ਬਟਰ ਚਿਕਨ ਅਤੇ ਦਾਲ ਮੱਖਣੀ ਦੇ ਖੋਜਕਰਤਾ ਹੁਣ ਟ੍ਰਾਈਸਿਟੀ ਵਿੱਚ
ਐਸ.ਏ.ਐਸ.ਨਗਰ 10 ਅਪ੍ਰੈਲ ( ਰਣਜੀਤ ਧਾਲੀਵਾਲ ) : ਭਾਰਤ ਦੇ ਸਭ ਤੋਂ ਮਸ਼ਹੂਰ ਉੱਤਰੀ ਭਾਰਤੀ ਰੈਸਟੋਰੈਂਟ ਬ੍ਰਾਂਡਾਂ ਵਿੱਚੋਂ ਇੱਕ, ਦਰਿਆਗੰਜ, ਹੁਣ ਮੋਹਾਲੀ ਦੇ ਐਚਐਲਪੀ ਗੈਲੇਰਿਆ ਵਿੱਚ ਆ ਰਿਹਾ ਹੈ। ਇਹ ਟ੍ਰਾਈਸਿਟੀ ਇਲਾਕੇ ਵਿੱਚ ਇਸਦੀ ਪਹਿਲੀ ਸ਼ੁਰੂਆਤ ਹੈ ਅਤੇ ਇਹ ਆਪਣੇ ਨਾਲ 1947 ਤੋਂ ਚੱਲੀ ਆ ਰਹੀ ਰਸੋਈ ਵਿਰਾਸਤ ਲੈ ਕੇ ਆਇਆ ਹੈ। ਰਾਘਵ ਜੱਗੀ ਅਤੇ ਰੈਸਟੋਰੈਂਟ ਮਾਲਿਕ ਅਮਿਤ ਬੱਗਾ ਦੁਆਰਾ ਸ਼ੁਰੂ ਕੀਤਾ ਗਿਆ ਦਰਿਆਗੰਜ, ਸਵਰਗੀ ਸ਼੍ਰੀ ਕੁੰਦਨ ਲਾਲ ਜੱਗੀ (ਰਾਘਵ ਦੇ ਦਾਦਾ ਜੀ) ਦੀ ਵਿਰਾਸਤ ਦਾ ਜਸ਼ਨ ਮਨਾਉਂਦਾ ਹੈ, ਜੋ ਬਟਰ ਚਿਕਨ ਅਤੇ ਦਾਲ ਮੱਖਣੀ ਦੇ ਖੋਜਕਰਤਾ ਸਨ। ਇਹ ਬ੍ਰਾਂਡ ਉਹਨਾਂ ਸ਼ਰਨਾਰਥੀਆਂ ਦੇ ਸਫ਼ਰ ਦਾ ਸਨਮਾਨ ਕਰਦਾ ਹੈ ਜੋ ਆਜ਼ਾਦੀ ਤੋਂ ਬਾਅਦ ਆਪਣੀਆਂ ਰਸੋਈ ਪਰੰਪਰਾਵਾਂ ਨੂੰ ਦਿੱਲੀ ਵਿਖੇ ਲਿਆਏ ਸਨ, ਅਤੇ ਜਿਹਨਾਂ ਨੇ ਉੱਤਰੀ ਭਾਰਤ ਦੇ ਭੋਜਨ ਦੀ ਨੀਂਹ ਰੱਖੀ। ਮਸ਼ਹੂਰ ਰੈਸਿਪੀ ਅਤੇ ਹਮੇਸ਼ਾ ਚੱਲਣ ਵਾਲੀਆਂ ਖਾਣ ਦੀਆਂ ਪਰੰਪਰਾਵਾਂ ਦੀ ਵਿਰਾਸਤ ‘ਤੇ ਬਣਿਆ ਦਰਿਆਗੰਜ, ਆਪਣੇ ਮਸ਼ਹੂਰ ਭੋਜਨ ਦੇ ਅਨੁਭਵ ਨੂੰ ਨਵੇਂ ਲੋਕਾਂ ਤੱਕ ਪਹੁੰਚਾਉਂਦਾ ਰਹਿੰਦਾ ਹੈ। ਆਪਣੀ ਸ਼ਾਨਦਾਰ ਭੋਜਨ ਦੀ ਸੰਸਕ੍ਰਿਤੀ ਅਤੇ ਭੋਜਨ ਦੇ ਸ਼ੌਕੀਨ ਲੋਕਾਂ ਦੇ ਨਾਲ, ਟ੍ਰਾਈਸਿਟੀ ਇਲਾਕਾ ਇੱਕ ਅਜਿਹੇ ਕਾਨਸੈਪਟ ਦੇ ਲਈ ਇੱਕ ਸੁਭਾਵਿਕ ਘਰ ਵਰਗਾ ਹੈ ਜੋ ਅਸਲੀਅਤ, ਸੁਆਦ ਅਤੇ ਪੁਰਾਣੀਆਂ ਯਾਦਾਂ ‘ਤੇ ਬਣਿਆ ਹੈ।
ਇਸ ਲਾਂਚ ‘ਤੇ ਬੋਲਦੇ ਹੋਏ, ਦਰਿਆਗੰਜ ਦੇ ਸਹਿ-ਸੰਸਥਾਪਕ ਅਤੇ ਸੀਈਓ ਅਮਿਤ ਬੱਗਾ ਨੇ ਕਿਹਾ, “ਮੋਹਾਲੀ ਸਾਡੇ ਲਈ ਇੱਕ ਖਾਸ ਪੜਾਅ ਹੈ, ਟ੍ਰਾਈਸਿਟੀ ਇਲਾਕੇ ਵਿੱਚ ਸਾਡਾ ਪਹਿਲਾ ਕਦਮ ਹੈ। ਅਸੀਂ ਇੱਥੇ ਦਰਿਆਗੰਜ ਦਾ ਅਸਲੀ ਅਨੁਭਵ ਲਿਆਉਣ ਅਤੇ ਬਟਰ ਚਿਕਨ, ਦਾਲ ਮੱਖਣੀ ਅਤੇ ਹੋਰ ਮਸ਼ਹੂਰ ਵਿਅੰਜਨਾਂ ਦੀ ਵਿਰਾਸਤ ਨੂੰ ਉਹਨਾਂ ਲੋਕਾਂ ਦੇ ਨਾਲ ਵੰਡਣ ਲਈ ਬਹੁਤ ਉਤਸਾਹਿਤ ਹਾਂ ਜੋ ਸੱਚਮੁੱਚ ਉੱਤਰੀ ਭਾਰਤ ਖਾਣੇ ਦੀ ਕਦਰ ਕਰਦੇ ਹਨ।” ਇਸਦਾ ਮੈਨਯੂ 1947 ਦੀ ਅਸਲੀ ਰੈਸਿਪੀ ਨੂੰ ਫਿਰ ਤੋਂ ਜ਼ਿੰਦਾ ਕਰਦਾ ਹੈ, ਜਿਸ ਵਿੱਚ “ਦ ਓਰੀਜਨਲ 1947 ਬਟਰ ਚਿਕਨ” ਅਤੇ “ਦ ਓਰੀਜਨਲ 1947 ਦਾਲ ਮੱਖਣੀ” ਵਰਗੇ ਖਾਸ ਵਿਅੰਜਨ ਸ਼ਾਮਲ ਹਨ। ਇਹਨਾਂ ਨੂੰ ਤਾਜ਼ੇ, ਹੱਥ ਨਾਲ ਚੁਣੇ ਹੋਏ ਸਮਾਨ ਨਾਲ ਬਣਾਇਆ ਜਾਂਦਾ ਹੈ hai ਜੋ ਬੀਤੇ ਜ਼ਮਾਨੇ ਦੇ ਸੁਆਦ ਦੀ ਯਾਦ ਦਿਲਾਉਂਦੇ ਹਨ। ਰਸੀਲੇ ਤੰਦੂਰ ਵਿੱਚ ਭੁੰਨੇ ਗਏ ਮੀਟ ਤੋਂ ਲੈ ਕੇ ਲਾਇਵ ਕਾਉਂਟਰ ‘ਤੇ ਮਿਲਣ ਵਾਲੀ ਖਾਸ ਕੁਲਫੀ ਤੱਕ, ਹਰ ਡਿਸ਼ ਨੂੰ ਠੀਕ ਉਵੇਂ ਬਣਾਇਆ ਜਾਂਦਾ ਹੈ ਜਿਵੇਂ ਕੁੰਦਨ ਲਾਲ ਜੱਗੀ 1947 ਵਿੱਚ ਪਰੋਸਿਆ ਕਰਦੇ ਸਨ।
ਦਰਿਆਗੰਜ ਨੇ ਦੁਨੀਆ ਦਾ ਪਹਿਲਾ ‘ਫਾਇਵ ਸੈਂਸਿਸ (ਪੰਜ ਗਿਆਨ ਇੰਦਰੀਆਂ) ਨੂੰ ਜਗਾਉਣ ਵਾਲਾ’ ਭੋਜਨ ਦਾ ਅਨੁਭਵ ਪੇਸ਼ ਕੀਤਾ ਹੈ। ਇਸ ਰੈਸਟੋਰੈਂਟ ਨੂੰ ਬਹੁਤ ਹੀ ਸੋਚ-ਸਮਝ ਕੇ ਅਤੇ ਹਰ ਛੋਟੀ-ਵੱਡੀ ਗੱਲ ‘ਤੇ ਧਿਆਨ ਦੇ ਕੇ ਡਿਜ਼ਾਇਨ ਕੀਤਾ ਗਿਆ ਹੈ, ਜੋ ਬੀਤੇ ਕੱਲ੍ਹ ਅਤੇ ਅੱਜ ਦੇ ਮੇਲ ਨਾਲ ਤੁਹਾਡੀਆਂ ਪੰਜ ਇੰਦਰੀਆਂ ਨੂੰ ਇਕੱਠਾ ਜੋੜਦਾ ਹੈ। ਬਿਹਤਰੀਨ ਸਮਕਾਲੀਨ ਸਮੱਗਰੀਆਂ ਨਾਲ ਤਿਆਰ ਕੀਤੇ ਗਏ ਜੀਵੰਤ ਅਤੇ ਨਾੱਸਟੈਲਜਿਕ ਸੁਆਦਾਂ ਨਾਲ ਤੁਹਾਡਾ ਮਨ ਮੋਹ ਲੈਂਦਾ ਹੈ, ਉੱਥੇ ਸਪਰਸ਼ ਦਾ ਅਨੁਭਵ ਪਰੰਪਰਿਕ ਬਨਾਵਟਾਂ ਅਤੇ ਆਧੁਨਿਕ ਸਮੱਗਰਾਂ ਦੇ ਸਮਾਂਜੱਸਪੂਰਨ ਮਿਸ਼ਰਣ ਤੋਂ ਹੁੰਦਾ ਹੈ। ਦ੍ਰਿਸ਼ਟੀ ਦਾ ਅਨੁਭਵ ਇੱਕ ਅਜਿਹੇ ਸਮਕਾਲੀਨ-ਰੈਟਰੋ ਪਰਿਵੇਸ਼ ਵਿੱਚ ਹੁੰਦਾ ਹੈ ਜੋ ਇੱਕ ਵੱਖਰੇ ਯੁਗ ਦੇ ਆਕਰਸ਼ਣ ਨੂੰ ਸਮੇਟੇ ਹੋਏ ਹੈ, ਅਤੇ ਇੱਕ ਖਾਸ ਸੁਗੰਧ ਨਾਲ ਭਰਿਆ ਹੋਇਆ ਹੈ ਜੋ ਪਰੰਪਰਿਕ ਭਾਰਤੀ ਸੁਗੰਧਾਂ ਨੂੰ ਆਧੁਨਿਕ ਬਾਰੀਕੀਆਂ ਦੇ ਨਾਲ ਮਿਲਾ ਕੇ ਤੁਹਾਡੀ ਸਮੈਲ ਕਰਨ ਦੀ ਸੈਂਸ ਨੂੰ ਆਕਰਸ਼ਿਤ ਕਰਦੀ ਹੈ। ਇਸ ਅਨੁਭਵ ਨੂੰ ਪੂਰਾ ਕਰਦੇ ਹੋਏ, ਅੱਜ ਦੇ ਕਲਾਕਾਰਾਂ ਦੁਆਰਾ ਮੁੜ-ਵਿਵਸਥਿਤ ਪਿਆਰੇ ਗੀਤਾਂ ਦੀ ਭਾਵਪੂਰਨ ਅਤੇ ਅਨਪਲੱਗਡ ਪੇਸ਼ਕਾਰੀਆਂ ਨਾਲ ਤੁਹਾਡੀ ਸੁਣਨ ਦੀ ਇੰਦਰੀ ਜੀਵੰਤ ਹੋ ਉੱਠਦੀ ਹੈ, ਜਿਸ ਨਾਲ ਮਹਿਮਾਨ ਦਰਿਆਗੰਜ ਦਾ ਅਨੁਭਵ ਕੇਵਲ ਭੋਜਨ ਦੇ ਜ਼ਰੀਏ ਹੀ ਨਹੀਂ, ਸਗੋਂ ਫਾਇਵ ਸੈਂਸਿਸ ਨਾਲ ਕਰ ਪਾਉਂਦੇ ਹਨ।ਦਿੱਲੀ, ਨੋਇਡਾ, ਗੁੜਗਾਓਂ ਵਿੱਚ 15 ਸਫ਼ਲ ਰੈਸਟੋਰੈਂਟਾਂ ਅਤੇ ਬੈਂਕਾਕ ਵਿੱਚ ਅੰਤਰਰਾਸ਼ਟਰੀ ਮੌਜੂਦਗੀ ਦੇ ਨਾਲ, ਦਰਿਆਗੰਜ ਹੁਣ ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ਦੇ ਮਹਿਮਾਨਾਂ ਦਾ ਸਵਾਗਤ ਕਰਦਾ ਹੈ ਤਾਂ ਜੋ ਉਹ ਉਹਨਾਂ ਮੂਲ ਵਿਅੰਜਨਾਂ ਦਾ ਅਨੁਭਵ ਕਰ ਸਕਣ ਜਿਨ੍ਹਾਂ ਨੇ ਉੱਤਰ ਭਾਰਤੀ ਵਿਅੰਜਨਾਂ ਨੂੰ ਪਰਿਭਾਸ਼ਿਤ ਕਰਨ ਵਿੱਚ ਮਦਦ ਕੀਤੀ। ਦਰਿਆਗੰਜ ਮੋਹਾਲੀ ਟ੍ਰਾਈਸਿਟੀ ਨੂੰ ਵਿਰਾਸਤ ਦੇ ਸੁਆਦ ਦਾ ਅਨੁਭਵ ਕਰਨ ਲਈ ਸੱਦਾ ਦਿੰਦਾ ਹੈ ਜਿੱਥੇ ਇਤਿਹਾਸ, ਮਹਿਮਾਨਵਾਜ਼ੀ ਅਤੇ ਸੁਆਦ ਦਾ ਇੱਕ ਮੇਜ਼ ‘ਤੇ ਸੁਮੇਲ ਹੁੰਦਾ ਹੈ।

Comments
Post a Comment