Skip to main content

US University names Centre after city based entrepreneur Anil Sharma

US University names Centre after city based entrepreneur Anil Sharma Chandigarh 21 August  ( Ranjeet Singh Dhaliwal ) : In a landmark achievement bringing pride to Chandigarh, city born and based entrepreneur and Mohali based 22nd Century Technologies CEO Anil Sharma along with his wife Anupama Sharma has been honoured by George Mason University which has named its Center for Innovation and Entrepreneurship as the “Anil and Anupama Sharma Center for Innovation and Entrepreneurship.” The recognition by one of the leading public research universities in the United States marks a significant milestone in the journey of a man whose roots are firmly connected to Chandigarh. George Mason University is a leading public research university in Virginia known for its strengths in innovation, technology, entrepreneurship, public policy and research. For Chandigarh, the honour is particularly significant as Anil Sharma has transformed a modest beginning in the city into a successful global ent...

ਮਹਿੰਦਰ ਪ੍ਰਤਾਪ ਤੇ ਉਸਦੀ ਨਵੀਂ ਕਵਿਤਾ ਪੋਥੀ ‘ਇਕ ਕਮਰਾ'


ਮਹਿੰਦਰ ਪ੍ਰਤਾਪ ਤੇ ਉਸਦੀ ਨਵੀਂ ਕਵਿਤਾ ਪੋਥੀ ‘ਇਕ ਕਮਰਾ'

ਘਰਾਂ ਦੀ ਲੰਬਾਈ, ਚੌੜਾਈ ਨਹੀਂ, ਦਿਲਾਂ ਦੀ ਵਿਸ਼ਾਲਤਾ ਬੰਦੇ ਨੂੰ ਅਮਰ ਬਣਾਉਂਦੀ: ਮਹਿੰਦਰ ਪ੍ਰਤਾਪ

ਟੋਰਾਂਟੋ/ਭਾਰਤ 21 ਅਗਸਤ ( ਹਰਦੇਵ ਚੌਹਾਨ/ਰਣਜੀਤ ਧਾਲੀਵਾਲ ) : ਧੁਰ ਅੰਦਰੋਂ ਪੰਜ ਆਬੀਆ ਮਹਿੰਦਰ ਪ੍ਰਤਾਪ ਸਹਿਕਦਾ, ਮਹਿਕਦਾ ਤੇ ਜਾਗਦਾ ਇਨਸਾਨ ਹੈ। ਉਹ ਸਫਲ ਪਤੀ, ਪਿਤਾ, ਕਵੀ ਤੇ ਕਹਾਣੀਕਾਰ ਹੈ। ਕੈਨੇਡਾ ਦੇ ਹਾਲੀਆ ਟਰੰਪੀਅਨ ਦੌਰ 'ਚ ਬਹੁ ਗਿਣਤੀ ਵਿਦੇਸ਼ੀਆਂ ਅਤੇ ਪੰਜਾਬੀਆਂ ਨਾਲੋਂ ਉਲਟ ਪਾਸੇ ਵਿਚਰਦਿਆਂ ਵਪਾਰ ਤੇ ਕਾਰੋਬਾਰ ਤੋਂ ਵਡੇਰੇ ਉਸ ਲਈ ਮਾਨਵੀ ਰਿਸ਼ਤੇ ਹੁੰਦੇ...  ਪੜ੍ਹਿਆ-ਲਿਖਿਆ, ਸੁਹਿਰਦ ਤੇ ਦਰਿਆ ਦਿਲ ਇਨਸਾਨ ਮਹਿੰਦਰ ਪ੍ਰਤਾਪ ਪੰਜਾਬੀ ਸਾਹਿਤ ਅਤੇ ਪਾਠਕਾਂ ਦੀ ਝੋਲੀ 'ਇੱਕ ਮੁੱਠ ਯਾਦਾਂ ਦੀ', 'ਸੁਪਨਿਆਂ ਦਾ ਚਾਨਣ' ਤੇ 'ਤਰੰਗ' ਨਾਂ ਦੀਆਂ ਜ਼ਿਕਰ ਯੋਗ ਪੁਸਤਕਾਂ ਪਾ ਚੁੱਕਾ।

'ਇਕ ਕਮਰਾ' 136 ਸਫਿਆਂ ਵਿਚ ਫੈਲਿਆ 72 ਤਰੋ ਤਾਜੀਆਂ ਤੇ ਗਹਿਰ ਗੰਭੀਰ ਕਵਿਤਾਵਾਂ ਵਾਲਾ ਉਸ ਦਾ ਨਵਾਂ ਕਾਵਿ ਸੰਗ੍ਰਹਿ ਹੈ ਜਿਸ ਦਾ ਲੋਕ ਅਰਪਣ ਹੋਣਾ ਬਾਕੀ ਹੈ। ਰੂਹ ਤੀਕ ਰੱਜਿਆ-ਪੁੱਜਿਆ ਐਪਰ ਨਿਮਾਣਾ ਸਾਡਾ ਕਵੀ ਮਹਿੰਦਰ ਪ੍ਰਤਾਪ ਇਸ ਕਾਵਿ ਪੁਸਤਕ ਵਿੱਚ ਆਪਣੀ ਹੋਂਦ, ਹਸਤੀ ਤੇ ਵੇਲੇ ਕੁਵੇਲੇ ਦੀ ਸਵੈ ਪੜਚੋਲ ਕਰਦਾ ਲਿਖਦਾ ਹੈ: 'ਮੇਰੇ ਲਈ ਇੱਕ ਕਮਰਾ ਹੀ ਕਾਫੀ ਪਰ ਮੇਰੇ ਗਰੂਰ ਨੂੰ ਸਾਰਾ ਘਰ ਛੋਟਾ ਲੱਗਦਾ ਹੈ'... ਉਸਦੀ ਜੀਵਨ ਜਾਚ ਸਾਨੂੰ ਸਮਝਾਉਂਦੀ ਤੇ ਸਿਖਾਉਂਦੀ ਕਿ ਘਰਾਂ ਦੀ ਲੰਬਾਈ, ਚੌੜਾਈ ਨਹੀਂ, ਦਿਲਾਂ ਦੀ ਵਿਸ਼ਾਲਤਾ ਬੰਦੇ ਨੂੰ ਅਮਰ ਬਣਾਉਂਦੀ…
ਮਹਿੰਦਰ ਪ੍ਰਤਾਪ ਪਿਛੋਂ ਪੰਜਾਬ ਦੇ ਸ਼ੰਕਰ ਪਿੰਡ ਦਾ ਜੰਮਪਲ ਤੇ ਬਾਬਾ ਸੀਚੇਵਾਲ ਦਾ ਜਮਾਤੀ ਹੈ... ਤਾਂ ਹੀ ਸਾਡਾ ਪ੍ਰਤਾਪੀ ਮਿੱਤਰ ਨਿੱਜ ਨੂੰ ਵਿਸਾਰ ਲੋਕਾਚਾਰ, ਧਰਮ, ਕਰਮ ਤੇ ਭਲਾਈ ਬਾਰੇ ਸੋਚਦਾ, ਲੋਚਦਾ। ਭਲੇ ਵੇਲੇ ਮਾਸਟਰ ਡਿਗਰੀਆਂ ਲੈ ਨਕੋਦਰ ਲਾਗਲੇ ਪਿੰਡ ਸ਼ੰਕਰ ‘ਚੋਂ ਉਡਾਰੀ ਮਾਰ ਜਰਮਨੀ ਚਲਾ ਗਿਆ। ਹਸਤ ਰੇਖਾਵਾਂ ਦੇ ਆਦੇਸ਼ਾਂ ਅਨੁਸਾਰ ਘੁੰਮਦਾ, ਫਿਰਦਾ ਹੁਣ ਕੈਨੇਡਾ ਆਣ ਵਸਿਆ ਹੈ। ਨੀਯਤਾਂ ਨੂੰ ਮੁਰਾਦਾਂ ਵੇਖੋ, 'ਇੱਕ ਕਮਰੇ' ਵਿੱਚ ਸੁਖੀ ਰਹਿਣ ਵਾਲੇ ਮਹਿੰਦਰ ਪ੍ਰਤਾਪ ਨੂੰ ਅੱਲਾ ਮੀਆਂ ਨੇ ਅਪਾਰ ਖੁਸ਼ੀਆਂ ਬਖਸ਼ੀਆਂ ਹੋਈਆਂ। ਇਸ ਵੇਲੇ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਦੇ ਬਰਨਬਰੇ ਡਰਾਈਵ ਵਿੱਚ ਰਹਿ ਰਿਹਾ। 
ਵਡ, ਵਡੇਰੇ ਉਸ ਦੇ ਘਰ ਪਿੱਛੇ ਹਰਾ ਭਰਾ ਤੇ ਰਮਣੀਕ ਜੰਗਲ ਦੂਰ ਤੀਕ ਫੈਲਿਆ ਹੋਇਆ। ਜੰਗਲ ਦੇ ਵਿੱਚੋ ਵਿੱਚ ਨਦੀ ਦਾ ਪਾਣੀ ਕਲ ਕਲ ਵਹਿੰਦਾ। ਕੁਦਰਤੀ ਇਸ ਵਾਤਾਵਰਨ 'ਚ ਵਿਚਰਦੇ ਰੱਬੀ ਬੰਦੇ ਮਹਿੰਦਰ ਪ੍ਰਤਾਪ ਨੂੰ ਵੇਖਦਿਆਂ, ਵਾਚਦਿਆਂ ਹੇਠਲੀਆਂ ਸਤਰਾਂ ਆਪ ਮੁਹਾਰੀਆਂ ਯਾਦ ਆਉਂਦੀਆਂ...

 'ਜੰਗਲ ਦੇ ਵਿੱਚ ਖੂਹ ਲਵਾ ਦੇ

ਉੱਤੇ ਪਵਾਦੇ ਡੋਲ 

ਸਖੀਆ ਨਾਮ ਸਾਈਂ ਦਾ ਬੋਲ'...

Comments

Most Popular

ਯੂਨਾਈਟਿਡ ਇੰਪਲਾਈਜ਼ ਫਰੰਟ ਦੀ ਰੋਸ ਰੈਲੀ ਸਫਲ ਰਹੀ, ਜਿਸ ਵਿੱਚ ਕਰਮਚਾਰੀਆਂ ਨੇ ਬੇਮਿਸਾਲ ਏਕਤਾ ਦਾ ਪ੍ਰਦਰਸ਼ਨ ਕੀਤਾ

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਮੀਟਿੰਗ ਬੇਸਿੱਟਾ ਰਹੀ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

ਚੰਡੀਗੜ੍ਹ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਵੱਲੋਂ ਸ਼ਾਨਦਾਰ ਫੋਟੋ ਵੀਡੀਓ ਐਕਸਪੋ 2026 ਦਾ ਆਯੋਜਨ

INDEPENDENCE is the right of all DIVIDED WE FALL : Ranjeet Singh Dhaliwal

Leaders of the Employees and Pensioners Joint Front termed the facts and figures presented by the Finance Minister as illogical and false,

DPS Chandigarh Hosts Inter-DPS Quiz 2026 Zone I, Showcasing Young Minds from Across North India

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

ਬ੍ਰਹਮ ਗਿਆਨ ਨੂੰ ਅਮਲ ਵਿੱਚ ਲਿਆ ਕੇ ਹੀ ਜੀਵਨ ਨੂੰ ਸਾਰਥਕ ਬਣਾਇਆ ਜਾ ਸਕਦਾ ਹੈ