Skip to main content

ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ

ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਵਲੋਂ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਚੰਡੀਗੜ੍ਹ 20 ਅਕਤੂਬਰ ( ਰਣਜੀਤ ਧਾਲੀਵਾਲ ) : ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰੇਤ ਦੀ ਮੀਟਿੰਗ ਮੇਜਰ ਸਿੰਘ ਭਿੱਖੀਵਿੰਡ ਦੀ ਪ੍ਰਧਾਨਗੀ ਹੇਠ ਬਾਬਾ ਕਰਮ ਸਿੰਘ ਚੀਮ ਭਵਨ ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਦੇ ਫ਼ੈਸਲੇ ਪ੍ਰੈਸ ਨੂੰ ਜਾਰੀ ਕਰਦੇ ਹੋਏ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਮੀਟਿੰਗ ਵਿੱਚ ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਗੰਭੀਰ ਵਿਚਾਰਾਂ ਕੀਤੀਆਂ ਗਈਆਂ ਹਨ। ਮੀਟਿੰਗ ’ਚ ਨੋਟ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹਰ ਰੋਜ਼ ਮੌਤਾਂ ਹੋ ਰਹੀਆਂ ਹਨ, ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਵੀ ਇੱਕ ਢੰਗੋਸਲਾ ਹੀ ਸਾਬਤ ਹੋ ਰਿਹਾ ਹੈ। ਸਿਤਮ ਦੀ ਗੱਲ ਇਹ ਹੈ ਕਿ ਨਸ਼ਾ ਤਸਕਰ ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਤੇ ਸ਼ਰੇਆਮ ਹਮਲੇ ਹੀ ਨਹੀਂ ਕਰ ਰਹੇ ਬਲਕਿ ਹੁਣ ਉਹ ਨਸ਼ਾ ਵਿਰੋਧੀਆਂ ਨੂੰ ਕਤਲ ਵੀ ਕਰਨ ਲੱਗ ਪਏ ਹਨ। ਇਸ ਦੀ ਤਾਜ਼ਾ ਮਿਸਾਲ ਮਾਨਸਾ ਸ਼ਹਿਰ, ਸੰਗਰੂਰ ਦੇ ਪਿੰਡ ਤੂਰ ਵਣਜਾਰਾ, ਬਟਾਲਾ ਦੇ ਅਮਰਸ਼ਾਹ ਅਤੇ ਧੂਰੀ ਵਿੱਚ ਵਾਪਰੀਆਂ ਵੱਖ ਵੱਖ ਘਟਨਾਵਾਂ ਹਨ। ਨਸ਼ਿਆਂ ਦਾ ਵਿਰੋਧ ਕਰਨ ਵਾਲਿਆਂ ਪ੍ਰਤੀ ਸਰਕਾਰ ਦਾ ਰਵੱਈਆ ਵੀ ਗ਼ੈਰ-ਸੰਜੀਦਾ ਹੈ। ਸਰਕਾਰ ਵੀ ਨਸ਼ਿਆਂ ਵਿਰੁੱਧ ਸਵਾਲ ਚੁੱਕਣ ਵਾਲਿਆਂ ਨੂੰ ਡਰਾ ਧਮਕਾ ਹੀ ਨਹੀਂ ਰਹੀ ਸਗੋਂ ਆਤਮਹੱਤਿਆ ਕਰਨ ਲਈ ਵੀ ਮਜਬੂਰ ...

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਲਬੀਰ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਮੋਹਾਲੀ ਬਾਹਰ ਵਿਸ਼ਾਲ ਧਰਨਾ ਪ੍ਰਦਰਸ਼ਨ

ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਲਬੀਰ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਮੋਹਾਲੀ ਬਾਹਰ ਵਿਸ਼ਾਲ ਧਰਨਾ ਪ੍ਰਦਰਸ਼ਨ

ਵੋਟ ਦੇ ਅਧਿਕਾਰ ਨਾਲ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਬਰਦਾਸ਼ਤ ਨਹੀਂ: ਬਲਬੀਰ ਸਿੰਘ ਸਿੱਧੂ

ਐਸ.ਏ.ਐਸ.ਨਗਰ 28 ਸਤੰਬਰ ( ਰਣਜੀਤ ਧਾਲੀਵਾਲ ) : ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵੱਲੋਂ ‘ਵੋਟ ਚੋਰੀ’ ਦੇ ਮੁੱਦੇ ਅਤੇ ਚੋਣ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਤੇ ਨਿਰਪੱਖਤਾ ਦੀ ਮੰਗ ਨੂੰ ਲੈ ਕੇ ਡੀ.ਸੀ. ਦਫ਼ਤਰ, ਮੋਹਾਲੀ ਦੇ ਬਾਹਰ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ, ਆਗੂ ਅਤੇ ਅਹੁਦੇਦਾਰ ਪਹੁੰਚੇ। ਧਰਨੇ ਦੌਰਾਨ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਉਠਾਈ ਗਈ ਅਤੇ ਉਨ੍ਹਾਂ ਦਾ ਪੁਤਲਾ ਵੀ ਫੂਕਿਆ ਗਿਆ। ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਬਰਾਬਰ ਵੋਟ ਦਾ ਅਧਿਕਾਰ ਦਿੱਤਾ ਹੈ, ਚਾਹੇ ਉਹ ਅਮੀਰ ਹੋਵੇ ਜਾਂ ਗਰੀਬ। 13 ਕਰੋੜ 35 ਲੱਖ ਲੋਕਾਂ ਨੂੰ ਉਨ੍ਹਾਂ ਦੇ ਵੋਟ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਪਸ਼ਟ ਮੰਨਣਾ ਹੈ ਕਿ ਵੋਟਰ ਸੂਚੀਆਂ ਵਿੱਚ ਪਾਰਦਰਸ਼ਤਾ, ਸਹੀ ਜਾਂਚ ਅਤੇ ਹਰ ਯੋਗ ਨਾਗਰਿਕ ਦੇ ਵੋਟ ਦੇ ਅਧਿਕਾਰ ਦੀ ਰੱਖਿਆ ਯਕੀਨੀ ਬਣਾਈ ਜਾਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਚੋਣ ਕਮਿਸ਼ਨ ਦੇ ਅੰਦਰ ਹੀ ਚੋਣ ਕਮਿਸ਼ਨਰ ਸੁਖਬੀਰ ਸਿੰਘ ਸੰਧੂ ਅਤੇ ਡਾ. ਵਿਵੇਕ ਜੋਸ਼ੀ ਵੱਲੋਂ ਘੱਟੋ-ਘੱਟ 14 ਵਾਰ ਵੱਖ-ਵੱਖ ਫ਼ੈਸਲਿਆਂ ਅਤੇ ਹੁਕਮਾਂ ’ਤੇ ਲਿਖਤੀ ਇਤਰਾਜ਼ ਦਰਜ ਕੀਤੇ ਗਏ ਹਨ। ਇਹ ਇਤਰਾਜ਼ ਨਵੇਂ ਵੋਟਰਾਂ ਦੀ ਰਜਿਸਟ੍ਰੇਸ਼ਨ, ਵੋਟਰ ਸੂਚੀਆਂ ਵਿੱਚੋਂ ਨਾਮ ਹਟਾਉਣ ਜਾਂ ਜੋੜਨ, SIR ਦੀ ਪ੍ਰਕਿਰਿਆ ਅਤੇ ਵੋਟਰ ਡੇਟਾਬੇਸ ਦੀ ਸੰਭਾਲ ਨਾਲ ਜੁੜੇ ਮਾਮਲਿਆਂ ’ਤੇ ਸਨ। ਦੋਵੇਂ ਕਮਿਸ਼ਨਰਾਂ ਨੇ ਕੁਝ ਮਾਮਲਿਆਂ ਵਿੱਚ ਇਹ ਵੀ ਇਤਰਾਜ਼ ਜਤਾਇਆ ਕਿ ਫ਼ੈਸਲੇ ਜਾਂ ਹੁਕਮ ਉਨ੍ਹਾਂ ਦੀ ਜਾਣਕਾਰੀ ਜਾਂ ਸਹਿਮਤੀ ਤੋਂ ਬਿਨਾਂ ਜਾਰੀ ਕੀਤੇ ਗਏ। ਸਿੱਧੂ ਨੇ ਕਿਹਾ ਕਿ ਇਨ੍ਹਾਂ ਇਤਰਾਜ਼ਾਂ ਅਤੇ ਪੂਰੀ ਪ੍ਰਕਿਰਿਆ ਦੀ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਦੇਸ਼ ਦੇ ਲੋਕਾਂ ਦਾ ਚੋਣ ਪ੍ਰਕਿਰਿਆ ਵਿੱਚ ਭਰੋਸਾ ਕਾਇਮ ਰਹੇ।
ਸਿੱਧੂ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਨੂੰ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਤੱਕ ਰੋਕਿਆ ਜਾਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਯੋਗ ਵੋਟਰਾਂ ਦੇ ਨਾਮ ਕਿਸੇ ਵੀ ਹਾਲਤ ਵਿੱਚ ਵੋਟਰ ਸੂਚੀ ਵਿੱਚੋਂ ਨਾ ਕੱਟੇ ਜਾਣ ਅਤੇ ਨਵੇਂ ਵੋਟਰਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੌਖਾ ਅਤੇ ਪਾਰਦਰਸ਼ੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ , ਨਵੇਂ ਫਾਰਮ-6 ਦੀਆਂ ਪੇਚੀਦਗੀਆਂ ਕਾਰਨ, ਬਹੁਤ ਸਾਰੇ ਯੋਗ ਪਹਿਲੀ ਵਾਰ ਵੋਟਰ ਆਪਣੇ ਨਾਮ ਦਰਜ ਕਰਵਾਉਣ ਤੋਂ ਅਸਮਰੱਥ ਹਨ। ਸਿੱਧੂ ਨੇ ਕਿਹਾ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਲਗਾਤਾਰ ਵੋਟਰ ਸੂਚੀਆਂ ਅਤੇ ਚੋਣ ਪ੍ਰਕਿਰਿਆ ਨਾਲ ਜੁੜੇ ਮੁੱਦੇ ਉਠਾਏ ਜਾਂਦੇ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਯੋਗ ਵੋਟਰ ਦਾ ਨਾਮ ਗਲਤ ਤਰੀਕੇ ਨਾਲ ਹਟਾਇਆ ਗਿਆ ਹੈ ਜਾਂ ਕਿਸੇ ਫ਼ਰਜ਼ੀ ਵੋਟ ਸਬੰਧੀ ਸ਼ਿਕਾਇਤ ਸਾਹਮਣੇ ਆਉਂਦੀ ਹੈ ਤਾਂ ਉਸ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਸਿੱਧੂ ਨੇ ਮੁੱਖ ਚੋਣ ਕਮਿਸ਼ਨਰ ਗਿਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਬਲਬੀਰ ਸਿੱਧੂ ਦੀ ਅਗਵਾਈ ਹੇਠ ਡੀ.ਸੀ. ਦਫ਼ਤਰ ਮੋਹਾਲੀ ਬਾਹਰ ਵਿਸ਼ਾਲ ਧਰਨਾ ਪ੍ਰਦਰਸ਼ਨਆਨੇਸ਼ ਕੁਮਾਰ ’ਤੇ ਸਿਆਸੀ ਨਿਰਪੱਖਤਾ ਸਬੰਧੀ ਸਵਾਲ ਉਠਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਨੂੰ ਹਰ ਸਿਆਸੀ ਧਿਰ ਤੋਂ ਬਰਾਬਰ ਦੂਰੀ ਰੱਖਦਿਆਂ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਨਾਲ ਜੁੜੇ ਸਾਰੇ ਵਿਵਾਦਾਂ ਅਤੇ ਸ਼ਿਕਾਇਤਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਕਿਸੇ ਪੱਧਰ ’ਤੇ ਬੇਨਿਯਮੀਆਂ ਸਾਹਮਣੇ ਆਉਂਦੀਆਂ ਹਨ ਤਾਂ ਜ਼ਿੰਮੇਵਾਰੀ ਤੈਅ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੂੰ ਅਸਤੀਫ਼ਾ ਦੇ ਕੇ ਜਾਂਚ ਦਾ ਰਾਹ ਪੱਧਰਾ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਇਹ ਧਰਨਾ ਸਿਰਫ਼ ਕਾਂਗਰਸ ਪਾਰਟੀ ਦਾ ਪ੍ਰਦਰਸ਼ਨ ਨਹੀਂ, ਸਗੋਂ ਹਰ ਉਸ ਨਾਗਰਿਕ ਦੀ ਆਵਾਜ਼ ਹੈ ਜੋ ਆਪਣੇ ਵੋਟ ਦੇ ਅਧਿਕਾਰ ਦੀ ਸੁਰੱਖਿਆ ਚਾਹੁੰਦਾ ਹੈ। ਸਿੱਧੂ ਨੇ ਕਿਹਾ ਕਿ ਲੋਕਤੰਤਰ ਵਿੱਚ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਪਰ ਲੋਕਾਂ ਦਾ ਵੋਟ ਦਾ ਅਧਿਕਾਰ ਅਤੇ ਚੋਣ ਪ੍ਰਕਿਰਿਆ ਵਿੱਚ ਭਰੋਸਾ ਸਦਾ ਕਾਇਮ ਰਹਿਣਾ ਚਾਹੀਦਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਚੋਣ ਪ੍ਰਕਿਰਿਆ ਵਿੱਚ ਪੂਰੀ ਪਾਰਦਰਸ਼ਤਾ, ਨਿਰਪੱਖਤਾ ਅਤੇ ਲੋਕਾਂ ਦਾ ਭਰੋਸਾ ਬਹਾਲ ਨਹੀਂ ਹੁੰਦਾ, ਕਾਂਗਰਸ ਦਾ ਇਹ ਜਨ-ਸੰਘਰਸ਼ ਸੜਕ ਤੋਂ ਲੈ ਕੇ ਸੰਸਦ ਤੱਕ ਜਾਰੀ ਰਹੇਗਾ।

ਇਸ ਰੋਸ ਧਰਨੇ ਦੌਰਾਨ ਸਟੇਜ ਸਕੱਤਰ ਦੀ ਅਹਿਮ ਭੂਮਿਕਾ ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵੱਲੋਂ ਨਿਭਾਈ ਗਈ। ਇਸ ਧਰਨੇ ਨੂੰ ਸ਼੍ਰੀ ਕਮਲ ਕਿਸ਼ੋਰ ਸ਼ਰਮਾ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਮੋਹਾਲੀ,ਮੁਲਾਜਮ ਆਗੂ ਲੱਖਾਂ ਸਿੰਘ ਜੀ,ਵਿਜੇ ਸ਼ਰਮਾ ਟਿੰਕੂ ਹਲਕਾ ਇੰਚਾਰਜ ਖਰੜ,ਉਦੇਵੀਰ ਸਿੰਘ ਢਿੱਲੋਂ,ਮਨਜੀਤ ਸਿੰਘ ਝਲਬੂਟੀ,ਕਮਲਜੀਤ ਚਾਵਲਾ, ਯਾਦਵਿੰਦਰ ਸਿੰਘ ਬੰਨੀ ਕੰਗ, ਰਣਜੀਤ ਸਿੰਘ ਨਗਲੀਆਂ ਐਸ. ਸੀ. ਸੈੱਲ ਚੈਅਰਮੈਨ, ਰਣਜੀਤ ਸਿੰਘ ਪੰਡਿਆਲਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਮੋਹਾਲੀ ,ਬੀਬੀ ਬਲਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ, ਠੇਕੇਦਾਰ ਮੋਹਣ ਸਿੰਘ ਬਠਲਾਣਾ,ਹਰਦਿਆਲ ਚੰਦ ਬਡਬਰ,ਨੇ ਸੰਬੋਧਨ ਕੀਤਾ ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਪ੍ਰਧਾਨ ਮਹਿਲਾ ਕਾਂਗਰਸ ਮੋਹਾਲੀ ਬੀਬੀ ਸਵਰਨਜੀਤ ਕੌਰ ਸਾਬਕਾ ਪ੍ਰਧਾਨ ਮਹਿਲਾ ਕਾਂਗਰਸ ਮੋਹਾਲੀ, ਕੰਵਰਬੀਰ ਸਿੰਘ ਸਿੱਧੂ, ਰਵਿੰਦਰ ਪਾਲ ਸਿੰਘ ਪਾਲੀ ਸਾਬਕਾ ਮੇਅਰ ਚੰਡੀਗੜ੍ਹ,ਬਲਾਕ ਦਿਹਾਤੀ ਪ੍ਰਧਾਨ ਪ੍ਰਦੀਪ ਸਿੰਘ ਤੰਗੋਰੀ,ਬਲਾਕ ਪ੍ਰਧਾਨ ਖਰੜ ਸਤਨਾਮ ਸਿੰਘ ਸੈਣੀ, ਬਲਾਕ ਪ੍ਰਧਾਨ ਦੀਪਕ ਕੌਸ਼ਲ ਖਰੜ ਸਿਟੀ, ਸੁਖਵਿੰਦਰ ਸਿੰਘ ਲੰਬੜਦਾਰ ਬਲਾਕ ਪ੍ਰਧਾਨ ਮਾਜਰੀ, ਬਲਾਕ ਪ੍ਰਧਾਨ ਹਰਸ ਰਿਸ਼ੀ  , ਕਰਨੈਲ ਸਿੰਘ ਬਲਾਕ ਪ੍ਰਧਾਨ ਲਾਲੜੂ, ਹੈਪੀ ਮਲੀਕ, ਸ਼੍ਰੀ ਅਸ਼ੋਕ ਕੌਂਡਲ, ਗੁਰਵਿੰਦਰ ਸਿੰਘ ਸੋਹੀ , ਕੁਲਵਿੰਦਰ ਸਿੰਘ ਸੰਜੂ, ਅਵਤਾਰ ਸਿੰਘ ਭਾਗੂ ਮਾਜਰਾ, ਅਮਰੀਕ ਸਿੰਘ ਕੰਬਾਲਾ ਸਾਰੇ ਮੰਡਲ ਪ੍ਰਧਾਨ, ਸ਼੍ਰੀਮਤੀ ਦਵਿੰਦਰ ਕੌਰ ਵਾਲੀਆਂ, ਜਸਬੀਰ ਸਿੰਘ ਮਾਣਕੂ,ਸੁਰਿੰਦਰ ਰਾਜਪੂਤ,ਇੰਦਰ ਜੀਤ ਸਿੰਘ ਢਿੱਲੋਂ,ਗੁਰਚਰਨ ਸਿੰਘ ਭਾਮਰਾ,ਕੁਲਜੀਤ ਸਿੰਘ ਬੇਦੀ,ਸਾਰੇ ਸਾਬਕਾ ਕੌਂਸਲਰ, ਮੁਕੁਲ ਸ਼ਰਮਾਂ ਹਲਕਾ ਯੂਥ ਕਾਂਗਰਸ ਪ੍ਰਧਾਨ, ਜੰਗ ਬਹਾਦਰ ਕੁੰਬੜਾ, ਸੁਖਦੀਪ ਸਿੰਘ ਨਿਆ ਸ਼ਹਿਰ,ਰਜਿੰਦਰ ਸਿੰਘ ਧਰਮਗੜ੍ਹ, ਮਨਜੀਤ ਸਿੰਘ ਮੋਟੇ ਮਾਜਰਾ,ਬੂਟਾ ਸਿੰਘ ਸੁਹਾਣਾ ਸਾਬਕਾ ਸਰਪੰਚ, ਅਮਰੀਕ ਸਿੰਘ ਮਟੌਰ ਸਾਬਕਾ ਸਰਪੰਚ, ਰਾਕੇਸ਼ ਕੁਮਾਰ ਰਿੰਕੂ ਖਰਬੰਦਾ ਪ੍ਰਧਾਨ ਗੁਰੂ ਨਾਨਕ ਮਾਰਕੀਟ, ਰਵੀ ਵੜੈਚ ਖਰੜ, ਦਿਨੇਸ਼ ਗੌਤਮ ਐਮਸੀ ਕਰਾਲੀ, ਚੌਧਰੀ ਰਿਸ਼ੀਪਾਲ ਸਨੇਟਾ, ਚੌਧਰੀ ਭਗਤ ਰਾਮ ਸਾਬਕਾ ਸਰਪੰਚ ਸਨੇਟਾ, ਨਾਹਰ  ਸਿੰਘ ਸਰਪੰਚ ਕੁਰੜੀ,ਆਈ ਟੀ ਸੇਲ ਇੰਚਾਰਜ ਪਰਮਜੀਤ ਸਿੰਘ ਚੌਹਾਨ, ਕਰਮ ਸਿੰਘ ਮਾਣਕ ਪੁਰ ਕੱਲਰ, ਮੇਜਰ ਸਰਪੰਚ ਮਨੋਲੀ, ਗਿਆਨੀ ਗੁਰਮੇਲ ਸਿੰਘ ਮਨੌਲੀ, ਲਖਮੀਰ ਸਿੰਘ ਕਾਲਾ ਪੱਤੋਂ, ਦਵਿੰਦਰ ਸਿੰਘ ਸਰਪੰਚ ਕੋਰੜਾ, ਅਜਮੇਰ ਸਿੰਘ ਸਾਬਕਾ ਸਰਪੰਚ ਦਾਊ, ਦਲਵਿੰਦਰ ਸਿੰਘ ਸੈਣੀ ਦਾਊ, ਬਲਜਿੰਦਰ ਲੱਕੀ ਫੇਸ-1, ਸਾਬਕਾ ਸਰਪੰਚ ਰਮਨਦੀਪ ਸਿੰਘ ਸਫੀਪੁਰ, ਸਰਪੰਚ ਅਜੀਤ ਸਿੰਘ ਕੰਬਾਲੀ, ਹਰਭਜਨ ਸਿੰਘ ਰਾਏਪੁਰ ਕਲਾਂ, ਹਰਚਰਨ ਸਿੰਘ ਗਰੇਵਾਲ ਸੈਕਟਰ 69, ਕਰਮਜੀਤ ਸਿੰਘ ਸਿੱਧੂ, ਕਰਮਜੀਤ ਸਿੰਘ ਭਾਗੋ ਮਾਜਰਾ, ਮਲਕੀਤ ਸਿੰਘ ਮਟੌਰ, ਮੱਖਣ ਸਿੰਘ ਮਟੌਰ, ਲਖਮੀਰ ਸਿੰਘ ਮਟੌਰ, ਅੰਮ੍ਰਿਤਪਾਲ ਸਿੰਘ ਟਵਾਣਾ  ਫੇਸ 9 ਮੁਖਤਿਆਰ ਸਿੰਘ ਫੇਸ 9, ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਪਿੰਡਾਂ ਦੇ ਪੰਚ,ਸਰਪੰਚ ਹਾਜ਼ਰ ਸਨ।

Comments

Most Popular

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

GIEAIA seeks merger of four public sector general insurers

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਬਿਜਲੀ ਕਰਮਚਾਰੀ ਸੰਘਰਸ਼ ਦੇ ਰਾਹ 'ਤੇ ਪਰਤੇ: 19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ