Skip to main content

Sukhbir Badal corners AAP & Bhagwant Mann over graft, says ‘CM house is den of corruption where rapists and gangsters rule the roost!’

Sukhbir Badal corners AAP & Bhagwant Mann over graft, says ‘CM house is den of corruption where rapists and gangsters rule the roost!’ 5 crore bribe charge on CM’s wife ~ SAD President questions WPD’s silence, asks, is it because AAP is funding you?! At Punjab Bachao rally in Bassi Pathana, Sukhbir Badal alerts public, says Bhagwant Mann sent Ayali to ‘Waris’ to divide Panthic votes Bassi Pathana/Chandigarh 6 September ( Ranjeet Singh Dhaliwal ) : Shiromani Akali Dal (SAD) president Sukhbir Singh Badal today said chief minister Bhagwant Mann’s residence had become a den of corruption in which rapists and gangsters were being given protection for crores of rupees even as Punjabis were suffering. Addressing a mammoth party conference here as part of the SAD’s Punjab Bachao campaign, Sukhbir Badal said “both the chief minister and his wife – Gurpreet Kaur Mann have even stooped to auctioning off the honour of two women of Punjab for Rs five crore”. Asserting that both the chief minist...

ਜ਼ਿਲ੍ਹਾ ਹੈਡ ਕੁਆਰਟਰਾਂ ਤੇ ਚੱਲ ਰਹੇ ਮੋਰਚੇ ਦੇਸ਼ ਦੇ ਕਿਸਾਨਾਂ ਦੀ ਏਕਤਾ ਨੂੰ ਸਮ੍ਰਪਿਤ ਕੀਤੇ

ਜ਼ਿਲ੍ਹਾ ਹੈਡ ਕੁਆਰਟਰਾਂ ਤੇ ਚੱਲ ਰਹੇ ਮੋਰਚੇ ਦੇਸ਼ ਦੇ ਕਿਸਾਨਾਂ ਦੀ ਏਕਤਾ ਨੂੰ ਸਮ੍ਰਪਿਤ ਕੀਤੇ 

ਚੰਡੀਗੜ੍ਹ 6 ਸਤੰਬਰ ( ਰਣਜੀਤ ਧਾਲੀਵਾਲ ) : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਜਿਲਾ ਦਫਤਰਾਂ ਅੱਗੇ ਚੱਲ ਰਹੇ ਮੋਰਚੇ ਅੱਜ ਦੇਸ ਅਤੇ (ਸੂਬਿਆਂ ਦੇ ਕਿਸਾਨਾਂ) ਦੀ ਏਕਤਾ ਨੂੰ ਸਮਰਪਿਤ ਕੀਤੇ ਗਏ ਅਤੇ ਦੂਜੇ ਸੂਬਿਆਂ ਦੇ ਕਿਸਾਨਾਂ ਨੂ ਵਿਸ਼ਵਾਸ ਦਿਵਾਇਆ ਕਿ ਦੇਸ਼ ਦੇ ਕਿਸਾਨਾਂ ਦੀ ਏਕਤਾ ਟੁੱਟਣ ਨਹੀਂ ਦੇਵਾਂਗੇ ਤੇ ਇਸ ਦੇ ਖਿਲਾਫ ਹਰ ਸੰਭਵ ਯਤਨ ਕਰਾਂਗੇ ਅਤੇ ਦੂਜੇ ਸੂਬਿਆਂ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਆਓ ਪੰਜਾਬ ਅੰਦਰ ਚੱਲ ਰਹੇ ਮੋਰਚਿਆਂ ਵਿੱਚ ਪਹੁੰਚ ਕੇ ਇੱਕਜੁੱਟਤਾ ਦਾ ਪ੍ਰਗਟਾਵਾ ਕਰੀਏ ਪਿਛਲੇ ਦਿਨੀ ਚੱਲ ਰਹੇ ਸੰਗਰੂਰ ਮੋਰਚੇ ਦੇ ਵਿੱਚ ਹਰਿਆਣੇ ਦੇ ਕਿਸਾਨ ਆਗੂ ਸੁਰੇਸ ਕੌਥ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਹਰਿਆਣਾ ਦੇ ਸੂਬਾ ਪ੍ਰਧਾਨ ਮਾਸਟਰ ਕਮਰਜੀਤ ਸਿੰਘ ਨੇ ਹਰਿਆਣਾ ਤੇ ਪੰਜਾਬ ਦੇ ਕਿਸਾਨਾਂ ਦੀ ਏਕਤਾ ਨੂੰ ਉਭਾਰਿਆ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਜੋ ਪੰਜਾਬ ਅਤੇ ਹਰਿਆਣਾ ਦੇ ਪਾਣੀਆਂ ਦੇ ਮਸਲੇ ਹਨ ਉਹਨਾਂ ਨੂੰ ਦੇਸ਼ ਦੇ ਰਿਪੇਰੀਅਨ ਤੇ ਬੇਸਨ ਕਾਨੂੰਨ ਦੇ ਸਿਧਾਂਤ ਮੁਤਾਬਕ ਪਾਣੀਆਂ ਦੇ ਨਿਰਪੱਖ ਉੱਚ ਮਾਹਿਰਾਂ ਦੀ ਕਮੇਟੀ ਰਾਹੀ ਹੱਲ ਕੀਤੇ ਜਾਣ। 

ਅੱਜ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪਧਾਨ੍ਰ ਝੰਡਾ ਸਿੰਘ ਜੇਠੂਕੇ, ਸੂਬਾ ਸਕੱਤਰ ਸਿੰਗਾਰਾ ਸਿੰਘ ਮਾਨ, ਜਨਕ ਸਿੰਘ ਭੁਟਾਲ, ਰੂਪ ਸਿੰਘ ਛੰਨਾ, ਜਗਤਾਰ ਸਿੰਘ ਕਾਲਾਝਾੜ, ਅਤੇ ਔਰਤ ਜਥੇਬੰਦੀ ਦੇ ਆਗੂ ਹਰਿੰਦਰ ਕੌਰ ਬਿੰਦੂ, ਕਮਲ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਨੇ ਕਿਹਾ ਕਿ 1966 ਵਿੱਚ ਪੰਜਾਬ ਦੇ ਪੁਨਰ ਗਠਨ ਮੌਕੇ ਜੋ ਪਾਣੀ ਨਾਲ ਸਬੰਧਤ ਧਾਰਾਵਾਂ 78, 79 ਅਤੇ 80 ਬਣਾਈਆਂ ਹਨ ਇਸ ਧਾਰਾਵਾਂ ਤਹਿਤ ਪਾਣੀਆਂ ਦੇ ਵਾਰਸ ਸੂਬਿਆਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਨਿਯਮ ਤਹਿ ਕੀਤੇ ਗਏ।ਜੇਕਰ ਉਹਨਾਂ ਦੇ ਮਸਲੇ ਦੋ ਸਾਲਾਂ ਵਿੱਚ ਆਪਸੀ ਸਹਿਮਤੀ ਨਾਲ ਹੱਲ ਨਹੀਂ ਹੁੰਦੇ ਤਾਂ ਉਹਨਾਂ ਨੂੰ ਕੇਂਦਰ ਸਰਕਾਰ 78 ਧਾਰਾ ਦੇ ਨਿਯਮਾਂ ਅਧੀਨ ਹੀ ਫੈਸਲਾ ਲੈ ਸਕਦੀ ਹੈ। ਜੇਕਰ ਧਾਰਾ 78 ਰੱਦ ਹੁੰਦੀ ਹੈ ਤਾਂ ਸੂਬਿਆਂ ਦਾ ਆਪਸੀ ਪਾਣੀਆਂ ਦੇ ਮਸਲੇ ਤੇ ਰੱਟੇ ਵਧ ਸਕਦੇ ਹਨ ਜੋ ਕਿਸਾਨਾਂ ਦੀ ਏਕਤਾ ਨੂੰ ਤੋੜਦੇ ਹਨ। ਇਸ ਧਾਰਾ ਨੂੰ ਉਲੰਘ ਕੇ ਕੇਂਦਰ ਸਰਕਾਰ ਵੀ ਸਿੱਧਾ ਪਾਣੀਆਂ ਤੇ ਅਧਿਕਾਰ ਨਹੀਂ ਕਰ ਸਕਦੀ। 
ਇਸ ਤੋਂ ਪਹਿਲਾਂ 1980-81 ਵਿੱਚ ਕੇਂਦਰ, ਪੰਜਾਬ ਅਤੇ ਹਰਿਆਣਾ ਵਿੱਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਕੇਂਦਰ ਸਰਕਾਰ ਨੇ ਇਹਨਾਂ ਧਰਾਵਾਂ ਦਾ ਘੋਰ ਉਲੰਘਣਾ ਕਰਕੇ ਫੈਸਲੇ ਕੀਤੇ ਹਨ ਜਿਸ ਨਾਲ ਪੰਜਾਬ ਤੇ ਹਰਿਆਣਾ ਰਾਜਾਂ ਦੇ ਆਪਸੀ ਰੱਟੇ ਖੜੇ ਹੋਏ ਅਤੇ ਕਿਸਾਨਾਂ ਦੀ ਏਕਤਾ ਨੂੰ ਚੀਰਾ ਦਿੱਤਾ ਇਸ ਲਈ ਅੱਜ ਲੋੜ ਬਣਦੀ ਹੈ ਕਿ ਜਿਹੜੀ ਵੀ ਰੱਟੇ ਵਾਲੀ ਗੱਲ ਸਾਡੀ ਏਕਤਾ ਨੂੰ ਚੀਰਾ ਦਿੰਦੀ ਹੈ ਉਸ ਨੀਤੀ ਦੇ ਖਿਲਾਫ ਸਾਰੇ ਸੂਬਿਆਂ ਦੇ ਕਿਸਾਨ ਇਕੱਠੇ ਹੋ ਕੇ ਆਪਦੀ ਸਾਂਝੀ ਲੜਾਈ ਤੇ ਕਰਨ ਨਾ ਕਿ 78 79 80 ਧਾਰਾ ਤੋੜ ਕੇ ਆਪਸੀ ਲੜਾਈ ਦਾ ਰਾਹ ਖੁੱਲਦਾ ਹੋਵੇ ਜਿਸ ਦਾ ਫਾਇਦਾ ਚੱਕ ਕੇ ਸਾਡੇ ਦੇਸ਼ ਦੇ ਮੌਕਾਪ੍ਰਸਤ ਸਿਆਸਤਦਾਨਾਂ ਨੂੰ ਸਾਡੀ ਏਕਤਾ ਖਡਾਉਣ ਦਾ ਮੌਕਾ ਮਿਲਦਾ ਹੋਵੇ ਇਸ ਲਈ ਆਓ ਇਕੱਠੇ ਹੋ ਕੇ ਇਸ ਗਲਤ ਵਿਚਾਰਧਾਰਾ ਦੇ ਖਿਲਾਫ ਆਵਾਜ਼ ਬੁਲੰਦ ਕਰੀਏ ਸਗੋਂ ਆਪਣੀ ਏਕਤਾ ਨੂੰ ਹੋਰ ਮਜਬੂਤ ਕਰੀਏ।

Comments

Most Popular

ਅਧਿਆਪਕਾਂ ਨੇ ਭਰੀ ਹੁੰਕਾਰ, ਅਧਿਆਪਕ ਦਿਵਸ ’ਤੇ ਬਲੈਕ ਡੇ ਮਨਾਇਆ ਜਾਵੇਗਾ; 4 ਸਤੰਬਰ ਨੂੰ ਪ੍ਰੋਟੈਸਟ ਅਤੇ ਗਵਰਨਰ ਹਾਊਸ ਮਾਰਚ ਦਾ ਐਲਾਨ

A delegation of Anganwadi and Creche workers, led by the Federation, met the Secretary of the Social Welfare Department and submitted a memorandum of demands.

ਫੈਡਰੇਸ਼ਨ ਦੀ ਅਗਵਾਈ ਹੇਠ ਆਂਗਣਵਾੜੀ ਅਤੇ ਕਰੈਚ ਵਰਕਰਾਂ ਦਾ ਇੱਕ ਵਫ਼ਦ ਸਮਾਜ ਭਲਾਈ ਵਿਭਾਗ ਦੇ ਸਕੱਤਰ ਨਾਲ ਮਿਲਿਆ ਅਤੇ ਮੰਗਾਂ ਦਾ ਇੱਕ ਮੰਗ ਪੱਤਰ ਸੌਂਪਿਆ

INDEPENDENCE is the right of all DIVIDED WE FALL : Ranjeet Singh Dhaliwal

ਜਗਤ ਪੰਜਾਬੀ ਸਭਾ ਵੱਲੋਂ ਵਰਲਡ ਪੰਜਾਬੀ ਕਾਨਫਰੰਸ ਦੀ ਸਫਲਤਾ 'ਤੇ ਜਸ਼ਨ ਸਮਾਗਮ ਆਯੋਜਿਤ

ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ, ਮੁੱਖ ਮੰਤਰੀ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਫੜੇ - ਸਾਂਝੀ ਤਾਲਮੇਲ ਕਮੇਟੀ

ਪੰਜਾਬ ਸਰਕਾਰ ਵਿਧਾਨ ਸਭਾ ਸੈਸ਼ਨ ਵਿੱਚ ਪੰਜਾਬ ਪੁਨਰਗਠਨ ਐਕਟ ਦੀਆਂ ਧਾਰਾਵਾਂ 78,79 ਅਤੇ 80 ਨੂੰ ਰੱਦ ਕਰਨ ਦਾ ਮਤਾ ਪਾਸ ਕਰਕੇ ਲੋਕ ਸਭਾ ਨੂੰ ਭੇਜੇ

ਸੰਪਰਕ ਕੇਂਦਰ ਦੇ ਕਰਮਚਾਰੀਆਂ ਨੇ ਇੱਕ ਮੀਟਿੰਗ ਵਿੱਚ ਆਪਣੀਆਂ ਮੰਗਾਂ ਪੂਰੀਆਂ ਨਾ ਹੋਣ 'ਤੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ

Punjab Education Department Women Officials and Employees Celebrate Teej Festival with Great Enthusiasm in Mohali

ਮੋਹਾਲੀ ਵਿੱਚ ਸਿੱਖਿਆ ਵਿਭਾਗ ਦੀਆਂ ਮਹਿਲਾ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ