Skip to main content

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh Choosing November 1 for a Delhi Protest and Tearing Posters Demanding Justice for Sikhs Reflec Congress's Insensitivity and Hostile Attitude Towards the Sikh Community : Chugh Before Welcoming Rahul Gandhi, Pargat Singh, Raja Warring, Partap Bajwa and All Punjab Congress Leaders Must Clarify Their Stand on the 1984 Anti-Sikh Massacre : Chugh Chandigarh 3 November ( Ranjeet Singh Dhaliwal ) : BJP National Headquarters In-Charge and MP Tarun Chugh today fired the Congress for inflicting brutal injuries on the minds and the psyche of the Sikhs in the past. Questioning the propriety and validity of forhtcoming visit of  Congress leader Rahul Gandhi to Punjab, Chugh said  Rahul Gandhi must answer the questions surrounding the suffering of families affected by the 1984 Sikh genocide, their decades-long struggle and their continued demand for justice....

ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪਿੱਛੇ ਹੱਟ ਕੇ ਜਤਿੰਦਰ ਭੰਗੂ ਨੇ ਸਾਬਤ ਕੀਤਾ ਕਿ ਉਹ ਕਾਇਰ ਇਨਸਾਨ : ਅਰਸ਼ਦੀਪ ਸਿੰਘ ਕਲੇਰ



ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਪਿੱਛੇ ਹੱਟ ਕੇ ਜਤਿੰਦਰ ਭੰਗੂ ਨੇ ਸਾਬਤ ਕੀਤਾ ਕਿ ਉਹ ਕਾਇਰ ਇਨਸਾਨ : ਅਰਸ਼ਦੀਪ ਸਿੰਘ ਕਲੇਰ

ਮੰਡੀ ਬੋਰਡ ਦੇ ਚੀਫ ਇੰਜੀਨੀਅਰ ਨੂੰ ਚੁਣੌਤੀ ਦਿੱਤੀ ਕਿ ਉਹ ਸਾਬਤ ਕਰਨ ਕਿ ਉਹਨਾਂ ਵੱਲੋਂ ਕੀਤੀ ਫੋਨ ਕਾਲ ਨਾਲ ਛੇੜਛਾੜ ਹੋਈ

ਚੰਡੀਗੜ੍ਹ 29 ਮਾਰਚ ( ਰਣਜੀਤ ਧਾਲੀਵਾਲ ) : ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਅੱਜ ਕਿਹਾ ਕਿ ਪੰਜਾਬ ਮੰਡੀ ਬੋਰਡ ਦੇ ਚੀਫ ਇੰਜੀਨੀਅਰ ਜਤਿੰਦਰ ਸਿੰਘ ਭੰਗੂ ਨੇ ਪਹਿਲਾਂ ਉੋਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਹੁਣ ਆਪ ਹੀ ਮੁਕਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਇਰ ਇਨਸਾਨ ਹੈ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਭੰਗੂ ਨੇ ਖੁਦ ਮੰਨਿਆ ਹੈ ਕਿ ਉਸਨੇ ਗੁੱਸੇ ਵਿਚ ਆ ਕੇ ਮੈਨੂੰ ਫੋਨ ਕੀਤਾ। ਉਸਨੇ ਖੁਦ ਕਈ ਗੱਲਾਂ ਮੰਨੀਆਂ ਹਨ ਪਰ ਫੋਨ ’ਤੇ ਦਿੱਤੀਆਂ ਕਈ ਧਮਕੀਆਂ ਤੋਂ ਉਹ ਮੁੱਕਰ ਗਿਆ ਤੇ ਹੁਣ ਦਾਅਵੇ ਕਰ ਰਿਹਾ ਹੈ ਕਿ ਇਹ ਧਮਕੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀਆਂ ਗਈਆਂ ਹਨ। ਅਕਾਲੀ ਆਗੂ ਨੇ ਕਿਹਾ ਕਿ ਸੱਚਾਈ ਇਹ ਹੈ ਉਹਨਾਂ ਨੂੰ ਮੰਡੀ ਬੋਰਡ ਦੇ ਅਧਿਕਾਰੀ ਦਾ ਫੋਨ ਆਇਆ ਸੀ ਤੇ ਉਹਨਾਂ ਕੋਈ ਫੋਨ ਨਹੀਂ ਕੀਤਾ। ਉਹਨਾਂ ਕਿਹਾ ਕਿ ਭੰਗੂ ਨੇ ਖੁਦ ਇਹ ਗੱਲ ਪ੍ਰਵਾਨ ਕੀਤੀ ਹੈ। ਉਹਨਾਂ ਕਿਹਾ ਕਿ ਇਸਦੀ ਫੋਨ ਰਿਕਾਰਡਿੰਗ ਮੈਂ ਆਪਣੇ ਦੂਜੇ ਨੰਬਰ ਤੋਂ ਕੀਤੀ ਹੈ ਤੇ ਮੈਂ ਚੁਣੌਤੀ ਦਿੰਦਾ ਹਾਂ ਕਿ ਉਹ ਸਾਬਤ ਕਰੇ ਕਿ ਇਹ ਰਿਕਾਰਡਿੰਗ ਝੂਠੀ ਹੈ। ਐਡਵੋਕੇਟ ਕਲੇਰ ਨੇ ਕਿਹਾ ਕਿ ਹੁਣ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿਚ ਹੈ। ਉਹਨਾਂ ਕਿਹਾ ਕਿ ਮੈਂ ਏ ਡੀ ਜੀ ਪੀ ਲਾਅ ਐਂਡ ਆਰਡਰ ਨੂੰ ਸ਼ਿਕਾਇਤ ਦਿੱਤੀ ਹੈ। ਮੁੱਖ ਮੰਤਰੀ ਭਗਵੰਤ ਮਾਨ, ਜਿਹਨਾਂ ਕੋਲ ਗ੍ਰਹਿ ਮੰਤਰਾਲਾ ਵੀ ਹਨ, ਨੂੰ ਇਸ ਘਟਨਾ ਦਾ ਨੋਟਿਸ ਲੈਣਾ ਚਾਹੀਦਾ ਹੈ। ਉਹਨਾਂ ਨੂੰ ਪਤਾ ਲਾਉਣਾ ਚਾਹੀਦਾ ਹੈ ਕਿ ਕੀ ਇੰਨੇ ਉੱਚੇ ਅਹੁਦੇ ’ਤੇ ਬੈਠਾ ਵਿਅਕਤੀ ਇਸ ਤਰੀਕੇ ਦੀਆਂ ਧਮਕੀਆਂ ਭਰੀਆਂ ਕਾਲਾਂ ਕਰ ਸਕਦਾ ਹੈ ਅਤੇ ਕੀ ਭੰਗੂ ’ਤੇ ਨਿਯਮ ਲਾਗੂ ਹੁੰਦੇ ਹਨ ਜਾਂ ਨਹੀਂ ? ਕੇਸ ਵਿਚ ਸਜ਼ਾ ਤੋਂ ਬਚਣ ਲਈ ਭੰਗੂ ਵੱਲੋਂ ਵਰਤੇ ਬਹਾਨਿਆਂ ਦੀ ਗੱਲ ਕਰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਇਕ ਪਾਸੇ ਤਾਂ ਚੀਫ ਇੰਜੀਨੀਅਰ ਇਹ ਮੰਨਦਾ ਹੈ ਕਿ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਅੰਮ੍ਰਿਤਪਾਲ ਸਿੰਘ ਦਾ ਕਰੀਬੀ ਹੈ। ਦੂਜੇ ਪਾਸੇ ਉਹ ਉਸ ਸਰਕਾਰ ਦੀ ਸ਼ਲਾਘਾ ਕਰ ਰਿਹਾ ਹੈ ਜਿਸਨੇ ਅੰਮ੍ਰਿਤਪਾਲ ’ਤੇ ਐਨ ਐਸ ਏ ਲਗਾਈ ਹੈ। ਇਸੇ ਤਰੀਕੇ ਭੰਗੂ ਕਹਿੰਦਾ ਹੈ ਕਿ ਉਸਨੂੰ ਕਲੇਰ ’ਤੇ ਗੁੱਸਾ ਹੈ ਪਰ ਉਹ ਉਸ ਮੁੱਖ ਮੰਤਰੀ ਦੇ ਖਿਲਾਫ ਕੁਝ ਨਹੀਂ ਬੋਲਦਾ ਜਿਸਨੇ ਸਿੱਖ ਨੌਜਵਾਨਾਂ ’ਤੇ ਐਨ ਐਸ ਏ ਲਗਾਈ ਹੈ। ਐਡਵੋਕੇਟਰ ਕਲੇਰ ਨੇ ਮੰਡੀ ਬੋਰਡ ਦੇ ਅਫਸਰ ਨੂੰ ਆਖਿਆ ਕਿ ਉਹ ਦੋਗਲੀਆਂ ਚਾਲਾਂ ਨਾ ਚੱਲੇ। ਉਹਨਾਂ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ  ਐਨ ਆਈ ਏ ਨੇ ਦੋ ਵਾਰ ਉਸਦੀ ਰਿਹਾਇਸ਼ ’ਤੇ ਛਾਪੇਮਾਰੀ ਕੀਤੀ ਅਤੇ ਕੱਟੜਵਾਦੀ ਅਨਸਰਾਂ ਨਾਲ ਉਸਦੇ ਸੰਬੰਧਾਂ ਬਾਰੇ ਉਸ ਤੋਂ ਪੁੱਛ ਗਿੱਛ ਕੀਤੀ। ਉਹਨਾਂ ਕਿਹਾ ਕਿ ਤੁਸੀਂ ਅੰਮ੍ਰਿਤਪਾਲ ਸਿੰਘ ਵੱਲੋਂ ਤਿੰਨ ਮਹੀਨੇ ਤੱਕ ਰੂਪੋਸ਼ ਹੋਣ ਮਗਰੋਂ ਉਸਦੇ ਸਰੰਡਰ ਲਈ ਵਿਚੋਲਗੀ ਵੀ ਕੀਤੀ। ਤੁਸੀਂ ਅਜਿਹਾ ਕਰਦਿਆਂ ਇਹ ਦਾਅਵਾ ਨਹੀਂ ਕਰ ਸਕਦੇ ਕਿ ਤੁਸੀਂ ਰਾਜ ਸਰਕਾਰ ਦੇ ਅਧਿਕਾਰੀ ਵਜੋਂ ਜਨਤਕ ਹਿੱਤਾਂ ਵਾਸਤੇ ਕੰਮ ਕਰ ਰਹੇ ਹੋ। ਐਡਵੋਕੇਟ ਕਲੇਰ ਨੇ ਭੰਗੂ ਦੇ ਇਸ ਦਾਅਵੇ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ ਉਸਦੇ ਪੱਧਰ ਦੇ ਨਹੀਂ ਹਨ। ਉਹਨਾਂ ਕਿਹਾ ਕਿ ਜੇਕਰ ਅਜਿਹਾ ਸੀ ਤਾਂ ਫਿਰ ਉਸ ਨੇ ਉਹਨਾਂ ਨੂੰ ਫੋਨ ਹੀ ਕਿਉਂ ਕੀਤਾ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਭੰਗੂ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਨਾਂ ਲੈ ਕੇ ਲੋਕਾਂ ਦਾ ਧਿਆਨ ਭਟਕਾਉਣ ਦੇ ਯਤਨ ਕਰ ਰਿਹਾ ਹੈ।


Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ