ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦੀ ਚਿਤਾਵਨੀ ਤੋਂ ਬਾਅਦ ਜਾਗੀ ਪੰਜਾਬ ਸਰਕਾਰ
ਐਸ.ਏ.ਐਸ.ਨਗਰ 30 ਸਤੰਬਰ ( ਰਣਜੀਤ ਧਾਲੀਵਾਲ ) : ਐਸ ਸੀ ਬੀਸੀ ਮੋਰਚਾ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਵੱਲੋਂ ਬਿਜਲੀ ਦੇ ਵਾਧੂ ਆਏ ਬਿਲਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਪ੍ਰਧਾਨ ਕੁੰਭੜਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਦੇਰ ਆਏ ਦਰੁਸਤ ਆਏ ਹੀ ਸਹੀ ਅੱਜ ਪੰਜਾਬ ਵਾਸੀਆਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਆਏ ਵਾਧੂ ਬਿਲ ਮੁਆਫ਼ ਹੋਣ ਦੀ ਆਸ ਜਾਗੀ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਇੱਕ ਚਿੱਠੀ ਜਾਰੀ ਕਰਕੇ ਐਲਾਨ ਕੀਤਾ ਗਿਆ ਕਿ ਪੰਜਾਬ ਵਾਸੀਆਂ ਨੂੰ ਭੇਜੇ ਐਵਰੇਜ ਦੇ ਹਿਸਾਬ ਨਾਲ ਆਏ ਬਿਲ ਨੂੰ ਮੀਟਰ ਰੀਡਰ ਰਾਹੀਂ ਬਿਜਲੀ ਮੀਟਰ ਦੀ ਸਹੀ ਰਿਡਿੰਗੁ ਮੁਤਾਬਕ ਹੀ ਬਿੱਲ ਦਿੱਤੇ ਜਾਣਗੇ। ਇਨ੍ਹਾਂ ਵਾਧੂ ਆਏ ਬਿਲਾਂ ਨੂੰ ਨਾ ਭਰਨ ਕਾਰਨ ਕਿਸੇ ਵੀ ਵਿਅਕਤੀ ਦਾ ਮੀਟਰ ਨਹੀਂ ਕੱਟਿਆ ਜਾਵੇਗਾ ਜਦੋਂ ਤੱਕ ਬਿਜਲੀ ਮੀਟਰ ਦੀ ਸਹੀ ਰਿਡਿੰਗ ਬਿਜਲੀ ਖਪਤਕਾਰਾਂ ਨੂੰ ਨਾ ਦਿੱਤੀ ਜਾਵੇ।
ਪ੍ਰਧਾਨ ਕੁੰਭੜਾ ਨੇ ਕਿਹਾ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਿ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਇਹ ਡਰ ਲੱਗਿਆ ਹੋਇਆ ਹੈ ਕਿ ਕਿਤੇ ਮੀਟਰ ਰੀਡਰ ਦਾ ਇੰਤਜ਼ਾਰ ਕਰਦਿਆਂ ਦੁਬਾਰਾ ਇਹ ਬਿੱਲ ਜੋੜ ਕੇ ਆਉਣ ਵਾਲੇ ਬਿਲ ਜਮਾਂ ਨਾ ਕਰਾਉਣ ਯੋਗ ਹੋ ਜਾਣ। ਉਨ੍ਹਾਂ ਕਿਹਾ ਕਿ ਜਿਨ੍ਹਾਂ ਗਰੀਬ ਵਿਅਕਤੀ ਦੇ ਘਰਾਂ ਵਿੱਚ ਲੱਗੇ ਬਿਜਲੀ ਦੇ ਮੀਟਰ ਸੜਨ ਕਾਰਨ ਦਫ਼ਤਰ ਵਿੱਚ ਲੰਬੇ ਸਮੇਂ ਤੋਂ ਪਏ ਹਨ ਅਤੇ ਬਿਨਾਂ ਮੀਟਰਾਂ ਤੋਂ ਆਉਣ ਵਾਲੇ ਬਿਲਾਂ ਨੂੰ ਤਰੁੰਤ ਕਲੀਅਰ ਕਰਕੇ ਖਪਤਕਾਰਾਂ ਨੂੰ ਸੁੱਖ ਦਾ ਸਾਹ ਲੈਣ ਦਿਆ ਜਾਵੇ।
ਉਹ ਬੇਨਤੀ ਕਰਦਿਆਂ ਕਿਹਾ ਬਿਜਲੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਤੁਰੰਤ ਹਦਾਇਤਾਂ ਕਰਕੇ ਬਿਨਾਂ ਲਾਪਰਵਾਹੀ ਕੀਤੇ ਜਲਦ ਹੀ ਤਿੰਨ ਸੌ ਯੂਨਿਟ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਮੁਆਫ ਦੇ ਨਾਲ ਅਸਲ ਮੀਟਰ ਰੀਡਿੰਗ ਨੋਟ ਕਰਕੇ ਸਹੀ ਬਿੱਲ ਦਿੱਤੇ ਜਾਣ ਜਿਸ ਨਾਲ ਸਰਕਾਰ ਦਾ ਵੀ ਨੁਕਸਾਨ ਨਹੀਂ ਹੋਵੇਗਾ ਅਤੇ ਪੰਜਾਬ ਦੇ ਲੋਕ ਵੀ ਸੁਖਾਲੇ ਹੋ ਜਾਣਗੇ
ਇਸ ਮੌਕੇ ਮਾਸਟਰ ਬਨਵਾਰੀ ਲਾਲ, ਗੁਰਵਿੰਦਰ ਸਿੰਘ, ਮਨਦੀਪ ਸਿੰਘ,ਗੁਰਨਾਮ ਕੌਰ ਸਾਬਕਾ ਬਲਾਕ ਸੰਮਤੀ ਮੈਂਬਰ, ਸੋਨੀਆ ਰਾਣੀ, ਪਰਮਜੀਤ ਕੌਰ ਕੁੰਭੜਾ, ਗੁਰਮੀਤ ਕੌਰ, ਕੁਲਵਿੰਦਰ ਕੌਰ ਦਲਜੀਤ ਕੌਰ, ਭੁਪਿੰਦਰ ਕੌਰ, ਸੁਮਨ, ਕਰਮਜੀਤ ਕੌਰ ਆਦਿ ਹਾਜ਼ਰ ਸਨ।

Comments
Post a Comment