ਐਸ ਸੀ ਬੀਸੀ ਮੋਰਚਾ ਆਗੂਆਂ ਨੇ ਕੀਤੀ ਹੰਗਾਮੀ ਮੀਟਿੰਗ ਤੇ ਨਵੀਂ ਕਮੇਟੀ ਦਾ ਕੀਤਾ ਗਠਨ
ਮੋਰਚਾ ਆਗੂਆਂ ਨੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦਾ ਕੀਤਾ ਸਨਮਾਨ ਤੇ ਉਨਾਂ ਦੀ ਅਗਵਾਈ 'ਚ ਚੱਲਣ ਦਾ ਫੈਸਲਾ ਕੀਤਾ
ਐਸ.ਏ.ਐਸ.ਨਗਰ 5 ਜੁਲਾਈ ( ਰਣਜੀਤ ਧਾਲੀਵਾਲ ) : ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਐਸ ਸੀ ਬੀ ਸੀ ਮਹਾ ਪੰਚਾਇਤ ਪੰਜਾਬ ਵੱਲੋਂ ਢਾਈ ਸਾਲਾਂ ਤੋਂ ਨਿਰੰਤਰ ਚੱਲ ਰਹੇ 'ਰਿਜਰਵੇਸ਼ਨ ਚੋਰ ਫੜੋ ਮੋਰਚਾ' ਤੇ ਮੋਰਚਾ ਆਗੂਆਂ ਨੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ, ਜਿਸ ਵਿੱਚ ਮੋਰਚੇ ਨਾਲ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੋਰਚਾ ਆਗੂਆਂ ਨੇ ਕਿਹਾ ਕਿ ਕੁਛ ਆਗੂ ਇਸ ਮੋਰਚੇ ਨਾਲ ਬੜੇ ਲੰਬੇ ਸਮੇਂ ਤੋਂ ਜੁੜੇ ਹੋਏ ਸਨ, ਅੱਜ ਕੱਲ ਉਹਨਾਂ ਦੀ ਹਾਜ਼ਰੀ ਬਹੁਤ ਘੱਟ ਚੁੱਕੀ ਹੈ। ਇਸ ਮੋਰਚੇ ਦੇ ਰੋਜਾਨਾ ਦੇ ਖਰਚੇ, ਰੋਟੀ ਚਾਹ ਦਾ ਪ੍ਰਬੰਧ ਅਤੇ ਅਦਾਲਤਾਂ ਚ ਚੱਲ ਰਹੇ ਕੇਸਾਂ ਦੀ ਚਾਰਾਜੋਈ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਜਦ ਕਿ ਪਹਿਲਾਂ ਨਿਰਧਾਰਿਤ ਕੀਤੇ ਗਏ ਫੰਡ ਵੀ ਮੋਰਚੇ ਤੇ ਪਹੁੰਚ ਨਹੀਂ ਰਹੇ। ਜਿਸ ਕਾਰਨ ਮੋਰਚੇ ਦਾ ਪ੍ਰਬੰਧ ਕਰਨਾ ਬਹੁਤ ਮੁਸ਼ਕਲ ਹੋ ਚੁੱਕਾ ਹੈ।
ਮੋਰਚਾ ਆਗੂਆਂ ਨੇ ਸਮੂਹ ਹਾਜ਼ਰ ਆਗੂਆਂ ਨੂੰ ਅਪੀਲ ਕੀਤੀ ਕਿ ਆਪਣੀ ਜਿੰਮੇਵਾਰੀ ਸਮਝਦੇ ਹੋਏ ਤਨ, ਮਨ, ਧਨ ਨਾਲ ਇਸ ਮੋਰਚੇ ਦੀ ਮਦਦ ਕਰੋ ਤਾਂ ਜੋ ਆਪਣੇ ਸਮਾਜ ਦੇ ਹੱਕਾਂ ਦੀ ਰਾਖੀ ਕਰਨ ਲਈ ਆਵਾਜ਼ ਬੁਲੰਦ ਹੋ ਸਕੇ। ਮੀਟਿੰਗ ਵਿੱਚ ਇੱਕ ਮਤਾ ਪਾਸ ਕਰਕੇ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਮੋਰਚੇ ਦੇ ਮੈਂਬਰਾਂ ਦੀ ਭਰਤੀ ਕਰਨ ਦਾ ਵੀ ਐਲਾਨ ਕੀਤਾ ਗਿਆ। ਇਸ ਮੌਕੇ ਬਲਵਿੰਦਰ ਸਿੰਘ ਕੁੰਭੜਾ ਨੂੰ ਮੋਰਚੇ ਦਾ ਪ੍ਰਧਾਨ ਨਿਰੰਤਰ ਰਹਿਣ ਦਾ ਫੈਸਲਾ ਕੀਤਾ ਗਿਆ। ਮੋਰਚੇ ਦੇ ਆਗੂ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਅਵਤਾਰ ਸਿੰਘ ਨਗਲਾ, ਕੁਲਦੀਪ ਸਿੰਘ ਮੋਹਾਲੀ, ਅਜੈਬ ਸਿੰਘ ਬਠੋਈ, ਕਰਮ ਸਿੰਘ ਕੁਰੜੀ, ਜੋਗਿੰਦਰ ਕੌਰ ਸੰਧੂ, ਡਾ. ਜਗਜੀਵਨ ਸਿੰਘ ਸਰਪੰਚ, ਪ੍ਰਿੰਸੀਪਲ ਸਰਬਜੀਤ ਸਿੰਘ, ਸਵਿੰਦਰ ਸਿੰਘ ਲੱਖੋਵਾਲ ਆਦਿ ਮੈਂਬਰਾਂ ਦੇ ਅਹੁਦਿਆਂ ਦਾ ਜਲਦ ਐਲਾਨ ਕਰਨ ਦਾ ਵੀ ਫੈਸਲਾ ਕੀਤਾ ਗਿਆ। ਇਸ ਮੌਕੇ ਭਾਰੀ ਗਿਣਤੀ ਵਿੱਚ ਐਸ ਸੀ ਬੀਸੀ ਸਮਾਜ ਦੇ ਲੋਕਾਂ ਨੇ ਹਿੱਸਾ ਲਿਆ ਤੇ ਮੋਰਚੇ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਵੀ ਸਪਸ਼ਟ ਕੀਤਾ। ਇਸ ਮੌਕੇ ਆਏ ਲੋਕਾਂ ਨੂੰ ਬਲਵਿੰਦਰ ਸਿੰਘ ਕੁੰਭੜਾ, ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ ਅਤੇ ਅਜੈਬ ਸਿੰਘ ਬਠੋਈ ਨੇ ਸੰਬੋਧਨ ਕੀਤਾ ਤੇ ਪੰਜਾਬ ਭਰ ਦੇ ਐਸ ਸੀ ਬੀਸੀ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੋਰਚੇ ਦੀ ਮਦਦ ਲਈ ਅੱਗੇ ਆਓ ਤਾਂ ਜੋ ਅਸੀਂ ਆਪਣੀ ਵਿੱਡੀ ਹੋਈ ਲੜਾਈ ਨੂੰ ਜਿੱਤ ਸਕੀਏ ਤੇ ਆਪਣੇ ਹੱਕਾਂ ਦੀ ਰਾਖੀ ਕਰ ਸਕੀਏ। ਮੀਟਿੰਗ ਤੋਂ ਉਪਰੰਤ ਸਮੂਹ ਆਗੂ ਸਾਹਿਬਾਨਾਂ ਨੇ ਫਿਨਿਕਸ ਮਾਲ ਦੇ ਗੇਟ ਅੱਗੇ ਧਰਨੇ ਤੇ ਬੈਠੇ ਬਾਪੂ ਲਾਭ ਨਾਲ ਮੁਲਾਕਾਤ ਕੀਤੀ। ਇਥੇ ਇਹ ਦੱਸਣ ਯੋਗ ਹੈ ਕਿ ਬਾਪੂ ਲਾਭ ਸਿੰਘ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦੀਕ ਅੰਬਾਂ ਦੇ ਬਾਗ ਨੂੰ ਬਚਾਉਣ ਲਈ ਨਿਰੰਤਰ ਧਰਨੇ ਤੇ ਬੈਠੇ ਹਨ। ਇਹਨਾਂ ਆਗੂਆਂ ਨੇ ਬਾਪੂ ਲਾਭ ਸਿੰਘ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਅਤੇ ਆਪਣਾ ਪੂਰਨ ਸਮਰਥਨ ਦੇਣ ਦਾ ਐਲਾਨ ਵੀ ਕੀਤਾ। ਮੋਰਚਾ ਆਗੂਆਂ ਨੇ ਬਲਵਿੰਦਰ ਸਿੰਘ ਕੁੰਭੜਾ ਨੂੰ ਵੀ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਤੇ ਕਿਹਾ ਕਿ ਸ. ਕੁੰਭੜਾ ਮੋਰਚੇ ਦੀ ਲੜਾਈ ਬਾਖੂਬੀ ਲੜ ਰਹੇ ਹਨ ਅਤੇ ਮਾਨਯੋਗ ਹਾਈਕੋਰਟ ਵਿੱਚ ਚੱਲ ਰਹੇ ਕੇਸਾਂ ਦੀ ਚਾਰਾਜੋਈ ਵੀ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਹਨ।
ਇਸ ਮੌਕੇ ਕੁਲਦੀਪ ਸਿੰਘ ਰੱਖੜ, ਹਰਵਿੰਦਰ ਸਿੰਘ, ਸੁਨੀਤਾ ਸ਼ਰਮਾ, ਮੁਖਤਿਆਰ ਸਿੰਘ ਨੰਬਰਦਾਰ, ਓਮ ਪ੍ਰਕਾਸ਼, ਬਲਵਿੰਦਰ ਸਿੰਘ ਮਲੋਆ ਨੰਬਰਦਾਰ, ਰਾਜੂ ਮੋਹਾਲੀ, ਬੱਬਲ ਚੌਪੜਾ, ਗੌਰਵ ਸੂਦ, ਭੁਪਿੰਦਰ ਸਿੰਘ ਛੱਤ ਬੀੜ, ਦਰਸ਼ਨ ਸਿੰਘ ਰਾਠੀ, ਬਲਦੇਵ ਸਿੰਘ, ਇੰਦਰਜੀਤ ਸਿੰਘ, ਮਾਸਟਰ ਗੁਲਾਬ ਸਿੰਘ, ਮੁਖਤਿਆਰ ਸਿੰਘ, ਬਹਾਦੁਰ ਸਿੰਘ, ਰਾਜਾ ਸਿੰਘ ਸਨੇਤਾ, ਸਤੀਸ਼ ਆਦਿ ਹਾਜ਼ਰ ਹੋਏ।

Comments
Post a Comment