ਐਲਜੀ ਇਲੈਕਟ੍ਰਾਨਿਕਸ ਨੇ ਡਿਜਿਟ ਇੰਡੀਆ ਟਾਪ ਅਪਲਾਇੰਸਿਜ਼ ਐਵਾਰਡਜ਼ 2026 ਵਿੱਚ ਮਾਰੀ ਬਾਜ਼ੀ
10 ਉਤਪਾਦਾਂ ਨੂੰ ਇਨੋਵੇਸ਼ਨ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਮਿਲਿਆ ਸਨਮਾਨ
ਚੰਡੀਗੜ੍ਹ 24 ਅਗਸਤ ( ਰਣਜੀਤ ਧਾਲੀਵਾਲ ) : ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਟਿਡ ਨੇ ਨਵੀਂ ਦਿੱਲੀ ਵਿੱਚ ਆਯੋਜਿਤ ਡਿਜਿਟ ਇੰਡੀਆ ਟਾਪ ਅਪਲਾਇੰਸਿਜ਼ ਐਵਾਰਡਜ਼ 2026 ਵਿੱਚ 10 ਉਤਪਾਦਾਂ ਲਈ ਪੁਰਸਕਾਰ ਹਾਸਲ ਕੀਤੇ। ਟੀਵੀ, ਰੈਫ੍ਰਿਜਰੇਟਰ, ਰਿਹਾਇਸ਼ੀ ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਮਾਈਕ੍ਰੋਵੇਵ, ਡਿਸ਼ਵਾਸ਼ਰ ਅਤੇ ਏਅਰ ਪਿਊਰੀਫਾਇਰ ਸ਼੍ਰੇਣੀਆਂ ਵਿੱਚ ਇਨ੍ਹਾਂ ਉਤਪਾਦਾਂ ਨੂੰ ਇਨੋਵੇਸ਼ਨ ਵਿੱਚ ਉੱਤਮਤਾ ਲਈ ਮਾਨਤਾ ਦਿੱਤੀ ਗਈ। ਟਾਈਮਜ਼ ਨੈਟਵਰਕ ਦੀ ਪਹਿਲਕਦਮੀ ਅਤੇ ਟੈਕਨੋਲੋਜੀ ਮੀਡੀਆ ਬ੍ਰਾਂਡ ਡਿਜਿਟ ਡਾਟ ਇਨ ਵੱਲੋਂ ਪੇਸ਼ ਕੀਤੇ ਇਨ੍ਹਾਂ ਪੁਰਸਕਾਰਾਂ ਵਿੱਚ ਘਰੇਲੂ ਉਪਕਰਣਾਂ ਦਾ ਡਾਟਾ-ਅਧਾਰਿਤ ਮੁਲਾਂਕਣ ਕੀਤਾ ਗਿਆ। ਸਮਾਰੋਹ ਵਿੱਚ ਕੇਂਦਰੀ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਮੁੱਖ ਮਹਿਮਾਨ ਵਜੋਂ ਹਾਜ਼ਰ ਰਹੇ। ਡਿਜਿਟ ਇੰਡੀਆ ਟਾਪ ਅਪਲਾਇੰਸਿਜ਼ ਐਵਾਰਡਜ਼ ਦੀ ਖਾਸੀਅਤ ਇਸ ਦੀ ‘ਲੈਬ-ਫਰਸਟ’ ਮੁਲਾਂਕਣ ਪ੍ਰਕਿਰਿਆ ਹੈ ਜਿਸ ਵਿਚ ਮੁੰਬਈ ਅਤੇ ਨੋਇਡਾ ਸਥਿਤ ਪ੍ਰਯੋਗਸ਼ਾਲਾਵਾਂ ਵਿੱਚ ਨਾਮਜ਼ਦ ਉਤਪਾਦਾਂ ਨੂੰ 150 ਤੋਂ ਵੱਧ ਮਾਪਦੰਡਾਂ ’ਤੇ ਪਰਖਿਆ ਗਿਆ। ਇਨ੍ਹਾਂ ਵਿੱਚ ਥਰਮਲ ਇਮੇਜਿੰਗ ਡਾਇਗਨੋਸਟਿਕਸ ਤੋਂ ਲੈ ਕੇ ਗਾਹਕ ਸਹਾਇਤਾ ਚੱਕਰ ਤੱਕ ਦੇ ਪੱਖ ਸ਼ਾਮਲ ਰਹੇ। ਇਸ ਤੋਂ ਬਾਅਦ ਜਿਊਰੀ ਨੇ ਲੈਬ ਟੈਸਟਿੰਗ ਡਾਟਾ, ਅਸਲ ਵਰਤੋਂਯੋਗਤਾ ਅਤੇ ਭਾਰਤੀ ਖਪਤਕਾਰਾਂ ਲਈ ਇਨੋਵੇਸ਼ਨ ਦੀ ਪ੍ਰਸੰਗਿਕਤਾ ਦੇ ਆਧਾਰ ’ਤੇ ਜੇਤੂਆਂ ਦੀ ਚੋਣ ਕੀਤੀ।
ਇਸ ਉਪਲਬਧੀ ’ਤੇ ਐਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਹਾਂਗ ਜੂ ਜਿਓਨ ਨੇ ਕਿਹਾ ਕਿ, “ਇਹ ਮਾਨਤਾ ਹਰ ਭਾਰਤੀ ਘਰ ਤੱਕ ਵਿਸ਼ਵ ਪੱਧਰੀ ਅਤੇ ‘ਇੰਡੀਆ-ਫਰਸਟ’ ਇਨੋਵੇਸ਼ਨ ਪਹੁੰਚਾਉਣ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ। ਸਖ਼ਤ ਲੈਬ-ਅਧਾਰਿਤ ਮੁਲਾਂਕਣ ਅਤੇ ਜਿਊਰੀ ਵੱਲੋਂ ਮਿਲੀ ਮਾਨਤਾ ਸਾਡੇ ਉਤਪਾਦਾਂ ਦੀ ਭਰੋਸੇਯੋਗਤਾ ਅਤੇ ਪ੍ਰਦਰਸ਼ਨ ਦਾ ਮਜ਼ਬੂਤ ਸਬੂਤ ਹੈ। ਅਸੀਂ ਭਾਰਤ ਦੀਆਂ ਲੋੜਾਂ ਮੁਤਾਬਕ ਤਕਨਾਲੋਜੀ ਅਤੇ ਖਪਤਕਾਰਾਂ ਦੀਆਂ ਅੰਦਰੂਨੀ ਲੋੜਾਂ ਬਾਰੇ ਸਮਝ ਵਿੱਚ ਨਿਵੇਸ਼ ਵਧਾਉਣ ਲਈ ਵਚਨਬੱਧ ਹਾਂ।” ਸਮਾਰੋਹ ਵਿੱਚ ਐਲਜੀ ਦੀ ਸੀਨੀਅਰ ਲੀਡਰਸ਼ਿਪ, ਕੋ-ਚੀਫ ਸੇਲਜ਼ ਐਂਡ ਮਾਰਕੀਟਿੰਗ ਅਫਸਰ ਸੰਜੇ ਚਿਤਕਾਰਾ, ਡਿਜਿਟ ਦੀ ਸੰਪਾਦਕੀ ਟੀਮ, ਜਿਊਰੀ ਮੈਂਬਰ, ਟੈਕ ਓਪੀਨੀਅਨ ਲੀਡਰ ਅਤੇ ਮਾਈਕ੍ਰੋ-ਇਨਫਲੂਐਂਸਰ ਸ਼ਾਮਲ ਹੋਏ।

Comments
Post a Comment