Skip to main content

Barnala lathi-charge on sanitation workers exposes AAP’s anti-worker face : Raja Warring

Barnala lathi-charge on sanitation workers exposes AAP’s anti-worker face : Raja Warring Chandigarh 22 July ( Ranjeet Singh Dhaliwal ) : Punjab Congress chief Amarinder Singh Raja Warring lashed out at the Bhagwant Mann government on Wednesday over police lathi-charge on protesting sanitation workers in Barnala, calling it yet another proof of the ruling party’s anti-worker mindset. Condemning the police action, Warring said it was appalling that the very people responsible for keeping Punjab’s towns and cities clean were beaten with batons simply for raising basic, legitimate demands. He expressed severe concern over reports that several women workers were injured in the clash, calling such force completely unacceptable in a democracy. “The Aam Aadmi Party built its campaign on promises of a government for the common man. Yet, every group that dares to speak up whether it’s unemployed youth, contractual staff, MGNREGA workers, farmers, or now sanitation workers is met with police bato...

ਪੇਕ ਵੱਲੋਂ ‘ਅਚੀਵਰਜ਼ ਅਵਾਰਡ ਫੰਕਸ਼ਨ 2026’ ਵਿੱਚ ਵਿਦਿਆਰਥੀ ਦਾ ਕੀਤਾ ਗਿਆ ਸਨਮਾਨ

ਪੇਕ ਵੱਲੋਂ ‘ਅਚੀਵਰਜ਼ ਅਵਾਰਡ ਫੰਕਸ਼ਨ 2026’ ਵਿੱਚ ਵਿਦਿਆਰਥੀ ਦਾ ਕੀਤਾ ਗਿਆ ਸਨਮਾਨ

ਚੰਡੀਗੜ੍ਹ 1 ਮਈ ( ਰਣਜੀਤ ਧਾਲੀਵਾਲ ) : ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਦੇ ਡੀਨ ਸਟੂਡੈਂਟ ਅਫੇਅਰਜ਼ (ਡੀਐਸਏ) ਦਫ਼ਤਰ ਵੱਲੋਂ ‘ਅਚੀਵਰਜ਼ ਅਵਾਰਡ ਫੰਕਸ਼ਨ 2026’ ਦਾ ਆਯੋਜਨ ਕੀਤਾ ਗਿਆ। ਇਸ ਪ੍ਰਤਿਸ਼ਠਿਤ ਸਮਾਗਮ ਦਾ ਮਕਸਦ ਵੱਖ-ਵੱਖ ਖੇਤਰਾਂ—ਅਕਾਦਮਿਕ, ਖੇਡਾਂ, ਤਕਨੀਕੀ ਗਤੀਵਿਧੀਆਂ, ਐਨਸੀਸੀ ਅਤੇ ਸੱਭਿਆਚਾਰਕ ਪ੍ਰੋਗਰਾਮਾਂ—ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨਾ ਸੀ। ਇਸ ਸਮਾਰੋਹ ਵਿੱਚ ਪੇਕ ਦੇ ਮਾਣਯੋਗ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡਾ. ਡੀ.ਆਰ. ਪ੍ਰਜਾਪਤੀ, ਡੀਨ ਸਟੂਡੈਂਟ ਅਫੇਅਰਜ਼; ਡਾ. ਪੁਨੀਤ ਚਾਵਲਾ (ਏਡੀਐਸਏ, ਕਲੱਬਜ਼); ਡਾ. ਸ਼ੋਭਨਾ ਧੀਮਨ (ਏਡੀਐਸਏ, ਹੋਸਟਲਜ਼); ਅਤੇ ਡਾ. ਐਮ.ਪੀ. ਗਰਗ ਵੀ ਮੌਜੂਦ ਸਨ। ਇਸ ਮੌਕੇ ‘ਤੇ ਵੱਡੀ ਗਿਣਤੀ ਵਿੱਚ ਫੈਕਲਟੀ ਮੈਂਬਰ, ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ ਅਤੇ ਉਨ੍ਹਾਂ ਨੇ ਸਫਲ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ।

ਡੀਨ ਸਟੂਡੈਂਟ ਅਫੇਅਰਜ਼ ਡਾ. ਡੀ.ਆਰ. ਪ੍ਰਜਾਪਤੀ ਨੇ ਕਿਹਾ ਕਿ ਇਹ ਅਵਾਰਡ ਸਿਰਫ਼ ਸਫਲਤਾ ਦਾ ਪ੍ਰਤੀਕ ਨਹੀਂ, ਸਗੋਂ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਨੂੰ ਦਰਸਾਉਂਦੇ ਹਨ। ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰਿਸਰਚ, ਖੇਡਾਂ ਅਤੇ ਅਕਾਦਮਿਕ ਮੰਚਾਂ ‘ਤੇ ਪੀਈਸੀ ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ਦੀ ਸਰਾਹਨਾ ਕੀਤੀ। ਪੇਕ ਦੇ ਡਾਇਰੈਕਟਰ ਪ੍ਰੋ. ਰਾਜੇਸ਼ ਕੁਮਾਰ ਭਾਟੀਆ ਨੇ ਸਾਰੇ ਅਵਾਰਡ ਜੇਤੂਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਜੋਸ਼ ਅਤੇ ਦ੍ਰਿੜਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਉਪਲਬਧੀਆਂ ਤੁਹਾਡੀ ਪ੍ਰਤਿਭਾ ਦੇ ਨਾਲ-ਨਾਲ ਟੀਮਵਰਕ, ਸਮਰਪਣ ਅਤੇ ਇਮਾਨਦਾਰੀ ਵਰਗੀਆਂ ਮੁੱਲਾਂ ਨੂੰ ਵੀ ਦਰਸਾਉਂਦੀਆਂ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹਮੇਸ਼ਾ ਉੱਚ ਨੈਤਿਕ ਮਾਪਦੰਡਾਂ ਨੂੰ ਕਾਇਮ ਰੱਖਣ ਅਤੇ ਜ਼ਜ਼ਬੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਤੋਂ ਬਾਅਦ ਅਵਾਰਡ ਵੰਡ ਸਮਾਰੋਹ ਸ਼ੁਰੂ ਹੋਇਆ। ਇਸ ਮੌਕੇ ‘ਤੇ ਕੁੱਲ 277 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਵੱਖ-ਵੱਖ ਖੇਤਰਾਂ ਵਿੱਚ ਪ੍ਰਦਰਸ਼ਨ ਕਰਨ ਵਾਲੇ 237 ਅਚੀਵਰਜ਼ ਅਤੇ ਵੱਖ-ਵੱਖ ਕਲੱਬਾਂ, ਸੈੱਲਾਂ, ਐਨਸੀਸੀ, ਐਨਐਸਐਸ, ਖੇਡਾਂ ਅਤੇ ਤਕਨੀਕੀ ਸੋਸਾਇਟੀਆਂ ਨਾਲ ਸੰਬੰਧਿਤ 40 ਵਿਦਿਆਰਥੀ ਸਕੱਤਰ ਅਤੇ ਜੌਇੰਟ ਸਕੱਤਰ ਸ਼ਾਮਲ ਸਨ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

Request for re-hearing in Janta Darbar for implementation of HKRN policy for employment security of outsourcing employees.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ