ਕਾਂਗਰਸ ਪਾਰਟੀ ਦੇ ਦੋ ਉਮੀਦਵਾਰ ਵਾਰਡ ਨੰਬਰ 28 ਤੇ ਵਾਰਡ ਨੰਬਰ 29 ਦਾ ਚੋਣ ਪ੍ਰਚਾਰ ਪਹੁੰਚਿਆ ਸਿਖਰਾਂ ਤੇ
ਮੌਜੂਦਾ ਸਰਕਾਰ ਅਤੇ 10 ਸਾਲਾਂ ਤੋਂ ਲਗਾਤਾਰ ਬਣ ਰਹੇ ਕੌਂਸਲਰਾਂ ਤੋਂ ਦੁਖੀ ਹੋਏ ਪਰਿਵਾਰ ਨਿਕਲੇ ਘਰਾਂ ਚੋਂ ਬਾਹਰ
ਕਾਂਗਰਸ ਪਾਰਟੀ ਦੇ ਨੌਜਵਾਨ ਆਗੂ ਨੂੰ ਵੋਟਾਂ ਪਾਉਣ ਲਈ ਵਾਰਡ ਨੰਬਰ 28 (ਕੁੰਭੜਾ) ਦੇ ਲੋਕੀ ਹੋਏ ਪੱਬਾਂ ਭਾਰ
ਐਸ.ਏ.ਐਸ.ਨਗਰ 22 ਮਈ ( ਰਣਜੀਤ ਧਾਲੀਵਾਲ ) : ਪੰਜਾਬ ਵਿੱਚ ਹੋ ਰਹੀਆਂ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨਾਲ ਮਾਹੌਲ ਗਰਮਾਇਆ ਹੋਇਆ ਹੈ। ਸਾਰੀਆਂ ਪਾਰਟੀਆਂ ਤੇ ਉਮੀਦਵਾਰ ਆਪਣੇ ਆਪੋ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਤਨਦੇਹੀ ਨਾਲ ਜ਼ੋਰ ਲਗਾ ਰਹੇ ਹਨ। ਪਿੰਡ ਕੁੰਭੜਾ ਦੇ ਵਾਰਡ ਨੰਬਰ 28 ਦੇ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਕੁੰਭੜਾ ਪੁੱਤਰ ਬਲਵਿੰਦਰ ਸਿੰਘ ਕੁੰਭੜਾ (ਪ੍ਰਧਾਨ ਐਸ ਸੀ ਬੀ ਸੀ ਮਹਾਂ ਪੰਚਾਇਤ ਪੰਜਾਬ) ਅਤੇ ਵਿਵੇਕ ਲੱਖੋਤਰਾ ਪਤਨੀ ਰਾਜੇਸ਼ ਕੁਮਾਰ ਲੱਖੋਤਰਾ ਨੇ ਘਰ ਘਰ ਜਾਕੇ ਲੋਕਾਂ ਵਿੱਚ ਪ੍ਰਚਾਰ ਕਰ ਰਹੇ ਹਨ। ਇਸ ਮੌਕੇ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਤੇ ਉਸ ਇਕੱਠ ਦੇ ਨਾਲ ਪੂਰੇ ਵਾਰਡ ਵਿੱਚ ਚੋਣ ਪ੍ਰਚਾਰ ਕੀਤਾ। ਇਸ ਚੋਣ ਪ੍ਰਚਾਰ ਵਿੱਚ ਲੋਕਾਂ ਦਾ ਉਤਸ਼ਾਹ ਭਾਰੀ ਗਿਣਤੀ ਵਿੱਚ ਉਭਰਿਆ ਤੇ ਲੋਕ 26 ਮਈ ਨੂੰ ਮਨਦੀਪ ਸਿੰਘ ਕੁੰਭੜਾ ਅਤੇ ਵਿਵੇਕ ਲੱਖੋਤਰਾ ਨੂੰ ਵੋਟ ਪਾਉਣ ਲਈ ਪੱਬਾਂ ਭਾਰ ਹੋਏ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ 10 ਸਾਲਾਂ ਤੋਂ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਨਹੀਂ ਹੋਇਆ ਜਦ ਕਿ ਆਮ ਆਦਮੀ ਪਾਰਟੀ ਦੇ ਦੋਨੋਂ ਕੌਂਸਲਰ ਸਨ, ਸਰਕਾਰ ਵੀ ਆਮ ਆਦਮੀ ਪਾਰਟੀ ਦੀ ਅਤੇ ਐਮ.ਐਲ.ਏ. ਵੀ ਆਮ ਆਦਮੀ ਪਾਰਟੀ ਦਾ ਸੀ, ਪਰ ਪਿੰਡ ਦੀ ਤਰਸਯੋਗ ਹਾਲਤ ਦਿਨੋ ਦਿਨ ਵਿਗੜਦੀ ਗਈ ਤੇ ਲੋਕ ਨਰਕਭਰੀ ਜਿੰਦਗੀ ਜਿਉਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ 26 ਮਈ ਨੂੰ ਮਨਦੀਪ ਸਿੰਘ ਕੁੰਭੜਾ ਅਤੇ ਮੈਡਮ ਵਿਵੇਕ ਲੱਖੋਤਰਾ ਨੂੰ ਵੋਟ ਪਾ ਕੇ ਕਾਮਯਾਬ ਕਰੋ ਤੇ ਪਿੰਡ ਕੁੰਭੜਾ ਨੂੰ ਵਿਕਾਸ ਦੀਆਂ ਲੀਹਾਂ ਤੇ ਚੜਾਓ। ਇਸ ਮੌਕੇ ਕਾਂਗਰਸੀ ਆਗੂ ਰਮੇਸ਼ ਕੁਮਾਰ ਲਖੋਤਰਾ ਨੇ ਕਿਹਾ ਕਿ ਪਿੰਡ ਦੇ ਅੰਦਰ ਲੋਕਾਂ ਦੀਆਂ ਸੁੱਖ ਸਹੂਲਤਾਂ ਦਾ ਬੇੜਾ ਗਰਕ ਹੈ। ਪਿੰਡ ਵਿੱਚ ਦੀ ਗੁਜਰਨਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਸੀਵਰੇਜ ਜਾਮ ਪਏ ਹਨ ਤੇ ਪੀਣ ਵਾਲੇ ਪਾਣੀ ਦਾ ਵੀ ਕੋਈ ਸੁਧਾਰ ਨਹੀਂ ਹੈ।ਇਸ ਮੌਕੇ ਕਾਂਗਰਸੀ ਨੌਜਵਾਨ ਉਮੀਦਵਾਰ ਮਨਦੀਪ ਸਿੰਘ ਕੁੰਭੜਾ ਨੇ ਕਿਹਾ ਕਿ ਮੈਂ ਵਾਅਦਾ ਕਰਦਾ ਹਾਂ ਕਿ ਪਿੰਡ ਦੇ ਲਈ 24 ਘੰਟੇ ਤਤਪਰ ਰਹਾਂਗਾ ਤੇ ਆਪਣੇ ਇਸ ਪਿੰਡ ਦੀ ਨੁਹਾਰ ਬਦਲਾਂਗਾ ਤੇ ਉਨਾਂ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਇਕ ਵਾਰ ਮੈਨੂੰ ਮੌਕਾ ਦਿਓ, ਮੈਂ ਤੁਹਾਡੀ ਹਰ ਉਮੀਦ ਤੇ ਖਰਾ ਉਤਰਾਂਗਾ। ਇਸ ਮੌਕੇ ਬਚਨ ਸਿੰਘ, ਨਾਇਬ ਸਿੰਘ, ਪ੍ਰੀਤਮ ਸਿੰਘ, ਗੁਰਮੁਖ ਸਿੰਘ, ਗੁਰਿੰਦਰ ਸਿੰਘ, ਕਮਲਪ੍ਰੀਤ ਸਿੰਘ, ਹਰਜਿੰਦਰ ਸਿੰਘ, ਪਲਵਿੰਦਰ ਸਿੰਘ, ਜਤਿੰਦਰ ਸਿੰਘ, ਮਲਕੀਤ ਸਿੰਘ, ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਪਰਮਜੀਤ ਕੌਰ, ਹਰਦੀਪ ਸਿੰਘ, ਹਰਨੇਕ ਸਿੰਘ ਮਲੋਆ, ਕ੍ਰਿਸ਼ਨ ਸਿੰਘ, ਅਮਰੀਕ ਸਿੰਘ, ਦਰਸ਼ਨ ਸਿੰਘ, ਨੰਬਰਦਾਰ ਬਲਜਿੰਦਰ ਸਿੰਘ, ਬੰਟੀ, ਜਸਵਿੰਦਰ ਕੌਰ, ਸੋਨੀਆ ਰਾਣੀ, ਕਨਿਕਾ ਆਦਿ ਹਾਜ਼ਰ ਹੋਏ।

Comments
Post a Comment