Skip to main content

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh

Rahul Gandhi Coming to Punjab to Seek Votes After Rubbing Salt into the Wounds of Families of 1984 Sikh Genocide Victims : Tarun Chugh Choosing November 1 for a Delhi Protest and Tearing Posters Demanding Justice for Sikhs Reflec Congress's Insensitivity and Hostile Attitude Towards the Sikh Community : Chugh Before Welcoming Rahul Gandhi, Pargat Singh, Raja Warring, Partap Bajwa and All Punjab Congress Leaders Must Clarify Their Stand on the 1984 Anti-Sikh Massacre : Chugh Chandigarh 3 November ( Ranjeet Singh Dhaliwal ) : BJP National Headquarters In-Charge and MP Tarun Chugh today fired the Congress for inflicting brutal injuries on the minds and the psyche of the Sikhs in the past. Questioning the propriety and validity of forhtcoming visit of  Congress leader Rahul Gandhi to Punjab, Chugh said  Rahul Gandhi must answer the questions surrounding the suffering of families affected by the 1984 Sikh genocide, their decades-long struggle and their continued demand for justice....

ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ 20 ਮਈ ਦੀ ਹੜਤਾਲ ਨੂੰ ਪੂਰੇ ਜੋਸ਼ ਨਾਲ ਸਫਲ ਬਣਾਇਆ ਜਾਵੇਗਾ : ਊਸ਼ਾ ਰਾਣੀ

ਆਂਗਨਵਾੜੀ ਮੁਲਾਜ਼ਮ ਯੂਨੀਅਨ ਵੱਲੋਂ 20 ਮਈ ਦੀ ਹੜਤਾਲ ਨੂੰ ਪੂਰੇ ਜੋਸ਼ ਨਾਲ ਸਫਲ ਬਣਾਇਆ ਜਾਵੇਗਾ : ਊਸ਼ਾ ਰਾਣੀ

9 ਮਈ ਨੂੰ ਜ਼ਿਲ੍ਹਾ ਪੱਧਰ ’ਤੇ ਪੋਸ਼ਣ ਟਰੈਕ ਖਿਲਾਫ ਮੰਗ ਪੱਤਰ ਮੰਤਰੀ ਨੂੰ ਭੇਜੇ ਜਾਣਗੇ

ਜਲੰਧਰ/ਚੰਡੀਗੜ੍ਹ 29 ਅਪ੍ਰੈਲ ( ਰਣਜੀਤ ਧਾਲੀਵਾਲ ) : ਅੱਜ ਸੰਘਰਸ਼ ਦੇ ਬਿਗਲ ਨੂੰ ਅੱਗੇ ਵਧਾਉਂਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ 20 ਮਈ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਆਰੰਭ ਦਿੱਤੀਆਂ ਹਨ।  ਦੁਆਬਾ ਜੋਨ ਦੀ ਕਨਵੈਂਸ਼ਨ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਦੀ ਅਗਵਾਈ ਵਿੱਚ ਕੀਤੀ ਗਈ। ਅੱਜ ਦੀ ਕਨਵੈਂਸ਼ਨ ਵਿੱਚ ਜਿਲਾ ਲੁਧਿਆਣਾ, ਕਪੂਰਥਲਾ,ਹੁਸ਼ਿਆਰਪੁਰ,ਤਰਨਤਾਰਨ,ਗੁਰਦਾਸਪੁਰ,ਨਵਾ ਸ਼ਹਿਰ,ਅੰਮ੍ਰਿਤਸਰ,ਜਲੰਧਰ,ਪਠਾਨਕੋਟ ਦੇ ਚੁਣੀ ਹੋਈ ਟੀਮ ਨੇ ਭਾਗ ਲਿਆ। ਅੱਜ ਦੀ ਕਨਵੈਂਸ਼ਨ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨ ਵਾਸਤੇ ਕੌਮੀ ਪ੍ਰਧਾਨ ਸ਼੍ਰੀਮਤੀ ਊਸ਼ਾ ਰਾਣੀ ਸ਼ਾਮਿਲ ਹੋਏ ਉਹਨਾਂ ਨੇ ਕਨਵੈਂਸ਼ਨ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਅੱਜ ਦੇਸ਼ ਭਰ ਵਿੱਚ ਫਿਰਕਾਪ੍ਰਸਤੀ ਨਿੱਜੀਕਰਨ ਲਗਾਤਾਰ ਵੱਧ ਰਿਹਾ ਹੈ। ਦੇਸ਼ ਦੇ ਮਜ਼ਦੂਰਾਂ ਖਿਲਾਫ ਸਰਕਾਰ ਦੀਆਂ ਨਿੱਤ ਨਵੀਆਂ ਨੀਤੀਆਂ ਸਰਕਾਰ ਵੱਲੋਂ ਲਿਆਂਦੀਆਂ ਜਾ ਰਹੀਆਂ ਹਨ। ਚਾਰ ਲੇਬਰ ਕੋਡ ਲਿਆ ਕੇ ਜਮਹੂਰੀ ਅਧਿਕਾਰਾਂ ਉੱਤੇ ਡਾਕਾ ਮਾਰਿਆ ਹੈ ਅਤੇ ਇਹ ਡਾਕਾ ਨਹੀਂ ਵੱਜਣ ਦਿੱਤਾ ਜਾਵੇਗਾ। 

ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਈ.ਸੀ.ਡੀ.ਐਸ ਨੂੰ ਖਾਤਮੇ ਵੱਲ ਲੈ ਕੇ ਜਾ ਰਹੀ ਹੈ ਸਰਕਾਰ ਦੀ ਨੀਤੀ ਆਈ.ਸੀ.ਡੀ.ਐਸ ਦੁਆਰਾ ਦਿੱਤੇ ਜਾਂਦੇ ਸਪਲੀਮੈਂਟਰੀ  ਨਿਊਟਰੇਸ਼ਨ ਬੱਚਿਆਂ ਦੇ ਮੂੰਹੋ ਖੋਣ ਦੀ ਤਿਆਰੀ ਹੋ ਰਹੀ ਹੈ । ਪੋਸ਼ਣ ਟਰੈਕ ਦੇ ਨਾਂ ਤੇ ਫੇਸ ਆਈ.ਡੀ ਦੇ ਨਾਂ ਤੇ ਲਾਭਪਾਤਰੀਆਂ ਨੂੰ ਹਰਾਸ਼ ਕੀਤਾ ਜਾ ਰਿਹਾ ਹੈ । ਨਿਊਟਰੇਸ਼ਨ ਦਾ ਲਾਭ ਤਾਂ ਦਿੱਤਾ ਜਾਏਗਾ ਜੇ ਫੇਸ ਆਈਡੀ ਹੋਵੇਗੀ । ਜੋ ਬਾਲ ਅਧਿਕਾਰ ਦਾ ਸਿੱਧਾ ਹੀ ਘਾਣ ਹੈ। ਇੱਕ ਪਾਸੇ ਤਾਂ ਸੁਪਰੀਮ ਕੋਰਟ ਆਧਾਰ ਕਾਰਡ ਦੇ ਨਾਮ ਤੇ ਕੋਈ ਵੀ ਸਰਕਾਰਾਂ ਨੇ ਲਾਭ ਦੇਣ ਤੋਂ ਵਾਂਝਿਆਂ ਨਹੀ ਰੱਖਿਆ ਜਾਵੇ ਇਹ ਆਦੇਸ਼ ਜਾਰੀ ਕਰਦਾ ਹੈ।ਦੂਜੇ ਪਾਸੇ ਕੇਂਦਰ ਸਰਕਾਰ ਆਈ.ਸੀ.ਡੀ.ਐਸ ਦੇ ਲਾਭਪਾਤਰੀਆਂ ਨੂੰ ਪੋਸ਼ਣ ਅਭਿਆਨ ਦੇ ਨਾਂ ਤੇ  ਕਟੌਤੀ ਵੱਲ ਲੈ ਕੇ ਜਾ ਰਹੀ ਹੈ ।  ਉਹਨਾਂ ਨੇ ਕਿਹਾ ਕਿ ਫੇਸ ਆਈ.ਡੀ ਕੇ.ਵਾਈ. ਸੀ ਕਰਨਾ  ਅਧਿਕਾਰ ਦੀ ਉਲੰਘਣਾ ਹੈ ਅਤੇ ਫੇਸ ਆਈ.ਡੀ ਕਰਾਉਣ ਤੋਂ ਲੋਕ ਵੀ ਵਿਰੋਧ ਕਰਦੇ ਹਨ । ਪਰ ਇਸ ਦਾ ਵਿਰੋਧ ਨਿਚਲੇ ਪੱਧਰ ਤੇ ਆਂਗਣਵਾੜੀ ਵਰਕਰ ਨੂੰ ਸਹਿਣਾ ਪੈਂਦਾ ਹੈ। ਇੱਕ ਪਾਸੇ ਵਿਭਾਗ ਵੱਲੋਂ ਲਗਾਤਾਰ ਦਬਾਓ ਬਣਾਇਆ ਜਾਂਦਾ ਹੈ ਅਤੇ ਦੂਜੇ ਪਾਸੇ ਲੋਕਾਂ ਵੱਲੋਂ ਵਿਰੋਧ ਜਤਾ ਕੇ ਫੇਸ ਆਈ.ਡੀ ਤੋਂ ਮਨਾ ਕੀਤਾ ਜਾਂਦਾ ਹੈ ਕਿ 300 ਗ੍ਰਾਮ ਦਲੀਏ ਲਈ ਅਸੀਂ ਫਿਰ ਫੇਸ ਆਈ.ਡੀ ਹੀ ਨਹੀਂ ਕਰਵਾਉਣੀ ਤੇ ਨਾ ਹੀ ਸਾਡੇ ਕੋਲ ਇਨਾ ਸਮਾਂ ਹੈ ਔਰ ਓ.ਟੀ.ਪੀ ਦੇਣ ਤੋਂ ਵੀ ਲੋਕ ਮਨਾ ਕਰਦੇ ਹਨ   
ਕਿਉਂਕਿ ਲਗਾਤਾਰ ਸਈਬਰ ਘੋਟਾਲੇ ਹੋ ਰਹੇ ਹਨ । ਆਂਗਣਵਾੜੀ ਵਰਕਰ ਨੂੰ ਮੋਬਾਈਲ ਵੀ ਨਹੀਂ ਦਿੱਤੇ ਗਏ ਪਿਛਲੇ ਦੋ ਦਹਾਕਿਆਂ ਤੋਂ ਕੇਂਦਰ ਸਰਕਾਰ ਵੱਲੋਂ ਬਜਟ ਦਿੱਤਾ ਗਿਆ ਹੈ। ਪਰ ਬਿਨਾਂ ਹਥਿਆਰ ਦਿੱਤੇ ਸਰਕਾਰ ਲਗਾਤਾਰ ਵਰਕਰ ਹੈਲਪ ਦਾ ਸ਼ੋਸ਼ਣ ਕਰਦੀ ਹੈ ਅਤੇ ਰੋਜ ਨਵੀਆਂ ਨਵੀਆਂ ਐਡਵਰਟਾਈਜਮੈਂਟ ਕਰਕੇ ਲੋਕ ਲੁਭਾਵੇਂ ਇਸ਼ਤਿਹਾਰ ਪੇਸ਼ ਕਰਦੀ ਹ। ਇਹਨਾਂ ਸਾਰੇ ਹਮਲਿਆਂ ਦੇ ਖਿਲਾਫ 9 ਮਈ ਨੂੰ ਜਿਲ੍ਾ ਹੈਡ ਕੁਾਰਟਰਾਂ ਤੇ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਭੇਜੇ ਜਾਣਗੇ ਜੇਕਰ ਤੁਸੀਂ ਅੱਜ ਅਤੇ 20 ਮਈ ਨੂੰ ਦੇਸ਼ ਵਿਆਪਕ ਹੜਤਾਲ ਵਿੱਚ ਭਾਗ ਲੈਂਦੇ ਹੋਏ ਸਫਲ ਕੀਤਾ ਜਾਵੇਗਾ । ਜੋ ਆਈ.ਸੀ.ਡੀ.ਐਸ ਨੂੰ ਬਚਾਉਂਦੇ ਹੋਏ ਬਾਲ ਅਧਿਕਾਰਾਂ ਨੂੰ ਵੀ ਬਚਾਇਆ ਜਾ ਸਕੇ । ਅੱਜ ਦੀ ਕਨਵੈਂਸ਼ਨ ਵਿੱਚ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮ੍ਰਿਤਪਾਲ ਕੌਰ ਮੀਤ ਪ੍ਰਧਾਨ ਕ੍ਰਿਸ਼ਨਾ ਕੁਮਾਰੀ,ਅਨੂਪ ਕੌਰ ਤਰਨਤਾਰਨ ,ਵਰਿੰਦਰ ਕੌਰ ਗੁਰਦਾਸਪੁਰ,ਗੁਰਮਿੰਦਰ ਕੌਰ, ਜਸਪਾਲ ਕੌਰ ਅੰਮ੍ਰਿਤਸਰ,ਗੁਰਬਖਸ਼ ਕੌਰ,ਸਰਬਜੀਤ ਕੌਰ,ਹੁਸ਼ਿਆਰਪੁਰ,ਲਖਵਿੰਦਰ ਕੌਰ ,ਸੁਰਜੀਤ ਕੌਰ, ਭਿੰਦਰ ਕੌਰ, ਆਸ਼ਾ ਰਾਣੀ,ਲੁਧਿਆਣਾ ਬਲਜੀਤ ਕੌਰ ਨਵਾਂ ਸ਼ਹਿਰ ਜਿਲਾ ਪ੍ਰਧਾਨ,ਸਤਵੰਤ ਕੌਰ ਜ਼ਿਲ੍ਹਾ ਪ੍ਰਧਾਨ ਕਪੂਰਥਲਾ,ਪਰਮਜੀਤ ਕੌਰ ਕੈਸ਼ੀਅਰ ਜਲੰਧਰ,ਜਸਵੀਰ ਕੌਰ ਫਗਵਾੜਾ,ਹਰਭਜਨ ਕੌਰ ਜਲੰਧਰ।

Comments

Most Popular

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਹੰਕਾਰੀ ਚੇਅਰਮੈਨ ਵੱਲੋਂ ਗਰਭਵਤੀ ਅਤੇ ਬਿਮਾਰ ਮਹਿਲਾਵਾਂ ਤੋਂ ਚੁਕਵਾਇਆ ਜਾ ਰਿਹਾ ਭਾਰੀ ਸਮਾਨ, ਕਰਵਾਈ ਜਾ ਰਹੀ ਹੈ ਸਫਾਈ

ਫੀਲਡ ਮੁਲਾਜ਼ਮ 10 ਅਕਤੂਬਰ ਨੂੰ ਸੰਗਰੂਰ ਮਹਾਂਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ : ਵਾਹਿਦਪੁਰੀ

The auspicious festival of Dussehra was celebrated with great fervor at Wave Estate, Sector-85, Mohali : Hardev Singh Ubha.

ਹਿੰਮਤ, ਦ੍ਰਿੜਤਾ ਅਤੇ ਸ਼ਮੂਲੀਅਤ ਦਾ ਇੱਕ ਵਿਲੱਖਣ ਜਸ਼ਨ:

19 ਅਕਤੂਬਰ ਨੂੰ ਸੀਪੀਡੀਐਲ ਵਿਰੁੱਧ ਬਿਜਲੀ ਕਰਮਚਾਰੀਆਂ ਵੱਲੋਂ ਕੀਤੀ ਜਾ ਰਹੀ ਹੜਤਾਲ ਲਈ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ, ਚੰਡੀਗੜ੍ਹ ਨੇ ਮੰਗ ਕੀਤੀ ਹੈ ਕਿ 20,000 ਤੋਂ ਵੱਧ ਆਊਟਸੋਰਸ ਕੀਤੇ ਕਰਮਚਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਬੋਨਸ ਅਤੇ 2% ਵਾਧੂ ਡੀਸੀ ਰੇਟ ਦਿੱਤਾ ਜਾਵੇ

NHM ਮੁਲਾਜ਼ਮਾਂ ਵੱਲੋਂ ਲਗਾਤਾਰ ਦੂਜੇ ਦਿਨ ਕਾਲੀਆਂ ਪੱਟੀਆਂ ਬੰਨ੍ਹ ਕੇ ਰੋਸ ਪ੍ਰਦਰਸ਼ਨ; 23 ਅਕਤੂਬਰ ਨੂੰ GMSH-16 ਦੇ ਸਾਹਮਣੇ ਹੋਵੇਗਾ ਸਮੂਹਿਕ ਪ੍ਰਦਰਸ਼ਨ

ਚੰਡੀਗੜ੍ਹ ਐਨ.ਐਚ.ਐਮ. ਕਰਮਚਾਰੀ ਸੰਘ ਵੱਲੋਂ ਲੰਬਿਤ ਮੰਗਾਂ ਨੂੰ ਲੈ ਕੇ ਤਿੰਨ ਰੋਜ਼ਾ ਰੋਸ ਪ੍ਰਦਰਸ਼ਨ ਦੀ ਸ਼ੁਰੂਆਤ,

ਸੰਯੁਕਤ ਕਿਸਾਨ ਮੋਰਚੇ ਭਖਦੇ ਕਿਸਾਨੀ ਮਸਲਿਆਂ ਤੇ ਮੀਟਿੰਗ ਹੋਈ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਵਿਕਲਪ ਦੇ ਜ਼ਬਰਦਸਤੀ ਸੀਪੀਡੀਐਲ ਭੇਜੇ ਗਏ ਕਰਮਚਾਰੀਆਂ 'ਤੇ ਕੀਤੇ ਜਾ ਰਹੇ ਦਮਨ ਵਿਰੁੱਧ ਵਿਰੋਧ ਰੈਲੀਆਂ ਦੀ ਲੜੀ ਜਾਰੀ ਹੈ