Skip to main content

SAD demands Harjot Bains and Balbir Singh take accountability for paper leaks and resign

SAD demands Harjot Bains and Balbir Singh take accountability for paper leaks and resign (Arshdeep S Kler says six paper leaks have taken place in Punjab in four years affecting five lakh students) Chandigarh 25 July ( Ranjeet Singh Dhaliwal ) : The Shiromani Akali Dal (SAD) today demanded the resignation of education minister Harjot Bains and health minister Balbir Singh, asserting both ministers should take accountability for paper leaks under their charge in the same manner in which union education minister Dharmendra Pradhan had resigned in the NEET exam paper leak case. In a statement here, party chief spokesperson Arshdeep Singh Kler said the Aam Aadmi Party should not practice politics of deceit. “There cannot be two yard sticks for the same issue. While on the one hand Arvind Kejriwal and Manish Sisodia demanded the resignation of Dharmendra Pradhan, they have nothing to say about the repeated paper leaks in Punjab and are yet to remove Harjot Bains and Balbir Singh from the St...

ਆਪਣੀ ਜਥੇਬੰਦੀ ਦੇ ਸ਼ਹੀਦਾਂ ਦੀ ਯਾਦ ਮਨਾਉਣਾ ਦਮਦਮੀ ਟਕਸਾਲ ਦਾ ਹੱਕ ਹੈ : ਇੰਜੀ. ਸਰਬਜੀਤ ਸਿੰਘ ਸੋਹਲ, ਡਾ. ਭਗਵਾਨ ਸਿੰਘ

ਆਪਣੀ ਜਥੇਬੰਦੀ ਦੇ ਸ਼ਹੀਦਾਂ ਦੀ ਯਾਦ ਮਨਾਉਣਾ ਦਮਦਮੀ ਟਕਸਾਲ ਦਾ ਹੱਕ ਹੈ : ਇੰਜੀ. ਸਰਬਜੀਤ ਸਿੰਘ ਸੋਹਲ, ਡਾ. ਭਗਵਾਨ ਸਿੰਘ

ਚੰਡੀਗੜ੍ਹ 5 ਜੂਨ ( ਰਣਜੀਤ ਧਾਲੀਵਾਲ ) : ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਛਤਰ ਛਾਇਆ ਹੇਠ ਵਿਚਰੇ ਅਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜਦੀਕੀ ਸਾਥੀ ਰਹੇ ਇੰਜੀਨੀਅਰ ਸਰਬਜੀਤ ਸਿੰਘ ਸੋਹਲ ਅਤੇ ਡਾਕਟਰ ਭਗਵਾਨ ਸਿੰਘ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਛੇ ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸ਼ਹੀਦ ਹੋਏ ਆਪਣੇ ਸਿੰਘਾਂ ਦੀ ਯਾਦ ਵਿੱਚ ਸਮਾਗਮ ਕਰਨਾ ਦਮਦਮੀ ਟਕਸਾਲ ਦਾ ਫਰਜ ਵੀ ਹੈ ਅਤੇ ਹੱਕ ਵੀ ਹੈ। ਉਹਨਾਂ ਦੇ ਸਮਾਗਮ ਵਿੱਚ ਜਾਣ ਤੋਂ ਸੰਗਤਾਂ ਨੂੰ ਰੋਕਣ ਵਾਲਿਆਂ ਨੂੰ ਆਪਣੀ ਔਕਾਤ ਵਿੱਚ ਰਹਿ ਕੇ ਹੀ ਬਿਆਨਬਾਜੀ ਕਰਨੀ ਚਾਹੀਦੀ ਹੈ। 

ਦੋਹਾਂ ਸਾਬਕਾ ਫੈਡਰੇਸ਼ਨ ਆਗੂਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਦੇ ਬਿਆਨ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਬਾਬਾ ਜੀ ਦਾ ਸਟੈਂਡ ਬਿਲਕੁਲ ਦਰੁਸਤ ਹੈ ਅਤੇ ਉਹਨਾਂ ਵੱਲੋਂ ਸੁਣਾਈਆਂ ਖਰੀਆਂ ਅਤੇ ਸੱਚੀਆਂ ਗੱਲਾਂ ਨਾਲ ਕਈਆਂ ਨੂੰ ਅੱਗ ਲੱਗਣੀ ਜਰੂਰੀ ਸੀ। ਮਹਿਤਾ ਚੌਂਕ ਸਮਾਗਮ ਵਿੱਚ ਜਾਣ ਤੋਂ ਰੋਕਣ ਵਾਲੇ ਅਖੌਤੀ ਆਗੂ ਬਾਰੇ ਸਪੱਸ਼ਟ ਕਰਦਿਆਂ ਉਹਨਾਂ ਨੇ ਕਿਹਾ ਕਿ ਪੰਥ ਦੀ ਏਕਤਾ ਨੂੰ ਤਾਰ ਤਾਰ ਕਰਨਾ, ਹੋਣ ਵਾਲੇ ਕੌਮੀ ਸਮਾਗਮਾਂ ਵਿੱਚ ਵਿਘਨ ਪਾਉਣਾ, ਕੌਮੀ ਨਿਸ਼ਾਨੇ ਪ੍ਰਤੀ ਭੰਬਲਭੂਸੇ ਪੈਦਾ ਕਰਨਾ ਉਸਦਾ ਪੁਰਾਣਾ ਸ਼ੌਂਕ ਹੈ ਅਤੇ ਇਸੇ ਕੰਮ ਦੇ ਸਿਰ ਤੋਂ ਹੀ ਉਸਦੀ ਦੁਕਾਨਦਾਰੀ ਚਲਦੀ ਹੈ। ਅੱਜ ਉਹ ਜਿਸ ਸ੍ਰੀ ਅਕਾਲ ਤਖਤ ਸਾਹਿਬ ਦੇ ਸਮਾਗਮ ਵਿੱਚ ਪਹੁੰਚਣ ਲਈ ਲੋਕਾਂ ਨੂੰ ਆਵਾਜ ਦੇ ਰਿਹਾ ਹੈ, ਉਸ ਵਿੱਚ ਖੱਲ੍ਹਲ ਪਾਉਣ ਦਾ ਕੰਮ ਉਹ ਸ਼ੁਰੂ ਤੋਂ ਕਰਦਾ ਰਿਹਾ ਹੈ। ਇਹ ਉਸੇ ਦੀ ਕਰਤੂਤ ਸੀ ਕਿ ਕੌਮੀ ਸਮਾਗਮ ਨੂੰ ਸ਼੍ਰੋਮਣੀ ਕਮੇਟੀ ਨੇ ਲੜਾਈ ਦਾ ਬਹਾਨਾ ਬਣਾਕੇ ਇਕ ਅਰਦਾਸ ਸਮਾਗਮ ਤੱਕ ਸੀਮਤ ਕਰ ਦਿੱਤਾ। ਜਿੱਥੇ ਅਰਦਾਸ ਤੋਂ ਬਾਅਦ ਸਿਰੋਪੇ ਵੰਡ ਕੇ ਸਾਰੇ ਪ੍ਰੋਗਰਾਮ ਨੂੰ ਫਟਾਫਟ ਸਮੇਟ ਦਿੱਤਾ ਜਾਂਦਾ ਹੈ।

ਦੋਹਾਂ ਆਗੂਆਂ ਨੇ ਯਾਦ ਕਰਵਾਇਆ ਕਿ ਅੱਜ ਜਿਸ ਬਾਬਾ ਜੋਗਿੰਦਰ ਸਿੰਘ ਦੇ ਸੋਹਲੇ ਉਹ ਆਗੂ ਅਤੇ ਉਸਦੇ ਚਾਟੜੇ ਗਾ ਰਹੇ ਹਨ। 1989 ਦੀ ਜਿੱਤ ਤੋਂ ਬਾਅਦ ਉਹਨਾਂ ਦੇ ਖਿਲਾਫ ਹੀ ਪਹਿਲਾ ਬਿਆਨ ਦਿੱਤਾ ਸੀ ਕਿ 'ਬਾਬਾ ਪਰਿਵਾਰ ਮੈਨੂੰ ਮਰਵਾਉਣਾ ਚਾਹੁੰਦੈ।' 1989 ਚੋਣਾਂ ਦੀ ਏਨੀ ਵੱਡੀ ਜਿੱਤ ਤੋਂ ਬਾਦ ਇਕ ਪਾਰਟੀ ਦਾ ਮਜ਼ਬੂਤ ਢਾਂਚਾ ਵੀ ਨਾ ਬਣਾ ਸਕਣ ਵਾਲੇ ਫੇਲ ਹੋਏ ਲੋਕ ਦੂਜਿਆਂ ਨੂੰ ਮੱਤਾਂ ਦੇਣ ਦਾ ਕੋਈ ਹੱਕ ਨਹੀਂ ਰੱਖਦੇ। ਕਿਉਂਕਿ ਲੱਖਾਂ ਵੋਟਾਂ ਨਾਲ ਜਿਤਾਉਣ ਵਾਲੀ ਹਮਾਇਤ ਹੁਣ ਸੈਂਕੜਿਆਂ ਵਿੱਚ ਰਹਿ ਗਈ ਹੈ। ਦੋਹਾਂ ਆਗੂਆਂ ਨੇ ਬਾਬਾ ਹਰਨਾਮ ਸਿੰਘ ਧੁੰਮਾ ਵੱਲੋਂ ਆਪਣੇ ਸਟੈਂਡ 'ਤੇ ਦ੍ਰਿੜ ਰਹਿਣ ਦੀ ਸ਼ਲਾਘਾ ਕਰਦਿਆਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਹਮੇਸ਼ਾਂ ਦੀ ਤਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਮਾਗਮ ਤੋਂ ਬਾਅਦ ਮਹਿਤਾ ਚੌਂਕ ਜਰੂਰ ਪਹੁੰਚਣ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

SBI Sewa Ambedkar Chandigarh Circle was held a important meeting in Sangrur.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

Request for re-hearing in Janta Darbar for implementation of HKRN policy for employment security of outsourcing employees.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ