23 ਅਤੇ 24 ਜੁਲਾਈ ਨੂੰ ਹੋਵੇਗੀ ਇੰਟਰ-ਡੀਪੀਐਸ ਕੁਇਜ਼
ਡੀਪੀਐਸ ਚੰਡੀਗੜ੍ਹ ਵਿੱਚ 23 ਜੁਲਾਈ ਤੋਂ ਇੰਟਰ-ਡੀਪੀਐਸ ਕੁਇਜ਼ 2026, ਉੱਤਰੀ ਭਾਰਤ ਦੇ 19 ਸਕੂਲਾਂ ਦੇ ਵਿਦਿਆਰਥੀ ਦਿਖਾਉਣਗੇ ਆਪਣੀ ਪ੍ਰਤਿਭਾ
ਚੰਡੀਗੜ੍ਹ 21 ਜੁਲਾਈ ( ਰਣਜੀਤ ਧਾਲੀਵਾਲ ) : ਦਿੱਲੀ ਪਬਲਿਕ ਸਕੂਲ ਸੋਸਾਇਟੀ ਦੇ ਸਹਿਯੋਗ ਨਾਲ ਦਿੱਲੀ ਪਬਲਿਕ ਸਕੂਲ, ਸੈਕਟਰ-40ਸੀ, ਚੰਡੀਗੜ੍ਹ ਵਿੱਚ 23 ਅਤੇ 24 ਜੁਲਾਈ ਨੂੰ ਇੰਟਰ-ਡੀਪੀਐਸ ਕੁਇਜ਼ 2026 (ਜ਼ੋਨ-1) ਦਾ ਆਯੋਜਨ ਕੀਤਾ ਜਾਵੇਗਾ। ਇਸ ਮੁਕਾਬਲੇ ਵਿੱਚ ਉੱਤਰੀ ਭਾਰਤ ਦੇ 19 ਡੀਪੀਐਸ ਸਕੂਲਾਂ ਦੇ ਵਿਦਿਆਰਥੀ ਆਪਣੀ ਗਿਆਨ-ਸਮਰੱਥਾ ਅਤੇ ਬੌਧਿਕ ਯੋਗਤਾ ਦਾ ਪ੍ਰਦਰਸ਼ਨ ਕਰਨਗੇ।
ਕੁਇਜ਼ ਦੋ ਵਰਗਾਂ ਵਿੱਚ ਕਰਵਾਈ ਜਾਵੇਗੀ। ਜੂਨੀਅਰ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਅਤੇ ਸੀਨੀਅਰ ਵਰਗ ਵਿੱਚ ਨੌਵੀਂ ਤੋਂ ਬਾਰਹਵੀਂ ਜਮਾਤ ਦੇ ਵਿਦਿਆਰਥੀ ਹਿੱਸਾ ਲੈਣਗੇ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਿਹਤਮੰਦ ਮੁਕਾਬਲੇ ਦੀ ਭਾਵਨਾ, ਆਮ ਗਿਆਨ, ਤਰਕਸ਼ਕਤੀ ਅਤੇ ਰਚਨਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਹੈ।ਪ੍ਰੋਗਰਾਮ ਦਾ ਉਦਘਾਟਨੀ ਸਮਾਰੋਹ 23 ਜੁਲਾਈ ਸ਼ਾਮ 6 ਵਜੇ ਹੋਵੇਗਾ। ਇਸ ਮੌਕੇ ਦਿੱਲੀ ਪਬਲਿਕ ਸਕੂਲ ਸੋਸਾਇਟੀ ਦੀ ਡਾਇਰੈਕਟਰ ਡੌਲੀ ਛੰਨਾਣਾ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਪਤੀ ਅਤੇ ਇਨਾਮ ਵੰਡ ਸਮਾਰੋਹ 24 ਜੁਲਾਈ ਦੁਪਹਿਰ 2 ਵਜੇ ਆਯੋਜਿਤ ਕੀਤਾ ਜਾਵੇਗਾ।
ਡੀਪੀਐਸ ਚੰਡੀਗੜ੍ਹ ਦੀ ਡਾਇਰੈਕਟਰ ਰੀਮਾ ਦੀਵਾਨ ਨੇ ਕਿਹਾ ਕਿ ਇਹ ਮੁਕਾਬਲਾ ਵਿਦਿਆਰਥੀਆਂ ਨੂੰ ਆਪਣੀ ਬੌਧਿਕ ਸਮਰੱਥਾ ਦਾ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨਾਲ ਸਿੱਖਣ ਅਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਸ਼ਾਨਦਾਰ ਮੌਕਾ ਪ੍ਰਦਾਨ ਕਰੇਗਾ। ਸਮਾਗਮ ਦੀ ਕਵਰੇਜ ਲਈ ਮੀਡੀਆ ਪ੍ਰਤੀਨਿਧੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ।

Comments
Post a Comment