Skip to main content

Bhagwant Mann trying to divert attention from his sacrilegious conduct against the Guru Sahiban : Sukhbir S Badal

Bhagwant Mann trying to divert attention from his sacrilegious conduct against the Guru Sahiban : Sukhbir S Badal (Asserts he answered all questions asked by the SIT during the two hour session, says SIT not formed to bring the accused to justice but to politicize the issue) (Thousands braved heavy rain to express solidarity with the SAD president, announce they would take the vendetta exercise head on) Chandigarh 20 July ( Ranjeet Singh Dhaliwal ) : Shiromani Akali Dal (SAD) president Sukhbir Singh Badal today said chief minister Bhagwant Mann wanted to divert attention from his sacrilegious conduct against the Guru Sahiban and Sant Jarnail Singh Bhindrawala by summoning him for questioning in a eleven year old firing case in Behbal Kalan which was still under investigation after all these years.The SAD president, who answered all the questions asked by the SIT during a two hour questioning session, said “the SIT is asking the same questions again and again. This is the fourth time I ...

ਉਨਟਾਰੀਓ ਫਰੈਂਡਜ਼ ਕਲੱਬ ਤੇ ਜਗਤ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

ਉਨਟਾਰੀਓ ਫਰੈਂਡਜ਼ ਕਲੱਬ ਤੇ ਜਗਤ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਕਵੀ ਦਰਬਾਰ

17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

ਬਰੈਂਪਟਨ (ਕਨੇਡਾ) 22 ਜੂਨ ( ਪੀ ਡੀ ਐਲ ) :  ਉਨਟਾਰੀਓ ਫਰੈਂਡਜ਼ ਕਲੱਬ (ਓ.ਐਫ.ਸੀ.) ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ ਵਿਖੇ ਪ੍ਰਭਾਵਸ਼ਾਲੀ ਕਵੀ ਦਰਬਾਰ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ 40 ਤੋਂ ਵੱਧ ਕਵੀਆਂ, ਸਾਹਿਤ ਪ੍ਰੇਮੀਆਂ ਅਤੇ ਮੈਂਬਰਾਂ ਨੇ ਭਾਗ ਲਿਆ। ਸੰਤੋਖ ਸਿੰਘ ਸੰਧੂ ਤੇ ਹਲੀਮਾ ਸਾਦੀਆ ਨੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਵੀ ਦਰਬਾਰ ਦਾ ਸੰਚਾਲਨ ਕੀਤਾ। ਤਾਹਿਰ ਅਸਲਮ ਗੋਰਾ, ਸੁਜਾਨ ਸਿੰਘ ਸੁਜਾਨ, ਸੁਰਿੰਦਰ ਸਿੰਘ ਸੂਰ, ਢਿੱਲੋਂ ਸਾਹਿਬ, ਅਮਰਿੰਦਰ ਸਿੰਘ, ਬਲਿਹਾਰ ਸਿੰਘ ਬੱਲੀ, ਆਰੀਆ ਜੀ, ਡਾ. ਰਮਨੀ ਬਤਰਾ, ਤ੍ਰਿਪਤਾ ਸੋਢੀ, ਰੁਪਿੰਦਰ ਕੌਰ ਸੰਧੂ, ਬਲਵਿੰਦਰ ਚੱਠਾ, ਮਨਦੀਪ ਮਾਂਗਟ, ਹੈਪੀ ਮਾਂਗਟ, ਮਲਕੀਤ ਸਿੰਘ ਜੌਹਲ, ਭੁਪਿੰਦਰ ਸਿੰਘ ਬਾਜਵਾ, ਗੁਰਨਾਮ ਸਿੰਘ ਟੋਡਰਵਾਲ, ਤਰਲੋਕ ਸਿੰਘ ਕਾਹਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਗੀਤਾ, ਬਾਬਰ ਨਸਰੁਲਾ, ਹਫੀਜ ਖਾਨ, ਹਲੀਮਾ ਸਾਦੀਆ, ਪ੍ਰਭਜੋਤ ਸਿੰਘ ਰਾਠੌਰ, ਤਜਿੰਦਰ ਸਿੰਘ ਚੀਮਾ, ਮੁਖਿੰਦਰ ਸੋਢੀ ਅਤੇ ਹੋਰ ਕਵੀਆਂ ਤੇ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ।

ਸਭਾ ਦੇ ਸਰਪ੍ਰਸਤ ਅਜੈਬ ਸਿੰਘ ਚੱਠਾ ਨੇ ਫਾਦਰਜ਼ ਡੇਅ ਦੀਆਂ ਵਧਾਈਆਂ ਦਿੰਦਿਆਂ 17, 18 ਅਤੇ 19 ਜੁਲਾਈ 2026 ਨੂੰ ਹੋਣ ਵਾਲੀ 12ਵੀਂ ਵਰਲਡ ਪੰਜਾਬੀ ਕਾਨਫਰੰਸ ਨੂੰ ਕਾਮਯਾਬ ਬਣਾਉਣ ਲਈ ਵਿਚਾਰ ਵਿਟਾਂਦਰਾ ਵੀ ਕੀਤਾ ਗਿਆ। ਹਾਜ਼ਰੀਨਾਂ ਨੇ ਕਾਨਫਰੰਸ ਨੂੰ ਸਫਲ ਬਣਾਉਣ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਦੇ ਨਾਲ ਹੀ 28 ਜੂਨ 2026 ਨੂੰ ਮਨਾਏ ਜਾਣ ਵਾਲੇ ਫਾਦਰਜ਼ ਡੇਅ ਸਮਾਗਮ ਲਈ ਵੀ ਉਤਸ਼ਾਹ ਪ੍ਰਗਟਾਇਆ ਗਿਆ।

ਕਵੀ ਦਰਬਾਰ ਦੇ ਪ੍ਰਧਾਨਗੀ ਮੰਡਲ ਵਿੱਚ ਮਲਕੀਤ ਸਿੰਘ ਔਜਲਾ, ਭੁਪਿੰਦਰ ਸਿੰਘ ਬਾਜਵਾ, ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਰਦੂਲ ਸਿੰਘ ਥਿਆੜਾ ਸ਼ਾਮਲ ਰਹੇ। ਇਸ ਮੌਕੇ ਸਰਦੂਲ ਸਿੰਘ ਥਿਆੜਾ ਨੇ ਜਾਣਕਾਰੀ ਦਿੱਤੀ ਕਿ 18 ਜੁਲਾਈ ਦੀ ਸ਼ਾਮ ਕਾਨਫਰੰਸ ਦੌਰਾਨ ਹੋਣ ਵਾਲੇ ਕਵੀ ਦਰਬਾਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ ਕਵੀ ਨੂੰ ਤਰਲੋਕ ਸਿੰਘ ਕਾਹਲੋਂ ਵੱਲੋਂ 500 ਡਾਲਰ ਦਾ ਨਕਦ ਇਨਾਮ ਦਿੱਤਾ ਜਾਵੇਗਾ। ਰਵੀ ਜੱਸਲ, ਮਾਲਕ ਝਾਂਜਰ ਟੀਵੀ ਵੱਲੋਂ ਸਮੁੱਚੇ ਕਵੀ ਦਰਬਾਰ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ।

ਇਸ ਮੌਕੇ ਮਲਕੀਤ ਸਿੰਘ ਔਜਲਾ ਤੇ ਕਾਨਫਰੰਸ ਲਈ ਵਿੱਤੀ ਸਹਾਇਤਾ ਦੇਣ ਵਾਲੇ ਸਹਿਯੋਗੀਆਂ ਦਾ ਸਨਮਾਨ ਕੀਤਾ ਗਿਆ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

SBI Sewa Ambedkar Chandigarh Circle was held a important meeting in Sangrur.

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

Request for re-hearing in Janta Darbar for implementation of HKRN policy for employment security of outsourcing employees.

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ