Skip to main content

ਨੌਕਰੀ ਪੱਕੀ ਕਰਨ ਦੀ ਮੰਗ ਕਰਦੇ 2100 ਨਰੇਗਾ ਮੁਲਾਜ਼ਮਾਂ ਨੂੰ ਸਰਕਾਰ ਨੇ ਤੋਰਿਆ ਘਰੇ

ਨੌਕਰੀ ਪੱਕੀ ਕਰਨ ਦੀ ਮੰਗ ਕਰਦੇ 2100 ਨਰੇਗਾ ਮੁਲਾਜ਼ਮਾਂ ਨੂੰ ਸਰਕਾਰ ਨੇ ਤੋਰਿਆ ਘਰੇ ਆਊਟਸੋਰਸਿੰਗ ਤੇ ਨਵੀਂ ਭਰਤੀ ਕਰਨ ਦਾ ਫੁਰਮਾਨ ਕੀਤਾ ਜਾਰੀ ਯੂਨੀਅਨ ਵੱਲੋਂ 20 ਜੁਲਾਈ ਨੂੰ ਖੰਨਾ ਵਿਖੇ ਪੰਚਾਇਤ ਮੰਤਰੀ ਦੀ ਰਿਹਾਇਸ਼ ਦਾ ਰੱਖਿਆ ਮੁੜ ਘਿਰਾਓ ਚੰਡੀਗੜ੍ਹ 17 ਜੁਲਾਈ ( ਰਣਜੀਤ ਧਾਲੀਵਾਲ ) : ਪੰਜਾਬ ਸਰਕਾਰ ਵੱਲੋਂ ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਮਰਜ਼ ਕਰਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈਕੇ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਨੂੰ 15 ਜੁਲਾਈ ਨੂੰ ਖੰਨਾ ਵਿਖੇ ਪੰਚਾਇਤ ਮੰਤਰੀ ਦੀ ਕੋਠੀ ਅੱਗੇ ਅੰਨ੍ਹਾ ਤਸ਼ੱਦਦ ਕਰਕੇ ਦਿੱਤੇ ਜਖ਼ਮਾਂ ਤੋਂ ਖੂਨ ਸਿੰਮਣਾਂ ਬੰਦ ਨਹੀਂ ਹੋਇਆ ਸੀ ਕਿ ਅੱਜ ਪੰਚਾਇਤ ਵਿਭਾਗ ਨੇ 2100 ਨਰੇਗਾ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦੇ ਪੱਤਰ ਜਾਰੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦਾ 68000 ਨੌਕਰੀਆਂ ਦੇਣ ਦਾ ਦਾਅਵਾ ਝੂਠਾ ਸਾਬਤ ਕਰ ਦਿੱਤਾ ਹੈ।  ਜ਼ਿਕਰਯੋਗ ਹੈ ਕਿ 15 ਜੁਲਾਈ ਦੇ ਲਾਠੀਚਾਰਜ ਤੋਂ ਬਾਅਦ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਰੇਗਾ ਕਰਮਚਾਰੀ ਯੂਨੀਅਨ ਦੇ ਵਫ਼ਦ ਨਾਲ ਮੀਟਿੰਗ ਕਰਕੇ ਅਫ਼ਸਰਸ਼ਾਹੀ ਨਾਲ ਕਾਨਫਰੰਸ ਰਾਹੀਂ ਗੱਲਬਾਤ ਕਰਵਾਈ ਸੀ। ਜਿਸ ਵਿੱਚ ਨਰੇਗਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਮਜ਼ਬੂਤ ਕੇਸ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਭੇਜਣ, ਕੇਸ ਨੂੰ ਪ੍ਰਵਾਨਗੀ ਮਿਲਣ ਤੱਕ ਪੇ ਸਕੇਲ ਲਾਗੂ ਕਰਨ ਦਾ ਅਤੇ ਨੋ ਵਰਕ ਨੋ ਪੇ ਦੇ ਪੱਤਰ ਵਾਪਸ ਲੈਣ ਦੀ ਸਹਿਮਤੀ ਬਣੀ ਸੀ ਜ...

ਐਸ ਸੀ ਬੀਸੀ ਮੋਰਚੇ ਨੇ ਕੁੜੀਆਂ ਵੇਚਣ ਵਾਲੇ ਵੱਡੇ ਰੈਕਟ ਦਾ ਪਰਦਾਫਾਸ

ਐਸ ਸੀ ਬੀਸੀ ਮੋਰਚੇ ਨੇ ਕੁੜੀਆਂ ਵੇਚਣ ਵਾਲੇ ਵੱਡੇ ਰੈਕਟ ਦਾ ਪਰਦਾਫਾਸ

ਪਿੰਡ ਕੁੰਭੜੇ ਦੀ ਕਿਰਾਏਦਾਰ ਮਨਦੀਪ ਕੌਰ ਇੱਕ ਨਾਬਾਲਗ ਲੜਕੀ ਵੇਚਕੇ ਪੁਲਿਸ ਦੀ ਮਿਲੀ ਭੁਗਤ ਨਾਲ ਹੋਈ ਫਰਾਰ

ਇਸੇ ਮਨਦੀਪ ਦੀ ਪਹਿਲਾਂ ਵੇਚੀ ਹੋਈ ਇੱਕ ਕੁੜੀ ਦੇ ਮਾਪਿਆਂ ਨੇ ਆਪਣੀ ਜਮੀਨ ਗਿਰਵੀ ਰੱਖਕੇ ਡੇਢ ਲੱਖ ਰੁਪਏ ਦੇਕੇ ਛੁਡਵਾਈ ਸੀ ਆਪਣੀ ਬੇਟੀ, ਕੁੜੀ ਨੇ ਪ੍ਰੈਸ ਸਾਹਮਣੇ ਦੱਸੀ ਹੱਡਬੀਤੀ

 ਇੱਕ ਹਫਤੇ 'ਚ ਜੇ ਪੁਲਿਸ ਨੇ ਉਸ ਲੜਕੀ ਨੂੰ ਨਾ ਕੀਤਾ ਬਰਾਮਦ ਤਾਂ ਕੀਤਾ ਜਾਵੇਗਾ ਮੋਹਾਲੀ ਫੇਸ ਅੱਠ ਦੇ ਥਾਣੇ ਦਾ ਘਿਰਾਓ

ਐਸ.ਏ. ਐਸ.ਨਗਰ 17 ਜੁਲਾਈ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ 7 ਦੀਆਂ ਲਾਈਟਾਂ ਤੇ ਚੱਲ ਰਹੇ ਐਸ ਸੀ ਬੀਸੀ ਮੋਰਚੇ ਤੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਫੇਜ਼ ਅੱਠ ਦੀ ਪੁਲਿਸ ਤੋਂ ਪੀੜਤ ਵਿਧਵਾ ਮਹਿਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪੀੜਤ ਮਹਿਲਾ ਦਾ ਕਹਿਣਾ ਹੈ ਕਿ ਮੇਰੀ ਬੇਟੀ ਅੰਜਲੀ (16 ਸਾਲ ) ਪੁੱਤਰੀ ਸਵ: ਲੱਛੀ ਰਾਮ ਨੂੰ ਮੇਰੇ ਗਵਾਂਢ ਵਿੱਚ ਰਹਿੰਦੀ ਮਨਦੀਪ ਕੌਰ ਜੋ ਫਿਰੋਜ਼ਪੁਰ (ਪੰਜਾਬ) ਦੇ ਰਹਿਣ ਵਾਲੀ ਸੀ। ਉਸ ਨੇ ਮੇਰੀ ਬੇਟੀ ਨੂੰ ਨੌਕਰੀ ਲਗਾਉਣ ਦੇ ਬਹਾਨੇ ਲੈ ਗਈ। ਪਰ ਲਗਭਗ ਤਿੰਨ ਮਹੀਨੇ ਬੀਤਣ ਤੋਂ ਬਾਅਦ ਅੱਜ ਤੱਕ ਮੁੜ ਕੇ ਘਰ ਵਾਪਸ ਨਹੀਂ ਆਈ। ਜਿਸਦੀ ਮੈਂ ਇੱਕ ਲਿਖਤੀ ਦਰਖਾਸਤ ਥਾਣਾ ਫੇਜ਼ ਅੱਠ ਵਿੱਚ ਦਸ ਦਿਨ ਪਹਿਲਾਂ ਦਿੱਤੀ ਸੀ। ਪਰ ਮੈਂ ਦਸ ਦਿਨਾਂ ਤੋਂ ਥਾਣੇ ਦੇ ਗੇੜੇ ਮਾਰ ਮਾਰ ਕੇ ਥੱਕ ਚੁੱਕੀ ਹਾਂ। ਜਦੋਂ ਅਸੀਂ ਥਾਣੇ ਵਿੱਚ ਆਪਣੀ ਬੇਟੀ ਬਾਰੇ ਪੁੱਛਿਆ ਤਾਂ ਮੇਰੇ ਨਾਲ ਗਈਆਂ ਗਵਾਢਣ ਲੜਕੀ (ਜਿਸਨੂੰ ਇਸੇ ਮਨਦੀਪ ਕੌਰ ਨੇ ਪਹਿਲਾਂ ਵੇਚ ਦਿਤਾ ਸੀ ਤੇ ਉਸਦੇ ਮਾਪਿਆਂ ਨੇ ਆਪਣੀ ਜ਼ਮੀਨ ਗਿਰਵੀ ਰੱਖਕੇ ਡੇਢ ਲੱਖ ਰੁਪਏ ਦੇ ਕੇ ਛੁਡਾਵਾਇਆ ਸੀ) ਤੇ ਉਸਦੀ ਮਾਤਾ ਨੂੰ ਲੇਡੀਜ਼ ਪੁਲਿਸ ਵੱਲੋਂ ਥੱਪੜ ਮਾਰੇ ਗਏ ਤੇ ਬਹੁਤ ਬੁਰਾ ਭਲਾ ਕਿਹਾ।

ਉਨ੍ਹਾਂ ਦੱਸਿਆ ਕਿ ਅਚਾਨਕ ਮੇਰੀ ਗਵਾਢਣ ਲੜਕੀ ਨੂੰ ਮੇਰੀ ਬੇਟੀ ਅੰਜਲੀ ਦਾ ਫੋਨ ਆਇਆ। ਉਸਨੇ ਦੱਸਿਆ ਕਿ ਮਨਦੀਪ ਕੌਰ ਮੈਂਨੂੰ ਕੁੱਛ ਬੰਦਿਆਂ ਕੋਲ ਵੇਚ ਗਈ ਹੈ। ਮੈਂ ਹੁਣ ਰਾਜਸਥਾਨ ਬੈਠੀ ਆ, ਇਹ ਲੋਕ ਮੈਨੂੰ ਮਾਰ ਕੁੱਟ ਰਹੇ ਹਨ, ਮੈਨੂੰ ਜਲਦੀ ਬਚਾਓ- ਮੈਨੂੰ ਬਚਾਓ ਕਹਿ ਕੇ ਫੋਨ ਕੱਟਿਆ ਗਿਆ। ਮਹਿਲਾ ਨੇ ਭਾਵੁਕ ਹੁੰਦਿਆਂ ਕਿਹਾ ਕਿ ਮੇਰੇ ਬੇਟੀ ਦੇ ਜਨਮ ਹੋਣ ਤੋਂ ਪਹਿਲਾਂ ਹੀ ਘਰਵਾਲੇ ਦੀ ਮੌਤ ਹੋ ਗਈ ਸੀ ਮੇਰੇ ਜੀਣ ਦਾ ਇੱਕ ਹੀ ਸਹਾਰਾ ਮੇਰੀ ਬੇਟੀ ਅੰਜਲੀ ਸੀ। ਪਰ ਅੱਠ ਫੇਜ਼ ਪੁਲਿਸ ਵੱਲੋਂ ਮੈਨੂੰ ਕੋਈ ਵੀ ਇਨਸਾਫ਼ ਨਹੀਂ ਦਿਵਾਇਆ ਗਿਆ।

ਇਸ ਮੌਕੇ ਪ੍ਰਧਾਨ ਕੁੰਭੜਾ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੋ ਅੱਜ ਪੰਜਾਬ ਸਰਕਾਰ ਵੱਲੋਂ ਮਾਵਾਂ ਭੈਣਾਂ ਧੀਆਂ ਸਤਿਕਾਰਯੋਗ ਯੋਜਨਾ ਮੁਹਿਮ ਚਲਾਈ ਜਾ ਰਹੀ ਹੈ। ਉਸਦੀ ਅਸਲ ਸੱਚਾਈ ਇਹ ਹੈ ਕਿ ਥਾਣਿਆਂ ਵਿੱਚ ਕਿਵੇਂ ਪੰਜਾਬ ਦੀਆਂ ਮਾਵਾਂ ਭੈਣਾਂ ਨੂੰ ਸ਼ਰੇਆਮ ਕੁੱਟਿਆ ਜਾ ਰਿਹਾ ਹੈ। ਉਨ੍ਹਾਂ ਫੇਜ਼ ਅੱਠ ਦੀ ਪੁਲਿਸ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਅੰਦਰ ਪੀੜਤ ਮਹਿਲਾ ਦੀ ਬੇਟੀ ਅੰਜਲੀ ਨੂੰ ਵੇਚਣ ਵਾਲੀ ਉਸਦੀ ਸਹੇਲੀ ਨੂੰ ਜਲਦ ਗਿ੍ਫਤਾਰ ਨਾ ਕੀਤਾ ਤੇ ਅੰਜਲੀ ਨੂੰ ਉਸਦੀ ਮਾਂ ਨਾਲ ਨਾ ਮਿਲਾਇਆ ਗਿਆ ਤਾਂ ਆਉਣ ਵਾਲੇ ਦਿਨਾਂ ਚ ਵੱਡਾ ਸੰਘਰਸ਼ ਕੀਤਾ ਜਾਵੇਗਾ ਤੇ ਇਸ ਥਾਣੇ ਦਾ ਘਿਰਾਓ ਕੀਤਾ ਜਾਵੇਗਾ। ਇਸ ਥਾਣੇ ਤੋਂ ਪੀੜਤ ਪਰਿਵਾਰਾਂ ਦੀ ਲਿਸਟ ਹੁਣ ਬਹੁਤ ਲੰਬੀ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮਨਦੀਪ ਕੌਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਹੋਰ ਬਹੁਤ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਹ ਵੀ ਸ਼ੰਕਾ ਕੀਤੀ ਜਾ ਰਹੀ ਹੈ ਕਿ ਹੋਰ ਕਿੰਨੀਆਂ ਪੰਜਾਬ ਦੀ ਬੱਚੀਆਂ ਨੂੰ ਵੇਚਿਆ ਗਿਆ ਹੋਵੇ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਮਾਸਟਰ ਬਨਵਾਰੀ ਲਾਲ, ਨੰਬਰਦਾਰ ਬਲਵਿੰਦਰ ਸਿੰਘ ਮਲੋਆ, ਬਾਪੂ ਲਾਭ ਸਿੰਘ (ਮਟਕਾ ਚੌਂਕ ਵਾਲੇ), ਗੁਰਵਿੰਦਰ ਸਿੰਘ, ਬੱਬਲ ਚੌਪੜਾ, ਅਤੁਲ ਸ਼ਰਮਾ, ਸ਼ਰਨਜੀਤ ਸਿੰਘ ਰਾਜੂ, ਮਲਕੀਤ ਸਿੰਘ ਆਦਿ ਹਾਜ਼ਰ ਹੋਏ।

Comments

Most Popular

ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਵੱਲੋਂ ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੀ ਅਪੀਲ ਕੀਤੀ ਗਈ

Harassment and attacks on Anganwadi workers and helpers in the name of Mawan Dhian Satkar Yojana will not be tolerated – Anganwadi Employees Union Punjab (CITU)

ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦਾ ਸ਼ੋਸ਼ਣ ਬੰਦ ਕਰੇ ਸਰਕਾਰ : ਉਸਾਰਾਣੀ

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਨਾਲ 6 ਜੁਲਾਈ ਦੀ ਮੀਟਿੰਗ ਰੰਗ ਲਿਆਈ 516 ਜੰਗਲਾਤ ਕਾਮੇ 13 ਜੁਲਾਈ ਹੋਣ ਗਏ ਪੱਕੇ

ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਵਾਅਦਾ-ਖ਼ਿਲਾਫ਼ੀ ਬਰਦਾਸ਼ਤ ਨਹੀਂ, 8 ਜੁਲਾਈ ਨੂੰ ਐਮ.ਐਲ.ਏ. ਦਫ਼ਤਰ ਮੁਹਾਲੀ ਦਾ ਘਿਰਾਓ

ਭਾਰਤ ਅਮਰੀਕਾ ਵਪਾਰ ਸਮਝੌਤਾ, ਨਵੀਂ ਲੈਂਡ ਪੂਲਿੰਗ ਨੀਤੀ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਮੁਜਾਹਰਾ

Request for re-hearing in Janta Darbar for implementation of HKRN policy for employment security of outsourcing employees.

ਜੰਗਲਾਤ ਵਰਕਰਜ ਯੂਨੀਅਨ ਪੰਜਾਬ ਦੀ ਵਣ ਮੰਤਰੀ ਜੀ ਨਾਲ ਹੋਈ ਮੀਟਿੰਗ

ਸੈਕਟਰ-32 ਹਸਪਤਾਲ ਨੂੰ ਜਾਣ ਵਾਲੀ ਸਲਿੱਪ ਰੋਡ ਹਾਦਸਿਆਂ ਦਾ ਕਾਰਨ ਬਣ ਗਈ ਹੈ, ਪ੍ਰਸ਼ਾਸਨ ਨੂੰ ਇਸਦੀ ਜਲਦੀ ਮੁਰੰਮਤ ਕਰਨੀ ਚਾਹੀਦੀ ਹੈ

ਜਨਤਾ ਦਲ (ਯੂਨਾਈਟਿਡ) ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਸਿਆਸੀ ਪਾਰੀ ਦਾ ਕੀਤਾ ਆਗਾਜ਼, ਰੋਡਮੈਪ ਕੀਤਾ ਜਾਰੀ