Jagat Punjabi Sabha and Ontario Friends Club Organize Kavi Darbar Received $15,000 in support announced by Darshan Singh Dhaliwal for the Sabha Brampton/Chandigarh 7 September 6 (Hardev Chauhan/Ranjeet Singh Dhaliwal) : Jagat Punjabi Sabha Canada and Ontario Friends Club organized a grand Kavi Darbar at the Jagat Punjabi Sabha office, 134 Kennedy Road South, Brampton. Poets and members participated enthusiastically in this event. The chief guest of the Kavi Darbar was eminent writer and editor Paul Singh Nauli. In his impressive speech, he shared his views on serious issues related to environmental conservation and river waters. Amar Singh Bhullar, Patron Jagat Punjabi Sabha, Sardul Singh Thiara, President Jagat Punjabi Sabha, Santokh Singh Sandhu, President Ontario Friends Club, Ajaib Singh Chatha, Chairman Jagat Punjabi Sabha and Amrik Singh Gogna, Patron Ontario Friends Club, along with many other prominent personalities attended the event. During the Kavi Darbar conducted by renown...
ਜਗਤ ਪੰਜਾਬੀ ਸਭਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਕਵੀ ਦਰਬਾਰ ਆਯੋਜਿਤ
ਦਰਸ਼ਨ ਸਿੰਘ ਧਾਲੀਵਾਲ ਦੁਆਰਾ ਸਭਾ ਲਈ ਐਲਾਨੀ 15 ਹਜਾਰ ਡਾਲਰ ਦੀ ਸਹਾਇਤਾ ਰਾਸ਼ੀ ਪ੍ਰਾਪਤ ਕੀਤੀ
ਬਰੈਂਪਟਨ/ਚੰਡੀਗੜ੍ਹ 7 ਸਤੰਬਰ ( ਹਰਦੇਵ ਚੌਹਾਨ/ਰਣਜੀਤ ਧਾਲੀਵਾਲ ) : ਜਗਤ ਪੰਜਾਬੀ ਸਭਾ ਕੈਨੇਡਾ ਅਤੇ ਓਂਟਾਰਿਓ ਫਰੈਂਡਜ਼ ਕਲੱਬ ਵੱਲੋਂ ਜਗਤ ਪੰਜਾਬੀ ਸਭਾ ਦੇ ਦਫ਼ਤਰ, 134 ਕੈਨੇਡੀ ਰੋਡ ਸਾਊਥ, ਬਰੈਂਪਟਨ ਵਿਖੇ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕਵੀਆਂ ਅਤੇ ਮੈਂਬਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਕਵੀ ਦਰਬਾਰ ਦੇ ਮੁੱਖ ਮਹਿਮਾਨ ਉੱਘੇ ਲੇਖਕ ਅਤੇ ਸੰਪਾਦਕ ਪਾਲ ਸਿੰਘ ਨੌਲੀ ਸਨ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਭਾਸ਼ਣ ਵਿੱਚ ਵਾਤਾਵਰਨ ਦੀ ਸੰਭਾਲ ਅਤੇ ਦਰਿਆਵਾਂ ਦੇ ਪਾਣੀਆਂ ਨਾਲ ਸਬੰਧਤ ਗੰਭੀਰ ਮੁੱਦਿਆਂ ਬਾਰੇ ਵਿਚਾਰ ਸਾਂਝੇ ਕੀਤੇ।
ਸਮਾਗਮ ਵਿੱਚ ਅਮਰ ਸਿੰਘ ਭੁੱਲਰ, ਸਰਪ੍ਰਸਤ ਜਗਤ ਪੰਜਾਬੀ ਸਭਾ, ਸਰਦੂਲ ਸਿੰਘ ਥਿਆੜਾ, ਪ੍ਰਧਾਨ ਜਗਤ ਪੰਜਾਬੀ ਸਭਾ, ਸੰਤੋਖ ਸਿੰਘ ਸੰਧੂ, ਪ੍ਰਧਾਨ ਓਂਟਾਰਿਓ ਫਰੈਂਡਜ਼ ਕਲੱਬ, ਅਜੈਬ ਸਿੰਘ ਚੱਠਾ, ਚੇਅਰਮੈਨ ਜਗਤ ਪੰਜਾਬੀ ਸਭਾ ਅਤੇ ਅਮਰੀਕ ਸਿੰਘ ਗੋਗਨਾ, ਸਰਪ੍ਰਸਤ ਓਂਟਾਰਿਓ ਫਰੈਂਡਜ਼ ਕਲੱਬ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਨਾਮਵਰ ਸ਼ਾਇਰ ਜਸਪਾਲ ਦੇਸੂਵੀ ਦੀ ਸੰਚਾਲਨਾ ਹੇਠ ਕਵੀ ਦਰਬਾਰ ਦੌਰਾਨ ਡਾ. ਕੁਲਦੀਪ ਕੌਰ ਗਿੱਲ, ਹਰਜੀਤ ਕੌਰ ਗਿੱਲ, ਮਨਿੰਦਰਜੀਤ ਕੌਰ ਪੂਰਨ, ਗੁਰਮੇਲ ਸਿੰਘ ਢਿੱਲੋਂ, ਕਰਤਾਰ ਸਿੰਘ ਔਲਖ, ਰੂਬੀ ਕਰਤਾਰਪੁਰੀ, ਹਰਜੀਤ ਕੌਰ, ਪ੍ਰਭਜੋਤ ਸਿੰਘ ਰਠੌਰ, ਪਿਆਰਾ ਸਿੰਘ ਕੁੱਦੋਵਾਲ ਤੇ ਰਮਿੰਦਰ ਵਾਲੀਆ ਨੇ ਆਪਣੀਆਂ ਰਚਨਾਵਾਂ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਹਿਆ।
ਸਮਾਗਮ ਦੌਰਾਨ ਨਛੱਤਰ ਸਿੰਘ ਮਾਨ ਤੇ ਭੁਪਿੰਦਰ ਸਿਘ ਬਾਜਵਾ, ਮੁੱਖ ਸਲਾਹਕਾਰ ਜਗਤ ਪੰਜਾਬੀ ਸਭਾ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅਮਰ ਸਿੰਘ ਭੁੱਲਰ ਵੱਲੋਂ ਦਰਸ਼ਨ ਸਿੰਘ ਧਾਲੀਵਾਲ ਦੁਆਰਾ ਐਲਾਨੀ ਗਈ 15,000 ਡਾਲਰ ਦੀ ਸਹਾਇਤਾ ਰਾਸ਼ੀ ਦਾ ਡਰਾਫਟ ਚੇਅਰਮੈਨ ਅਜੈਬ ਸਿੰਘ ਚੱਠਾ ਨੂੰ ਸੌਂਪਿਆ ਗਿਆ। ਇਸ ਮੌਕੇ ਉਨਾਂ ਦੀ ਸ਼ੌਰਟ ਮੂਵੀ 'ਟੀਚਰ' ਨੇ ਵੀ ਵਾਹਵਾ ਪ੍ਰਸੰਸਾ ਖੱਟੀ।

Comments
Post a Comment