10 ਅਕਤੂਬਰ ਦੀ ਸੰਗਰੂਰ ਰੈਲੀ ਨਵੇਂ ਕੀਰਤੀਮਾਨ ਸਥਾਪਤ ਕਰੇਗੀ
ਐਸ.ਏ.ਐਸ.ਨਗਰ 9 ਅਕਤੂਬਰ ( ਰਣਜੀਤ ਧਾਲੀਵਾਲ ) : ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਜ਼ਿਲਾ ਮੁਹਾਲੀ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਸਰਾਓ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸੂਬਾ ਕਨਵੀਨਰ ਸ.ਕਰਮ ਸਿੰਘ ਧਨੋਆ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। 70 ਸੈਕਟਰ ਦੇ ਕਮਿਊਨਿਟੀ ਸੈਂਟਰ ਵਿੱਚ ਹੋਈ ਇਸ ਮੀਟਿੰਗ ਦੀ ਕਾਰਵਾਈ ਪ੍ਰੈਸ ਲਈ ਜਾਰੀ ਕਰਦਿਆਂ ਵਿੱਤ ਸਕੱਤਰ ਮੰਗਤ ਖ਼ਾਨ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਭੱਖਦੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ। 27 ਸਤੰਬਰ ਦੀ ਲੁਧਿਆਣਾ ਮੀਟਿੰਗ ਦੇ ਫੈਸਲੇ ਤੇ ਪੰਜਾਬ ਸਰਕਾਰ ਦੀ ਲਗਾਤਾਰ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਪਹੁੰਚ ਬਾਰੇ ਸਾਥੀਆਂ ਨਾਲ ਵਿਚਾਰ ਸਾਂਝੇ ਕੀਤੇ ਗਏ।
10 ਅਕਤੂਬਰ ਦੀ ਸੰਗਰੂਰ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।ਇਸ ਸਬੰਧੀ ਖਰੜ,ਮਾਜਰੀ, ਤੇ ਮੁਹਾਲੀ ਤੋਂ ਪੈਨਸ਼ਨਰ ਸਾਥੀਆਂ ਨੂੰ ਲੈਕੇ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਮੇਜਰ ਸਿੰਘ ਪ੍ਰਧਾਨ ਮਾਜਰੀ ਬਲਾਕ, ਗਿਆਨ ਸਿੰਘ, ਗੁਰਦੀਪ ਸਿੰਘ, ਮਾਸਟਰ ਦਲੀਪ ਸਿੰਘ,ਬਡਬਰ ਸਾਹਿਬ,ਲਾਭ ਸਿੰਘ, ਫ਼ਕੀਰ ਚੰਦ,ਬਾਠ ਸਾਹਿਬ, ਗੁਰਬਿੰਦਰ ਸਿੰਘ ਸਕੱਤਰ ਡੇਰਾ ਬੱਸੀ ਤੇ ਹਜਾਰਾ ਸਿੰਘ ਚੀਮਾ ਸ਼ਾਮਲ ਹੋਏ।

Comments
Post a Comment