Skip to main content

Set timeline for Bains’ resignation, Warring tells Mann

Set timeline for Bains’ resignation, Warring tells Mann Dares AAP to practice in Punjab what it preached in Delhi Asserts, Congress will ensure accountability for paper leaks in Punjab Chandigarh 26 July ( Ranjeet Singh Dhaliwal ) : Punjab Congress president Amarinder Singh Raja Warring today reiterated his demand that the Punjab Education Minister Harjot Singh Bains must resign. “The buck stops at the minister”, he said while referring to frequent paper leaks in Punjab during the AAP government. “Practice in Punjab, what you preached in Delhi”, he challenged the AAP leadership. The PCC president took a dig at the AAP Punjab in-charge Manish Sisodia for claiming that no paper leaks took place in Punjab during his party’s tenure. “The AAP leader has the audacity to speak such blatant lies when everything is on record”, he noted while pointing out how the paper leaks were extensively reported across the media. He directly asked the Chief Minister Bhagwant Mann to set the timeline for Edu...

ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਸਰਕਾਰ—ਹਰਜੋਤ ਬੈਂਸ ਤੁਰੰਤ ਅਸਤੀਫ਼ਾ ਦੇਣ : ਗੁਰਜੀਤ ਸਿੰਘ ਤਲਵੰਡੀ

ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ ਸਰਕਾਰ—ਹਰਜੋਤ ਬੈਂਸ ਤੁਰੰਤ ਅਸਤੀਫ਼ਾ ਦੇਣ : ਗੁਰਜੀਤ ਸਿੰਘ ਤਲਵੰਡੀ

‘ਨੀਟ’ ਪੇਪਰ ਲੀਕ ਮਾਮਲੇ ਨਾਲ ਜੁੜੇ ਦੁਖਦਾਈ ਘਟਨਾਕ੍ਰਮ ਵਿੱਚ ਜਾਨ ਗੁਆਉਣ ਵਾਲੇ 20 ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਕੀਤੀ ਅਰਦਾਸ

ਜਸਟਿਸ ਨਿਰਮਲ ਸਿੰਘ ਸਮੇਤ ਸੀਨੀਅਰ ਆਗੂਆਂ ਨੇ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਹਾਈਕਮਾਂਡ ਦਾ ਕੀਤਾ ਧੰਨਵਾਦ

ਫਤਹਿਗੜ੍ਹ ਸਾਹਿ 26 ਜੁਲਾਈ ( ਪੀ ਡੀ ਐਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਯੂਥ ਪ੍ਰਧਾਨ ਸ. ਗੁਰਜੀਤ ਸਿੰਘ ਤਲਵੰਡੀ ਨੇ ਅੱਜ ਆਪਣੇ ਸਮਰਥਕਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਸਮੇਤ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ ਅਤੇ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ‘ਨੀਟ’ ਪੇਪਰ ਲੀਕ ਮਾਮਲੇ ਨਾਲ ਜੁੜੇ ਦੁਖਦਾਈ ਘਟਨਾਕ੍ਰਮ ਵਿੱਚ ਆਪਣੀ ਜਾਨ ਗੁਆਉਣ ਵਾਲੇ 20 ਬੱਚਿਆਂ ਦੀ ਆਤਮਿਕ ਸ਼ਾਂਤੀ ਲਈ ਵੀ ਅਰਦਾਸ ਕੀਤੀ ਗਈ।

ਇਸ ਮੌਕੇ ਗੁਰਜੀਤ ਸਿੰਘ ਤਲਵੰਡੀ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ। ਉਨ੍ਹਾਂ ਕਿਹਾ ਕਿ ਨੌਜਵਾਨ ਸੂਬੇ ਅਤੇ ਦੇਸ਼ ਦਾ ਭਵਿੱਖ ਹਨ ਅਤੇ ਉਨ੍ਹਾਂ ਦੇ ਭਵਿੱਖ ਅਤੇ ਜ਼ਿੰਦਗੀਆਂ ਨਾਲ ਕਿਸੇ ਵੀ ਕਿਸਮ ਦੀ ਧਾਂਦਲੀ, ਲਾਪਰਵਾਹੀ ਜਾਂ ਖਿਲਵਾੜ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਨੌਜਵਾਨਾਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਮਿਸਾਲੀ ਅਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿੰਮੇਵਾਰੀ ਤੈਅ ਕਰਕੇ ਦੋਸ਼ੀਆਂ ਵਿਰੁੱਧ ਕਾਨੂੰਨ ਅਨੁਸਾਰ ਅਜਿਹੀ ਕਾਰਵਾਈ ਕੀਤੀ ਜਾਵੇ ਜੋ ਭਵਿੱਖ ਵਿੱਚ ਕਿਸੇ ਨੂੰ ਵੀ ਨੌਜਵਾਨਾਂ ਦੇ ਹੱਕਾਂ ਨਾਲ ਖਿਲਵਾੜ ਕਰਨ ਦੀ ਹਿੰਮਤ ਨਾ ਹੋਵੇ।

ਗੁਰਜੀਤ ਸਿੰਘ ਤਲਵੰਡੀ ਨੇ ਕਿਹਾ ਕਿ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਉਨ੍ਹਾਂ ਨੂੰ ਸਪੱਸ਼ਟ ਹਦਾਇਤ ਦਿੱਤੀ ਗਈ ਹੈ ਕਿ ਪੰਜਾਬ ਅਤੇ ਪੰਥ ਦੀ ਸੇਵਾ ਲਈ ਨੌਜਵਾਨਾਂ ਨੂੰ ਇੱਕ ਅਜਿਹਾ ਨਿਰਪੱਖ ਅਤੇ ਮਜ਼ਬੂਤ ਮੰਚ ਪ੍ਰਦਾਨ ਕੀਤਾ ਜਾਵੇ, ਜਿਸ ਵਿੱਚ ਗੈਰ-ਸਿਆਸੀ ਪਿਛੋਕੜ ਵਾਲੇ ਨੌਜਵਾਨ ਵੀ ਸਰਗਰਮ ਭੂਮਿਕਾ ਨਿਭਾ ਸਕਣ। ਉਨ੍ਹਾਂ ਕਿਹਾ ਕਿ ਉਦੇਸ਼ ਇੱਕ ਅਜਿਹਾ ਯੂਥ ਪਲੇਟਫਾਰਮ ਤਿਆਰ ਕਰਨਾ ਹੈ, ਜੋ ਨੌਜਵਾਨਾਂ ਨੂੰ ਪੰਜਾਬ ਅਤੇ ਪੰਥ ਪ੍ਰਤੀ ਸਮਰਪਿਤ ਕਰਦਿਆਂ ਅਗਲੇ 25 ਸਾਲਾਂ ਤੱਕ ਪੰਜਾਬ ਦੀ ਸੇਵਾ ਅਤੇ ਪੰਥਕ ਹਿੱਤਾਂ ਲਈ ਸਮਰਪਿਤ ਨਵੀਂ ਪੀੜ੍ਹੀ ਦੀ ਅਗਵਾਈ ਤਿਆਰ ਕਰੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਹਿੱਤਾਂ ਅਤੇ ਉਨ੍ਹਾਂ ਦੇ ਭਵਿੱਖ ਨਾਲ ਜੁੜੇ ਮਾਮਲਿਆਂ ਵਿੱਚ ਸਰਕਾਰਾਂ ਨੂੰ ਜਵਾਬਦੇਹ ਬਣਾਉਣਾ ਸਮੇਂ ਦੀ ਮੁੱਖ ਲੋੜ ਹੈ। ਨੌਜਵਾਨਾਂ ਦੇ ਸਬਰ ਨੂੰ ਕਮਜ਼ੋਰੀ ਨਾ ਸਮਝਿਆ ਜਾਵੇ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੀ ਬਜਾਏ ਉਨ੍ਹਾਂ ਨੂੰ ਇਨਸਾਫ਼ ਅਤੇ ਪਾਰਦਰਸ਼ੀ ਪ੍ਰਬੰਧ ਦਿੱਤਾ ਜਾਵੇ।

ਇਸ ਮੌਕੇ ਜਸਟਿਸ ਨਿਰਮਲ ਸਿੰਘ, ਹਰਬੰਸ ਸਿੰਘ ਕੰਧੋਲਾ, ਰਣਧੀਰ ਸਿੰਘ ਰਾਖੜਾ, ਜਗਜੀਤ ਸਿੰਘ ਕੋਹਲੀ, ਹਰਵੈਲ ਸਿੰਘ ਮਾਧੋਪੁਰ, ਮਾਸਟਰ ਚਰਨਜੀਤ ਸਿੰਘ ਖਲਾਪੁਰ ਸਮੇਤ ਸੀਨੀਅਰ ਆਗੂਆਂ ਨੇ ਗੁਰਜੀਤ ਸਿੰਘ ਤਲਵੰਡੀ ਨੂੰ ਯੂਥ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪਣ ਲਈ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਪੰਥ ਅਤੇ ਪੰਜਾਬ ਨਾਲ ਜੋੜਨ ਅਤੇ ਉਨ੍ਹਾਂ ਨੂੰ ਸੇਵਾ ਲਈ ਪ੍ਰੇਰਿਤ ਕਰਨ ਵਿੱਚ ਇਹ ਜ਼ਿੰਮੇਵਾਰੀ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਹੋਰ ਪ੍ਰਮੁੱਖ ਤੌਰ ’ਤੇ ਚਰਨਜੀਤ ਸਿੰਘ ਮਾਵੀ, ਜਨਰਲ ਸਕੱਤਰ ਯੂਥ ਵਿੰਗ; ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ, ਜਨਰਲ ਸਕੱਤਰ ਯੂਥ ਵਿੰਗ; ਐਡਵੋਕੇਟ ਤੀਰਥ ਸਿੰਘ; ਐਡਵੋਕੇਟ ਸਤੀਸ਼ ਕੁਮਾਰ; ਸਤਨਾਮ ਸਿੰਘ ਬੁੱਗਾ; ਜਸਪ੍ਰੀਤ ਸਿੰਘ ਭੱਟੀ; ਸ. ਘੁੰਮਣ; ਪ੍ਰੀਤਮ ਸਿੰਘ ਸੱਲੋ ਮਾਜਰਾ; ਸੁੱਖਵਿੰਦਰ ਸਿੰਘ ਮੁੰਡੀਆਂ; ਜਗਵਿੰਦਰ ਸਿੰਘ ਰੰਗੀਆਂ; ਜਗਵਿੰਦਰ ਸਿੰਘ ਕੁਲਗਰਾਂ; ਦਰਬਾਗ ਸਿੰਘ ਲੁਹਾਰੀ; ਬਲਵੀਰ ਸਿੰਘ, ਚੇਅਰਮੈਨ ਫਤਹਿਗੜ੍ਹ ਸਾਹਿਬ; ਜਗਦੀਸ਼ ਸਿੰਘ ਬੈਂਸ, ਬਸੀ ਪਠਾਣਾ; ਨਿਰਮਲ ਸਿੰਘ ਸਾਦੀਪੁਰ; ਮਲਕੀਤ ਸਿੰਘ ਰੈਲੋ; ਹਰੀ ਸਿੰਘ ਚਮਕ, ਹਰਚੰਦ ਸਿੰਘ ਭੱਟੀਆਂ; ਜਗਤਾਰ ਸਿੰਘ ਭੱਟੀਆਂ, ਸਰਕਲ ਪ੍ਰਧਾਨ; ਕੁਲਦੀਪ ਸਿੰਘ ਫਤਹਿਗੜ੍ਹ ਸਾਹਿਬ; ਜਸਵੀਰ ਸਿੰਘ, ਸਾਬਕਾ ਮੈਨੇਜਰ ਫਤਹਿਗੜ੍ਹ ਸਾਹਿਬ; ਅਮਰਜੀਤ ਸਿੰਘ, ਸਾਬਕਾ ਮੈਨੇਜਰ ਫਤਹਿਗੜ੍ਹ ਸਾਹਿਬ; ਲਖਵਿੰਦਰ ਸਿੰਘ ਫਤਹਿਗੜ੍ਹ ਸਾਹਿਬ; ਗੁਰਚਰਨ ਸਿੰਘ ਨਾਭਾ; ਮੇਵਾ ਸਿੰਘ ਭੱਟੀਆਂ; ਗੁਰਚਰ ਸਿੰਘ ਭੱਟੀਆਂ; ਅਜੈਬ ਸਿੰਘ ਭੱਟੀਆਂ; ਹਰਪ੍ਰੀਤ ਸਿੰਘ ਹੈਪੀ ਭੱਟੀਆਂ; ਮੇਜਰ ਸਿੰਘ ਭੱਟੀਆਂ; ਜਗਤਾਰ ਸਿੰਘ ਖਾਲਸਪੁਰ; ਰਜਿੰਦਰ ਸਿੰਘ ਖਾਲਸਪੁਰ; ਹਰਭਜਨ ਸਿੰਘ, ਸਾਬਕਾ ਸਰਪੰਚ; ਜਸਵੀਰ ਸਿੰਘ ਸ਼ਹੀਦਗੜ੍ਹ, ਸਰਕਲ ਪ੍ਰਧਾਨ; ਜਥੇਦਾਰ ਤਰਲੋਕ ਸਿੰਘ; ਸਤਨਾਮ ਸਿੰਘ; ਤਰਸੇਮ ਸਿੰਘ ਭਟਮਾਜਰਾ; ਮੇਜਰ ਸਿੰਘ ਸ਼ਹੀਦਗੜ੍ਹ; ਸਨੇਹਪਾਲ ਸਿੰਘ; ਜਗਦੀਸ਼ ਸਿੰਘ ਰਾਣਾ, ਅਮਲੋਹ ਸਰਕਲ ਪ੍ਰਧਾਨ ਅਤੇ ਵੱਡੀ ਗਿਣਤੀ ਵਿੱਚ ਪਾਰਟੀ ਆਗੂ, ਵਰਕਰ ਅਤੇ ਸਮਰਥਕ ਹਾਜ਼ਰ ਸਨ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

ਬਿਜਲੀ ਕਰਮਚਾਰੀ ਆਪਣੀਆਂ ਪੈਨਸ਼ਨਾਂ ਅਤੇ ਆਪਣੇ ਫੰਡ ਕਢਵਾਉਣ ਲਈ ਸੰਘਰਸ਼ ਕਰ ਰਹੇ ਹਨ

SBI Sewa Ambedkar Chandigarh Circle was held a important meeting in Sangrur.

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

Request for re-hearing in Janta Darbar for implementation of HKRN policy for employment security of outsourcing employees.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ