Skip to main content

Mann government embroiled in Mid-Day Meal and panjiri scam: Tina Chaudhary

Mann government embroiled in Mid-Day Meal and panjiri scam: Tina Chaudhary Playing with the health of children and pregnant women by awarding contracts to private companies: Tina Chaudhary Demand for a high-level probe and strict action against the guilty Chandigarh 5 May ( Ranjeet Singh Dhaliwal ) : Punjab Congress spokesperson Tina Chaudhary today levelled serious allegations against the Punjab government led by Chief Minister Bhagwant Mann during a press conference. She said that despite the Chief Minister holding charge of Markfed, the government deliberately awarded contracts for the Mid-Day Meal, panjiri, and other food supplies to private companies. Tina Chaudhary alleged that these private companies supplied substandard food, directly endangering the health of poor children and pregnant women. She said that low-quality food items were procured at inflated prices, causing a loss to the state exchequer. She further stated that the companies awarded the tenders had identical addre...

ਗਲੋਬਲ ਸਿੱਖ ਕੌਂਸਲ ਨੇ ਤਖ਼ਤਾਂ ਦੀ ਪ੍ਰਭੂਸੱਤਾ, ਵਿਰਾਸਤੀ ਅਸਥਾਨਾਂ ਦੀ ਸੰਭਾਲ ਤੇ ਭਾਰਤ ਚ ਸੇਵਾ ਸਬੰਧੀ ਲਏ ਫੈਸਲੇ

ਗਲੋਬਲ ਸਿੱਖ ਕੌਂਸਲ ਨੇ ਤਖ਼ਤਾਂ ਦੀ ਪ੍ਰਭੂਸੱਤਾ, ਵਿਰਾਸਤੀ ਅਸਥਾਨਾਂ ਦੀ ਸੰਭਾਲ ਤੇ ਭਾਰਤ ਚ ਸੇਵਾ ਸਬੰਧੀ ਲਏ ਫੈਸਲੇ

ਭਾਰਤ ‘ਚ ਜੀ.ਐਸ.ਸੀ. ਟਰੱਸਟ ਹੋਵੇਗਾ ਸਥਾਪਤ ; ਅਗਲੀ ਏ.ਜੀ.ਐਮ. ਨਵੰਬਰ ਮਹੀਨੇ ਚੰਡੀਗੜ੍ਹ ‘ਚ : ਡਾ. ਕੰਵਲਜੀਤ ਕੌਰ

ਚੰਡੀਗੜ੍ਹ 30 ਸਤੰਬਰ ( ਰਣਜੀਤ ਧਾਲੀਵਾਲ ) : ਵਿਸ਼ਵ ਪੱਧਰ ‘ਤੇ ਸਿੱਖਾਂ ਦੇ ਤਾਲਮੇਲ ਨੂੰ ਮਜ਼ਬੂਤ ​​ਕਰਨ ਅਤੇ ਪੰਥਕ ਤਰਜੀਹਾਂ ਦੀ ਮਜ਼ਬੂਤੀ ਲਈ ਮਹੱਤਵਪੂਰਨ ਕਦਮ ਚੁੱਕਦਿਆਂ 28 ਦੇਸ਼ਾਂ ਦੀਆਂ ਕੌਮੀ ਸਿੱਖ ਸੰਸਥਾਵਾਂ ਦੀ ਪ੍ਰਤੀਨਿਧ ਸੰਸਥਾ, ਗਲੋਬਲ ਸਿੱਖ ਕੌਂਸਲ (ਜੀ.ਐਸ.ਸੀ.) ਨੇ ਪਾਕਿਸਤਾਨ ਵਿੱਚ ਸਿੱਖ ਵਿਰਾਸਤੀ ਅਸਥਾਨਾਂ ਦੇ ਰੱਖ-ਰਖਾਓ ਦੇ ਨਾਲ-ਨਾਲ ਭਾਰਤ ਵਿਚਲੇ 'ਤਖ਼ਤਾਂ' ਦੀ ਪ੍ਰਭੂਸੱਤਾ, ਮਾਣ-ਮਰਯਾਦਾ ਅਤੇ ਅਧਿਆਤਮਿਕ ਅਧਿਕਾਰਾਂ ਨੂੰ ਬਹਾਲ ਕਰਨ ਦੀ ਵਕਾਲਤ ਕੀਤੀ ਹੈ। ਇਹ ਫੈਸਲਾ ਜੀ.ਐਸ.ਸੀ. ਦੀ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਸਾਲਾਨਾ ਜਨਰਲ ਮੀਟਿੰਗ (ਏ.ਜੀ.ਐਮ.) ਦੇ ਆਨਲਾਈਨ ਸੈਸ਼ਨ ਦੌਰਾਨ ਲਿਆ ਗਿਆ। ਕੌਂਸਲ ਦੀ ਪ੍ਰਧਾਨ ਲੇਡੀ ਸਿੰਘ ਡਾ. ਕੰਵਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੌਰਾਨ ਸਿੱਖ ਕੌਮ ਨਾਲ ਸਬੰਧਤ ਧਾਰਮਿਕ, ਮਾਨਵਤਾਵਾਦੀ ਅਤੇ ਪ੍ਰਸ਼ਾਸਕੀ ਮੁੱਦਿਆਂ 'ਤੇ ਡੂੰਘੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਪ੍ਰਧਾਨ ਡਾ. ਕੰਵਲਜੀਤ ਕੌਰ ਅਤੇ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਏ.ਜੀ.ਐਮ. ਦੀ ਸ਼ੁਰੂਆਤ ਮੌਕੇ ਉਪ ਪ੍ਰਧਾਨ ਪਰਮਜੀਤ ਸਿੰਘ ਬੇਦੀ (ਅਮਰੀਕਾ) ਵੱਲੋਂ ਪੰਜਾਬ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਭਲਾਈ ਅਤੇ ਮੁੜ-ਵਸੇਬੇ ਲਈ ਕੀਤੀ 'ਅਰਦਾਸ' ਨਾਲ ਹੋਈ ਅਤੇ ਹੜ੍ਹ ਪੀੜਤਾਂ ਨਾਲ ਆਪਣੀ ਸੰਵੇਦਨਾ ਦਾ ਪ੍ਰਗਟਾਵਾ ਕੀਤਾ। ਉਨਾਂ ਦੱਸਿਆ ਕਿ ਜੀ.ਐਸ.ਸੀ. ਵੱਲੋਂ ਸ੍ਰੀ ਹਜ਼ੂਰ ਸਾਹਿਬ ਅਤੇ ਸ੍ਰੀ ਪਟਨਾ ਸਾਹਿਬ ਤਖ਼ਤਾਂ ਨੂੰ ਕ੍ਰਮਵਾਰ ਮਹਾਰਾਸ਼ਟਰ ਅਤੇ ਬਿਹਾਰ ਰਾਜ ਸਰਕਾਰਾਂ ਦੇ ਪ੍ਰਸ਼ਾਸਕੀ ਇਖਤਿਆਰ ਤੋਂ ਮੁਕਤ ਕਰਾਉਣ ਖਾਤਰ ਪੁਰਾਣੇ ਗੁਰਦੁਆਰਾ ਕਾਨੂੰਨਾਂ ਵਿੱਚ ਸੋਧ ਕਰਾਉਣ ਲਈ ਸਥਾਨਕ ਸੰਗਤ ਦੀ ਅਗਵਾਈ ਹੇਠਲੀਆਂ ਕੋਸ਼ਿਸ਼ਾਂ ਦਾ ਸਮਰਥਨ ਕੀਤਾ ਜਾਵੇਗਾ। ਇਹ ਵੀ ਫੈਸਲਾ ਲਿਆ ਗਿਆ ਕਿ ਕੌਮ ਦੀ ਪਾਰਦਰਸ਼ੀ ਢੰਗ ਨਾਲ ਸੇਵਾ ਕਰਨ ਤੇ ਬੁਨਿਆਦੀ ਸਹੂਲਤਾਂ ਦੇਣ ਲਈ ਭਾਰਤ ਵਿੱਚ ਇੱਕ ਰਜਿਸਟਰਡ ਟਰੱਸਟ ਸਥਾਪਤ ਕਰਕੇ ਚੈਰੀਟੇਬਲ ਅਤੇ ਭਾਈਚਾਰਕ ਸੇਵਾਵਾਂ ਲਈ ਵਿਦੇਸ਼ੀ ਯੋਗਦਾਨ ਇਖਤਿਆਰੀ ਕਾਨੂੰਨ (ਐਫ.ਸੀ.ਆਰ.ਏ.) ਹੇਠ ਸਰਟੀਫਿਕੇਟ ਪ੍ਰਾਪਤ ਕੀਤਾ ਜਾਵੇਗਾ। ਕੌਂਸਲ ਨੇ ਨਵੰਬਰ 2026 ਦੇ ਅੱਧ ਵਿੱਚ ਚੰਡੀਗੜ੍ਹ ਵਿਖੇ ਅਗਲੀ ਜਨਰਲ ਏ.ਜੀ.ਐਮ. ਬੁਲਾਉਣ ਦਾ ਵੀ ਫੈਸਲਾ ਲਿਆ। ਕੌਂਸਲ ਦੀ ਧਾਰਮਿਕ ਮਾਮਲੇ ਕਮੇਟੀ ਦੇ ਚੇਅਰਮੈਨ ਡਾ. ਕਰਮਿੰਦਰ ਸਿੰਘ ਨੇ ਆਪਣੇ ਖੋਜੀ ਪਰਚੇ ਵਿੱਚ ਤਖ਼ਤਾਂ ਦੀ ਆਜ਼ਾਦੀ, ਮਾਣ-ਸਨਮਾਨ ਅਤੇ ਅਧਿਆਤਮਿਕ ਅਧਿਕਾਰਾਂ ਨੂੰ ਬਹਾਲ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਸਿੱਖ ਧਰਮ ਵਿੱਚ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਪ੍ਰਮੁੱਖਤਾ ਨੂੰ ਦੁਹਰਾਇਆ ਅਤੇ ਰਾਜਨੀਤਿਕ ਦਖਲਅੰਦਾਜ਼ੀ ਤੋਂ ਮੁਕਤ ਕਰਵਾ ਕੇ ਢੁਕਵਾਂ ਆਜ਼ਾਦਾਨਾ ਰੁਤਬਾ ਮੁੜ ਪ੍ਰਾਪਤ ਕਰਨ ਲਈ ਪੰਥਕ ਏਕਤਾ ਦਾ ਸੱਦਾ ਦਿੱਤਾ। ਸਿੱਖ ਸ਼ਖ਼ਸੀਅਤਾਂ ਦੀ ਪਦਵੀ ਪ੍ਰਤੀ ਗਲਤ ਵਿਆਖਿਆਵਾਂ ਦੇ ਮੁੱਦੇ ਉੱਤੇ ਕਾਨੂੰਨੀ ਮਾਮਲੇ ਕਮੇਟੀ ਦੇ ਚੇਅਰਪਰਸਨ ਜਗੀਰ ਸਿੰਘ ਨੇ 'ਸੰਤ' ਅਤੇ 'ਬ੍ਰਹਮ ਗਿਆਨੀ' ਨਾਮਕਰਨ ਦੇ ​​ਗੁਰਬਾਣੀ-ਅਧਾਰਤ ਪ੍ਰਮਾਣਿਕ ਅਰਥਾਂ 'ਤੇ ਇੱਕ ਪ੍ਰਭਾਵਸ਼ਾਲੀ ਖੋਜ ਪੱਤਰ ਪੇਸ਼ ਕਰਦਿਆਂ ਇਲਾਹੀ ਅਵਸਥਾ ਅਤੇ ਆਪੂੰ-ਐਲਾਨੀਆਂ ਪਦਵੀਆਂ ਵਿਚਕਾਰ ਅੰਤਰ ਨੂੰ ਸਪੱਸ਼ਟ ਕੀਤਾ ਜਿਸ ਕਰਕੇ ਸੰਗਤ ਗੁੰਮਰਾਹ ਹੁੰਦੀ ਹੈ ਅਤੇ ਮੌਜੂਦਾ ਸਮੇਂ ਵਿੱਚ ਭਟਕਣਾ ਵੀ ਵਧਦੀ ਹੈ। ਮਾਨਵਤਾਵਾਦੀ ਸੰਕਟ ਵੱਲ ਧਿਆਨ ਦਿਵਾਉਂਦੇ ਹੋਏ ਜੀ.ਐਸ.ਸੀ. ਦੇ ਖਜ਼ਾਨਚੀ ਹਰਸਰਨ ਸਿੰਘ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤਬਾਹੀ ਦੇ ਪੈਮਾਨੇ ਦਾ ਵੇਰਵਾ ਦਿੰਦਿਆਂ ਖਾਸ ਕਰਕੇ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਕਿਸਾਨਾਂ ਅਤੇ ਸਰਹੱਦੀ ਵਸਨੀਕਾਂ ਦੀ ਦਸ਼ਾ ਨੂੰ ਉਜਾਗਰ ਕੀਤਾ। ਕੌਂਸਲ ਨੇ ਤਾਲਮੇਲ ਵਾਲੇ ਰਾਹਤ ਕਾਰਜਾਂ ਲਈ ਵਿਸ਼ਵਵਿਆਪੀ ਸਿੱਖ ਸੰਸਥਾਵਾਂ ਨੂੰ ਸਹਾਇਤਾ ਜੁਟਾਉਣ ਦੀ ਅਪੀਲ ਵੀ ਕੀਤੀ। ਵਿਰਾਸਤੀ ਇਮਾਰਤਾਂ ਦੇ ਰੱਖ-ਰਖਾਅ ਸਬੰਧੀ ਵਿਰਾਸਤੀ ਕਮੇਟੀ ਦੇ ਚੇਅਰਮੈਨ ਯਸਪਾਲ ਸਿੰਘ ਬੈਂਸ (ਅਮਰੀਕਾ) ਨੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਅਸਥਾਨਾਂ ਦੀ ਬਹਾਲੀ ਬਾਰੇ ਰਿਪੋਰਟ ਪੇਸ਼ ਕੀਤੀ। ਉਨ੍ਹਾਂ ਨੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਦੇ ਪੁਰਾਤੱਤਵ ਵਿਭਾਗ ਦੇ ਸਮਰਥਨ ਦਾ ਸਵਾਗਤ ਕਰਦਿਆਂ ਅਣਗੌਲੇ ਗੁਰਦੁਆਰਿਆਂ ਅਤੇ ਵਿਰਾਸਤੀ ਅਸਥਾਨਾਂ ਨੂੰ ਸੁਰੱਖਿਅਤ ਰੱਖਣ ਲਈ ਨਿਰੰਤਰ ਨਿਗਰਾਨੀ ਅਤੇ ਅੰਤਰਰਾਸ਼ਟਰੀ ਸਹਿਯੋਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਆਪਣੀਆਂ ਸਬੰਧਤ ਰਿਪੋਰਟਾਂ ਵਿੱਚ ਪ੍ਰਧਾਨ ਡਾ. ਕੰਵਲਜੀਤ ਕੌਰ, ਸਕੱਤਰ ਹਰਜੀਤ ਸਿੰਘ ਅਤੇ ਖਜ਼ਾਨਚੀ ਹਰਸਰਨ ਸਿੰਘ ਨੇ ਜੀ.ਐਸ.ਸੀ. ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਧਾਰਮਿਕ ਸੁਧਾਰਾਂ, ਮਾਨਵਤਾਵਾਦੀ ਇਮਦਾਦ ਅਤੇ ਹੋਰ ਪਹਿਲਕਦਮੀਆਂ ਲਈ ਇੱਕ ਸਪੱਸ਼ਟ ਰੋਡਮੈਪ ਦਾ ਮੁਲਾਂਕਣ ਕੀਤਾ। ਮੀਟਿੰਗ ਦੀ ਸਮਾਪਤੀ ਮੌਕੇ ਉਪ ਪ੍ਰਧਾਨ ਰਾਮ ਸਿੰਘ ਬੰਬੇ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਡੈਲੀਗੇਟਾਂ ਦੇ ਸੂਝਵਾਨ ਯੋਗਦਾਨ ਦੀ ਸ਼ਲਾਘਾ ਕੀਤੀ ਅਤੇ ਸੈਸ਼ਨ ਨੂੰ ਅਧਿਆਤਮਿਕ ਤੌਰ 'ਤੇ ਗਿਆਨ ਭਰਪੂਰ ਬਣਾਉਣ ਤੋਂ ਇਲਾਵਾ ਏਕਤਾ ਤੇ ਦੂਰਦ੍ਰਿਸ਼ਟੀ ਦੇ ਉਦੇਸ਼ ਨਾਲ ਸਿੱਖ ਕੌਮ ਦੀ ਸੇਵਾ ਕਰਨ ਲਈ ਗਲੋਬਲ ਸਿੱਖ ਕੌਂਸਲ ਦੀ ਵਚਨਬੱਧਤਾ ਨੂੰ ਦੁਹਰਾਇਆ।

Comments

Most Popular

ਗੁਰਦੁਆਰਾ ਸਿੰਘ ਸਭਾ ਸੈਕਟਰ 78 ਦੀ ਚੋਣ ਗੁਰਦੁਆਰਾ ਸੰਵਿਧਾਨ ਤੇ ਸਿੱਖ ਰਹਿਤ ਮਰਿਯਾਦਾ ਅਨੁਸਾਰ ਦੁਬਾਰਾ ਹੋਵੇ

ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੀ ਸੂਬਾ ਪੱਧਰੀ ਮੀਟਿੰਗ ਹੋਈ

ਆਂਗਣਵਾੜੀ/ਕਰੇਚ ਵਰਕਰਜ਼ ਯੂਨੀਅਨ, ਚੰਡੀਗੜ੍ਹ ਅਤੇ ਸਮਾਜ ਭਲਾਈ ਵਿਭਾਗ ਦੇ ਡਾਇਰੈਕਟਰ ਵਿਚਕਾਰ ਵਿਆਪਕ ਵਿਚਾਰ-ਵਟਾਂਦਰਾ; ਜ਼ਿਆਦਾਤਰ ਮੰਗਾਂ 'ਤੇ ਸਹਿਮਤੀ ਬਣੀ

ਮਿੱਡ ਡੇ ਮੀਲ ਵਰਕਰਾਂ ਵਲੋਂ ਵਿਧਾਇਕ ਨੂੰ ਮੰਗ ਪੱਤਰ,

ਲੋਕ ਨਿਰਮਾਣ ਵਿਭਾਗ ਦੇ ਕਾਮਿਆਂ ਵੱਲੋਂ ਤਨਖਾਹ ਲਈ ਰੋਸ ਧਰਨਾ

Elections for Gurdwara Singh Sabha, Sector 78, Must Be Held Anew in Accordance with the Gurdwara Constitution and Sikh Rehat Maryada

ਕਰੁਣਾ, ਪਿਆਰ ਅਤੇ ਸਹਿ-ਅਸਤਿਤਵ ਦਾ ਜੀਵੰਤ ਉਤਸਵ

ਚੰਡੀਗੜ੍ਹ ਸੈਕਟਰ 27 ਸਥਿਤ ਸ਼੍ਰੀ ਦਿਗੰਬਰ ਜੈਨ ਮੰਦਿਰ ਵਿਖੇ ਪੂਜਯ ਮੁਨੀ ਸ਼੍ਰੀ ਪ੍ਰਤੀਕ ਸਾਗਰ ਜੀ ਮਹਾਰਾਜ ਦਾ ਸ਼ਾਨਦਾਰ ਆਗਮਨ

ਸੰਯੁਕਤ ਕਰਮਚਾਰੀ ਮੋਰਚਾ, ਯੂ.ਟੀ. ਅਤੇ ਐਮ.ਸੀ., ਚੰਡੀਗੜ੍ਹ 1 ਮਈ 2026 ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ (ਮਜ਼ਦੂਰ ਦਿਵਸ) ਮਨਾਉਣਗੇ

ਸਿੱਖਿਆ ਵਿਭਾਗ ਦੀ ਕਲਾਸ ਫੋਰ ਕਰਮਚਾਰੀ ਯੂਨੀਅਨ (ਰਜਿ. 638) ਦੇ ਪ੍ਰਧਾਨ ਦੀ ਚੋਣ 16 ਮਈ ਨੂੰ ਹੋਵੇਗੀ