Skip to main content

Harsimrat K Badal urges HM Amit Shah to order a CBI probe into the gruesome murder of Parvinder S Jhota

Harsimrat K Badal urges HM Amit Shah to order a CBI probe into the gruesome murder of Parvinder S Jhota (Also calls for a comprehensive probe into the politician-police drug trade nexus in Punjab) Chandigarh 19 October ( Ranjeet Singh Dhaliwal ) : Senior Shiromani Akali Dal (SAD) leader Harsimrat Kaur Badal today urged union home minister Amit Shah to order a CBI probe into the gruesome daylight murder of anti-drug crusader Parvinder Singh Jhota besides calling for a comprehensive investigation into the politician-police drug trade nexus in Punjab. In a letter to the home minister, the Bathinda MP highlighted how the slain anti- drug crusader’s father – Bhim Singh had given a statement to the police which was not being acted upon and demanded that all facets of the bereaved father’s statement be probed by the CBI. Harsimrat Badal said Bhim Singh had asserted in his statement that his son Parvinder Jhota had fallen victim to the politician – police nexus behind the drug trade in Punjab ...

ਜਨਤਕ ਜਥੇਬੰਦੀਆਂ ਨੇ ਮੁੱਖ ਮੰਤਰੀ ਮੰਤਰੀਆਂ ਤੇ ਆਪ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ

ਜਨਤਕ ਜਥੇਬੰਦੀਆਂ ਨੇ ਮੁੱਖ ਮੰਤਰੀ ਮੰਤਰੀਆਂ ਤੇ ਆਪ ਵਿਧਾਇਕਾਂ ਦੇ ਘਰਾਂ ਅੱਗੇ ਦਿੱਤੇ ਧਰਨੇ 

ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਅਤੇ ਨਸ਼ੇ ਦੇ ਖਾਤਮੇ ਲਈ ਲੋਕ ਵਿਰੋਧੀ ਸਿਆਸੀ ਪਾਰਟੀਆਂ ਤੋਂ ਝਾਕ ਮੁਕਾ ਕੇ ਲੋਕ ਲਹਿਰ ਉਸਾਰਨ ਦਾ ਸੱਦਾ  

ਸੜਕ ਹਾਦਸੇ ਦੌਰਾਨ ਮਾਰੇ ਗਏ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਸਬੰਧੀ ਮਤੇ ਪਾਸ 

ਚੰਡੀਗੜ੍ਹ 19 ਅਕਤੂਬਰ ( ਰਣਜੀਤ ਧਾਲੀਵਾਲ ) : ਪਰਮਵਿੰਦਰ ਸਿੰਘ ਝੋਟਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਮੰਗਾਂ ਨੂੰ ਲੈ ਅੱਜ਼ ਕਿਸਾਨ, ਮਜ਼ਦੂਰ ,ਮੁਲਾਜ਼ਮ ਤੇ ਨੌਜਵਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਸਥਿਤ ਕੋਠੀ ਅੱਗੇ ਧਰਨਾ ਦੇਣ ਤੋਂ ਇਲਾਵਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ,ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ,ਸੰਸਦ ਮੈਂਬਰ ਮੀਤ ਹੇਅਰ ਸਮੇਤ ਪੰਜਾਬ ਭਰ 'ਚ 14 ਥਾਵਾਂ 'ਤੇ ਆਪ ਵਿਧਾਇਕਾਂ ਘਰਾਂ ਅੱਗੇ ਧਰਨੇ ਦਿੱਤੇ ਗਏ। ਇਹ ਜਾਣਕਾਰੀ ਕਿਸਾਨ ਆਗੂ ਸ਼ਿੰਗਾਰਾ ਸਿੰਘ ਮਾਨ ਤੇ ਮਜ਼ਦੂਰ ਆਗੂ ਲਛਮਣ ਸਿੰਘ ਸੇਵੇਵਾਲਾ ਵੱਲੋਂ ਜ਼ਾਰੀ ਕੀਤੇ ਬਿਆਨ ਰਾਹੀਂ ਦਿੱਤੀ ਗਈ। ਉਹਨਾਂ ਦੱਸਿਆ ਕਿ ਇਹਨਾਂ ਇਕੱਠਾਂ ਨੂੰ ਬੀਕੇਯੂ (ਏਕਤਾ ਉਗਰਾਹਾਂ )ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਝੰਡਾ ਸਿੰਘ ਜੇਠੂਕੇ,ਹਰਿੰਦਰ ਬਿੰਦੂ, ਜਗਤਾਰ ਸਿੰਘ ਕਾਲਾਝਾੜ ਤੇ ਰੂਪ ਸਿੰਘ ਛੰਨਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਜਰਨਲ ਸਕੱਤਰ ਰੇਸ਼ਮ ਸਿੰਘ ਖੇਮੂਆਣਾ, ਪੀ ਐਸ ਯੂ (ਲਲਕਾਰ) ਦੇ ਹਰਪ੍ਰੀਤ ਸਿੰਘ ਸਾਰਾਹ, ਨੌਜਵਾਨ ਭਾਰਤ ਸਭਾ ਦੇ ਆਗੂ ਸਤਿੰਦਰ ਅਲੌੜ , ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਆਗੂ ਇਕਬਾਲ ਸਿੰਘ ਪੂਹਲਾ ,ਮੋਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਪੀ ਐਸ ਯੂ ਸ਼ਹੀਦ ਰੰਧਾਵਾ ਦੀ ਆਗੂ ਸਿਮਰਨਜੀਤ ਕੌਰ, ਟੀ ਐਸ ਯੂ ਦੇ ਆਗੂ ਬੁੱਧ ਸਿੰਘ , ਸਾਬਕਾ ਸੈਨਿਕ ਕ੍ਰਾਂਤੀਕਾਰੀ ਯੂਨੀਅਨ ਪੰਜਾਬ ਦੇ ਆਗੂ ਚੰਦ ਸਿੰਘ ਰਾਮਪੁਰਾ,ਟੋਲ ਪਲਾਜ਼ਾ ਵਰਕਰਜ਼ ਯੂਨੀਅਨ ਦੇ ਆਗੂ ਦਵਿੰਦਰ ਸਿੰਘ ਭੱਟੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਮਾਮਲੇ 'ਚ ਦਰਜ਼ ਐਫ ਆਈ ਆਰ 'ਚ ਗੈਰ ਕਾਨੂੰਨੀ ਨਸ਼ਿਆਂ ਦੇ ਧੰਦੇ ਨਾਲ ਸਬੰਧਤ ਐਨ ਡੀ ਪੀ ਐਸ ਵਰਗੀਆਂ ਧਰਾਵਾਂ ਨਾ ਲਾਉਣਾ ਭਗਵੰਤ ਮਾਨ ਸਰਕਾਰ ਤੇ ਪੁਲਿਸ ਦੀ ਨਸ਼ਾ ਤਸਕਰਾਂ ਤੇ ਕਾਤਲੀ ਗਰੋਹ ਨਾਲ਼ ਮਿਲੀ ਭੁਗਤ ਦਾ ਇੱਕ ਹੋਰ ਸਬੂਤ ਹੈ। ਉਹਨਾਂ ਆਖਿਆ ਕਿ ਨਸ਼ਿਆਂ ਦਾ ਧੰਦਾ ਜਿੱਥੇ ਸਿਆਸਤਦਾਨਾਂ,ਉੱਚ ਪੁਲੀਸ ਅਧਿਕਾਰੀਆਂ ਅਤੇ ਨਸ਼ਾ ਤਸਕਰਾਂ ਲਈ ਅੰਨ੍ਹੀ ਕਮਾਈ ਦਾ ਸਾਧਨ ਹੈ ਉਥੇ ਜੁਆਨੀ ਨੂੰ ਕੁਰਾਹੇ ਪਾਉਣ ਰਾਹੀਂ ਮੌਜੂਦਾ ਲੁਟੇਰੇ ਰਾਜ਼ ਦੀ ਉਮਰ ਲੰਮੀ ਕਰਨ ਦਾ ਵੀ ਅਹਿਮ ਹਥਿਆਰ ਹੈ, ਇਸੇ ਕਰਕੇ ਸਰਕਾਰਾਂ ਇਸਨੂੰ ਨੱਥ ਪਾਉਣ ਦੀ ਥਾਂ ਵਧਾਉਣ ਫੈਲਾਉਣ ਦਾ ਕੁਕਰਮ ਕਰ ਰਹੀਆਂ ਹਨ। ਉਹਨਾਂ ਆਖਿਆ ਕਿ ਆਪ ਸਮੇਤ ਅਕਾਲੀ , ਕਾਂਗਰਸੀ ਤੇ ਭਾਜਪਾ ਵਰਗੀਆਂ ਸਾਰੀਆਂ ਲੋਕ ਵਿਰੋਧੀ ਤੇ ਮੌਕਾਪ੍ਰਸਤ ਸਿਆਸੀ ਪਾਰਟੀਆਂ ਢਿੱਡੋਂ ਚਿੱਤੋਂ ਨਸ਼ਾ ਖਤਮ ਕਰਨ ਦੀ ਮੁਦੱਈ ਨਹੀਂ ਬੱਸ ਨਸ਼ਿਆਂ ਤੋਂ ਦੁਖੀ ਜਨਤਾ ਦੀਆਂ ਭਾਵਨਾਵਾਂ 'ਤੇ ਸਵਾਰ ਹੋ ਕੇ ਕੁਰਸੀ ਹਥਿਆਉਣਾ ਇਹਨਾਂ ਦਾ ਪਰਮੋ ਧਰਮ ਹੈ। ਇਸ ਲਈ ਸਭਨਾਂ ਮੌਕਾਪ੍ਰਸਤ ਸਿਆਸੀ ਪਾਰਟੀਆਂ ਤੋਂ ਝਾਕ ਛੱਡ ਕੇ ਸਾਂਝੀ , ਵਿਸ਼ਾਲ ਤੇ ਜੁਝਾਰੂ ਲੋਕ ਲਹਿਰ ਉਸਾਰਨ ਦੀ ਲੋੜ ਹੈ।
 ਉਹਨਾਂ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਾਤਲਾਂ ਅਤੇ ਉਹਨਾਂ ਨੂੰ ਸਿਆਸੀ ਸ਼ਹਿ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਸ਼ਾਹੀ ਦੇ ਗੱਠਜੋੜ ਨੂੰ ਸਾਹਮਣੇ ਲਿਆਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ, ਸਿੰਥੈਟਿਕ ਨਸ਼ਿਆਂ ਦੀਆਂ ਫੈਕਟਰੀਆਂ ਤੁਰੰਤ ਜ਼ਬਤ ਕੀਤੀਆਂ ਜਾਣ, ਨਸ਼ਿਆਂ ਤੋਂ ਪੀੜਤ ਨੌਜਵਾਨਾਂ ਦਾ ਢੁਕਵਾਂ ਇਲਾਜ, ਖ਼ੁਰਾਕ ਤੇ ਰੁਜ਼ਗਾਰ ਮੁੱਹਈਆ ਕਰਵਾਇਆ ਜਾਵੇ, ਨਸ਼ਾ ਸਮਗਲਰਾਂ, ਸਿਆਸਤਦਾਨਾਂ , ਅਫ਼ਸਰਸ਼ਾਹੀ ਤੇ ਗੈਗਸਟਰਾਂ ਦਾ ਗੱਠਜੋੜ ਤੋੜਿਆ ਜਾਵੇ ਤੇ ਇਹਨਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ ਅਤੇ ਸ਼ਰਾਬ ਦੀ ਵਿਕਰੀ ਰਾਹੀਂ ਖਜ਼ਾਨਾ ਭਰਨ ਦੀ ਨੀਤੀ ਰੱਦ ਕੀਤੀ ਜਾਵੇ। ਬੁਲਾਰਿਆਂ ਨੇ ਪੰਜਾਬ ਬੰਦ ਦੌਰਾਨ ਰੋਸ ਵਜੋਂ ਭਗਵੰਤ ਮਾਨ ਦੇ ਫਲੈਕਸ ਬੋਰਡ ਉਤਾਰਨ ਵਾਲੇ ਲੋਕਾਂ ਤੇ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਸਖ਼ਤ ਨਿੰਦਾ ਕਰਦਿਆਂ ਇਹ ਕੇਸ ਤੁਰੰਤ ਰੱਦ ਕਰਨ ਦੀ ਮੰਗ ਵੀ ਕੀਤੀ। ਧਰਨਿਆਂ ਦੌਰਾਨ ਸੰਗਰੂਰ ਦੇ ਪਿੰਡ ਚੱਕ ਅਲੀਸ਼ੇਰ ਵਿਖੇ ਬੀਤੇ ਕੱਲ੍ਹ ਹਾਦਸੇ ਦੌਰਾਨ ਜਾਨਾਂ ਗੁਆਉਣ ਵਾਲੇ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਢੁਕਵਾਂ ਮੁਆਵਜ਼ਾ ਤੇ ਨੌਕਰੀ ਦੇਣ ਅਤੇ ਕਰਜ਼ਾ ਖ਼ਤਮ ਕਰਨ ਤੋਂ ਇਲਾਵਾ ਜ਼ਖਮੀਆਂ ਦੇ ਢੁਕਵੇਂ ਇਲਾਜ ਤੇ ਮੁਆਵਜ਼ੇ ਦੀ ਮੰਗ ਦਾ ਮਤਾ ਵੀ ਪਾਸ ਕੀਤਾ ਗਿਆ। ਇਹ ਧਰਨੇ ਵਿਧਾਇਕ ਜਗਰੂਪ ਸਿੰਘ ਗਿੱਲ ਬਠਿੰਡਾ,ਮਨਵਿੰਦਰ ਸਿੰਘ ਗਿਆਸਪੁਰਾ, ਪਾਇਲ ( ਲੁਧਿਆਣਾ),ਵਿਧਾਇਕ ਮਨਜੀਤ ਸਿੰਘ (ਬਿਲਾਸਪੁਰ,) ਅਮਨ ਅਰੋੜਾ (ਮੋਗਾ). ਡਾ. ਜਮੀਲ ਉ ਰਹਿਮਾਨ ਮਲੇਰਕੋਟਲਾ, ਕੁਲਦੀਪ ਧਾਲੀਵਾਲ, ਅਜਨਾਲਾ (ਅੰਮ੍ਰਿਤਸਰ )ਕੁਲਜੀਤ ਸਿੰਘ ਰੰਧਾਵਾ ਡੇਰਾਬੱਸੀ (ਮੋਹਾਲੀ ) ਜਗਦੀਪ ਸਿੰਘ ਕੰਬੋਜ ਗੋਲਡੀ ਜਲਾਲਾਬਾਦ (ਫਾਜਲਿਕਾ ),ਇੰਦਰਜੀਤ ਕੌਰ ਮਾਨ ਨਕੋਦਰ ਵਿਧਾਇਕ ਅਮੋਲਕ ਸਿੰਘ ਜੈਤੋ (ਫਰੀਦਕੋਟ ) ਦੇ ਘਰਾਂ ਵੀ ਦਿੱਤੇ ਗਏ। 

Comments

Most Popular

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਚਾਰਾਂ ਸਰਕਾਰੀ ਜਨਰਲ ਬੀਮਾ ਕੰਪਨੀਆਂ ਦੇ ਰਲੇਵੇਂ ਦੀ ਮੰਗ, ਜੀ.ਆਈ.ਈ.ਏ.ਆਈ.ਏ. ਨੇ ਚੰਡੀਗੜ੍ਹ ਵਿੱਚ ਸੰਪਰਕ ਮੁਹਿੰਮ ਸ਼ੁਰੂ ਕੀਤੀ

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਕੇਂਦਰ ਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਮੁੜ ਵੱਡਾ ਸੰਘਰਸ਼ ਵਿੱਢਣਾ ਪਵੇਗਾ : ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ

ਭੜਕੇ ਜੰਗਲਾਤ ਕਾਮੇੰ ਅਧਿਕਾਰੀਆਂ ਦੇ ਭਰੋਸੇ ਮਗਰੋਂ ਹੋਏ ਸ਼ਾਂਤ

GIEAIA seeks merger of four public sector general insurers

ਸਟਰੀਟ ਲਾਈਟਾਂ ਅਤੇ ਪਾਰਕਿੰਗ ਦੇ ਨਿੱਜੀਕਰਨ ਵਿਰੁੱਧ 23 ਸਤੰਬਰ, 2026 ਨੂੰ ਨਗਰ ਨਿਗਮ ਦਫ਼ਤਰ, ਸੈਕਟਰ 17 ਦੇ ਸਾਹਮਣੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ

ਬਿਜਲੀ ਕਰਮਚਾਰੀ ਸੰਘਰਸ਼ ਦੇ ਰਾਹ 'ਤੇ ਪਰਤੇ: 19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਧਰਨਾ ਅਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ