਕਸ ਜਲਾਉਣ ਤੇ ਮੋਹਾਲੀ ਫੇਸ 8 ਦੀ ਪੁਲਿਸ ਨੇ ਪਰਚੇ ਦਰਜ ਕੀਤੇ ਸਨ, ਕੀ ਹੁਣ ਮੋਹਾਲੀ ਪੁਲਿਸ ਇਹਨਾਂ ਪ੍ਰਦਰਸ਼ਨਕਾਰੀਆਂ ਤੇ ਪਰਚੇ ਦਰਜ ਕਰੇਗੀ, ਜਿਨ੍ਹਾਂ ਨੇ ਜਬਰੀ ਅੰਦਰ ਘੁਸਕੇ ਭਨਤੋੜ ਕੀਤੀ ਹੈ।

ਇਸ ਮੌਕੇ ਮੋਰਚਾ ਆਗੂ ਮਾਸਟਰ ਬਨਵਾਰੀ ਲਾਲ ਨੇ ਵੀ ਈਡੀ ਵੱਲੋਂ ਕੀਤੀ ਗਈ ਕਾਰਵਾਈ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤੋਂ ਇਲਾਵਾ ਵੀ ਕਈ ਭ੍ਰਿਸ਼ਟਾਚਾਰੀ ਆਗੂ ਹਨ, ਜਿਨਾਂ ਨੇ ਗਰੀਬ ਲੋਕਾਂ ਦੀਆਂ ਜਮੀਨਾਂ ਤੇ ਕਬਜ਼ੇ ਕਰ ਕਰਕੇ ਆਪਣੀਆਂ ਤਿਜੋਰੀਆਂ ਭਰੀਆਂ ਹਨ ਤੇ ਲਗਾਤਾਰ ਉਹ ਕਾਰਵਾਈ ਤੋਂ ਬਚਦੇ ਆ ਰਹੇ ਹਨ। ਅਸੀਂ ਬੇਨਤੀ ਕਰਦੇ ਹਾਂ ਕਿ ਉਹਨਾਂ ਆਗੂਆਂ ਉੱਤੇ ਵੀ ਸਖਤ ਤੋਂ ਸਖਤ ਕਾਰਵਾਈ ਕਰਕੇ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। ਇਸ ਮੌਕੇ ਮੋਰਚੇ ਦੇ ਆਗੂ ਬਾਪੂ ਲਾਭ ਸਿੰਘ, ਕਰਮ ਸਿੰਘ ਕੁਰੜੀ, ਬੱਬਲ ਚੌਪੜਾ, ਹਰਵਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਸ਼ਰਨ ਸਿੰਘ, ਕਰਮਜੀਤ ਸਿੰਘ, ਪਰਮਜੀਤ ਸਿੰਘ ਪੰਮੀ, ਮਨਦੀਪ ਕੁਮਾਰ ਲੱਕੀ, ਪਰਮਜੀਤ ਕੌਰ ਆਦਿ ਹਾਜ਼ਰ ਹੋਏ।

Comments

Most Popular

ਆਂਗਣਵਾੜੀ ਮੁਲਾਜ਼ਮ ਪੰਜਾਬ CITU ਦੀ ਸੰਸਥਾਪਕ ਅਤੇ ਪਹਿਲੀ ਸੂਬਾ ਪ੍ਰਧਾਨ ਭੈਣ ਧਰਮਜੀਤ ਕੌਰ ਜੀ ਦਾ ਵਿਛੋੜਾ — ਆਂਗਣਵਾੜੀ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ

ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਲਈ ਆਪਣੀ ਤਰ੍ਹਾਂ ਦਾ ਪਹਿਲਾ ਮਾਂ-ਬੱਚਾ ਬੈਡਮਿੰਟਨ ਟੂਰਨਾਮੈਂਟ ਚੰਡੀਗੜ੍ਹ ਵਿੱਚ ਸਮਾਪਤ

ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨਾਲ ਕਰਮਚਾਰੀ ਯੂਨੀਅਨ ਵੱਲੋਂ ਮੁਲਾਕਾਤ; ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ

ਵਾਰ ਵਾਰ ਮੀਟਿੰਗਾਂ ਤੋਂ ਭੱਜੀ ਸਰਕਾਰ 22 ਸਤੰਬਰ ਤੋਂ ਪਨਬੱਸ/ਪੀ ਆਰ ਟੀ ਸੀ ਦਾ ਕੀਤਾ ਜਾਵੇਗਾ ਮੁਕੰਮਲ ਚੱਕਾ ਜਾਮ : ਰੇਸ਼ਮ ਸਿੰਘ ਗਿੱਲ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਪੰਜਾਬ ਸਕੇਲ, ਪੁਰਾਣੀ ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ' ਵੱਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ