ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਨ ਲਈ ਹਰੇ ਪੈੱਨ ਦੀ ਬਜਾਏ ਪੁਲਿਸ ਦਾ ਡੰਡਾ ਵਰਤ ਰਹੀ ਪੰਜਾਬ ਸਰਕਾਰ : ਬੀਬੀ ਗੁਲਸ਼ਨ, ਫਿਲੌਰ
ਸਫਾਈ ਕਰਮਚਾਰੀਆਂ ਦੀਆਂ ਮੰਗਾਂ ਹੱਲ ਕਰਨ ਲਈ ਹਰੇ ਪੈੱਨ ਦੀ ਬਜਾਏ ਪੁਲਿਸ ਦਾ ਡੰਡਾ ਵਰਤ ਰਹੀ ਪੰਜਾਬ ਸਰਕਾਰ : ਬੀਬੀ ਗੁਲਸ਼ਨ, ਫਿਲੌਰ
ਚੰਡੀਗੜ੍ਹ 25 ਜੁਲਾਈ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਕੋਰ ਕਮੇਟੀ ਮੈਂਬਰ ਸਰਵਣ ਸਿੰਘ ਫਿਲੌਰ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਇਕ ਸਾਂਝੇ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਸਤ੍ਹਾ ਹਥਿਆਉਣ ਤੋਂ ਪਹਿਲਾਂ ਦਾਅਵੇ ਕਰਦੀ ਸੀ ਕਿ ਪੰਜਾਬ ਦੇ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਲਈ ਹਰਾ ਪੈੱਨ ਵਰਤਿਆ ਜਾਵੇਗਾ, ਉਹ ਹੁਣ ਡੰਡਾ ਚਲਾਉਣ ਲੱਗਿਆਂ ਇਹ ਵੀ ਤਰਸ ਨਹੀਂ ਕਰਦੀ ਕਿ ਅੱਗੇ ਔਰਤਾਂ ਹਨ।
ਦੋਹਾਂ ਆਗੂਆਂ ਨੇ ਕਿਹਾ ਕਿ ਜੋ ਕੁੱਝ ਖੰਨਾ ਜਾਂ ਬਰਨਾਲਾ ਵਿੱਚ ਸਰਕਾਰੀ ਹੁਕਮਾਂ 'ਤੇ ਪੁਲਿਸ ਵੱਲੋਂ ਕੀਤਾ ਗਿਆ ਹੈ, ਉਹ ਸਿਰਫ ਕਾਨੂੰਨ ਦੀ ਉਲੰਘਣਾ ਹੀ ਨਹੀਂ ਸਗੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀਆਂ ਘਟਨਾਵਾਂ ਹਨ। ਜਿੰਨਾਂ ਤੋਂ ਪਤਾ ਲਗਦਾ ਹੈ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨਾ ਤਾਂ ਦੂਰ, ਸੁਣਨ ਲਈ ਵੀ ਤਿਆਰ ਨਹੀ। ਇਹ ਸਰਕਾਰ ਦੀ ਅਸਹਿਣਸ਼ੀਲਤਾ ਦਾ ਹੀ ਸਬੂਤ ਹੈ ਕਿ ਮੁਲਾਜ਼ਮਾਂ ਨੂੰ ਸੰਤੁਸ਼ਟ ਕਰਾਉਣ ਦੀ ਜਿੰਮੇਵਾਰੀ ਨਿਭਾਉਣ ਦੀ ਥਾਂ ਡੰਡੇ ਨਾਲ ਦਬਾਇਆ ਜਾ ਰਿਹਾ ਹੈ। ਦੋਹਾਂ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਇਹਨਾਂ ਜਾਲਮਾਨਾਂ ਕਾਰਵਾਈਆਂ ਲਈ ਪੰਜਾਬ ਦੇ ਲੋਕਾਂ ਤੋਂ ਤੁਰੰਤ ਮਾਫੀ ਮੰਗਣੀ ਚਾਹੀਦੀ ਹੈ ਅਤੇ ਦੋਸ਼ੀ ਪੁਲਿਸ ਅਫਸਰਾਂ ਨੂੰ ਸਖਤ ਸਜਾ ਦੇਣੀ ਚਾਹੀਦੀ ਹੈ।

Comments
Post a Comment