ਪਾਰਸ ਹੈਲਥ ਪੰਚਕੂਲਾ ਵਿਖੇ 100 ਲੋਕਾਂ ਨੇ ਅੰਗਦਾਨ ਦੀ ਸਹੁੰ ਚੁੱਕੀ
ਪੰਚਕੂਲਾ 16 ਅਗਸਤ ( ਰਣਜੀਤ ਧਾਲੀਵਾਲ ) : ਵਿਸ਼ਵ ਅੰਗਦਾਨ ਦਿਵਸ ਮੌਕੇ ਪਾਰਸ ਹੈਲਥ ਪੰਚਕੂਲਾ ਵੱਲੋਂ ਅੰਗਦਾਨ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਦੌਰਾਨ ਸਿਹਤ ਮਾਹਿਰਾਂ, ਟ੍ਰਾਂਸਪਲਾਂਟ ਵਿਸ਼ੇਸ਼ਗਿਆਨਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਲੋਕਾਂ ਨੂੰ ਅੰਗਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਪ੍ਰੋਗਰਾਮ ਵਿੱਚ ਸੁਰਿੰਦਰ ਦੂਦੀ, ਏ.ਸੀ.ਪੀ., ਟ੍ਰੈਫਿਕ ਪੁਲਿਸ, ਪੰਚਕੂਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਡਾ. (ਕਰਨਲ) ਅਨੁਰਾਗ ਗਰਗ, ਚੀਫ ਟ੍ਰਾਂਸਪਲਾਂਟ ਕੋਆਰਡੀਨੇਟਰ, ਕਮਾਂਡ ਹਸਪਤਾਲ ਅਤੇ ਪ੍ਰਿਯੰਕਾ ਪੁਨੀਆ, ਸਿੱਖਿਆ ਮਾਹਿਰ ਅਤੇ ਪ੍ਰੇਰਕ ਬੁਲਾਰਾ ਵਿਸ਼ੇਸ਼ ਮਹਿਮਾਨ ਵਜੋਂ ਮੌਜੂਦ ਰਹੇ। ਮਾਹਿਰਾਂ ਨੇ ਅੰਗਦਾਨ ਨਾਲ ਜੁੜੀਆਂ ਆਮ ਗਲਤਫਹਿਮੀਆਂ ਨੂੰ ਦੂਰ ਕਰਦਿਆਂ ਦੱਸਿਆ ਕਿ ਸਮੇਂ ਸਿਰ ਮਿਲਣ ਵਾਲੇ ਅੰਗ ਕਈ ਗੰਭੀਰ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਨ। ‘ਮਿਥ ਬਨਾਮ ਤੱਥ’ ਸੈਸ਼ਨ ਰਾਹੀਂ ਲੋਕਾਂ ਨੂੰ ਅੰਗਦਾਨ ਬਾਰੇ ਸਹੀ ਜਾਣਕਾਰੀ ਦਿੱਤੀ ਗਈ।
ਡਾ. ਪੰਕਜ ਮਿੱਤਲ, ਫੈਸਿਲਿਟੀ ਡਾਇਰੈਕਟਰ, ਪਾਰਸ ਹੈਲਥ ਪੰਚਕੂਲਾ ਨੇ ਕਿਹਾ ਕਿ ਅੰਗਦਾਨ ਕਿਸੇ ਇੱਕ ਵਿਅਕਤੀ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਨਵੀਂ ਉਮੀਦ ਦੇ ਸਕਦਾ ਹੈ। ਲੋਕਾਂ ਦੀ ਜਾਗਰੂਕਤਾ ਅਤੇ ਸਾਂਝੀ ਭਾਗੀਦਾਰੀ ਨਾਲ ਅੰਗਾਂ ਦੀ ਕਮੀ ਨੂੰ ਘਟਾਇਆ ਜਾ ਸਕਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ 100 ਲੋਕਾਂ ਨੇ ਅੰਗਦਾਨ ਕਰਨ ਦੀ ਸਹੁੰ ਚੁੱਕੀ। ਹਸਪਤਾਲ ਵੱਲੋਂ ਅੰਗਦਾਨ ਨੂੰ ਜੀਵਨਦਾਨ ਬਣਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਅਤੇ ਇਸ ਮੁਹਿੰਮ ਨੂੰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ ਗਿਆ।
.jpeg)
Comments
Post a Comment