Skip to main content

Posts

Sukhbir S Badal warns against conspiracy to render Sikhs leaderless

Sukhbir S Badal warns against conspiracy to render Sikhs leaderless Pays glowing tributes to Guru Tegh Bahadur Sahib’s supreme sacrifice for secular values. Asserts Sikh religion under dangerous ideological and political attack. Chandigarh 18 October ( Ranjeet Singh Dhaliwal ) : Shiromani Akali Dal (SAD) president Sardar Sukhbir Singh Badal today called upon Sikhs all over the world to “ recognise, expose and defeat the deep rooted conspiracy to grab control of Sikh religious institutions and to render the Khalsa Panth totally leaderless. “ Addressing a seminar organised by the Shiromani Gurdwara Prabandhik Committee ( SGPC) to commemorate the 350th anniversary of the martyrdom of the ninth Guru Shri Guru Tegh Bahadur Sahib in New Delhi this morning, Mr Badal said the country desperately needed to follow the footsteps of Guru Sahib and uphold the values of secularism , human rights and civil liberties for which he made an unparalleled and supreme sacrifice . Guru Tegh Bahadur sahib is ...

ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਨੂੰ ਸੰਦੇਸ਼ ਦੇਣ ਦਾ ਜ਼ਰੀਆ ਕਿ ਸੱਤਾ ਦਾ ਕੇਂਦਰ ਹੁਣ ਭਗਵੰਤ ਮਾਨ ਨਹੀਂ ਬਲਕਿ ਅਮਨ ਅਰੋੜਾ : ਅਕਾਲੀ ਦਲ

 ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਨੂੰ ਸੰਦੇਸ਼ ਦੇਣ ਦਾ ਜ਼ਰੀਆ ਕਿ ਸੱਤਾ ਦਾ ਕੇਂਦਰ ਹੁਣ ਭਗਵੰਤ ਮਾਨ ਨਹੀਂ ਬਲਕਿ ਅਮਨ ਅਰੋੜਾ : ਅਕਾਲੀ ਦਲ ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ’ਤੇ ਵਰ੍ਹਦਿਆਂ ਕਿਹਾ ਕਿ ਇਸਦੀ ’ਸ਼ੁਕਰਾਨਾ ਯਾਤਰਾ’ ਹੋਰ ਕੁਝ ਨਹੀਂ ਬਲਕਿ ਲੋਕਾਂ ਨੂੰ ਇਹ ਸੰਦੇਸ਼ ਦੇਣ ਦਾ ਯਤਨ ਹੈ ਕਿ ਸੱਤਾ ਦਾ ਕੇਂਦਰ ਹੁਣ ਭਗਵੰਤ ਮਾਨ ਤੋਂ ਬਦਲ ਕੇ ਅਮਨ ਅਰੋੜਾ ਹੋ ਗਿਆ ਹੈ ਜਿਹਨਾਂ ਨੂੰ ਆਪ ਪੰਜਾਬ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਤੇ ਪਾਰਟੀ ਨੇ ਕਿਹਾ ਕਿ ਆਪ ਸਰਕਾਰ ਕੋਲ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦੇ ਨਾਂ ’ਤੇ ਵਿਖਾਉਣ ਲਈ ਕੱਖ ਵੀ ਨਹੀਂ ਹੈ। ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਨਦੀਪ ਸਿੰਘ ਕਲੇਰ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੂੰਜੀਗਤ ਨਿਵੇਸ਼ ਦੇ ਮਾਮਲੇ ਵਿਚ ਆਪ ਸਰਕਾਰ ਦੀ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਜ਼ੀਰੋ ਹੈ ਅਤੇ ਕਾਨੂੰਨ ਵਿਵਸਥਾ ਦੀ ਹਾਲਾਤ ਹੋਰ ਸਮੇਤ ਹੋਰ ਮਸਲੇ ਸੂਬੇ ਨੂੰ ਦਰਪੇਸ਼ ਹਨ। ਉਹਨਾਂ ਕਿਹਾ ਕਿ ਭਾਵੇਂ 2022 ਦੀਆਂ ਚੋਣਾਂ ਵਿਚ ਆਪ ਨੇ 92 ਸੀਟਾਂ ਜਿੱਤੀਆਂ ਸਨ ਪਰ ਇਹ ਸੂਬੇ ਦੀ ਭਲਾਈ ਤੇ ਵਿਕਾਸ ਦੇ ਮਾਮਲੇ ਵਿਚ ਕੰਮ ਕਰਨ ਵਿਚ ਨਾਕਾਮ ਸਾਬਤ ਹੋਈ ਹੈ। ਉਹਨਾਂ ਹੋਰ ਕਿਹਾ ਕਿ ਆਪ ਸਰਕਾਰ ਪੰਜਾਬ ਵਿਚ ਜ਼ਿਮਨੀ ਚੋਣਾਂ ਵਿਚ ਜਿੱਤ ਦੇ ਜਸ਼ਨ ਮਨਾ ਰਹੀ ਹੈ ਜਦੋਂ ਕਿ ਹਰ ਕੋਈ ...

ਬਿਕਰਮ ਸਿੰਘ ਮਜੀਠੀਆ ਨੇ ਸੰਘਰਸ਼ ਕਰ ਰਹੇ ਪੀ ਯੂ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ, ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਕੀਤੀ ਮੰਗ

ਬਿਕਰਮ ਸਿੰਘ ਮਜੀਠੀਆ ਨੇ ਸੰਘਰਸ਼ ਕਰ ਰਹੇ ਪੀ ਯੂ ਵਿਦਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਈ, ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਉਣ ਦੀ ਕੀਤੀ ਮੰਗ ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਾਂ ਨਾਲ ਇਕਜੁੱਟਤਾ ਪ੍ਰਗਟ ਕੀਤੀ ਤੇ ਮੰਗ ਕੀਤੀ ਕਿ ਯੂਨੀਵਰਸਿਟੀ ਦੀ ਸੈਨੇਟ ਦੀਆਂ ਚੋਣਾਂ ਤੁਰੰਤ ਕਰਵਾਈਆਂ ਜਾਣ ਅਤੇ ਉਹਨਾਂ ਨੇ ਯੂ ਟੀ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਤੁਰੰਤ ਖਾਰਜ ਕੀਤੇ ਜਾਣ। ਅਕਾਲੀ ਦਲ ਦੇ ਸੀਨੀਅਰ ਆਗੂ ਜਿਹਨਾਂ ਨੇ ਸਾਰੇ ਵਿਦਿਆਰਥੀ ਸੰਘਾਂ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ ਤੇ ਯੂਨੀਵਰਸਿਟੀ ਵਿਚ ਧਰਨੇ ਵਿਚ ਵੀ ਸ਼ਮੂਲੀਅਤ ਕੀਤੀ, ਨੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਮੰਗ ਕੀਤੀ ਜਿਸ ਵਿਚ ਸੈਨੇਟ ਚੋਣਾਂ ਤੁਰੰਤ ਕਰਵਾਏ ਜਾਣ ਅਤੇ ਯੂ ਟੀ ਵਿਚ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਲਈ ਥਾਂ ਅਲਾਟ ਕਰਨ ਖਿਲਾਫ ਮਤਾ ਪਾਸ ਕਰਨ ਦੀ ਅਪੀਲ ਕੀਤੀ। ਬਿਕਰਮ ਸਿੰਘ ਮਜੀਠੀਆ, ਜਿਹਨਾਂ ਨੇ ਕੈਂਪਸ ਵਿਚ ਆਪਣੇ ਦੌਰੇ ਦੌਰਾਨ ਸੰਵਿਧਾਨ ਦੀ ਕਾਪੀ ਫੜ ਕੇ ਦੇਸ਼ ਵਿਚ ਸੰਵਿਧਾਨਕ ਤੇ ਲੋਕਤੰਤਰੀ ਢਾਂਚੇ ਨੂੰ ਲਾਗੂ ਦੀ ਮੰਗ ਕੀਤੀ। ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਚੇਤੇ ਕਰਵਾਉਣਾ ਚਾਹੁੰਦਾ ਹਾਂ ਕਿ ਤੁ...

ਸੰਘਰਸ਼ ਨੂੰ ਜਾਰੀ ਰੱਖਦਿਆਂ ਅੱਜ ਵੀ ਯੂਟੀ ਪਾਵਰਕੌਮ ਯੂਨੀਅਨ ਵੱਲੋਂ ਰੈਲੀਆਂ ਕੀਤੀਆਂ

  ਸੰਘਰਸ਼ ਨੂੰ ਜਾਰੀ ਰੱਖਦਿਆਂ ਅੱਜ ਵੀ ਯੂਟੀ ਪਾਵਰਕੌਮ ਯੂਨੀਅਨ ਵੱਲੋਂ ਰੈਲੀਆਂ ਕੀਤੀਆਂ  6 ਦਸੰਬਰ ਨੂੰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ  ਜਿਸ ਦਿਨ ਤੋਂ ਕੰਪਨੀ ਨੂੰ ਹੈਂਡਓਵਰ ਕਰਨਗੇ ਉਸੇ ਦਿਨ ਤੋਂ ਹੋਵੇਗਾ ਕੰਮ ਦਾ ਬਾਈਕਾਟ  ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਬਿਜਲੀ ਵਿਭਾਗ ਦੇ ਨਿੱਜੀਕਰਨ ਦੇ ਲਈ ਪ੍ਰਸ਼ਾਸਨ ਵੱਲੋਂ ਉੱਘੀ ਕੰਪਨੀ ਨੂੰ ਦਿੱਤੇ ਗਏ ਇਰਾਦੇ ਦੇ ਪੱਤਰ (ਜਲ ਓ.ਆਈ.) ਨੂੰ ਰੱਦ ਕੀਤੇ ਬਿਨਾਂ ਅਤੇ ਮੁਲਾਜ਼ਮਾਂ ਦੀਆਂ ਸੇਵਾ ਸ਼ਰਤਾਂ ਤੈਅ ਕੀਤੇ ਬਿਨਾਂ ਜੇਕਰ ਵਿਭਾਗ ਨੂੰ ਕੰਪਨੀ ਨੂੰ ਸੌਂਪਿਆ ਗਿਆ ਤਾਂ ਉਸੇ ਦਿੰਨ ਤੋਂ ਅਣਮਿੱਥੇ ਸਮੇਂ ਲਈ ਕੰਮ ਦਾ ਬਾਈਕਾਟ ਕੀਤਾ ਜਾਵੇਗਾ। ਇਸ ਦੌਰਾਨ ਬਿਜਲੀ ਮੁਲਾਜ਼ਮਾਂ ਦੇ ਹੱਕ ਵਿੱਚ 6 ਦਸੰਬਰ ਨੂੰ ਪੂਰੇ ਦੇਸ਼ ਦੀਆਂ ਰਾਜਧਾਨੀਆਂ ਵਿੱਚ ਰੋਸ ਧਰਨੇ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। 6 ਦਸੰਬਰ ਨੂੰ ਚੰਡੀਗੜ੍ਹ ਵਿੱਚ ਮੁੜ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਵੱਖ-ਵੱਖ ਦਫ਼ਤਰਾਂ ਵਿੱਚ ਕੀਤੀ ਗਈਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਧਿਆਨ ਸਿੰਘ, ਜਨਰਲ ਸਕੱਤਰ ਗੋਪਾਲ ਦੱਤ ਜੋਸ਼ੀ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ, ਪਾਨ ਸਿੰਘ, ਸਤਕਾਰ ਸਿੰਘ, ਸੁਰਜੀਤ ਸਿੰਘ, ਰੇਸ਼ਮ ਸਿੰਘ, ਅਮਿਤ ਢੀਗਰਾ, ਵਰਿੰਦਰ ਸਿੰਘ, ਵਿਨੈ ਪ੍ਰਸਾਦ, ਰਾਮ ਗੋਪਾਲ ਆਦਿ ਬੁਲਾਰਿਆਂ ਨੇ ਸੰਬੋਧਨ ਕੀਤਾ। , ਗਗਨਦੀਪ, ਮੱਖਣ ਸਿੰਘ, ਕਮਲ ਕਾਲੀਆ, ਸੁਰਿੰਦਰ ਸਿੰਘ, ਟੇਕਰਾਜ, ਲਲਿਤ ...

ਚਿਤਕਾਰਾ ਯੂਨੀਵਰਸਿਟੀ ਨੇ 17ਵੀਂ ਸਾਲਾਨਾ ਅੰਤਰਰਾਸ਼ਟਰੀ ਐਕਰੀਡੇਸ਼ਨ ਕਾਨਫ਼ਰੰਸ ਦੀ ਕੀਤੀ ਮੇਜ਼ਬਾਨੀ

  ਚਿਤਕਾਰਾ ਯੂਨੀਵਰਸਿਟੀ ਨੇ 17ਵੀਂ ਸਾਲਾਨਾ ਅੰਤਰਰਾਸ਼ਟਰੀ ਐਕਰੀਡੇਸ਼ਨ ਕਾਨਫ਼ਰੰਸ ਦੀ ਕੀਤੀ ਮੇਜ਼ਬਾਨੀ ਵੱਖ-ਵੱਖ ਦੇਸ਼ਾਂ ਦੇ 38 ਡੈਲੀਗੇਟਾਂ ਨੇ ਲਿਆ ਭਾਗ ਬਨੂੜ /ਰਾਜਪੁਰਾ/ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਹਾਲ ਹੀ ਵਿਚ ਬਾਕੂ, ਅਜ਼ਰਬਾਈਜਾਨ ਵਿਖੇ ਸਮਾਪਤ ਹੋਈ ਸੀਓਪੀ-29 ਦੇ ਅੰਤਰਗਤ ਅੰਤਰਾਸ਼ਟਰੀ ਸਿਖ਼ਰ ਸੰਮੇਲਨ ਵਿਚ ਜਲਵਾਯੂ ਤਬਦੀਲੀ ਨੂੰ ਲੈ ਕੇ ਵਿਸ਼ਵਵਿਆਪੀ ਕਾਰਵਾਈ ਦੀ ਤੁਰੰਤ ਲੋਡ਼ ’ਤੇ ਜ਼ੋਰ ਦਿੱਤਾ ਗਿਆ। ਤੇਜ਼ੀ ਨਾਲ ਹੋ ਰਹੀ ਤਕਨੀਕੀ ਤਰੱਕੀ ਦੇ ਵਿਚਕਾਰ, ਦੁਨੀਆਂ ਭਰ ਵਿਚ ਵਧਦੀ ਬੇਰੋਜ਼ਗਾਰੀ, ਵਾਤਾਵਰਨ ਦੀ ਗਿਰਾਵਟ ਅਤੇ ਆਮਦਨੀ ਦਾ ਵਧਦਾ ਪਾਡ਼ਾ ਵੱਡੀਆਂ ਚੁਣੌਤੀਆਂ ਬਣਿਆ ਹੋਇਆ ਹੈ। ਉਤਪਾਦਕਤਾ ਵਿਚ ਵਾਧਾ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ), ਦੁਆਰਾ ਵਧਦੀ ਖੁਸ਼ਹਾਲੀ ਦੇ ਬਾਵਜੂਦ, ਦੌਲਤ ਕੁਝ ਕੁ ਲੋਕਾਂ ਦੇ ਹੱਥਾਂ ਵਿੱਚ ਕੇਂਦਰਿਤ ਹੁੰਦੀ ਜਾ ਰਹੀ ਹੈ। ਇਸ ਦੇ ਕਾਰਨ ਸਮਾਜਿਕ ਅਸਮਾਨਤਾਵਾਂ ਵਧ ਰਹੀਆਂ ਹਨ, ਜਿਸ ਕਾਰਨ ਅਸ਼ਾਂਤੀ ਵਧਣ ਦੀ ਸੰਭਾਵਨਾ ਵਧ ਰਹੀ ਹੈ। ਦੇਸ਼ ਤੇਜ਼ੀ ਨਾਲ ਈਐਸਜੀ(ਵਾਤਾਵਰਣ, ਸਮਾਜਿਕ ਅਤੇ ਪ੍ਰਸ਼ਾਸਨ) ਢਾਂਚੇ ਨੂੰ ਅਪਣਾ ਰਹੇ ਹਨ ਅਤੇ ਅਜਿਹੀ ਲੀਡਰਸ਼ਿਪ ਦੀ ਮੰਗ ਵਧਦੀ ਜਾ ਰਹੀ ਹੈ ਜੋ ਤਕਨੀਕੀ ਮੁਹਾਰਤ ਨੂੰ ਸਥਿਰਤਾ ਅਤੇ ਸਮਾਜਿਕ ਜ਼ਿੰਮੇਵਾਰੀ ਨਾਲ ਜੋਡ਼ਦੇ ਹਨ। ਇਸ ਜ਼ਰੂਰਤ ਨੂੰ ਪੂਰਾ ਕਰਦੇ ਹੋਏ, ਚਿਤਕਾਰਾ ਯੂਨੀਵਰਸਿਟੀ ਨੇ ਦੋ ਦਿਨਾ 17ਵੀਂ ਸਾਲਾਨਾ ਇੰਟਰਨੈਸ਼ਨਲ ਐਕਰੀਡੇਸ਼ਨ ਕਾਨਫ਼ਰੰਸ ਦੀ ਮੇਜ਼ਬਾਨੀ ਕੀਤੀ। ਈਐਸਜੀ-ਅਗਵਾਈ...

ਦਿੱਲੀ ਪੋਇਟਰੀ ਫੈਸਟੀਵਲ ਵਿੱਚ ਸ਼ਹਿਰ ਦੀ ਕਵਿੱਤਰੀ ਡਾ. ਸਾਜ਼ੀਨਾ ਖ਼ਾਨ ਦੀਆਂ ਕਵਿਤਾਵਾਂ ਨੇ ਜਜ਼ਬਾਤਾਂ ਦੀ ਡੂੰਘੀ ਛਾਪ ਛੱਡੀ

 ਦਿੱਲੀ ਪੋਇਟਰੀ ਫੈਸਟੀਵਲ ਵਿੱਚ ਸ਼ਹਿਰ ਦੀ ਕਵਿੱਤਰੀ ਡਾ. ਸਾਜ਼ੀਨਾ ਖ਼ਾਨ ਦੀਆਂ ਕਵਿਤਾਵਾਂ ਨੇ ਜਜ਼ਬਾਤਾਂ ਦੀ ਡੂੰਘੀ ਛਾਪ ਛੱਡੀ ਚੰਡੀਗੜ੍ਹ 26 ਨਵੰਬਰ ( ਰਣਜੀਤ ਸਿੰਘ ) : ਦਿੱਲੀ ਪੋਇਟਰੀ ਫੈਸਟੀਵਲ ਨੇ ਇੱਕ ਅਭੁੱਲ ਸਾਹਿਤਕ ਅਨੁਭਵ ਦੇਖਣ ਦਾ ਮੌਕਾ ਪ੍ਰਦਾਨ ਕੀਤਾ, ਜਦੋਂ ਚੰਡੀਗੜ੍ਹ ਦੀ ਕਵਿੱਤਰੀ ਡਾ. ਸਾਜ਼ੀਨਾ ਖਾਨ ਨੇ ਆਪਣੇ ਨਵੇਂ ਕਾਵਿ ਸੰਗ੍ਰਹਿ ‘‘ਥਰੂ ਦ ਡਿਸਪੇਅਰਜ਼’’ ਨਾਲ ਸਰੋਤਿਆਂ ਨੂੰ ਮੋਹ ਲਿਆ। ਕਵਿੱਤਰੀ ਦੀਆਂ ਡੂੰਘੀਆਂ ਰਚਨਾਵਾਂ, ਜਿਸ ਵਿੱਚ ‘‘ਫਾਇਰ ਆਫ ਲਾਈਫ’’, ‘‘ਐਬਜ਼ੋਰਬ’’ ਅਤੇ ‘‘ਨੋ ਟਾਊਨ’’ ਸ਼ਾਮਿਲ ਹਨ, ਉਨ੍ਹਾਂ ਦੇ ਵਿਲੱਖਣ ਤਰੀਕੇ ਨੂੰ ਪ੍ਰਦਰਸ਼ਿਤ ਕਰਦੀਆਂ ਹਨ, ਜਿਸ ਵਿੱਚ ਉਹ ਮਨੁੱਖੀ ਆਤਮਾ ਅਤੇ ਹਿੰਮਤ ਦੇ ਡੂੰਘੇ ਪਹਿਲੂਆਂ ਦੀ ਖੋਜ ਕਰਦੀ ਹੈ। ਉਨ੍ਹਾਂ ਦੀ ਕਵਿਤਾ ਜੀਵਨ ਦੇ ਸੰਘਰਸ਼ਾਂ, ਖੁਸ਼ੀਆਂ ਅਤੇ ਆਤਮ-ਵਿਸ਼ਵਾਸ ਦੇ ਪਲਾਂ ਨੂੰ ਡੂੰਘੇ ਪ੍ਰਭਾਵ ਨਾਲ ਬਿਆਨ ਕਰਦੀ ਹੈ, ਜੋ ਪਾਠਕਾਂ ਨੂੰ ਦਿਲਾਸਾ ਅਤੇ ਪ੍ਰੇਰਨਾ ਪ੍ਰਦਾਨ ਕਰਦੀ ਹੈ। ਫੈਸਟੀਵਲ ਦੇ ਇੱਕ ਵਿਸ਼ੇਸ਼ ਸੈਸ਼ਨ ਦੌਰਾਨ ਡਾ. ਸਾਜ਼ੀਨਾ ਖਾਨ ਨੇ ਆਪਣੇ ਕਾਵਿ ਸੰਗ੍ਰਹਿ ‘‘ਥਰੂ ਦ ਡਿਸਪੇਅਰਜ਼’’ ਵਿੱਚ ਅੰਕਿਤ ਆਪਣੀਆਂ ਕੁੱਝ ਲਿਖਤਾਂ ਬਾਰੇ ਗੱਲ ਕੀਤੀ। ਕਿਤਾਬ ਦੀ ਕਵਿਤਾ ‘‘ਫਾਇਰ ਆਫ ਲਾਈਫ’’ ਵਿੱਚ, ਡਾ. ਖਾਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਇਸ ਕਵਿਤਾ ਵਿੱਚ ਭਾਵਪੂਰਣ ਰੂਪਕ ਦੀ ਵਰਤੋਂ ਕਰਕੇ ਨਿਰਾਸ਼ਾ ਨੂੰ ਇੱਕ ਸਰਬ-ਵਿਆਪਕ ਅਤੇ ਸ਼ੁੱਧ ਕਰਨ ਵਾਲੀ ਅੱਗ ਵਜੋਂ ਦਰਸਾਇਆ ਹੈ: ‘‘ਕੀ ਇਹ ਉਹੀ ਨਰਕ...

ਅਨੇਕਾਂ ਜਾਨਾਂ ਬਚਾ ਸਕਦੀ ਹੈ ਪੈਨਕ੍ਰੀਆਟਿਕ ਕੈਂਸਰ ਸਬੰਧੀ ਜਲਦੀ ਖੋਜ਼: ਡਾ. ਮਿੱਢਾ

 ਅਨੇਕਾਂ ਜਾਨਾਂ ਬਚਾ ਸਕਦੀ ਹੈ ਪੈਨਕ੍ਰੀਆਟਿਕ ਕੈਂਸਰ ਸਬੰਧੀ ਜਲਦੀ ਖੋਜ਼: ਡਾ. ਮਿੱਢਾ ਚੰਡੀਗੜ੍ਹ 25 ਨਵੰਬਰ ( ਰਣਜੀਤ ਸਿੰਘ ) : ਸਥਾਨਕ ਪਾਰਸ ਹਸਪਤਾਲ ਦੇ ਪੇਟ ਰੋਗਾਂ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ: ਕਰਨ ਮਿੱਢਾ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਹੋਈਆਂ ਖੋਜਾਂ ਦੇ ਮੁਤਾਬਿਕ ਪੈਨਕ੍ਰੀਆਟਿਕ ਕੈਂਸਰ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅੱਜ ਇੱਥੇ ਨਵੰਬਰ ਮਹੀਨੇ ਨੂੰ ਪੈਨਕ੍ਰੀਆਟਿਕ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾਣ ਸਬੰਧੀ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਡਾ. ਮਿੱਢਾ ਨੇ ਕਿਹਾ ਕਿ ਇਸ ਕੈਂਸਰ ਦੇ ਪ੍ਰਮੁੱਖ ਲੱਛਣਾਂ ਨੂੰ ਜਲਦੀ ਦੇਖਣ ਦੀ ਅਸਮਰਥਾ ਦੇ ਕਾਰਨ ਇਸ ਦੀ ਪਹਿਚਾਨ ਅਕਸਰ ਹੀ ਦੇਰੀ ਨਾਲ ਹੁੰਦੀ ਹੈ। ਜਿਸ ਕਾਰਨ ਇਸ ਦੀ ਸਥਿਤੀ ਵੀ ਜਲਦੀ ਸਪੱਸ਼ਟ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਸ ਦੀ ਸਮੇਂ ਸਿਰ ਪਹਿਚਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੀ ਸੂਖਮ ਪ੍ਰਕਿਰਤੀ ਹੋਣ ਕਾਰਨ ਇਸ ਪ੍ਰਤੀ ਗੰਭੀਰ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੇਟ ਦੀ ਹਲਕੀ ਬੇਅਰਾਮੀ ਜਾਂ ਭਾਰ ਦਾ ਅਚਾਨਕ ਘਟਨਾ ਇਸ ਦੇ ਮੁਢਲੇ ਲੱਛਣ ਹਨ। ਡਾ. ਮਿੱਢਾ ਨੇ ਕਿਹਾ ਕਿ ਇਸ ਦਾ ਸਭ ਤੋਂ ਸੁਖਾਲਾ ਇਲਾਜ਼ ਫਿਲਹਾਲ ਸਰਜਰੀ ਹੀ ਹੈ। ਉਨ੍ਹਾਂ ਦੱਸਿਆ ਕਿ ਪੈਨਕ੍ਰੀਅਸ ਪਾਚਨ ਪ੍ਰਕਿਿਰਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਗ੍ਰੰਥੀ ਹੈ, ਜੋ ਕਿ ਖੂਨ ਵਿੱਚ ਸ਼ੂਗਰ ਦੇ ਨਿਯਮ ਲਈ ਜਵਾਬਦੇਹ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾ...