Jagat Punjabi Sabha and Ontario Friends Club Organize Kavi Darbar Received $15,000 in support announced by Darshan Singh Dhaliwal for the Sabha Brampton/Chandigarh 7 September 6 (Hardev Chauhan/Ranjeet Singh Dhaliwal) : Jagat Punjabi Sabha Canada and Ontario Friends Club organized a grand Kavi Darbar at the Jagat Punjabi Sabha office, 134 Kennedy Road South, Brampton. Poets and members participated enthusiastically in this event. The chief guest of the Kavi Darbar was eminent writer and editor Paul Singh Nauli. In his impressive speech, he shared his views on serious issues related to environmental conservation and river waters. Amar Singh Bhullar, Patron Jagat Punjabi Sabha, Sardul Singh Thiara, President Jagat Punjabi Sabha, Santokh Singh Sandhu, President Ontario Friends Club, Ajaib Singh Chatha, Chairman Jagat Punjabi Sabha and Amrik Singh Gogna, Patron Ontario Friends Club, along with many other prominent personalities attended the event. During the Kavi Darbar conducted by renown...
ਜ਼ਿਲ੍ਹਾ ਹੈਡ ਕੁਆਰਟਰਾਂ ਤੇ ਚੱਲ ਰਹੇ ਮੋਰਚਿਆਂ ਚੋਂ ਤਲਵੰਡੀ ਸਲੇਮ ਪਹੁੰਚਣ ਦਾ ਸੱਦਾ
ਚੰਡੀਗੜ੍ਹ 7 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਜਿਲਾ ਦਫਤਰਾਂ ਅੱਗੇ ਚੱਲ ਰਹੇ ਮੋਰਚਿਆਂ ਚ ਤਲਵੰਡੀ ਸਲੇਮ ਅਵਤਾਰ ਪਾਸ ਅਤੇ ਹੰਸਰਾਜ ਦੀ ਯਾਦਗਾਰ ਵਿਖੇ 9 ਸਤੰਬਰ ਨੂੰ ਮਨਾਏ ਜਾ ਰਹੇ ਅਵਤਾਰ ਪਾਸ ਦੇ ਜਨਮ ਦਿਹਾੜੇ ਦੇ ਸਮਾਗਮ ਵਿੱਚ ਜੋਰ ਸੋਰ ਨਾਲ ਪਹੁੰਚਣ ਦਾ ਸੱਦਾ ਦਿੱਤਾ। ਕਿਉਂਕੇ ਪਿਛਲੇ ਦਿਨੀ ਪਿੰਡ ਦੇ ਸਰਪੰਚ ਰਾਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ਹੀਦਾਂ ਦੀ ਯਾਦਗਾਰ ਉੱਤੇ ਲੁਕਵੇਂ ਢੰਗ ਨਾਲ ਸ਼ਹੀਦੀ ਯਾਦਗਾਰ ਤੇ ਕਬਜ਼ਾ ਕਰਨ ਦੇ ਕੋਝੇ ਯਤਨ ਕੀਤੇ ਹਨ ਜਿਸ ਦਾ ਸਾਰੇ ਕਿਰਤੀ ਤੇ ਜਮਹੂਰੀ ਲੋਕਾਂ ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਲਈ ਨੌ ਸਤੰਬਰ ਨੂੰ ਮਨਾਏ ਜਾ ਰਹੇ ਸ਼ਹੀਦਾਂ ਦੇ ਜਨਮ ਦਿਹਾੜੇ ਤੇ ਹੁਮ ਹੁਮਾ ਕੇ ਪਹੁੰਚਿਆ ਜਾਵੇਗਾ ਤੇ ਮੰਗ ਕੀਤੀ ਜਾਵੇ ਕਿ ਸਰਕਾਰ ਵੱਲੋਂ ਨੂੰ ਸ਼ਹੀਦੀ ਯਾਦਗਾਰ ਦਾ ਦਰਜਾ ਦਿੱਤਾ ਜਾਵੇ
ਕਿਉਂਕਿ ਸਾਡੇ ਦੇਸ਼ ਦੇ ਹਾਕਮ ਸਾਡੀਆਂ ਵਿਰਾਸਤੀ ਯਾਦਗਾਰਾਂ ਨੂੰ ਮਿਟਾਉਣ ਲੱਗੇ ਹੋਏ ਹਨ ਪਿਛਲੇ ਦਿਨੀ ਜਲਿਆਂ ਵਾਲੇ ਬਾਗ ਦੀ ਦਿੱਖ ਨੂੰ ਮਟਾਉਣ ਦੇ ਵੀ ਕੋਝੇ ਯਤਨ ਹੋਏ ਸਨ ਜਿਨਾਂ ਦਾ ਸਾਰੇ ਕਿਰਤੀ ਤੇ ਅਤੇ ਜਮਹੂਰੀ ਹਿੱਸਿਆਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ ਸੀ ਕਿਉਂਕਿ ਸਾਡੇ ਸ਼ਹੀਦਾਂ ਦੀਆਂ ਯਾਦਗਾਰਾਂ ਲੁਟੇਰੇ ਹਾਕਮਾਂ ਨੂੰ ਅੱਖਾਂ ਚ ਰੋੜ ਵਾਂਗ ਰੜਕ ਰਹੀਆਂ ਹਨ ਇਹ ਸ਼ਹੀਦੀ ਯਾਦਗਾਰਾਂ ਸਾਡੇ ਬੱਚਿਆਂ ਲਈ ਪ੍ਰੇਰਨਾ ਦਾ ਸਰੋਤ ਬਣਦੀਆਂ ਹਨ ਤੇ ਸੰਘਰਸ਼ ਲੜਨ ਦੀ ਜਾਗ ਲਾਉਂਦੀਆਂ ਹਨ ਅੱਜ ਹਰਿਆਣਾ ਤੋਂ ਬਠਿੰਡਾ ਮੋਰਚੇ ਚ ਬਲਜੀਤ ਸਿੰਘ ਅਤੇ ਭੁਪਿੰਦਰ ਸਿੰਘ ਡੱਬਵਾਲੀ ਨੇ ਪੰਜਾਬ ਦੇ ਕਿਸਾਨਾਂ ਦੀ ਏਕਤਾ ਨੂੰ ਉਭਾਰਿਆ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਜੋ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਮਸਲੇ ਹਨ ਉਹਨਾਂ ਨੂੰ ਦੇਸ਼ ਦੇ ਰਿਪੇਰੀਅਨ ਤੇ ਬੇਸਨ ਕਾਨੂੰਨ ਦੇ ਸਿਧਾਂਤ ਮੁਤਾਬਕ ਪਾਣੀਆਂ ਦੇ ਨਿਰਪੱਖ ਉੱਚ ਮਾਹਿਰਾਂ ਦੀ ਕਮੇਟੀ ਰਾਹੀ ਹੱਲ ਕੀਤੇ ਜਾਣ ਦੀ ਪੁਸ਼ਟੀ ਕੀਤੀ।
ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਅਤੇ ਔਰਤ ਜਥੇਬੰਦੀ ਦੇ ਆਗੂ , ਕਮਲ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ 1966 ਵਿੱਚ ਪੰਜਾਬ ਦੇ ਪੁਨਰ ਗਠਨ ਮੌਕੇ ਜੋ ਪਾਣੀ ਨਾਲ ਸਬੰਧਤ ਧਾਰਾਵਾਂ 78, 79 ਅਤੇ 80 ਬਣਾਈਆਂ ਹਨ ਇਸ ਧਾਰਾਵਾਂ ਤਹਿਤ ਪਾਣੀਆਂ ਦੇ ਵਾਰਸ ਸੂਬਿਆਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਨਿਯਮ ਤਹਿ ਕੀਤੇ ਗਏ।ਜੇਕਰ ਉਹਨਾਂ ਦੇ ਮਸਲੇ ਦੋ ਸਾਲਾਂ ਵਿੱਚ ਆਪਸੀ ਸਹਿਮਤੀ ਨਾਲ ਹੱਲ ਨਹੀਂ ਹੁੰਦੇ ਤਾਂ ਉਹਨਾਂ ਨੂੰ ਕੇਂਦਰ ਸਰਕਾਰ 78 ਧਾਰਾ ਦੇ ਨਿਯਮਾਂ ਅਧੀਨ ਹੀ ਫੈਸਲਾ ਲੈ ਸਕਦੀ ਹੈ। ਜੇਕਰ ਧਾਰਾ 78 ਰੱਦ ਹੁੰਦੀ ਹੈ ਤਾਂ ਸੂਬਿਆਂ ਦਾ ਆਪਸੀ ਪਾਣੀਆਂ ਦੇ ਮਸਲੇ ਤੇ ਰੱਟੇ ਵਧ ਸਕਦੇ ਹਨ ਜੋ ਕਿਸਾਨਾਂ ਦੀ ਏਕਤਾ ਨੂੰ ਤੋੜਦੇ ਹਨ। ਇਸ ਧਾਰਾ ਨੂੰ ਉਲੰਘ ਕੇ ਕੇਂਦਰ ਸਰਕਾਰ ਵੀ ਸਿੱਧਾ ਪਾਣੀਆਂ ਤੇ ਅਧਿਕਾਰ ਨਹੀਂ ਕਰ ਸਕਦੀ। ਇਸ ਤੋਂ ਪਹਿਲਾਂ 1980-81 ਵਿੱਚ ਕੇਂਦਰ, ਪੰਜਾਬ ਅਤੇ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਕੇਂਦਰ ਸਰਕਾਰ ਨੇ ਇਹਨਾਂ ਧਰਾਵਾਂ ਦਾ ਘੋਰ ਉਲੰਘਣਾ ਕਰਕੇ ਫੈਸਲੇ ਕੀਤੇ ਹਨ ਜਿਸ ਨਾਲ ਪੰਜਾਬ ਤੇ ਹਰਿਆਣਾ ਰਾਜਾਂ ਦੇ ਆਪਸੀ ਰੱਟੇ ਖੜੇ ਹੋਏ ਅਤੇ ਕਿਸਾਨਾਂ ਦੀ ਏਕਤਾ ਨੂੰ ਚੀਰਾ ਦਿੱਤਾ ਇਸ ਲਈ ਅੱਜ ਲੋੜ ਬਣਦੀ ਹੈ ਕਿ ਜਿਹੜੀ ਵੀ ਰੱਟੇ ਵਾਲੀ ਗੱਲ ਸਾਡੀ ਏਕਤਾ ਨੂੰ ਚੀਰਾ ਦਿੰਦੀ ਹੈ ਉਸ ਨੀਤੀ ਦੇ ਖਿਲਾਫ ਸਾਰੇ ਸੂਬਿਆਂ ਦੇ ਕਿਸਾਨ ਇਕੱਠੇ ਹੋ ਕੇ ਆਪਦੀ ਸਾਂਝੀ ਲੜਾਈ ਲੜਨ ਨਾ ਕਿ 78 79 80 ਧਾਰਾ ਤੋੜ ਕੇ ਆਪਸੀ ਲੜਾਈ ਦਾ ਰਾਹ ਖੁੱਲਦਾ ਹੋਵੇ ਜਿਸ ਦਾ ਫਾਇਦਾ ਚੱਕ ਕੇ ਸਾਡੇ ਦੇਸ਼ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਸਾਡੀ ਏਕਤਾ ਖਡਾਉਣ ਦਾ ਮੌਕਾ ਮਿਲਦਾ ਹੋਵੇ ਇਸ ਲਈ ਆਓ ਇਕੱਠੇ ਹੋ ਕੇ ਇਸ ਗਲਤ ਵਿਚਾਰਧਾਰਾ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਸਗੋਂ ਆਪਣੀ ਏਕਤਾ ਨੂੰ ਹੋਰ ਮਜਬੂਤ ਕਰੀਏ।

Comments
Post a Comment