ਤਰਬੂਜ਼ ਖਾਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ! ਨਹੀਂ ਤਾਂ ਹੋ ਸਕਦੈ…
ਚੰਡੀਗੜ੍ਹ 8 ਮਈ ( ਰਣਜੀਤ ਧਾਲੀਵਾਲ ) : ਗਰਮੀਆਂ ਦੇ ਮੌਸਮ ‘ਚ ਤਰਬੂਜ਼ ਸਾਰਿਆਂ ਦਾ ਪਸੰਦੀਦਾ ਫਲ ਹੁੰਦਾ ਹੈ। ਇਹ ਨਾ ਸਿਰਫ ਸਰੀਰ ਨੂੰ ਠੰਡਕ ਦਿੰਦਾ ਹੈ, ਸਗੋਂ ਪਾਣੀ ਦੀ ਕਮੀ ਨੂੰ ਪੂਰਾ ਕਰਨ ‘ਚ ਵੀ ਮਦਦਗਾਰ ਸਾਬਤ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤਰਬੂਜ਼ ਦੇ ਨਾਲ ਕੁਝ ਚੀਜ਼ਾਂ ਦਾ ਸੇਵਨ ਕਰਨਾ ਤੁਹਾਡੀ ਸਿਹਤ ਲਈ ਘਾਤਕ ਹੋ ਸਕਦਾ ਹੈ? ਮਾਹਿਰਾਂ ਅਨੁਸਾਰ, ਤਰਬੂਜ਼ ਦੀ ਤਾਸੀਰ ਅਤੇ ਪਾਚਨ ਪ੍ਰਕਿਰਿਆ ਬਾਕੀ ਖਾਣਿਆਂ ਨਾਲੋਂ ਵੱਖਰੀ ਹੁੰਦੀ ਹੈ, ਜਿਸ ਕਾਰਨ ਗਲਤ ਸੁਮੇਲ ਪੇਟ ਦੀਆਂ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦਾ ਹੈ।
– ਆਯੁਰਵੇਦ ਮਾਹਿਰਾਂ ਅਨੁਸਾਰ ਤਰਬੂਜ਼ ਖਾਣ ਤੋਂ ਤੁਰੰਤ ਬਾਅਦ ਜਾਂ ਇਸ ਦੇ ਨਾਲ ਦੁੱਧ ਕਦੇ ਨਹੀਂ ਪੀਣਾ ਚਾਹੀਦਾ। ਤਰਬੂਜ਼ ਜਲਦੀ ਪਚ ਜਾਂਦਾ ਹੈ, ਜਦਕਿ ਦੁੱਧ ਨੂੰ ਪਚਣ ‘ਚ ਸਮਾਂ ਲੱਗਦਾ ਹੈ। ਇਨ੍ਹਾਂ ਨੂੰ ਇਕੱਠੇ ਲੈਣ ਨਾਲ ਗੈਸ, ਐਸੀਡਿਟੀ ਅਤੇ ਪੇਟ ‘ਚ ਭਾਰੀਪਨ ਦੀ ਸਮੱਸਿਆ ਹੋ ਸਕਦੀ ਹੈ।
– ਤਰਬੂਜ਼ ਅਤੇ ਦਹੀਂ ਦਾ ਸੁਮੇਲ ਵੀ ਸਰੀਰ ਲਈ ਨੁਕਸਾਨਦੇਹ ਹੈ। ਇਹ ਸਰੀਰ ‘ਚ ਠੰਡ-ਗਰਮ ਦਾ ਅਸੰਤੁਲਨ ਪੈਦਾ ਕਰ ਸਕਦਾ ਹੈ, ਜਿਸ ਨਾਲ ਸਰਦੀ-ਖੰਘ, ਗਲੇ ‘ਚ ਖਰਾਸ਼ ਜਾਂ ਪਾਚਨ ਸੰਬੰਧੀ ਦਿੱਕਤਾਂ ਆ ਸਕਦੀਆਂ ਹਨ।
– ਜੇਕਰ ਤੁਸੀਂ ਭਾਰੀ ਤਲਿਆ-ਭੁੰਨਿਆ ਖਾਣਾ ਖਾਣ ਦੇ ਨਾਲ ਤਰਬੂਜ ਖਾਂਦੇ ਹੋ, ਤਾਂ ਇਹ ਪਾਚਨ ਕਿਰਿਆ ਦਾ ਸੰਤੁਲਨ ਵਿਗਾੜ ਸਕਦਾ ਹੈ। ਇਸ ਨਾਲ ਪੇਟ ਫੁੱਲਣ (ਬਲੋਟਿੰਗ) ਅਤੇ ਬੇਚੈਨੀ ਮਹਿਸੂਸ ਹੋ ਸਕਦੀ ਹੈ।
– ਤਰਬੂਜ਼ ਖਾਣ ਦੇ ਤੁਰੰਤ ਬਾਅਦ ਬਰਫ ਵਾਲਾ ਪਾਣੀ ਜਾਂ ਕੋਲਡ ਡਰਿੰਕ ਪੀਣਾ ਪਾਚਨ ਤੰਤਰ ‘ਤੇ ਬੁਰਾ ਅਸਰ ਪਾਉਂਦਾ ਹੈ। ਇਸ ਨਾਲ ਪੇਟ ‘ਚ ਮਰੋੜ ਜਾਂ ਐਂਠਨ ਦੀ ਸਮੱਸਿਆ ਹੋ ਸਕਦੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਤਰਬੂਜ਼ ਖਾਣ ਤੋਂ ਕੁਝ ਸਮੇਂ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ।
ਜੇਕਰ ਤੁਸੀਂ ਇਸ ਗਰਮੀ ‘ਚ ਤਰਬੂਜ਼ ਦਾ ਭਰਪੂਰ ਆਨੰਦ ਲੈਣਾ ਚਾਹੁੰਦੇ ਹੋ, ਤਾਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ ਤਾਂ ਜੋ ਤੁਹਾਡੀ ਸਿਹਤ ‘ਤੇ ਕੋਈ ਬੁਰਾ ਅਸਰ ਨਾ ਪਵੇ।

Comments
Post a Comment