Farmer leaders term the hike in Rabi crop prices by the Central Government a cruel joke Chandigarh, October 2 ( Ranjeet Singh Dhaliwal ) : Regarding the Central Government's recent hike in Rabi crop prices—specifically the increase of ₹25 per quintal for wheat (amounting to 25 paise per kilogram, or less than one percent)—Joginder Singh Ugrahan (State President, BKU Ekta Ugrahan), Jhanda Singh Jethuke (Senior Vice President), and Singara Singh Mann (State Secretary) stated that this negligible increase is part of a policy to drive Indian farmers out of agriculture. They further asserted that this move is designed to facilitate the sale of American grain in Indian markets by implementing the India-US trade agreement. They stated that there has been a massive rise in the prices of agricultural inputs—such as fertilizers—and household goods (with an inflation rate increase of approximately 8% recorded), causing farmers, laborers, and other poor sections of society to grapple with fina...
ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਵਿੱਚ ਵਾਰਡ ਨੰ. 28 ਤੋਂ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਕੁੰਭੜਾ ਦਾ ਪੋਸਟਰ ਕੀਤਾ ਜਾਰੀ
ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਵਿੱਚ ਵਾਰਡ ਨੰ. 28 ਤੋਂ ਕਾਂਗਰਸ ਦੇ ਉਮੀਦਵਾਰ ਮਨਦੀਪ ਸਿੰਘ ਕੁੰਭੜਾ ਦਾ ਪੋਸਟਰ ਕੀਤਾ ਜਾਰੀ
ਮਨਦੀਪ ਕੁੰਭੜਾ ਨੂੰ ਮਿਲ ਰਿਹਾ ਲੋਕਾਂ ਦਾ ਭਾਰੀ ਸਪੋਰਟ, ਲੋਕਾਂ ਵਿੱਚ ਭਾਰੀ ਉਤਸਾਹ
ਆਪਣੇ ਵਾਰਡਾਂ ਦੇ ਵਿਕਾਸ ਲਈ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਓ: ਸਾਬਕਾ ਮੇਅਰ ਅਮਰਜੀਤ ਜੀਤੀ
ਐਸ.ਏ.ਐਸ.ਨਗਰ 17 ਮਈ ( ਰਣਜੀਤ ਧਾਲੀਵਾਲ ) : ਜਦੋਂ ਤੋਂ ਨਗਰ ਨਿਗਮ ਮੋਹਾਲੀ ਦੀਆਂ ਚੋਣਾਂ ਦਾ ਵਿਗਲ ਵੱਜਿਆ ਹੈ। ਇਸ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਹੈ ਤੇ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ ਆਪਣੇ ਵੋਟਰਾਂ ਨੂੰ ਭਰਮਾਉਣ ਲਈ ਤਨਦੇਹੀ ਨਾਲ ਲੱਗੇ ਹੋਏ ਹਨ। ਮੋਹਾਲੀ ਦੇ ਵਾਰਡ ਨੰਬਰ 28 (ਪਿੰਡ ਕੁੰਭੜਾ) ਤੋਂ ਉਘੇ ਸਮਾਜ ਸੇਵੀ ਤੇ ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੇ ਸਪੁੱਤਰ ਮਨਦੀਪ ਸਿੰਘ ਕੁੰਭੜਾ (ਯੂਥ ਆਗੂ) ਨੂੰ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ ਐਲਾਨਿਆ ਹੈ। ਜਿਸ ਨਾਲ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ।
ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਬੋਲਦਿਆਂ ਕਿਹਾ ਕਿ ਸਾਲਾਂ ਤੋਂ ਲੋਕਾਂ ਨਾਲ ਵਾਅਦੇ ਕੀਤੇ ਜਾਂਦੇ ਹਨ। ਪਰ ਅੱਜ ਤੱਕ ਕੋਈ ਵਾਅਦਾ ਪੂਰਾ ਨਹੀਂ ਹੋਇਆ। ਉਹਨਾਂ ਕਿਹਾ ਕਿ ਪਿੰਡ ਕੁੰਭੜਾ ਦੀ ਤਰਸਯੋਗ ਹਾਲਤ ਤੋਂ ਲੋਕ ਬਹੁਤ ਪਰੇਸ਼ਾਨ ਹਨ। ਵਿਕਾਸ ਹੋਣਾ ਤਾਂ ਬਹੁਤ ਦੂਰ ਦੀ ਗੱਲ ਹੈ, ਪਿੰਡ ਵਿੱਚ ਪਿਛਲੇ ਹੋਏ ਵਿਕਾਸ ਨੂੰ ਵੀ ਸੰਭਾਲਿਆ ਨਹੀਂ ਜਾ ਰਿਹਾ, ਨਾ ਉਸਦੀ ਕੋਈ ਮੁਰੰਮਤ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਵਾਰਡ ਦੇ ਵਿਕਾਸ ਲਈ ਮਨਦੀਪ ਸਿੰਘ ਕੁੰਭੜਾ ਨੂੰ ਵੋਟ ਪਾ ਕੇ ਕਾਮਯਾਬ ਬਣਾਇਆ ਜਾਵੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਮਨਦੀਪ ਸਿੰਘ ਕੁੰਭੜਾ ਨੇ ਕਿਹਾ ਕਿ "ਮੇਰਾ ਵਾਰਡ, ਮੇਰੀ ਜ਼ਿੰਮੇਵਾਰੀ” ਹੈ। ਤੁਹਾਡੀ ਆਵਾਜ਼ ਨਗਰ ਨਿਗਮ ਤੱਕ ਪਹੁੰਚਾਉਂਣ ਲਈ ਤੁਸੀਂ ਮੈਨੂੰ ਇੱਕ ਵਾਰ ਸੇਵਾ ਦਾ ਮੌਕਾ ਜਰੂਰ ਦੇਵੋ। ਤੁਹਾਡੀ ਇੱਕ ਇੱਕ ਵੋਟ, ਮੋਹਾਲੀ ਦਾ ਭਵਿੱਖ ਸਵਾਰ ਸਕਦੀ ਹੈ। ਮੈਂ ਵਾਅਦੇ ਨਹੀਂ, ਕੰਮ ਕਰਨਾ ਚਾਹੁੰਦਾ ਹਾਂ। ਤੁਹਾਡੀ ਇੱਕ ਵੋਟ ਵਿਕਾਸ ਲਈ ਹੈ ਤੇ ਸਾਡੇ ਪਰਿਵਾਰ ਨੇ ਹਮੇਸ਼ਾ ਲੋੜਵੰਦਾਂ ਨਾਲ ਖੜ ਕੇ ਉਹਨਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਹੈ ਤੇ ਸਮੇਂ ਸਮੇਂ ਤੇ ਆਪਣੇ ਆਪ ਨੂੰ ਮੁਸ਼ਕਿਲਾਂ ਵਿੱਚ ਪਾਕੇ ਲੋਕਾਂ ਨੂੰ ਇਨਸਾਫ ਦਿਵਾਇਆ ਹੈ। ਇਸ ਵਾਰ ਵੋਟ ਇਮਾਨਦਾਰੀ ਤੇ ਕੰਮ ਨੂੰ ਕਰਨਾ। ਇਸ ਲਈ ਆਪਣੇ ਭਰਾ ਆਪਣੇ ਬੱਚੇ ਨੂੰ ਵੋਟ ਪਾਉਣਾ ਤੇ ਕਾਮਯਾਬ ਬਣਾਉਣਾ।
ਇਸ ਮੌਕੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਵਾਰਡ ਨੰਬਰ 28 ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਆਗੂ ਮਨਦੀਪ ਸਿੰਘ ਨੂੰ ਅਪਣਾ ਇੱਕ ਇੱਕ ਕੀਮਤੀ ਵੋਟ ਪਾਕੇ ਕਾਮਯਾਬ ਕਰੋ ਤੇ ਆਪਣੇ ਵਾਰਡ ਦੀ ਤਰਸਯੋਗ ਹਾਲਤ ਨੂੰ ਸੁਧਾਰੋ। ਜਿਵੇੰ ਕਿ ਅਸੀਂ ਜਾਣਦੇ ਹਾਂ ਕਿ ਬਲਵਿੰਦਰ ਸਿੰਘ ਕੁੰਭੜਾ ਦਾ ਪਰਿਵਾਰ ਹਮੇਸ਼ਾਂ ਲੋੜਵੰਦਾਂ ਨਾਲ ਖੜਦਾ ਰਿਹਾ ਹੈ ਤੇ ਸਮਾਜ ਦੀ ਬੇਹਤਰੀ ਲਈ ਹਮੇਸ਼ਾਂ ਤੱਤਪਰ ਰਹਿੰਦਾ ਹੈ। ਪਿੰਡ ਵਾਸੀਆਂ ਨੇ ਬੈਨਰ ਜਾਰੀ ਕਰਨ ਮੌਕੇ ਹੁਮ ਹੁਮਾ ਕੇ ਭਾਗ ਲਿਆ। ਇਸ ਮੌਕੇ ਕਾਂਗਰਸੀ ਆਗੂ ਗੁਰਿੰਦਰ ਸਿੰਘ ਮਿੰਟੂ, ਮਾਸਟਰ ਗੁਰਚਰਨ ਸਿੰਘ ਸਾਬਕਾ ਕੌਂਸਲਰ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਗੌਰਵ ਸੂਦ, ਬਿਕਰਮ ਸਿੰਘ ਬਾਕਰਪੁਰ, ਸੁਰਿੰਦਰ ਕੁਮਾਰ, ਸਾਬਕਾ ਬਲਾਕ ਸੰਮਤੀ ਮੈਂਬਰ ਗੁਰਨਾਮ ਕੌਰ, ਮਨਪ੍ਰੀਤ ਕੌਰ, ਸੋਨੀਆ ਰਾਣੀ, ਅਨਿਲ ਕੁਮਾਰ, ਰਕੇਸ਼ ਕੁਮਾਰ, ਹਰਦੀਪ ਸਿੰਘ, ਜਗਦੀਪ ਸਿੰਘ, ਬਚਨ ਸਿੰਘ, ਹਰਬੰਸ ਸਿੰਘ, ਦਲਜੀਤ ਕੌਰ ਸਾਬਕਾ ਪੰਚ, ਜਤਿੰਦਰ ਸਿੰਘ ਆਦਿ ਹਾਜ਼ਰ ਹੋਏ।

Comments
Post a Comment