ਡੇਲੀਵੇਜ਼ ਕਰਮਚਾਰੀਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਕਰਾਂਗੇ ਬੋਰਡ ਦਾ ਘਿਰਾਓ : ਬੈਦਵਾਨ
ਐਸ.ਏ.ਐਸ.ਨਗਰ 25 ਨਵੰਬਰ ( ਰਣਜੀਤ ਧਾਲੀਵਾਲ ) : ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡੇਲੀਵੇਜ ਕਰਮਚਾਰੀ ਯੂਨੀਅਨ ਦੇ ਆਗੂਆਂ ਨੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਸਕੱਤਰ ਪਰਮ ਸਿੰਘ ਬੈਦਵਾਨ ਅਤੇ ਜ਼ਿਲਾਂ ਪ੍ਰਧਾਨ ਕਿਰਪਾਲ ਸਿੰਘ ਸਿਆਓ ਨਾਲ ਇੱਕ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਬੋਰਡ ਦੀ ਯੂਨੀਅਨ ਆਗੂਆਂ ਨੇ ਦੱਸਿਆ ਹੈ ਕਿ ਬੋਰਡ ਦੀ ਬੋਰਡ ਮੈਨੇਜਮੈਂਟ ਨਾਲ 13.10.26 ਨੂੰ ਹੋਈ ਮੀਟਿੰਗ ਵਿੱਚ 5 ਮੰਗਾਂ ਨੂੰ ਲੈਕੇ ਜੋ ਸਹਿਮਤੀ ਬਣੀ ਸੀ ਉਹ ਪੰਜ ਮੰਗਾਂ ਬੋਰਡ ਮੈਨੇਜਮੈਂਟ ਨੇ ਲਾਗੂ ਤਾਂ ਕਿ ਕਰਨੀ ਸੀ ਸਗੋਂ ਜਾਣ ਬੁੱਝ ਕੇ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਬੀਤੀ 15 ਅਕਤੂਬਰ ਨੂੰ ਬੋਰਡ ਮੈਨੇਜਮੈਂਟ ਵੱਲੋਂ ਲਗਭਗ 160 ਡੇਲੀਵੇਜ਼ ਕਰਮਚਾਰੀਆਂ ਨੂੰ 07 ਟੀਮਾਂ ਵਿੱਚ ਵੰਡ ਕੇ ਵੱਖ-ਵੱਖ ਸ਼ਾਖਾਵਾਂ ਵਿੱਚ ਪਿਆ ਪੁਰਾਣਾ ਸਮਾਨ ਜਿਵੇ ਕੀ ਅਲਮਾਰੀਆਂ, ਲੱਕੜ, ਟਾਇਰ, ਰੱਦੀ ਅਤੇ ਸਫਾਈ ਕਰਵਾਉਣ ਆਦਿ ਗੈਰਵਾਈਜ਼ ਕੰਮਾਂ ਤੇ ਲਗਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਹਨਾਂ ਆਦੇਸ਼ਾਂ ਬਜ਼ੁਰਗ ਅਤੇ ਗਰਵਤੀ ਮਹਿਲਾਵਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਹੈ।
ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਪਰਮ ਸਿੰਘ ਬੈਦਵਾਨ ਅਤੇ ਜ਼ਿਲਾਂ ਪ੍ਰਧਾਨ ਕਿਰਪਾਲ ਸਿੰਘ ਸਿਆਓ ਨੇ ਡੇਲੀਵੇਜ਼ ਕਰਮਚਾਰੀ ਯੂਨੀਅਨ ਦੇ ਆਗੂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਡੀ ਯੂਨੀਅਨ ਦੀ ਜ਼ਿਲਾ ਮੋਹਾਲੀ ਦੀ ਸਾਰੀ ਟੀਮ ਤੁਹਾਡੇ ਨਾਲ ਆਪਣੀ ਹਮਦਰਦੀ ਦੀ ਪ੍ਰਗਟਾਵਾ ਕਰਦੀ ਹੈ। ਦੂਜੇ ਪਾਸੇ ਸੁਬਾ ਸਕੱਤਰ ਪਰਮ ਸਿੰਘ ਬੈਦਵਾਨ ਨੇ ਬੋਰਡ ਦੇ ਡੇਲੀਵੇਜ ਕਰਮਚਾਰੀਆਂ ਦੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਾ ਕਰਨ ਬਾਰੇ ਜਾਣਕਾਰੀ ਹਾਸਲ ਕਰਨ ਲਈ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ ਚੇਅਰਮੈਨ ਦੇ ਪੀ.ਏ ਗੁਪਤਾ ਅਤੇ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਨਾਲ ਬੋਰਡ ਦੇ ਡੇਲੀਵੇਜ਼ ਕਰਮਚਾਰੀਆਂ ਦੀਆਂ ਮੰਗਾਂ ਬਾਰੇ ਜਾਣਕਾਰੀ ਹਾਸਿਲ ਕੀਤੀ ਤੇ ਉਹਨਾਂ ਨੇ ਅੱਗੋਂ ਕਿਹਾ ਕਿ ਚੇਅਰਮੈਨ ਦੇ ਹੁਕਮਾਂ ਅਨੁਸਾਰ ਹੀ ਮੰਗਾਂ ਲਾਗੂ ਹੋਣਗੀਆ।
ਬੈਦਵਾਨ ਨੇ ਕਿਹਾ ਡੇਲੀਵੇਜ਼ ਕਰਮਚਾਰੀਆਂ ਦੇ ਨਾਲ ਧੱਕਾ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਬੋਰਡ ਚੇਅਰਮੈਨ ਨੂੰ ਚੇਤਾਵਨੀ ਦਿੱਤੀ ਹੈ ਕਿ ਮੀਟਿੰਗ ਵਿੱਚ ਮੰਨੀਆ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ ਨਹੀਂ ਤਾਂ ਡੇਲੀਵੇਜ਼ ਕਰਮਚਾਰੀ ਦੀਆਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਆਉਣ ਵਾਲੇ ਦਿਨਾਂ ਵਿੱਚ ਬੋਰਡ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਜਿਸ ਦੀ ਨਿਰੋਲ ਜਿੰਮੇਵਾਰੀ ਬੋਰਡ ਚੇਅਰਮੈਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਸੁਬਾ ਸਕੱਤਰ ਪਰਮ ਸਿੰਘ ਬੈਦਵਾਨ, ਜ਼ਿਲਾਂ ਪ੍ਰਧਾਨ ਕਿਰਪਾਲ ਸਿੰਘ ਸਿਆਓ, ਮੀਤ ਪ੍ਰਧਾਨ ਤੇਜਿੰਦਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ, ਖਜਾਨਚੀ ਗੁਰਵਿੰਦਰ ਸਿੰਘ, ਡੇਲੀਵੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜਕੁਮਾਰ, ਜਨਰਲ ਸਕੱਤਰ ਇੰਦਰਜੀਤ ਸਿੰਘ, ਖਜਾਨਚੀ ਬੂਟਾ ਸਿੰਘ, ਗਿਆਨ ਚੰਦ, ਨਵੀਨ ਵਾਲੀਆ ਆਦਿ ਹਾਜ਼ਰ ਸਨ।

Comments
Post a Comment