Skip to main content

Omaxe Chowk: A New Landmark in Ludhiana’s Commercial Real Estate Growth

Omaxe Chowk: A New Landmark in Ludhiana’s Commercial Real Estate Growth Ludhiana 31 August ( PDL ) : Ludhiana has never been short of commercial activity. From its established shopping markets to its strong manufacturing and business ecosystem, the city has built a reputation as one of Punjab’s most commercially active urban centres. What is changing, however, is the nature of the spaces consumers and businesses are looking for. The traditional high street is increasingly being complemented by organised developments that bring shopping, dining, entertainment and other everyday conveniences together. Omaxe Chowk, being developed in the heart of Ghumar Mandi, is positioned within this changing landscape. Spread across approximately 5.25 acres with an investment of ₹500 crore, the project is planned as a mixed-use high-street development combining premium retail, wedding and jewellery showrooms, fashion outlets, destination dining, entertainment and luxury residences. The land parcel was ...

ਅਨੇਕਾਂ ਜਾਨਾਂ ਬਚਾ ਸਕਦੀ ਹੈ ਪੈਨਕ੍ਰੀਆਟਿਕ ਕੈਂਸਰ ਸਬੰਧੀ ਜਲਦੀ ਖੋਜ਼: ਡਾ. ਮਿੱਢਾ



 ਅਨੇਕਾਂ ਜਾਨਾਂ ਬਚਾ ਸਕਦੀ ਹੈ ਪੈਨਕ੍ਰੀਆਟਿਕ ਕੈਂਸਰ ਸਬੰਧੀ ਜਲਦੀ ਖੋਜ਼: ਡਾ. ਮਿੱਢਾ

ਚੰਡੀਗੜ੍ਹ 25 ਨਵੰਬਰ ( ਰਣਜੀਤ ਸਿੰਘ ) : ਸਥਾਨਕ ਪਾਰਸ ਹਸਪਤਾਲ ਦੇ ਪੇਟ ਰੋਗਾਂ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ: ਕਰਨ ਮਿੱਢਾ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਹੋਈਆਂ ਖੋਜਾਂ ਦੇ ਮੁਤਾਬਿਕ ਪੈਨਕ੍ਰੀਆਟਿਕ ਕੈਂਸਰ ਸਭ ਤੋਂ ਵੱਡੀ ਸਮੱਸਿਆ ਬਣਿਆ ਹੋਇਆ ਹੈ। ਅੱਜ ਇੱਥੇ ਨਵੰਬਰ ਮਹੀਨੇ ਨੂੰ ਪੈਨਕ੍ਰੀਆਟਿਕ ਕੈਂਸਰ ਜਾਗਰੂਕਤਾ ਮਹੀਨੇ ਵਜੋਂ ਮਨਾਏ ਜਾਣ ਸਬੰਧੀ ਇੱਕ ਸਮਾਗਮ ਦੌਰਾਨ ਗੱਲਬਾਤ ਕਰਦਿਆਂ ਡਾ. ਮਿੱਢਾ ਨੇ ਕਿਹਾ ਕਿ ਇਸ ਕੈਂਸਰ ਦੇ ਪ੍ਰਮੁੱਖ ਲੱਛਣਾਂ ਨੂੰ ਜਲਦੀ ਦੇਖਣ ਦੀ ਅਸਮਰਥਾ ਦੇ ਕਾਰਨ ਇਸ ਦੀ ਪਹਿਚਾਨ ਅਕਸਰ ਹੀ ਦੇਰੀ ਨਾਲ ਹੁੰਦੀ ਹੈ। ਜਿਸ ਕਾਰਨ ਇਸ ਦੀ ਸਥਿਤੀ ਵੀ ਜਲਦੀ ਸਪੱਸ਼ਟ ਕਰਨ ਵਿੱਚ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਇਸ ਦੀ ਸਮੇਂ ਸਿਰ ਪਹਿਚਾਨ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਦੀ ਸੂਖਮ ਪ੍ਰਕਿਰਤੀ ਹੋਣ ਕਾਰਨ ਇਸ ਪ੍ਰਤੀ ਗੰਭੀਰ ਹੋਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਪੇਟ ਦੀ ਹਲਕੀ ਬੇਅਰਾਮੀ ਜਾਂ ਭਾਰ ਦਾ ਅਚਾਨਕ ਘਟਨਾ ਇਸ ਦੇ ਮੁਢਲੇ ਲੱਛਣ ਹਨ। ਡਾ. ਮਿੱਢਾ ਨੇ ਕਿਹਾ ਕਿ ਇਸ ਦਾ ਸਭ ਤੋਂ ਸੁਖਾਲਾ ਇਲਾਜ਼ ਫਿਲਹਾਲ ਸਰਜਰੀ ਹੀ ਹੈ। ਉਨ੍ਹਾਂ ਦੱਸਿਆ ਕਿ ਪੈਨਕ੍ਰੀਅਸ ਪਾਚਨ ਪ੍ਰਕਿਿਰਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀ ਗ੍ਰੰਥੀ ਹੈ, ਜੋ ਕਿ ਖੂਨ ਵਿੱਚ ਸ਼ੂਗਰ ਦੇ ਨਿਯਮ ਲਈ ਜਵਾਬਦੇਹ ਹੈ।ਉਨ੍ਹਾਂ ਕਿਹਾ ਕਿ ਇਸ ਬਿਮਾਰੀ ਵਿੱਚ ਐਕਸੋਕਰੀਨ ਕੈਂਸਰ ਜ਼ਿਆਦਾ ਪਾਏ ਜਾਂਦੇ ਹਨ ਜੋ ਪਾਚਣ ਸੈਲਾਂ ਤੋਂ ਵਿਕਸਿਤ ਹੁੰਦੇ ਹਨ। ਇਸ ਤਰ੍ਹਾਂ ਹੀ ਇੱਕ ਹੋਰ ਐਂਡੋਕਰੀਨ ਕੈਂਸਰ ਵਿੱਚ ਸ਼ਾਮਿਲ ਹੁੰਦਾ ਹੈ ਜੋ ਮੁੱਖ ਤੌਰ ਤੇ ਹਾਰਮੋਨ ਪੈਦਾ ਕਰਨ ਵਾਲੇ ਸੈੱਲਾਂ ਵਿੱਚ ਵਿਕਸਿਤ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇੰਨ੍ਹਾਂ ਦੇ ਲੱਛਣ ਅਸਪੱਸ਼ਟ ਹੋਣ ਕਾਰਨ ਇਹ ਮਾਮੂਲੀ ਸਿਹਤ ਸਮੱਸਿਆਵਾਂ ਜਿਵੇਂ ਪੀਲੀਆ, ਪਿੱਠ ਦਰਦ, ਅਸਪਸ਼ਟ ਵਜ਼ਨ ਘਟਣਾ, ਭੁੱਖ ਨਾ ਲੱਗਣਾ, ਮਤਲੀ, ਅਤੇ ਸ਼ੂਗਰ ਦੀ ਨਵੀਂ ਸ਼ੁਰੂਆਤ ਆਦਿ ਲਈ ਵੀ ਘਾਤਕ ਸਾਬਿਤ ਹੋ ਸਕਦੇ ਹਨ।ਉਨ੍ਹਾਂ ਕਿਹਾ ਕਿ ਇਹ ਬਿਮਾਰੀ ਪੇਟ ਦੀ ਡੁੰਘਾਈ ਤੱਕ ਹੋਣ ਕਾਰਨ ਇਸਦੇ ਸ਼ੁਰੂਆਤੀ ਪੜਾਵਾਂ ਨੂੰ ਖੋਜਣਾ ਮੁਸ਼ਕਿਲ ਹੁੰਦਾ ਹੈ।ਉਨ੍ਹਾਂ ਕਿਹਾ ਕਿ ਵਧਦੀ ਉਮਰ, ਸਿਗਰਟਨੋਸ਼ੀ, ਮੋਟਾਪਾ, ਸ਼ੂਗਰ, ਪੁਰਾਣੀ ਪੈਨਕ੍ਰੇਟਾਈਟਸ ਅਤੇ ਪੈਨਕ੍ਰੀਆਟਿਕ ਜਾਂ ਹੋਰ ਕੈਂਸਰਾਂ ਦਾ ਪਰਿਵਾਰਕ ਇਤਿਹਾਸ ਇਸ ਤਰ੍ਹਾਂ ਦੀ ਸਮੱਸਿਆ ਦੇ ਹੱਲ ਲਈ ਲਾਭਦਾਇਕ ਸਾਬਿਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਥਿਤੀ ਵਿੱਚ ਕੀਮੋਥੈਰੇਪੀ, ਰੇਡੀਓਥੈਰੇਪੀ, ਟਾਰਗੇਟਡ ਥੈਰੇਪੀ, ਅਤੇ ਇਮਯੂਨੋਥੈਰੇਪੀ ਰਾਹੀਂ ਕਾਫ਼ੀ ਸਫ਼ਲਤਾ ਹਾਸਿਲ ਕੀਤੀ ਜਾ ਸਕਦੀ ਹੈ।ਉਨ੍ਹਾਂ ਸਿਗਰਟਨੋਸ਼ੀ ਛੱਡਣ ਸਮੇਤ ਸਰਗਰਮ ਜੀਵਨਸ਼ੈਲੀ ਅਪਣਾਉਣ ਅਤੇ ਫਲਾਂ, ਸਬਜ਼ੀਆਂ ਅਤੇ ਸਾਬਤ ਅਨਾਜ ਨਾਲ ਭਰਪੂਰ ਖੁਰਾਕ ਦੀ ਪਾਲਣਾ ਕਰਨ ਨੂੰ ਪਹਿਲ ਦੇਣ ਦਾ ਸੁਝਅ ਦਿੱਤਾ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

Punjab Education Department Women Officials and Employees Celebrate Teej Festival with Great Enthusiasm in Mohali

The United Employees Front protest rally was a success, with employees demonstrating unprecedented unity.