Skip to main content

Prolonged Closure of Kartarpur Corridor Deepens Sikh Community’s Disappointment : Satnam Singh Chahal

Prolonged Closure of Kartarpur Corridor Deepens Sikh Community’s Disappointment : Satnam Singh Chahal Chandigarh 6 November ( Ranjeet Singh Dhaliwal ) : Satnam Singh Chahal of the North American Punjabi Association said that the continued closure of the Sri Kartarpur Sahib Corridor has become an increasingly sensitive issue for the Sikh community, with growing disappointment over the inability of devotees to visit one of the most sacred places associated with the life and teachings of Sri Guru Nanak Dev Ji. What was once celebrated as a historic achievement in religious diplomacy between India and Pakistan has now become a source of concern, frustration and questions about the government's commitment to Sikh religious aspirations.The Kartarpur Corridor was inaugurated in November 2019 following decades of demands from the Sikh community. It provided Indian Sikh pilgrims with visa-free access to Gurdwara Darbar Sahib in Kartarpur, Pakistan, where Guru Nanak Dev Ji spent the final 18...

ਸਿਆਸੀ ਲੀਡਰਸ਼ਿਪ ਦੀ ਗਿਰਾਵਟ ਅਤੇ ਮੌਕਾਪ੍ਰਸਤ ਰਾਜਨੀਤੀ ਉੱਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਚਿੰਤਾ ਦਾ ਪ੍ਰਗਟਾਵਾ

ਸਿਆਸੀ ਲੀਡਰਸ਼ਿਪ ਦੀ ਗਿਰਾਵਟ ਅਤੇ ਮੌਕਾਪ੍ਰਸਤ ਰਾਜਨੀਤੀ ਉੱਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵੱਲੋਂ ਚਿੰਤਾ ਦਾ ਪ੍ਰਗਟਾਵਾ

ਚੰਡੀਗੜ੍ਹ 6 ਨਵੰਬਰ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਮੁੱਖ ਬੁਲਾਰੇ ਤੇ ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੱਮਦ ਅਤੇ ਜਨਰਲ ਸਕੱਤਰ ਤੇ ਬੁਲਾਰੇ ਦਵਿੰਦਰ ਸਿੰਘ ਸੋਢੀ ਨੇ ਇੱਕ ਸੰਯੁਕਤ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਅਤੇ ਸਿੱਖ ਰਾਜਨੀਤੀ ਵਿੱਚ ਆਈ ਭਾਰੀ ਗਿਰਾਵਟ ਉੱਤੇ ਡੂੰਘੀ ਚਿੰਤਾ ਅਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਆਗੂਆਂ ਨੇ ਕਿਹਾ ਕਿ ਰਾਜਨੀਤੀ ਦੀ ਨਿਵਾਣ ਅੱਜ ਉਸ ਹੱਦ ਤੱਕ ਪਹੁੰਚ ਚੁੱਕੀ ਹੈ, ਜਿੱਥੇ ਕੱਲ੍ਹ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ-ਪਵਿੱਤਰ ਹਜ਼ੂਰੀ ਵਿੱਚ ਸੋਹਾਂ ਖਾ ਕੇ, ਜੈਕਾਰਿਆਂ ਦੀ ਗੂੰਜ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਧਾਨ ਚੁਣਨ ਵਾਲੇ ਲੋਕ ਅੱਜ ਉਹਨਾਂ ਵਿਰੁੱਧ ਹੀ ਟਿੱਪਣੀਆਂ ਕਰ ਰਹੇ ਹਨ। ਉਹ ਲੋਕ ਅੱਜ ਇਹ ਆਖ ਰਹੇ ਹਨ ਕਿ "ਗਿਆਨੀ ਹਰਪ੍ਰੀਤ ਸਿੰਘ ਤਾਂ ਇਕੱਲੇ ਕਥਾ ਵੀ ਕਰ ਸਕਦੇ ਹਨ।" ਇਸ ਤੋਂ ਨੀਵੇਂ ਪੱਧਰ ਦੀ ਅਤੇ ਸ਼ਰਮਨਾਕ ਰਾਜਨੀਤੀ ਹੋਰ ਕਿਤੇ ਨਜ਼ਰ ਨਹੀਂ ਆ ਸਕਦੀ।

ਮੀਡੀਆ ਬਿਆਨ ਦੇ ਮੁੱਖ ਬਿੰਦੂ:

 * ਮੌਕਾਪ੍ਰਸਤੀ ਅਤੇ ਦੋਹਰਾ ਚਰਿੱਤਰ: ਪੀਰ ਮੁਹੱਮਦ ਅਤੇ ਸੋਢੀ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਲੋਕ ਕੱਲ੍ਹ ਤੱਕ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖੱਬੇ-ਸੱਜੇ ਬੈਠ ਕੇ ਉਹਨਾਂ ਦੇ ਸੋਹਲੇ ਗਾਉਂਦੇ ਸਨ ਅਤੇ ਸੁਖਬੀਰ ਸਿੰਘ ਬਾਦਲ ਨੂੰ ਮਨ-ਮਨ ਦੀਆਂ ਗਾਲਾਂ ਕੱਢਦੇ ਹੋਏ 'ਪੰਥ ਵਿਰੋਧੀ' ਤੇ 'ਭੰਗੋੜਾ ਪ੍ਰਧਾਨ' ਗਰਦਾਨਦੇ ਸਨ, ਅੱਜ ਉਹੀ ਲੋਕ ਅਪਣਾ ਸਿਆਸੀ ਉੱਲੂ ਸਿੱਧ ਕਰਨ ਲਈ ਸਿੰਘ ਸਾਹਿਬ ਉੱਤੇ ਤੰਜ ਕੱਸ ਰਹੇ ਹਨ।

 * ਵਿਚਾਰਧਾਰਾ ਬਨਾਮ ਨਿੱਜੀ ਹਿੱਤ: ਅਕਾਲੀ ਆਗੂਆਂ ਨੇ ਸਪੱਸ਼ਟ ਕੀਤਾ ਕਿ "ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ)" ਕੇਵਲ ਇੱਕ ਨਾਮ ਨਹੀਂ, ਬਲਕਿ ਇੱਕ ਪੰਥਕ ਵਿਚਾਰਧਾਰਾ ਹੈ। ਇਹ ਵਿਚਾਰਧਾਰਾ ਕਦੇ ਨਹੀਂ ਮਰ ਸਕਦੀ, ਚਾਹੇ ਕੋਈ ਇੱਕ ਵਿਅਕਤੀ ਵੀ ਇਸ ਦਾ ਝੰਡਾ ਚੁੱਕ ਕੇ ਖੜ੍ਹਾ ਰਹੇ। ਜਿਨ੍ਹਾਂ ਲੋਕਾਂ ਨੇ ਪੰਥ ਨੂੰ ਗੁਮਰਾਹ ਕਰਕੇ ਅਕਾਲੀ ਦਲ ਨੂੰ ਮੁੜ ਪੁਨਰ ਸੁਰਜੀਤ ਕਰਨ ਦਾ ਹੋਕਾ ਦਿੱਤਾ ਸੀ, ਅੱਜ ਉਹ ਅਪਣੇ ਨਿੱਜੀ ਹਿੱਤਾਂ ਲਈ ਇੱਕ-ਇੱਕ ਕਰਕੇ ਅਪਣੇ ਆਪ ਨੂੰ ਸੁਰਜੀਤ ਕਰਕੇ ਅੱਗੇ ਲੰਘ ਰਹੇ ਹਨ।

 * 2027 ਦੇ ਨਤੀਜੇ ਅਤੇ ਇਤਿਹਾਸ ਦੀ ਚੇਤਾਵਨੀ: ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਮਾਂ ਬਹੁਤ ਬਲਵਾਨ ਹੈ। ਜੋ ਹਸ਼ਰ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹੋਇਆ ਸੀ, ਉਹ ਕੰਧ 'ਤੇ ਲਿਖਿਆ ਪੜ੍ਹ ਲੈਣਾ ਚਾਹੀਦਾ ਹੈ; 2027 ਦੇ ਨਤੀਜੇ ਵੀ ਇਸ ਤੋਂ ਵੱਖਰੇ ਨਹੀਂ ਹੋਣਗੇ।

 * ਅਸਲ ਮੁੱਦਿਆਂ ਤੋਂ ਮੂੰਹ ਮੋੜਨਾ: ਅੱਜ ਸਿੱਖ ਰਾਜਨੀਤੀ ਵਿੱਚ ਹੈਂਕੜਬਾਜ਼ੀ, ਦੋਸ਼ਾਰੋਪਣ (ਤੋਹਮਤਬਾਜ਼ੀ), ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਅਤੇ ਫਜ਼ੂਲ ਟਿੱਪਣੀਬਾਜ਼ੀ ਦੀ ਪ੍ਰਵਿਰਤੀ ਇਸ ਕਦਰ ਹਾਵੀ ਹੋ ਚੁੱਕੀ ਹੈ ਕਿ ਪੰਥ ਅਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਲਿਆ ਗਿਆ ਹੈ।

ਅੰਤ ਵਿੱਚ ਕਰਨੈਲ ਸਿੰਘ ਪੀਰ ਮੁਹੱਮਦ ਅਤੇ ਦਵਿੰਦਰ ਸਿੰਘ ਸੋਢੀ ਨੇ ਦੁਹਰਾਇਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਹਾਨ ਛਤਰ-ਛਾਇਆ ਹੇਠ ਹੋਂਦ ਵਿੱਚ ਆਇਆ ਸੀ ਅਤੇ ਇਹ ਅਪਣੀ ਪੰਥਕ ਵਿਚਾਰਧਾਰਾ ਅਤੇ ਸਿਧਾਂਤਾਂ 'ਤੇ ਦ੍ਰਿੜ੍ਹਤਾ ਨਾਲ ਪਹਿਰਾ ਦਿੰਦਾ ਰਹੇਗਾ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਪੀਜੀਆਈ ਕਰਮਚਾਰੀ ਯੂਨੀਅਨ ਨੇ ਪੀਜੀਆਈ ਅਤੇ ਕੇਂਦਰ ਸਰਕਾਰ ਦੇ ਹੋਰ ਖੁਦਮੁਖਤਿਆਰ ਅਦਾਰਿਆਂ ਦੇ ਕਰਮਚਾਰੀਆਂ ਨੂੰ ਐਡ-ਹਾਕ ਬੋਨਸ ਦੀ ਅਦਾਇਗੀ ਨਾ ਕਰਨ ਦੇ ਖਿਲਾਫ ਇੱਕ ਵਿਸ਼ਾਲ ਵਿਰੋਧ ਰੈਲੀ ਦਾ ਆਯੋਜਨ ਕੀਤਾ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ