ਟਰਾਸਪੋਰਟ/ਵਿੱਤ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਉਪਰੰਤ ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਦੀ ਹੜਤਾਲ ਸਮਾਪਤ ਮੁੜ ਬੱਸ ਸਰਵਿਸ ਬਹਾਲ
ਟਰਾਸਪੋਰਟ/ਵਿੱਤ ਮੰਤਰੀ ਪੰਜਾਬ ਨਾਲ ਪੈਨਿਲ ਮੀਟਿੰਗ ਉਪਰੰਤ ਪੰਜਾਬ ਰੋਡਵੇਜ ਪਨਬਸ/ਪੀ ਆਰ ਟੀ ਸੀ ਦੀ ਹੜਤਾਲ ਸਮਾਪਤ ਮੁੜ ਬੱਸ ਸਰਵਿਸ ਬਹਾਲ
ਚੰਡੀਗੜ੍ਹ 24 ਅਕਤੂਬਰ ( ਰਣਜੀਤ ਧਾਲੀਵਾਲ ) : ਸਮੂਹ ਆਗੂਆਂ ਅਤੇ ਵਰਕਰ ਸਾਥੀਆਂ ਵੱਲੋ ਜਥੇਬੰਦੀ ਦੇ ਸੱਦੇ ਤੇ 21 ਅਕਤੂਬਰ 2026 ਤੋ ਨਿਰੰਤਰ ਮਕੁੰਬਲ ਸਫਲ ਹੜਤਾਲ ਧਰਨੇ ਦੋਰਾਨ ਸਰਕਾਰ ਨਾਲ ਵਾਰ ਮੀਟਗਾ ਉਪਰੰਤ ਅੱਜ ਮਿਤੀ 24 ਅਕਤੂਬਰ 2026 ਨੂੰ ਮਾਨਯੋਗ ਟਰਾਸਪੋਰਟ ਮੰਤਰੀ ਪੰਜਾਬ ਨਾਲ ਪੀ ਆਰ ਟੀ ਸੀ ਹੈਡ ਆਫਿਸ ਵਿਖੇ ਪੈਨਿਲ ਮੀਟਿੰਗ ਹੋਈ। ਮੀਟਿੰਗ ਵਿੱਚ ਜਥੇਬੰਦੀ ਦੀਆ ਮੰਨੀਆਂ ਮੰਗਾ ਨੂੰ ਤਰੁੰਤ ਲਾਗੂ ਕਰਦਿਆ 26,27 ਅਕਤੂਬਰ 2026 ਤੋ ਟਰਾਸਪੋਰਟ ਮੰਤਰੀ ਪੰਜਾਬ ਆਉਟਸ਼ੋਰਸ਼ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਜੁਆਇਨ ਕਰਵਾਉਣ ਲਈ ਜੁਆਇਨਗ ਪੱਤਰ ਦੇਣਗੇ ਅਤੇ ਬਾਕੀ ਮੰਗਾ ਸਬੰਧੀ 29 ਅਕਤੂਬਰ 2026 ਦੀ ਮੀਟਿੰਗ ਵਿੱਚ ਫਾਇਨਲ ਫੈਸਲਾ ਕਰਨ ਲਈ ਅਧਿਕਾਰੀਆਂ ਦੀ ਜ਼ਿੰਮੇਵਾਰੀਆਂ ਫਿਕਸ ਕੀਤੀਆਂ ਗਈਆਂ। ਜਿਸ ਤੇ ਜਥੇਬੰਦੀ ਵੱਲੋ ਹੜਤਾਲ ਧਰਨੇ ਨੂੰ ਸਮਾਪਤ ਕਰਦਿਆ ਬੱਸ ਸਰਵਿਸ ਬਹਾਲ ਕੀਤੀ ਗਈ ਅਤੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਦਿੰਦੀ ਕਿ ਫਾਇਨਲ 29 ਅਕਤੂਬਰ ਤੱਕ ਮੰਗਾ ਨੂੰ ਲਾਗੂ ਨਾ ਕੀਤਾ ਤਾ ਤਰੁੰਤ ਹੜਤਾਲ ਧਰਨੇ ਸਮੇਤ ਤਿਖੇ ਸ਼ਘੰਰਸ਼ ਕੀਤੇ ਜਾਣਗੇ ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੀ ਹੋਵੇਗੀ।

Comments
Post a Comment