Skip to main content

ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਦਾ ਜ਼ਿਲ੍ਹਾ ਕਾਡਰ ਬਹਾਲ ਕਰਨ ਅਤੇ 1,001 ਨਵੀਂ ਭਰਤੀਆਂ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਧੰਨਵਾਦ ਕੀਤਾ

ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਦਾ ਜ਼ਿਲ੍ਹਾ ਕਾਡਰ ਬਹਾਲ ਕਰਨ ਅਤੇ 1,001 ਨਵੀਂ ਭਰਤੀਆਂ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਧੰਨਵਾਦ ਕੀਤਾ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਦਾ ਜ਼ਿਲ੍ਹਾ ਕਾਡਰ ਬਹਾਲ ਕਰਨ ਅਤੇ 1,001 ਨਵੀਂ ਭਰਤੀਆਂ ਲਈ ਪ੍ਰਕਿਰਿਆ ਸ਼ੁਰੂ ਕਰਨ ਲਈ ਧੰਨਵਾਦ ਕੀਤਾ 17/7/2020 ਤੋਂ ਬਾਅਦ ਭਰਤੀ ਕੀਤੇ ਗਏ ਪਟਵਾਰੀਆਂ ਲਈ ਤਨਖਾਹ ਵਾਧੇ ਅਤੇ ਤਕਨੀਕੀ ਸਕੇਲ ਦੀ ਜ਼ੋਰਦਾਰ ਮੰਗ ਕੀਤੀ ਚੰਡੀਗੜ੍ਹ 6 ਨਵੰਬਰ ( ਰਣਜੀਤ ਧਾਲੀਵਾਲ ) : ਅੱਜ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਰੈਵੇਨਿਊ ਪਟਵਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕੀਤੀ ਗਈ, ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਪੰਜਾਬ ਸਰਕਾਰ ਅਤੇ ਉੱਚ ਪ੍ਰਸ਼ਾਸਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਬਲਰਾਜ ਸਿੰਘ ਔਜਲਾ ਨੇ ਕਿਹਾ ਕਿ ਸਰਕਾਰ ਨੇ 2024 ਵਿੱਚ ਪਟਵਾਰੀਆਂ ਦੇ ਰਵਾਇਤੀ ਜ਼ਿਲ੍ਹਾ ਕਾਡਰ ਨੂੰ ਸਟੇਟ ਕਾਡਰ ਵਿੱਚ ਬਦਲ ਦਿੱਤਾ ਸੀ। ਯੂਨੀਅਨ ਨੇ ਸੰਗਠਨਾਤਮਕ ਅਨੁਸ਼ਾਸਨ ਨੂੰ ਬਣਾਈ ਰੱਖਦੇ ਹੋਏ ਸੀਨੀਅਰ ਅਧਿਕਾਰੀਆਂ ਰਾਹੀਂ ਮਾਨਯੋਗ ਮੁੱਖ ਮੰਤਰੀ ਨਾਲ ਸਾਰਥਕ ਵਿਚਾਰ-ਵਟਾਂਦਰਾ ਕੀਤਾ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਧਿਆਨ ਵਿੱਚ ਇਹ ਲਿਆਂਦਾ ਗਿਆ ਕਿ ਸਟੇਟ ਕਾਡਰ ਨੂੰ ਲਾਗੂ ਕਰਨ ਨਾਲ ਨਵੀਂ ਭਰਤੀਆਂ, ਤਰੱਕੀਆਂ ਅਤੇ ਅਦਾਲਤ...

ਪਿੰਡ ਕੁੰਭੜਾ ਵਿੱਚ ਬਹੁ ਮੰਜ਼ਲੀ ਇਮਾਰਤਾਂ ਦੇ ਮਾਲਕਾਂ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ ਭਰੀ

ਪਿੰਡ ਕੁੰਭੜਾ ਵਿੱਚ ਬਹੁ ਮੰਜ਼ਲੀ ਇਮਾਰਤਾਂ ਦੇ ਮਾਲਕਾਂ ਨੇ ਲੋਕਾਂ ਦੀ ਜ਼ਿੰਦਗੀ ਬਣਾਈ ਨਰਕ ਭਰੀ

ਨਗਰ ਨਿਗਮ ਦੇ ਬਿਲਡਿੰਗਾਂ ਨਾਲ ਸੰਬੰਧਿਤ ਅਧਿਕਾਰੀਆਂ ਦੀ ਬਹੁਮੰਜ਼ਲੀ ਇਮਾਰਤਾਂ ਦੇ ਮਾਲਕਾਂ ਨਾਲ ਸਾਂਠ ਗਾਂਠ, ਲੁੱਟ ਰਹੇ ਦੋਨੋਂ ਹੱਥੀ : ਮੋਰਚਾ ਆਗੂ

ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਤੇ ਮੇਅਰ ਸੁੱਤੇ ਕੁੰਭਕਰਨੀ ਨੀਂਦ, ਨਹੀਂ ਕਰ ਰਹੇ ਨਗਰ ਵਾਸੀਆਂ ਦੀ ਪਰਵਾਹ : ਪ੍ਰਧਾਨ ਕੁੰਭੜਾ

ਜੇਕਰ ਇੱਕ ਹਫਤੇ ਵਿੱਚ ਨਾ ਹੋਈ ਸੁਣਵਾਈ ਤਾਂ ਕੀਤਾ ਜਾਵੇਗਾ ਨਗਰ ਨਿਗਮ ਮੋਹਾਲੀ ਦੇ ਕਮਿਸ਼ਨਰ ਦਾ ਘਿਰਾਓ : ਐਸ ਸੀ ਬੀਸੀ ਮੋਰਚਾ  

ਐਸ.ਏ.ਐਸ.ਨਗਰ 5 ਨਵੰਬਰ ( ਰਣਜੀਤ ਧਾਲੀਵਾਲ ) : ਮੋਹਾਲੀ ਦੇ ਵਿੱਚ ਬਣ ਰਹੀਆਂ ਬਹੁਮੰਜਲੀ ਇਮਾਰਤਾਂ ਦੇ ਆਲੇ ਦੁਆਲੇ ਦੇ ਲੋਕਾਂ ਵੱਲੋਂ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਪਰ ਪ੍ਰਸ਼ਾਸਨ ਅਤੇ ਨਗਰ ਨਿਗਮ ਅਧਿਕਾਰੀਆਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਗਰੀਬ ਲੋਕਾਂ ਦੇ ਬੜੀ ਮੁਸ਼ਕਲ ਨਾਲ ਬਣਾਏ ਮਕਾਨ ਦਬਦੇ ਜਾ ਰਹੇ ਹਨ, ਤਰੇੜਾ ਰਹੀਆਂ ਹਨ। ਬਾਰਿਸ਼ਾਂ ਦੇ ਵਿੱਚ ਪਾਣੀ ਟਪਕਦਾ ਹੈ। ਜਿਸ ਨਾਲ ਉਹਨਾਂ ਦੀ ਜ਼ਿੰਦਗੀ ਨਰਕ ਭਰੀ ਬਣ ਚੁੱਕੀ ਹੈ। ਪਿੰਡ ਕੁੰਭੜਾ ਦੇ ਹਰਬੰਸ ਸਿੰਘ ਦਾ ਘਰ ਵੀ ਬਹੁ ਮੰਜਲੀ ਇਮਾਰਤ ਦੇ ਕਾਰਨ ਦਬ ਗਿਆ ਹੈ ਤੇ ਉਸਦੇ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਜਿਸ ਕਾਰਨ ਉਹਨਾਂ ਦੇ ਲਈ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਮੀਂਹ ਦਾ ਪਾਣੀ ਉਹਨਾਂ ਲਈ ਮੁਸੀਬਤ ਖੜੀ ਕਰ ਦਿੰਦਾ ਹੈ। ਬਹੁਮੰਜਰੀ ਇਮਾਰਤ ਦੇ ਮਾਲਕ ਅਮਰੀਕ ਸਿੰਘ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਉਨਾਂ ਨੇ ਇਸ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਹਮੇਸ਼ਾ ਉਹਨਾਂ ਨੂੰ ਟਾਲ ਮਟੋਲ ਕਰਦੇ ਰਹੇ ਹਨ। ਇਸ ਦੀਆਂ ਪੀੜਿਤ ਪਰਿਵਾਰ ਵੱਲੋਂ ਲਿਖਤੀ ਦਰਖਾਸਤਾਂ ਡਿਪਟੀ ਕਮਿਸ਼ਨਰ ਮੋਹਾਲੀ, ਕਮਿਸ਼ਨਰ ਨਗਰ ਨਿਗਮ ਮੋਹਾਲੀ, ਮੇਅਰ ਨਗਰ ਨਿਗਮ ਮੋਹਾਲੀ ਨੂੰ ਭੇਜੀਆਂ ਗਈਆਂ ਹਨ ਤੇ ਇਸ ਤੇ ਜਲਦ ਸੁਣਵਾਈ ਕਰਨ ਦੀ ਬੇਨਤੀ ਕੀਤੀ ਗਈ ਹੈ। 

ਪ੍ਰੈਸ ਨਾਲ ਗੱਲਬਾਤ ਕਰਦਿਆਂ ਐਸ ਸੀ ਬੀਸੀ ਮਹਾ ਪੰਚਾਇਤ ਪੰਜਾਬ ਦੇ ਪ੍ਰਧਾਨ ਅਤੇ ਉੱਘੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਅਜਿਹੇ ਬਹੁਤ ਮਾਮਲੇ ਹਨ, ਅਜਿਹੇ ਬਹੁਤ ਪੀੜਿਤ ਪਰਿਵਾਰ ਸਾਡੇ ਕੋਲ ਮੋਰਚੇ ਤੇ ਆਉਂਦੇ ਹਨ। ਜਿਨਾਂ ਦੇ ਘਰ ਡਿੱਗਣ ਦੀ ਕਗਾਰ ਤੇ ਹਨ। ਪਰ ਨਾ ਪ੍ਰਸ਼ਾਸਨ ਉਹਨਾਂ ਦੀ ਪਰਵਾਹ ਕਰਦਾ ਹੈ ਅਤੇ ਨਾ ਹੀ ਬਹੁ ਮੰਜਲੀ ਇਮਾਰਤ ਦਾ ਮਾਲਕ। ਉਹਨਾਂ ਕਿਹਾ ਕਿ ਇਮਾਰਤ ਬਣਨ ਸਮੇਂ ਨਾ ਤਾਂ ਕਿਸੇ ਗੁਆਂਢੀ ਦੀ ਇਜਾਜਤ ਲਈ ਜਾਂਦੀ ਹੈ ਨਾ ਹੀ ਉਸਾਰੀ ਨਾਲ ਸੰਬੰਧਿਤ ਨਿਯਮਾਂ ਦਾ ਧਿਆਨ ਰੱਖਿਆ ਜਾਂਦਾ ਹੈ। ਉਨਾਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਇੱਕ ਹਫਤੇ ਦੇ ਅੰਦਰ ਸੁਣਵਾਈ ਨਾ ਹੋਈ ਤਾਂ ਇੱਕ ਹਫਤੇ ਬਾਅਦ ਨਗਰ ਨਿਗਮ ਮੋਹਾਲੀ ਦੇ ਦਫਤਰ ਅੱਗੇ ਇਹ ਪੀੜਤ ਪਰਿਵਾਰ ਬੈਠਕੇ ਧਰਨਾ ਦੇਵੇਗਾ ਤੇ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਅਤੇ ਹੋਰ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਇਸ ਪਰਿਵਾਰ ਦਾ ਸਮਰਥਨ ਕਰਨਗੀਆਂ। ਇਸ ਮੌਕੇ ਮੋਰਚਾ ਆਗੂ ਮਾਸਟਰ ਬਨਵਾਰੀ ਲਾਲ, ਕਰਮ ਸਿੰਘ ਕੁਰੜੀ, ਗੁਰਵਿੰਦਰ ਸਿੰਘ, ਬੱਬਲ ਚੌਪੜਾ, ਕਰਮਜੀਤ ਸਿੰਘ, ਪਰਮਜੀਤ ਕੌਰ, ਗੌਰਵ ਕੁਮਾਰ, ਮਹਿੰਦਰ ਸਿੰਘ ਆਦਿ ਹਾਜ਼ਰ ਹੋਏ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਪੀਜੀਆਈ ਕਰਮਚਾਰੀ ਯੂਨੀਅਨ ਨੇ ਪੀਜੀਆਈ ਅਤੇ ਕੇਂਦਰ ਸਰਕਾਰ ਦੇ ਹੋਰ ਖੁਦਮੁਖਤਿਆਰ ਅਦਾਰਿਆਂ ਦੇ ਕਰਮਚਾਰੀਆਂ ਨੂੰ ਐਡ-ਹਾਕ ਬੋਨਸ ਦੀ ਅਦਾਇਗੀ ਨਾ ਕਰਨ ਦੇ ਖਿਲਾਫ ਇੱਕ ਵਿਸ਼ਾਲ ਵਿਰੋਧ ਰੈਲੀ ਦਾ ਆਯੋਜਨ ਕੀਤਾ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ