Political activity intensifies in Punjab: Sukhbir Badal meets CR Patil; will an Akali-BJP alliance alter the political arithmetic? Assembly elections in Punjab are scheduled for 2027. Ahead of this, speculation has intensified regarding a potential alliance between the Shiromani Akali Dal and the Bharatiya Janata Party. Akali Dal President Sukhbir Singh Badal and Punjab BJP election in-charge C.R. Patil met in Delhi. Political activity regarding a potential alliance between the Shiromani Akali Dal and the Bharatiya Janata Party ahead of the 2027 Punjab Assembly elections has intensified. Amidst speculation that has been circulating for several days, a lengthy meeting in Delhi between Akali Dal President Sukhbir Singh Badal and Punjab BJP election in-charge C.R. Patil has further fueled discussions about the alliance. According to sources, the two leaders discussed the current political situation in Punjab and the strategy for the upcoming assembly elections. No official information has...
ਵੱਖ ਵੱਖ ਜੰਥੇਬੰਦੀਆਂ ਨਰਸਿੰਗ ਸਟਾਫ ਦੇ ਸੰਘਰਸ ਦੀ ਹਮਾਇਤ ਚ, ਨਿੱਤਰੀਆਂ
ਪਟਿਆਲਾ 31 ਮਾਰਚ ( ਪੀ ਡੀ ਐਲ ) : ਨਰਸਿੰਗ ਸਟਾਫ ਦੇ ਚੱਲ ਰਹੇ ਸੰਘਰਸ ਨੂੰ ਅੱਜ ਉਸ ਸਮੇ ਬਲ ਮਿਲਿਆ ਜਦੋ ਜਦੋਂ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਿਤ ਵੱਡੀ ਗਿਣਤੀ ਵਿੱਚ ਮੁਲਾਜ਼ਮ ਮਜ਼ਦੂਰ ਤੇ ਕਿਸਾਨ ਉਹਨਾਂ ਦੇ ਧਰਨੇ ਵਿੱਚ ਸ਼ਾਮਿਲ ਹੋਏ ਜਿਸ ਵਿੱਚ ਜਮਹੂਰੀ ਕਿਸਾਨ ਸਭਾ, ਨਿਰਮਾਣ ਮਜ਼ਦੂਰ ਯੂਨੀਅਨ,ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ 1406-22- ਬੀ, ਪੀ.ਡਬਲਯੂ.ਡੀ. ਫੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ, ਜੰਗਲਾਤ ਵਰਕਰ ਯੂਨੀਅਨ, ਰਾਜਿੰਦਰਾ ਹਸਤਪਤਾਲ ਤਾਲਮੇਲ ਸੰਘਰਸ ਕਮੇਟੀ ਤੇ ਪਸੂ ਪਾਲਣ ਵਰਕਰ ਯੁਨੀਅਨ ਨੇ ਸਾਮਿਲ਼ ਹੋ ਕੇ ਉਹਨਾਂ ਦੇ ਹੱਕੀ ਸੰਘਰਸ਼ ਦੀ ਹਮਾਇਤ ਕੀਤੀ।
ਅੱਜ ਦੀ ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਦੇ ਆਗੂ ਦਰਸ਼ਨ ਬੇਲੂ ਮਾਜਰਾ, ਪੰਜਾਬ ਸੁਬਾਰਡੀਨੇਟ ਸਰਵਿਸਿਜ ਫੈਡਰੇਸ਼ਨ ਦੇ ਪ੍ਰਧਾਨ ਲਖਵਿੰਦਰ ਸਿੰਘ ਖਾਨਪੁਰ, ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰ ਯੂਨੀਅਨ ਵੱਲੋਂ ਧਰਮਪਾਲ ਸਿੰਘ ਲੋਟ, ਸੁਖਬੀਰ ਸਿੰਘ ਢੀੜਸਾ, ਦੀਪਕ ਕੁਮਾਰ , ਸਵਰਨ ਸਿੰਘ ਬੰਗਾਂ, ਜਸਵਿੰਦਰ ਸੌਜਾ, ਅਮਰਜੀਤ ਘਨੋਰ ਤੇ ਗੁਰਮੀਤ ਸਿੰਘ ਪੇਧਨ ਨੇ ਸੰਬੋਧਨ ਕੀਤਾ,ਮੁਲਾਜਮ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਹ ਇਸ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ ਤੇ ਇਹਨਾਂ ਦੀ ਡਟਵੀਂ ਹਿਮਾਇਤ ਕਰਨਗੇ ਅੱਜ ਦੀ ਇੱਕਤਰਤਾ ਚ,ਰਾਜਪਾਲ ਸਿੰਘ ਲਸੋਈ, ਦੀਪਕ, ਜਸਵਿੰਦਰ ਬੰਡੂਗਰ, ਮੰਨਿਦਰ ਸਿੰਘ, ਉੱਗਰਸੇਨ, ਜਸਵੀਰ ਪੰਜੋਲਾਂ, ਕੁਲਦੀਪ ਵਰਮਾ ਜਗਵਿੰਦਰ ਗੁਰਦਿਆਲਪੁਰਾ ਸਤਨਾਮ ਸਿੰਘ ਸੌਜਾ ਆਦਿ ਸਾਮਿਲ ਹੋਏ।


Comments
Post a Comment